18

January 2018
ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)PUNJAB CM DIRECTS INDUSTRIES DEPT TO EXPLORE SETTING UP OF DESIGNATED HELP DESK FOR PUNJAB INVESTORS ABROADਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਗੁਰਭੇਜ ਸਿੰਘ ਗੁਰਾਇਆ,,ਅਰਵਿੰਦਰ ਕੌਰ ਸੰਧੂ ਸੱਖਣੀ ਲੋਹੜੀ,,, ਅਕਵੀਰ ਕੌਰਪਿੰਡ ਟੌਹੜਾ ਦੇ ਸਕੂਲ ਵਿਚਲੇ ਵਿਵਾਦ ਦੀ ਪੜਤਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਰੇਗੀ ਜਾਂਚ ਕਮੇਟੀ-ਸਾਧੂ ਸਿੰਘ ਧਰਮਸੋਤਪੰਜਾਬ ਦਾ ਵਾਤਾਵਰਨ ਬਹੁਤ ਸੁਹਾਵਣਾ ਅਤੇ ਮਨਮੋਹਕ ਹੈ//ਇੰਜੀ: ਸਤਨਾਮ ਸਿੰਘ ਮੱਟੂਘਨੌਰੀ ਕਲਾਂ 'ਚ 21 ਧੀਆਂ ਦੀ ਲੋਹੜੀ ਮਨਾਈ ਦੇਸ਼ ਦੇ ਸਰਬਉੱਚ ਕਨੂੰਨ ਮੰਦਰ ਦੇ ਨੱਕ ਹੇਠਾਂ ਵਾਪਰੇ 1984 ਦੇ ਯੋਜਨਾਵੱਧ ਸਿੱਖ ਕਤਲੇਆਮ ਦਾ ਦੁਖਾਂਤਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ.
Article

ਦੇਸ਼ ਦੇ ਸਰਬਉੱਚ ਕਨੂੰਨ ਮੰਦਰ ਦੇ ਨੱਕ ਹੇਠਾਂ ਵਾਪਰੇ 1984 ਦੇ ਯੋਜਨਾਵੱਧ ਸਿੱਖ ਕਤਲੇਆਮ ਦਾ ਦੁਖਾਂਤ

January 11, 2018 11:10 PM
ਬਘੇਲ ਸਿੰਘ ਧਾਲੀਵਾਲ

 ਦੇਸ਼ ਦੇ ਸਰਬਉੱਚ ਕਨੂੰਨ ਮੰਦਰ ਦੇ ਨੱਕ ਹੇਠਾਂ ਵਾਪਰੇ 1984 ਦੇ ਯੋਜਨਾਵੱਧ ਸਿੱਖ ਕਤਲੇਆਮ ਦਾ ਦੁਖਾਂਤ

