News

ਸਰਕਾਰੀ ਕਰਮਚਾਰੀਆਂ ਤੇ ਲਗਾਇਆ 200 ਦਾ ਜਜ਼ੀਆ ਤੁਰੰਤ ਬੰਦ ਕਰੇ ਸਰਕਾਰ–:ਬਿਲਗਾ।

July 08, 2018 06:59 PM
General

ਸਰਕਾਰੀ ਕਰਮਚਾਰੀਆਂ ਤੇ ਲਗਾਇਆ 200 ਦਾ ਜਜ਼ੀਆ ਤੁਰੰਤ ਬੰਦ ਕਰੇ ਸਰਕਾਰ–:ਬਿਲਗਾ।


ਡੋਪ ਟੈਸਟ ਦੀ ਸ਼ੁਰੂਆਤ ਮੁੱਖ ਮੰਤਰੀ ਅਤੇ ਮੰਤਰੀਆਂ ਤੋਂ ਹੋਵੇ।

ਸ਼੍ਰੀ ਅਨੰਦਪੁਰ ਸਾਹਿਬ, 8 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਸਰਕਾਰ ਨੇ ਆਪਣੇ ਲਗਭੱਗ ਡੇਢ ਸਾਲ ਦੇ ਕਾਰਜਕਾਲ ਵਿੱਚ ਰਾਜ ਦੇ ਕਰਮਚਾਰੀਆਂ ਨੂੰ ਕੋਈ ਮਹਿੰਗਾਈ ਭੱਤਾ,ਅੰਤ੍ਰਿਮ ਰਾਹਤ ੧੫ ਪ੍ਰਤੀਸ਼ਤ ਜਾਂ ਪੇ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰਨਾ ਆਦਿ ਵਿੱਤੀ ਲਾਭ ਤਾਂ ਕੀ ਦੇਣੇ ਸੀ, ਸਗੋਂ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਵਿੱਤੀ ਸਾਲ ਦੇ ਬਜ਼ਟ ਵਿੱਚ ਰਾਜ ਦੇ ਸਮੂਹ ਕਰਮਚਾਰੀਆਂ ਨੂੰ ਆਪਣੀ ਤਨਖਾਹ ਵਿੱਚੋਂ ਪ੍ਰਤੀ ਮਹੀਨਾ ੨੦੦ ਰੁ: ਵਿਕਾਸ ਫੰਡ ਦੇ ਨਾਂ 'ਤੇ ਜ਼ਬਰੀ  ਵਸੂਲਣ ਦਾ ਨਵਾਂ ਤੁਗਲਕੀ ਫੁਰਮਾਨ ਜਾਰੀ ਕਰਕੇ  ਕਰਮਚਾਰੀਆਂ ਨੂੰ ਨਵਾਂ ਤੋਹਫਾ ਦਿੱਤਾ ਹੈ । ਸਰਕਾਰ ਮੁਲਾਜ਼ਮਾਂ ਤੋਂ ਇਹ ਜ਼ਬਰੀ ਉਗਰਾਹੀ ਦਾ ਫੁਰਮਾਨ ਤੁਰੰਤ ਵਾਪਸ ਲਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ.ਐੱਡ ਅਧਿਆਪਕ ਫਰੰਟ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਅਤੇ ਸੂਬਾ ਵਿੱਤ ਸਕੱਤਰ ਬਿਕਰਮਜੀਤ ਸਿੰਘ ਕੱਦੋਂ,ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ,ਜਨਰਲ ਸਕੱਤਰ ਸੁਰਜੀਤ ਰਾਜਾ,ਜੁਆਇੰਟ ਸਕੱਤਰ ਸੰਤਸੇਵਕ ਸਿੰਘ ਸਰਕਾਰੀਆ,ਪ੍ਰੈੱਸ ਸਕੱਤਰ ਬਲਵਿੰਦਰ ਲੋਧੀਪੁਰ ਅਤੇ ਪਰਮਿੰਦਰ ਸਿੰਘ ਬਰਨਾਲਾ ਨੇ  ਸਾਂਝੇ ਰੂਪ ਨਾਲ਼ ਕੀਤਾ ।ਸਰਕਾਰ ਦੀ ਇਸ ਵਿਕਾਸ ਦੇ ਨਾਂ ਤੇ ਕੀਤੀ ਜਾਂਦੀ ਉਗਰਾਹੀ ਦਾ ਸਖ਼ਤ ਨੋਟਿਸ ਲੈਂਦਿਆਂ ਫਰੰਟ ਦੇ ਆਗੂਆਂ ਨੇ ਦੱਸਿਆ ਸਰਕਾਰ ਨੇ ਇਸ ਮਹੀਨੇ ਪਿਛਲੇ ਤਿੰਨ ਮਹੀਨੇ ਦਾ ਬਕਾਇਆ ਭਾਵ ਕਿ ੬੦੦ ਰੁਪਏ ਵਸੂਲ ਕੇ ਹੀ ਇਸ ਮਹੀਨੇ ਦੀਆਂ ਤਨਖਾਹਾਂ ਜਾਰੀ ਕੀਤੀਆਂ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ  ਮੁਲਾਜ਼ਮਾਂ ਤੋਂ ਇਹ ਜ਼ਬਰੀ ਵਸੂਲੀ ਬੰਦ ਨਾ ਕੀਤੀ ਤਾਂ ਫਰੰਟ ਇਸ ਪ੍ਰਤੀ ਜਲਦੀ ਹੀ ਰਣਨੀਤੀ ਉਲੀਕ ਕੇ ਇਸ ਵਿਰੁੱਧ ਅਵਾਜ਼ ਬੁਲੰਦ ਕਰੇਗਾ।
ਇਸ ਦੇ ਨਾਲ਼ ਹੀ ਜੋ ਮਾਣਯੋਗ ਮੁੱਖ ਮੰਤਰੀ ਨੇ ਰਾਜ ਦੇ ਸਮੂਹ ਸਰਕਾਰੀ ਕਰਮਚਾਰੀਆਂ ਦਾ ਡੋਪ ਟੈਸਟ ਕਰਾਉਣ ਦਾ ਇੱਕ ਹੋਰ ਨਵਾਂ ਤੁਗਲਕੀ ਫੁਰਮਾਨ ਜਾਰੀ ਕੀਤਾ ਹੈ ,ਫਰੰਟ ਉਸਦਾ ਡਟ ਕੇ ਵਿਰੋਧ ਕਰਦਾ ਹੈ ।ਆਗੂਆਂ ਨੇ ਕਿਹਾ ਕਿ ਅਸੀਂ ਡੋਪ ਟੈਸਟ ਕਰਾਉਣ ਤੋਂ ਨਹੀਂ ਭੱਜਦੇ ਪਰ ਇਸ ਦੀ ਸ਼ੁਰੂਆਤ ਮਾਣਯੋਗ ਮੁੱਖ ਮੰਤਰੀ ਜੀ ਆਪਣਾ ਅਤੇ ਆਪਣੇ ਮੰਤਰੀਆਂ ਦਾ ਡੋਪ ਕਰਵਾ ਕੇ ਸ਼ੁਰੂ ਕਰਨ ।ਅਤੇ ਨਾਲ਼ ਹੀ ਆਗੂਆਂ ਨੇ ਪ੍ਰੈੱਸ ਨੂੰ ਦੱਸਿਆ ਕਿ ਡੋਪ ਟੈਸਟ ਕਰਾਉਣ ਦੀ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਫੀਸ ੧੫੧੦ ਰੁਪਏ ਹੈ ।ਆਗੂਆ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਆਪਣੇ ਕਰਮਚਾਰੀਆਂ ਦੀ ਸਿਹਤ ਨੂੰ ਲੈ ਕੇ ਏਨੀ ਹੀ ਸੁਹਿਰਦ ਹੈ ਤਾਂ ਸਰਕਾਰ ਡੋਪ ਟੈਸਟ ਦਾ ਖਰਚ ਵੀ ਸਰਕਾਰੀ ਖਜ਼ਾਨੇ ਵਿੱਚੋਂ ਕਰੇ।ਇਸ ਸਮੇਂ ਗੁਰਦਿਆਲ ਮਾਨ,ਹਰਪ੍ਰਤ ਬਰਾੜ,ਕੇਵਲ ਸਿੰਘ ,ਮੁਹੰਮਦ ਬਸ਼ੀਰ,ਨੀਤਿਨ ਸੋਢੀ,ਕਰਮਜੀਤ ਜਲਾਲ,ਗੁਰਿੰਦਰਪਾਲ ਖੇੜੀ,ਵਿਸ਼ਾਲ ਮਿਨਹਾਂਸ,ਸੁਖਰਾਜ ਭਿੰਡਰ,ਤਲਵਿੰਦਰ ਸਮਾਣਾ ,ਗੁਰਦੀਪ ਚੀਮਾ ਅਤੇ ਕੁਲਜੀਤ ਫਤਹਿਗੜ੍ਹ ਹਾਜ਼ਰ ਸਨ।

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-