ਸਾਡਾ ਉਦੇਸ਼ ਜਨਮ ਦੇਣ ਵਾਲੀ ਮਾਂ ਅਤੇ ਉਸ ਮਾਂ ਤੋਂ ਲੋਰੀਆਂ ਦੇ ਰੂਪ ਵਿੱਚ ਗ੍ਰਹਿਣ ਕੀਤੀ 'ਮਾਂ-ਬੋਲੀ' ਦਾ ਕਰਜ਼ ਮਨੁੱਖ ਆਖਰੀ ਸਾਹ ਤੱਕ ਨਹੀਂ ਮੋੜ ਸਕਦਾ। ਕਿਉਂਕਿ ਜੇ ਜਨਮ ਦੇਣ ਵਾਲੀ ਮਾਂ ਹੀ ਨਾ ਹੁੰਦੀ ਤਾਂ ਕਿਸਨੇ ਇਹ ਸੰਸਾਰ ਦੇਖਣਾ ਸੀ?
ਅਤੇ ਜੇ ਮਾਂ-ਬਾਪ ਦੇ ਸਾਹਾਂ ਦੀ ਖੁਸ਼ਬੋ ਬੱਚੇ ਲਈ ਬੋਲੀ ਦਾ ਰੂਪ ਨਾ ਧਾਰਨ ਕਰਦੀ ਤਾਂ ਬਿਨਾਂ ਬੋਲਚਾਲ ਦੇ ਜ਼ਿੰਦਗੀ ਕੀ ਹੋਣੀ ਸੀ? ਇਸ ਲਈ ਮਾਂ ਅਤੇ ਮਾਂ-ਬੋਲੀ ਦਾ ਕਰਜ਼ ਉਤਾਰਨਾ ਤਾਂ ਇੱਕ ਪਾਸੇ ਰਿਹਾ ਜੇ ਮਨੁੱਖ ਸਾਰੀ ਉਮਰ ਇਹਨਾਂ ਦੀ ਸ਼ਾਨ 'ਚ ਵਾਧਾ ਕਰਨ ਦੇ ਰਾਹ ਤੁਰਿਆ ਰਹੇ ਤਾਂ ਸਿਰਫ ਵਿਆਜ ਵੀ ਨਹੀਂ ਮੋੜ ਸਕਦਾ।
'ਮਾਵਾਂ' ਦੇ ਕਰਜ਼ੇ ਨੂੰ ਸਿਰ ਝੁਕਾ ਕੇ ਦਿਲੋਂ ਸਲਾਮ ਕਹਿਣ ਲਈ ਇੱਕ ਕਦਮ ਹੈ ਹਾਲੈਂਡ ਦੀ ਪਹਿਲੀ ਪੰਜਾਬੀ ਵੈੱਬਸਾਈਟ "ਪੰਜਾਬੀ ਇਨ ਹਾਲੈਂਡ""……ਸਾਡੀ ਕੋਸ਼ਿਸ਼ ਰਹੇਗੀ ਕਿ ਸਾਡੀ ਸਭ ਦੀ ਜਨਮਭੂਮੀ ਪੰਜਾਬ ਅਤੇ ਕਰਮਭੂਮੀ ਹਾਲੈਂਡ ਦੀ ਸ਼ਾਨ ਨੂੰ ਵੱਟਾ ਨਹੀਂ ਲੱਗਣ ਦਿੱਤਾ ਜਾਵੇਗਾ।
ਹੱਕ, ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਮਨਸ਼ੇ ਨਾਲ ਆਪ ਜੀ ਦੇ ਰੂਬਰੂ ਕਰ ਰਹੇ ਹਾਂ……"ਪੰਜਾਬੀ ਇਨ ਹਾਲੈਂਡ ਡੌਟ ਕੌਮ"….ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਨੂੰ ਭਰਪੂਰ ਸਾਥ ਦਿਓਗੇ। ਵਾਅਦਾ ਕਰਦੇ ਹਾਂ ਕਿ ਆਪ ਸਭ ਦੀਆਂ ਆਸਾਂ 'ਤੇ ਖ਼ਰੇ ਉੱਤਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਹਰਜੋਤ ਸਿੰਘ ਸੰਧੂ {ਮੁੱਖ ਸੰਚਾਲਕ, "ਪੰਜਾਬੀ ਇਨ ਹਾਲੈਂਡ"} ਅਤੇ ਸਮੁੱਚੀ ਪ੍ਰਬੰਧਕੀ ਟੀਮ।