 ਜੂਨ 1984 ਵਿੱਚ ਸਿੱਖ ਕੌਂਮ ਨੂੰ ਸਬਕ ਸਿਖਾਉਣ ਲਈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਬਹਾਨਾ ਬਣਾ ਕੇ ਦੇਸ਼ ਦੇ ਕੱਟੜਪੰਥੀ ਹਿੰਦੂ ਸੰਗਠਨ ਅਾਰ ਅੈਸ ਅੈਸ ਦੇ ਰਾਜਨੀਤਕ ਵਿੰਗ ਭਾਰਤੀ ਜਨਤਾ ਪਾਰਟੀ ਦੀ ਸ਼ਹਿ ਅਤੇ ਰੂਸ ਤੇ ਬਰਤਾਨੀਅਾਂ ਦੇ ਸਹਿਯੋਗ ਨਾਲ ਕੇਂਦਰ ਦੀ ਤਤਕਾਲੀ ਸ੍ਰੀਮਤੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਵੱਲੋਂ ਸਿੱਖ ਕੌਂਮ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਅਮ੍ਰਿਤਸਰ ਸਮੇਤ ਸਾਢੇ ਤਿੰਨ ਦਰਜਨ ਹੋਰ ਗੁਰਦਾਰਿਅਾਂ ਤੇ ਭਾਰਤੀ ਫੌਜਾਂ ਦੁਅਾਰਾ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਅਾ ਸੀ। ਿੲਹ ਹਮਲਾ ੳੁਸ ਵਖਤ ਕੀਤਾ ਗਿਅਾ, ਜਦੋਂ ਦੇਸ਼ ਵਿਦੇਸ਼ ਦੀਅਾਂ ਸਮੁੱਚੀਅਾਂ ਸਿੱਖ ਸੰਗਤਾਂ ਹਰ ਸਾਲ ਦੀ ਤਰਾਂ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾੳੁਣ ਲੲੀ ਹਜਾਰਾਂ ਦੀ ਗਿਣਤੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਮ੍ਰਿਤਸਰ ਵਿਖੇ ਿੲਕੱਤਰ ਹੋੲੀਅਾਂ ਸਨ। ਭਾਰਤੀ ਫੌਜਾਂ ਨੇ ਹਮਲੇ ਦੌਰਾਨ ਕੌਮ ਦੇ ਮਹਾਂ ਨਾਿੲਕ ਸੰਤ ਗਿਅਾਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ੳੁਹਨਾਂ ਦੇ ਸਾਥੀਅਾਂ ਨੂੰ ਮਹਾਂ ਮੁਕਾਬਲੇ ਦੌਰਾਨ ਸ਼ਹੀਦ  ਕਰਨ ਤੋਂ ਬਾਅਦ ਸ਼ਹੀਦੀ ੳੁਤਸਵ ਮਨਾੳੁਣ ਅਾੲੇ ਨਿਹੱਥੇ ਬੇਗੁਨਾਹ ਸਿੱਖ ਬੱਚੇ, ਬੱਚੀਅਾਂ, ਬਜੁਰਗ, ਮਰਦ, ਅੌਰਤਾਂ ਅਤੇ ਨੌਜਵਾਨਾਂ ਨੂੰ ਤੜਫਾ ਤੜਫਾ ਕੇ ਮਾਰਨ ਤੋ ਿੲਲਾਵਾ ਪਵਿੱਤਰ ਸ੍ਰੀ ਅਕਾਲ ਤਖਤ ਸਹਿਬ ਨੂੰ ਵੀ ਬੁਰੀ ਤਰਾਂ ਢਹਿ ਢੇਰੀ ਕਰ ਦਿੱਤਾ ਸੀ। ਪਵਿੱਤਰ ਸਰੋਵਰ ਲਾਸਾਂ ਨਾਲ ਭਰ ਦਿੱਤਾ ਗਿਅਾ। ਿੲਸ ਦੇ ਨਾਲ ਨਾਲ ਸਮੁੱਚੇ ਪੰਜਾਬ ਨੂੰ ਜੰਗ ਦਾ ਅਖਾੜਾ ਬਣਾ ਕੇ ਸਿੱਖ ਜੁਅਾਨੀ ਨੂੰ ਬਗੈਰ ਕਸੂਰ ਤੋਂ ਮੌਤ ਦੇ ਘਾਟ ੳੁਤਾਰਿਅਾ ਗਿਆ, ਤਾਂ ਕਿ ਲੰਮੇ ਸਮੇ ਤੱਕ ਸਿੱਖ ਕੌਮ ਬਗਾਵਤ ਕਰਨ ਯੋਗ ਨਾ ਹੋ ਸਕੇ। ਭਾਰਤੀ ਫੌਜਾਂ ਨੇ ਪੰਜਾਬ ਦੇ ਲੋਕਾਂ ਤੇ ਿੲਸਤਰਾਂ ਜੁਲਮ ਢਾਹਿਅਾ ਜਿਵੇਂ ਕਿਸੇ ਦੂਸਰੇ ਮੁਲਕ ਦੇ ਲੋਕਾਂ ਤੇ ਲੜਾੲੀ ਦੌਰਾਨ ਜੁਲਮ ਢਾਹਿਅਾ ਜਾਂਦਾ ਹੈ। ਭਾਰਤੀ ਫੌਜ ਦੇ ਜੁਅਾਨਾਂ ਵੱਲੋਂ ਲੁੱਟਮਾਰ ਕਤਲੋਗਾਰਤ ਤੋ ਿੲਲਾਵਾ ਮਸੂਮ ਬੱਚੀਅਾਂ ਦੇ ਵੱਡੀ ਪੱਧਰ ਤੇ ਬਲਾਤਕਾਰ ਵੀ ਕੀਤੇ ਗੲੇ।
 ਿੲਸ ਵਹਿਸੀ ਜੁਲਮ ਦੇ ਰੋਸ ਵਜੋਂ ਹੀ ਪਰਧਾਨ ਮੰਤਰੀ ਿੲੰਦਰਾ ਗਾਂਧੀ ਦੇ ਅੰਗ ਰੱਖਿਅਕ ਵਜੋ ਡਿਉਟੀ ਕਰਦੇ ਸਿੱਖ ਵਿਅਕਤੀਆਂ ਨੇ 31 ਅਕਤੂਬਰ 1984 ਨੂੰ ਿੲੰਦਰਾ ਗਾਂਧੀ ਦਾ ਕਤਲ ਕਰ ਦਿੱਤਾ। ਬੱਸ ਿੲਹ ਕਤਲ ਕੀ ਹੋਇਆ, ਸਮਝੋ ਸਮੁੱਚੇ ਦੇਸ਼ ਵਿੱਚ ਵਸਦੇ ਸਿੱਖਾਂ ਤੇ ਕਹਿਰ ਦੀ ਹਨੇਰੀ ਝੁੱਲ ਗਈ। ਦਿੱਲੀ, ਕਾਨਪੁਰ, ਬੁਕਾਰੋ, ਹੋਂਦ ਚਿੱਲੜ ਸਮੇਤ ਦੇਸ਼ ਦੇ ਹਰ ਹਿੱਸੇ ਵਿੱਚ ਸਿੱਖ ਕਤਲੇਆਮ ਦੀ ਿੲੱਕ ਯੋਜਨਾਵੱਧ ਲਹਿਰ ਚਲਾਈ ਗਈ, ਜਿਸ ਦੀ ਮਨਜੂਰੀ ਖੁਦ ਮਰਹੂਮ ਿੲੰਦਰਾ ਗਾਂਧੀ ਦੇ ਪੱੁਤਰ ਰਾਜੀਵ ਗਾਂਧੀ ਨੇ ਦਿੱਤੀ। ਕਾਂਗਰਸੀਆਂ ਵੱਲੋਂ ਕਤਲੇਆਮ ਕਰਵਾਉਣ ਲਈ ਹਜੂਮ ਿੲਕੱਠਾ ਕਰਕੇ ਉਹਨਾਂ ਨੂੰ ਸਰਾਬ ਪਿਲਾ ਕੇ ਭੜਕਾ ਕੇ ਸਿੱਖਾਂ ਦਾ ਕਤਲੁਆਮ ਕਰਨ ਲਈ ਉਕਸਾਿੲਆ ਗਿਆ। ਿੲਹਨਾਂ ਭੜਕੀਆਂ ਭੀੜਾਂ ਦੀ ਅਗਵਾਈ ਕਾਂਗਰਸ ਦੇ ਜੁੰਮੇਵਾਰ ਆਗੂ ਸਰੇਆਮ ਕਰਦੇ ਦੇਖੇ ਗਏ। ਦਿੱਲੀ ਵਿੱਚ ਕਾਂਗਰਸੀ ਆਗੂ ਸੱਜਨ ਕੁਮਾਰ, ਜਗਦੀਸ ਟਾਇਟਲਰ ਅਤੇ ਐਚ ਕੇ ਐਲ ਭਗਤ ਸਮੇਤ ਕਿੰਨੇ ਹੀ ਕਾਂਗਰਸੀ ਖੁਦ ਕਤਲਿਆਮ ਵਿਚ ਸ਼ਾਮਲ ਹੋਕੇ ਹਲਾਸੇਰੀ ਦਿੰਦੇ ਰਹੇ। ਪੁਲਿਸ ਪ੍ਰਸ਼ਾਸ਼ਨ ਬਹੁ ਗਿਣਤੀ ਦੇ ਭੜਕੇ ਹਜੂਮ ਦੀ ਮਦਦ ਕਰਦਾ ਿਰਹਾ। ਠਾਣਿਆਂ ਣ ਮਦਦ ਲਈ ਗਏ ਸਿੱਖਾਂ ਨੂੰ ਠਾਣਿਆਂ ਚੋ ਬਾਹਰ ਕੱਢ ਕੇ ਭੀੜਾਂ ਅੱਗੇ ਕੀਤਾ ਗਿਆ, ਤਾਂ ਕਿ ਕੋਈ ਵੀ ਸਿੱਖ ਬਚ ਨਾ ਸਕੇ।  ਦੇਸ਼ ਦਾ ਸਰਬ ਉੱਚ ਕਨੂੰਨ ਮੰਦਰ ਮੂਕ ਦਰਸ਼ਕ ਬਣ ਗਿਆ। ਹਫਤਾ ਭਰ ਅੱਖਾਂ ਮੀਚੀ ਰੱਖਣ ਵਾਲਾ ਦੇਸ਼ ਦਾ ਕੰਨੂਨ ਭਲਾ ਕਿਵੇ ਕਿਸੇ ਅਜਿਹੇ ਦੋਸ਼ੀ ਨੂੰ ਸਜ਼ਾ ਦੇ ਸਕਦਾ ਹੈ ਜਿਸ ਨੂੰ ਘੜਨ ਵਾਲੇ ਹੀ ਕਾਤਲ ਬਣ ਕੇ ਸਾਹਮਣੇ ਖੜੇ ਹੋਣ। ਿੲਹੋ ਕਾਰਨ ਰਿਹਾ ਹੈ ਕਿ ਪਿਛਲੇ 34 ਸਾਲਾਂ ਤੋਂ ਲਗਾਤਾਰ ਅਦਾਲਤਾਂ ਪੀੜਤ ਸਿੱਖਾਂ ਨੂੰ ਿੲਨਸਾਫ ਦੇਣ ਵਿੱਚ ਨਾਕਾਮਯਾਬ ਅਤੇ ਬੇਬੱਸ ਰਹੀਆਂ ਹਨ। ਪੀੜਤਾਂ ਚੋ ਬਹੁਤ ਸਾਰੇ ਅਜਿਹੇ ਮਾਪੇ ਅਦਾਲਤਾਂ ਦੇ ਚੱਕਰ ਕੱਟਦੇ ਕੱਟਦੇ ਿੲਸ ਜਹਾਂਨ ਤੋ ਹੀ ਤੁਰ ਗਏ। ਧੀਆਂ ਪੁੱਤਰਾਂ ਦੇ ਅੱਖਾਂ ਸਾਹਮਣੇ ਹੋਏ ਦਰਦਨਾਕ ਕਤਲਾਂ ਨੇ ਕਿੰਨੀਆਂ ਹੀ ਮਾਵਾਂ ਨੂੰ ਪਾਗਲ ਬਣਾ ਦਿੱਤਾ। ਕਿੰਨੀਆਂ ਹੀ ਮਾਵਾਂ ਜੁਲਮ ਦੀਆਂ ਸਤਾਈਆਂ ਿੲਨਸਾਫ ਨਾ ਮਿਲਣ ਦੇ ਗਮ ਵਿੱਚ ਅੰਨੀਆਂ ਹੋ ਗਈਆਂ, ਪਰ ਦੇਸ਼ ਦਾ ਕਨੂੰਨ ਿੲਹਨਾਂ ਨੂੰ। ਕੁੱਝ ਵੀ ਰਾਹਤ ਦੇਣ ਤੋ ਆਨਾ ਕਾਹਨੀ ਕਰਦਾ ਰਿਹਾ। ਸਿੱਖਾਂ ਨਾਲ ਵਾਪਰੇ ਿੲਸ ਹੌਲਨਾਕ ਵਰਤਾਰੇ ਦਾ ਦੁਖਦਾਈ ਪਹਿਲੂ ਿੲਹ ਵੀ ਹੈ ਕਿ ਸਿਆਸੀ ਲੋਕਾਂ ਨੇ ਿੲਨਸਾਫ ਦਿਵਾਉਣ ਦੀ ਆੜ ਹੇਠਾਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਨੂੰ ਪਹਿਲ ਦਿੱਤੀ। ਸਿੱਖਾਂ ਦੀ ਕਿਸੇ ਵੀ ਸਿਆਸੀ ਧਿਰ ਨੇ ਵੀ ਗੰਭੀਰਤਾ ਨਾਲ ਲੜਾਈ ਨੂੰ ਲੜਨ ਦਾ ਯਤਨ ਹੀ ਨਹੀ ਕੀਤਾ। ਜਦੋ ਵੋਟਾਂ ਦਾ ਸਮਾ ਆਿੲਆ ਤਾਂ ਮਸਲਾ ਗਰਮਾ ਦਿੱਤਾ ਜਾਂਦਾ ਤੇ ਵੋਟਾਂ ਤੋ ਬਾਅਦ ਕਦੇ ਵੀ ਕਿਸੇ ਨੇ ਪੀੜਤਾਂ ਦੀ ਕੋਈ ਸਾਰ ਨਹੀ ਲਈ। ਿੲੱਥੋ ਤੱਕ ਕਿ ਦੰਗਾ ਪੀੜਤਾਂ ਨੂੰ ਗੁਮਰਾਹ ਕਰਕੇ ਲੋਕ ਉਹਨਾਂ ਦੇ ਲੀਡਰ ਬਣ ਗਏ, ਤੇ ਉਹਨਾਂ ਲਈ ਿੲਹ ਮਸਲਾ ਿੲਨਸਾਫ ਦਾ ਨਾ ਰਹਿ ਕੇ ਕਮਾਈ ਅਤੇ ਚੌਧਰ ਦਾ ਵਸੀਲਾ ਬਣ ਗਿਆ। ਜਦੋ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਤਾਂ ਰੱਬ ਹੀ ਕੋਈ ਕਰਿਸ਼ਮਾ ਕਰ ਸਕਦਾ ਹੈ। ਭਾਰਤੀ ਤੰਤਰ ਜਿਹੜਾ ਕਦੇ ਵੀ ਸਿੱਖ ਕੌਮ ਨਾਲ ਨਿਆ ਕਰਨ ਦੇ ਹੱਕ ਵਿੱਚ ਨਹੀ ਰਿਹਾ , ਉਹਦੇ ਲਈ ਸਿੱਖ ਆਗੂਆਂ ਦਾ ਿੲਹ ਰਵੱਈਆ ਰਾਸ ਆ ਚੁੱਕਾ ਸੀ, ਿੲਹੋ ਕਾਰਨ ਹੈ ਕਿ ਪਿਛਲੇ 34 ਸਾਲਾਂ ਤੋ ਿੲੱਕਾ ਦੁੱਕਾ ਕੇਸਾਂ ਨੂੰ ਛੱਡ ਕੇ ਕਿਸੇ ਵੀ ਦੋਸ਼ੀ ਨੂੰ ਸਜ਼ਾ ਹੋਣਾ ਤਾ ਬਹੁਤ ਦੂਰ ਕਦੇ ਗਿਰਫਤਾਰ ਕਰਕੇ ਪੱੁਛ ਪੜਤਾਲ ਕਰਨ ਦਾ ਨਾਟਕ ਕਰਨ ਦੀ ਵੀ ਜਰੂਰਤ ਕਿਸੇ ਸਰਕਾਰ ਜਾਂ ਦੇਸ਼ ਦੇ ਕਨੂੰਨ ਨੇ ਨਹੀ ਸਮਝੀ। ਹੁੱਣ ਜਦੋਂ ਸਾਢੇ ਤਿੰਨ ਦਹਾਕੇ ਬੀਤ ਜਾਣ ਤੋ ਬਾਅਦ ਦੇਸ਼ ਦੇ ਸਰਬ ਉੱਚ ਕਨੂੰਨ ਮੰਦਰ  ਨੇ ਦਿੱਲੀ ਸਿੱਖ ਕਤਲੇਆਮ ਦੇ 186 ਕੇਸਾਂ ਨੂੰ ਮੁੜ ਖੋਲਣ ਦਾ ਹੁਕਮ ਦਿੱਤਾ ਹੈ ਅਤੇ ਸਪੈਸਿਲ ਜਾਂਚ ਟੀਮ ਬਣਾ ਕੇ ਤਿੰਨ ਮੈਬਰੀ ਕਮੇਟੀ ਗਠਤ ਕੀਤੀ ਹੈ ਤਾਂ ਬਹੁਤ ਸਾਰੇ ਸਿੱਖ ਆਗੂ ਿੲਸ ਗੱਲ ਤੇ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਿੲਹ ਕਹਿੰਦੇ ਵੀ ਸੁਣੇ ਗਏ ਕਿ ਸਾਨੂੰ ਕਨੂੰਨ ਵਿੱਚ ਪੂਰਾ ਭਰੋਸਾ ਹੈ ਤੇ ਹੁਣ ਸਾਨੂੰ ਪੂਰਨ ਆਸ ਹੈ ਕਿ ਦੋਸੀਆਂ ਨੂੰ ਸਜ਼ਾ ਜਰੂਰ ਮਿਲੇਗੀ। ਪਹਿਲੀ ਗੱਲ ਤਾਂ ਜਿਹੜਾ ਕਨੂੰਨ ਐਨਾ ਲੰਮਾ ਸਮਾ ਘੇਸਲ ਵੱਟੀ ਚੱੁਪ ਬੈਠਾ ਰਿਹਾ, ਹੁਣ ਉਹ ਕਿਹੋ ਜਿਹਾ ਿੲਨਸਾਫ ਦੇ ਸਕੇਗਾ ਿੲਹ ਕਿਸੇ ਤੋ ਭੁੱਲਿਆ ਨਹੀ। ਦੂਸਰੀ ਗੱਲ ਐਨਾ ਸਮਾ ਬੀਤ ਜਾਣ ਤੋ ਬਾਅਦ ਹੋਏ ਫੈਸਲੇ ਨੂੰ ਿੲਨਸਾਫ ਕਹਿਣਾ ਬੇਵਕੂਫੀ ਵੀ ਹੈ ਤੇ ਕਾਿੲਰਤਾ ਵੀ। ਜੇਕਰ ਿੲਹ ਨਵੇਂ ਫੈਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਿੲਹ ਸਾਫ ਸਾਫ ਗੱਲ ਸਮਝ ਆ ਜਾਂਦੀ ਹੈ ਕਿ ਸਰਬ ਉੱਚ ਅਦਾਲਤ ਵੱਲੋਂ ਦੁਵਾਰਾ ਕੇਸ ਚਲਾਉਣ ਪਿੱਛੇ ਕੇਂਦਰੀ ਤਾਕਤਾਂ ਦੀ ਕੀ ਮਣਸਾ ਹੈ। ਿੲਹ ਪੀੜਤ ਸਿੱਖਾਂ ਨੂੰ ਕੋਈ ਿੲਨਸਾਫ ਜਾਂ ਉਹਨਾਂ ਨਾਲ ਕਿਸੇ ਹਮਦਰਦੀ ਲਈ ਨਹੀ  ਬਲਕਿ ਿੲਹ ਤਾਂ 34 ਸਾਲਾਂ ਦਾ ਮਰਿਆ ਸੱਪ ਗਲੋਂ ਲਾਹੁਣ ਵਾਲੀ ਗੱਲ ਹੈ, ਤਾਂ ਕਿ ਰੋਜ ਰੋਜ ਦੀ ਹੁੰਦੀ ਦੁਨੀਆ ਪੱਧਰ ਤੇ ਭਾਰਤ ਦੀ ਬਦਨਾਮੀ ਵਾਲੇ ਮੁੱਦੇ ਨੂੰ ਹਮੇਸਾਂ ਹਮੇਸਾਂ ਲਈ ਖਤਮ ਕੀਤਾ ਜਾ ਸਕੇ, ਿੲਸ ਤੋ ਵੱਧ ਹੋਰ ਕੋਈ ਵੀ ਹਮਦਰਦੀ ਨਹੀ ਹੈ। ਿੲਹ ਤਾਂ ਮੂਰਖ ਤੋਂ ਮੂਰਖ ਵਿਅਕਤੀ ਦੇ ਵੀ ਸਮਝ ਪੈਣ ਵਾਲੀ ਗੱਲ ਹੈ ਕਿ ਜਿਸ ਪਾਰਟੀ ਦੇ ਆਗੂਆਂ ਨੇ ਤਤਕਾਲੀ ਸਰਕਾਰ ਨੂੰ ਮਜਬੂਰ ਕਰ ਕਰਕੇ ਪਹਿਲਾਂ ਹਰਿਮੰਦਰ ਸਹਿਬ ਤੇ ਹਮਲਾ ਕਰਵਾਿੲਆ ਹੋਵੇ, ਤੇ ਫਿਰ ਹਮਲਾ ਕਰਨ ਵਾਲੀ ਸ਼ਾਸਕ ਨੂੰ  ਦੁਰਗਾ ਦਾ ਖਿਤਾਬ ਦਿੱਤਾ ਹੋਵੇ, ਅੱਜ ਉਸ ਪਾਰਟੀ ਦੀ ਭਾਰੀ ਬਹੁਮੱਤ ਨਾਲ ਬਣੀ ਕੱਟੜ ਸੋਚ ਵਾਲੀ ਸਰਕਾਰ ਤੋਂ ਿੲਨਸਾਫ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਿੲਹ ਵੀ ਕਿਆ ਿੲਤਫਾਕ ਹੈ ਕਿ ਜਦੋਂ ਸਿੱਖ ਿੲਨਸਾਫ ਦੀ ਗੁਹਾਰ ਲਾਉਦੇ ਅਦਾਲਤਾਂ ਨੂੰ ਜਲਦੀ ਨਿਆ ਦੇਣ ਦੇ ਵਾਸਤੇ ਪਾਉਦੇ ਸਨ ਤਾਂ ਕਿਸੇ ਨੇ ਕੋਈ ਗੱਲ ਨਹੀ ਸੁਣੀ, ਤੇ ਹੁਣ ਮਾਨਯੋਗ ਅਦਾਲਤ ਵੱਲੋਂ 12 ਮਾਰਚ ਤੱਕ ਜਾਂਚ ਕਰਕੇ ਰਿਪੋਰਟ ਪੇਸ ਕਰਨ ਦੇ ਹੁਕਮ ਸੁਣਾਏ ਹਨ, ਜਦੋਂ ਕਿ ਪੀੜਤਾਂ ਦੇ ਵਕੀਲ ਿੲਹ ਕਹਿ ਰਹੇ ਹਨ ਕਿ ਐਨੇ ਥੋੜੇ ਸਮੇ ਵਿੱਚ ਜਾਂਚ ਮੁਕੰਮਲ ਨਹੀ ਹੋ ਸਕਦੀ। ਸੋ ਿੲਸ ਤੋ ਅੰਦਾਜਾ ਲਾਿੲਆ ਜਾ ਸਕਦਾ ਹੈ ਕਿ ਿੲਸ ਕੇਸ ਨੂੰ ਖਤਮ ਕਰਨ ਪਿੱਛੇ ਕਿਹੜੀ ਮਾਨਸਿਕਤਾ ਕੰਮ ਕਰ ਰਹੀ ਹੈ।

 ਬਘੇਲ ਸਿੰਘ ਧਾਲੀਵਾਲ
 99142-58142

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech