Article

ਬਾਪੂ ਬਾਪੂ ਕਹਿੰਦੇ ਸੀ ਬੜਾ ਈ ਸੁਖ ਲੈਂਦੇ ਸੀ // ਪ੍ਰਭਜੋਤ ਕੌਰ ਢਿੱਲੋਂ

September 11, 2018 08:16 PM
General

 ਬਾਪੂ ਬਾਪੂ ਕਹਿੰਦੇ ਸੀ ਬੜਾ ਈ ਸੁਖ ਲੈਂਦੇ ਸੀ

ਬਿਲਕੁੱਲ ਬਾਪ ਦੇ ਸਿਰ ਤੇ ਜੋ ਬੇਪ੍ਰਵਾਹੀਆਂ ਹੁੰਦੀਆਂ ਹਨ,ਉਨਾਂ ਦੀ ਕੋਈ ਰੀਸ ਹੀ ਨਹੀਂ।ਚਲੋ ਚੰਗਾ ਹੈ ਬਾਪ ਦਿਹਾੜਾ ਵੀ ਮਨਾਉਣ ਦੀ ਗੱਲ ਤੁਰ ਪਈ।ਬੱਚੇ ਦੇ ਜਨਮ ਤੋਂ ਲੈਕੇ ਹਰ ਜਗ੍ਹਾ ਬਾਪ ਦਾ ਮਹੱਤਵਪੂਰਨ ਰੋਲ ਹੈ।ਮਾਂ ਜਨਮ ਦੀਆਂ ਪੀੜਾਂ ਸਹਿਣ ਕਰਦੀ ਹੈ ਅਤੇ ਬਾਪ ਦਿਨ ਰਾਤ ਇੱਕ ਕਰਕੇ ਪੇਟ ਭਰਨ ਅਤੇ ਹੋਰ ਜ਼ਰੂਰਤਾਂ ਲਈ ਪੈਸੇ ਕਮਾਉਂਦਾ ਹੈ।ਹਰ ਦਿਨ ਬਾਪ ਦਿਹਾੜਾ ਹੋਣਾ ਚਾਹੀਦਾ ਹੈ।ਹਰ ਬੱਚੇ ਦੀ ਹੋਂਦ ਬਾਪ ਕਰਕੇ ਹੈ।ਗੁਰਚਰਨ ਕੌਰ ਕੋਛੜ ਨੇ ਬਹੁਤ ਕੀਮਤੀ ਸਤਰਾਂ ਲਿਖੀਆਂ ਹਨ,"ਮੰਨਿਆਂ ਮਾਂ ਤਾਂ ਮਾਂ ਹੁੰਦੀ ਹੈ,ਮੋਹ ਮਮਤਾ ਦੀ ਛਾਂ ਹੁੰਦੀ ਹੈ।।


ਸੱਚ ਜਾਣਿਓ ਬਾਬਲ ਦੀ ਇੱਕ ਵਿਲੱਖਣ ਥਾਂ ਹੁੰਦੀ ਹੈ।।"ਬਾਪ ਦਾ ਦਰਜਾ ਮਾਂ ਨਾਲੋਂ ਕਿਸੇ ਵੀ ਤਰੀਕੇ ਨਾਲ ਘੱਟ ਨਹੀਂ ਹੈ।ਬਾਪ ਕਦੇ ਆਪਣੇ ਬੱਚੇ ਲਈ ਘੋੜਾ ਬਣਕੇ ਉਸਨੂੰ ਝੂਟੇ ਦਿੰਦਾ ਹੈ।ਉਂਗਲੀ ਫੜਕੇ ਚੱਲਣਾ ਸਿਖਾਉਂਦਾ ਹੈ।ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਅਤੇ ਖਾਹਿਸ਼ਾਂ ਨੂੰ ਪੂਰਾ ਕਰਨ ਵਾਸਤੇ ਉਹ ਹੱਡ ਭੰਨਵੀਂ ਮਿਹਨਤ ਕਰਦਾ ਹੈ।


ਮਾਂ ਵੀ ਤਾਂ ਹੀ ਵਧੀਆ ਤਰੀਕੇ ਨਾਲ ਬੱਚਿਆਂ ਦਾ ਪਾਲਣ ਪੋਸਣ ਕਰ ਸਕਦੀ ਹੈ ਜੇਕਰ ਬਾਪ ਵਧੀਆ ਤਰੀਕੇ ਨਾਲ ਕਮਾਈ ਕਰ ਰਿਹਾ ਹੋਵੇ।ਬਾਪ ਆਪ ਪੁਰਾਣੀ ਜੁੱਤੀ ਪਾਈ ਜਾਏਗਾ ਪਰ ਬੱਚਿਆਂ ਨੂੰ ਹਰ ਵਧੀਆ ਚੀਜ਼ ਅਤੇ ਸਹੂਲਤ ਦੇਣ ਵਿੱਚ ਲੱਗਾ ਰਹਿੰਦਾ ਹੈ।ਬੱਚਿਆਂ ਦੀ ਤਰੱਕੀ ਉਸਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੀ ਹੈ।ਵਧੇਰੇ ਕਰਕੇ ਪਿਤਾ ਅੱਗੇ ਰੱਖੀ ਫਰਮਾਇਸ਼ ਪੂਰੀ ਹੋ ਹੀ ਜਾਂਦੀ ਹੈ ਜਾਂ ਕਹਿ ਲਵੋ ਬਾਪ ਪੂਰੀ ਕਰ ਦਿੰਦਾ ਹੈ।ਇਸੇ ਕਰਕੇ ਤਾਂ ਕਿਹਾ ਜਾਂਦਾ ਹੈ,"ਬਾਪੂ ਬਾਪੂ ਕਹਿੰਦੇ ਸੀ ਬੜਾ ਈ ਸੁਖ ਲੈਂਦੇ ਸੀ।"ਹਾਂ,ਮਾਂ ਵਾਂਗ ਵਧੇਰੇ ਕਰਕੇ ਬਾਪ ਆਪਣੇ ਪਿਆਰ ਨੂੰ ਵਿਖਾ ਨਹੀਂ ਸਕਦਾ, ਏਹ ਕਹਿ ਲੈਣਾ ਕਿ ਬਾਪ ਪਿਆਰ ਨਹੀਂ ਕਰਦਾ ਗਲਤ ਹੈ।ਬਾਪ ਦੀ ਹਾਜ਼ਰੀ ਨਾਲ ਘਰ ਭਰਿਆ ਭਰਿਆ ਲੱਗਦਾ ਹੈ ਤੇ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ।ਨਰਿੰਦਰ ਸਿੰਘ ਕਪੂਰ ਨੇ ਬਾਪ ਬਾਰੇ ਕਿਹਾ ਹੈ,"ਪਿਤਾ ਦੀ ਗੈਰਹਾਜ਼ਰੀ ਵਿੱਚ ਘਰ ਖਾਲੀ ਲੱਗਦਾ ਹੈ।"ਪਿਤਾ ਘਰ ਨੂੰ ਅਨੁਸ਼ਾਸਨ ਵਿੱਚ ਰੱਖਦਾ ਹੈ ਜਾਂ ਪਿਤਾ ਦੀ ਹਾਜ਼ਰੀ ਵਿੱਚ ਘਰ ਅਨੁਸ਼ਾਸਨ ਵਿੱਚ ਹੁੰਦਾ ਹੈ।ਬਾਪ ਕਮਾਉਂਦਾ ਹੈ ਜੇਕਰ ਏਹ ਉਸਦੀ ਡਿਊਟੀ ਹੈ ਤਾਂ ਬੱਚਿਆਂ ਦਾ ਵੀ ਫਰਜ਼ ਹੈ ਕਿ ਪਿਤਾ ਨੂੰ ਪੂਰਾ ਸਤਿਕਾਰ ਦੇਣ।


ਜਦੋਂ ਉਹ ਕਿਸੇ ਗੱਲ ਤੋਂ ਮਨ੍ਹਾ ਕਰਦੇ ਹਨ ਤਾਂ ਉਹ ਤੁਹਾਡੇ ਭਲੇ ਲਈ ਕਹਿ ਰਹੇ ਹੁੰਦੇ ਹਨ।ਪਿਤਾ ਆਪਣੀ ਔਲਾਦ ਦਾ ਬੁਰਾ ਸੋਚ ਹੀ ਨਹੀਂ ਸਕਦਾ।ਅੱਜਕਲ ਮਾਪਿਆਂ ਨੂੰ ਬ੍ਰਿਧ ਆਸ਼ਰਮਾਂ ਵਿੱਚ ਛੱਡਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ।ਘਰਾਂ ਵਿੱਚ ਸਟੋਰਨੁਮਾ ਕਮਰਿਆਂ ਵਿੱਚ ਧਕੇਲ ਦਿੱਤਾ ਜਾਂਦਾ ਹੈ।ਇੰਨਾ ਦੀ ਬਦੋਲਤ ਰੁਤਬੇ ਨੇ,ਇੰਨਾ ਦੇ ਸਿਰ ਤੇ ਤੁਸੀਂ ਐਸ਼ ਕੀਤੀ ਹੁੰਦੀ ਹੈ।ਯਾਦ ਰੱਖੋ ਹਰ ਬਾਪ ਨੇ ਆਪਣੀ ਹੈਸੀਅਤ ਤੋਂ ਵੱਧ ਖਰਚਾ ਕੀਤਾ ਹੁੰਦਾ ਹੈ।ਮਾਪਿਆਂ ਦੇ ਜਨਮ ਦਿਨ ਮਨਾਉ,ਉਨ੍ਹਾਂ ਨੂੰ ਵਧੀਆ ਤੋਹਫ਼ੇ ਦਿਉ,ਉਨ੍ਹਾਂ ਤੇ ਦਿਲ ਖੋਲਕੇ ਪੈਸੇ ਖਰਚੋ।ਯਾਦ ਰੱਖੋ ਜਿਸ ਤਰ੍ਹਾਂ ਮਾਪਿਆਂ ਤੇ ਪੈਸੇ ਖਰਚਣ ਲੱਗਿਆ ਹੱਥ ਖਿੱਚਦੇ ਹੋ ਜੇਕਰ ਉਹ ਵੀ ਖਿੱਚਦੇ ਤਾਂ ਤੁਸੀਂ ਕਿਥੇ ਹੁੰਦੇ।ਪਿਤਾ ਦੀ ਗੱਲ ਕੌੜੀ ਲੱਗਦੀ ਹੈ ਸੁਣਨ ਨੂੰ, ਪਰ ਫਾਇਦਾ ਉਸ ਦੀ ਸਲਾਹ ਨਾਲ ਹੀ ਹੋਏਗਾ।ਬਾਪੂ ਵਰਗਾ ਸਲਾਹਕਾਰ ਹੋਰ ਕੋਈ ਨਹੀਂ ਹੋ ਸਕਦਾ।ਜੀ ਐਸ ਸਿੰਧਰਾ ਨੇ ਲਿਖਿਆ ਹੈ,"ਜਦ ਦਾ ਮੇਰੇ ਸਿਰ ਤੋਂ ਬਾਪ ਦਾ ਸਾਇਆ ਗਿਆ, ਉਹਦੇ ਵਰਗਾ ਰਾਹਨੁਮਾ ਕੋਈ ਹੋਰ ਨਾ ਪਾਇਆ ਗਿਆ।"ਦੂਸਰਿਆਂ ਨਾਲ ਸਲਾਹ ਮਸ਼ਵਰਾ ਕਰੋ ਪਰ ਹਮੇਸ਼ਾਂ ਯਾਦ ਰੱਖੋ ਜਿਸ ਸੋਚ ਅਤੇ ਜਿਸ ਤਰ੍ਹਾਂ ਦੀ ਸਲਾਹ ਪਿਤਾ ਦੇਵੇਗਾ, ਹੋਰ ਕੋਈ ਨਹੀਂ ਦੇਵੇਗਾ।ਪਿਤਾ ਨੂੰ ਪਿਆਰ ਕਰੋ,ਸਤਿਕਾਰ ਦਿਉ।ਉਹ ਉਸ ਦਾ ਹੱਕ ਹੈ।ਜਦੋਂ ਤੁਸੀਂ ਮਾਪਿਆਂ ਨੂੰ ਬ੍ਰਿਧ ਆਸ਼ਰਮ ਵਿੱਚ ਛੱਡਦੇ ਹੋ ਜਾਂ ਉਨ੍ਹਾਂ ਦੀ ਛੋਹ ਵਿੱਚ ਨਹੀਂ ਰਹਿੰਦੇ ਤਾਂ ਕਮਜ਼ੋਰ ਹੋ ਜਾਂਦੇ ਹੋ।ਮਾਪਿਆਂ ਦੀ ਗੱਲਵੱਕੜੀ ਅਤੇ ਛੋਹ ਤਾਕਤ ਬਖ਼ਸਸ਼ਦੀ ਹੈ।ਮਾਪਿਆਂ ਨੂੰ ਖੁਸ਼ ਰੱਖੋ ਅਤੇ ਦੁਆਵਾਂ ਲਵੋ।ਧਾਰਮਿਕ ਸਥਾਨ ਤੇ ਦਿੱਤੇ ਦਾਨ ਦਾ ਕੋਈ ਲਾਭ ਨਹੀਂ ਜੇਕਰ ਮਾਪਿਆਂ ਨੂੰ ਦੇਣ ਲੱਗਿਆ ਹੱਥ ਘੁੱਟਦੇ ਹੋ।ਚਲੋ ਪਿਤਾ ਦਿਵਸ ਹੈ ਤਾਂ ਤੋਹਫਾ ਦੇਣ ਦੇ ਨਾਲ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਖਾਸ ਹਿੱਸਾ ਹੋਣ ਦਾ ਅਹਿਸਾਸ ਕਰਵਾਉ।ਹਰ ਰਿਸ਼ਤਾ ਤੁਹਾਨੂੰ ਪੈਸੇ ਦੇਕੇ ਵਾਪਿਸ ਮੰਗੇਗਾ।ਬਾਪ ਆਪਣੀ ਸਾਰੀ ਜ਼ਿੰਦਗੀ ਦੀ ਮਿਹਨਤ ਨਾਲ ਬਣਾਇਆ ਸੱਭ ਕੁਝ ਬਿੰਨਾ ਕੀਮਤ ਲਗਾਏ ਦੇ ਦਿੰਦਾ ਹੈ।ਜਿਸ ਬਾਪ ਨੇ ਸਕੂਟਰ ਚਲਾਇਆ ਉਹ ਪੁੱਤ ਨੂੰ ਕਾਰ ਲੈਕੇ ਦੇਣ ਦੀ ਕੋਸ਼ਿਸ਼ ਕਰੇਗਾ ਅਤੇ ਪੁੱਤ ਵਧੀਆ ਜ਼ਿੰਦਗੀ ਜਿਉਂਦਾ ਹੈ ਤਾਂ ਫੁੱਲਿਆ ਨਹੀਂ ਸਮਾਉਂਦਾ।ਸਿਰਫ਼ ਬਾਪ ਹੀ ਹੈ ਜੋ ਤੁਹਾਡੀ ਤਰੱਕੀ ਵੇਖਕੇ ਖੁਸ਼ ਹੁੰਦਾ ਹੈ,ਆਪਣੇ ਤੋਂ ਅੱਗੇ ਵਧਣ ਦੇ ਜਸ਼ਨ ਮਨਾਉਂਦਾ ਹੈ।ਅਗਿਆਤ ਨੇ ਸੱਚ ਹੀ ਕਿਹਾ ਹੈ,"ਪਿਤਾ ਇੱਕ ਚੱਲਦਾ ਫਿਰਦਾ ਬੈਂਕ ਹੈ,ਜਿਸ ਵਿੱਚੋਂ ਧਨ ਕੇਵਲ ਕਢਵਾਇਆ ਜਾਂਦਾ ਹੈ,ਜਮ੍ਹਾਂ ਨਹੀਂ ਕਰਵਾਇਆ ਜਾਂਦਾ।"ਬਿਲਕੁੱਲ ਜੀ ਸੱਚ ਹੈ ਬਾਪੂ ਬਾਪੂ ਕਹਿੰਦੇ ਸੀ ਬੜਾ ਹੀ ਸੁਖ ਲੈਂਦੇ ਸੀ।ਮਾਂ ਦਾ ਕੋਈ ਕਰਜ਼ ਨਹੀਂ ਦੇ ਸਕਦਾ ਤਾਂ ਬਾਪ ਦੇ ਕੀਤੇ ਦਾ ਵੀ ਹਿਸਾਬ ਕਰਕੇ ਨਿਬੇੜਾ ਨਹੀਂ ਕੀਤਾ ਜਾ ਸਕਦਾ।ਮਾਂ ਹੋਏ ਜਾਂ ਬਾਪ ਉਨ੍ਹਾਂ ਦੀ ਜ਼ਿੰਦਗੀ ਦਾ ਹਰ ਦਿਨ ਹੀ ਮਨਾਉਣਯੋਗ ਹੈ ਪਰ ਚਲੋ ਇੱਕ ਖਾਸ ਦਿਨ ਤੇ ਉਨ੍ਹਾਂ ਨੂੰ ਇਸ ਤਰ੍ਹਾਂ ਖਾਸ ਮਹਿਸੂਸ ਕਰਵਾਉ ਕਿ ਉਨ੍ਹਾਂ ਨੂੰ ਫ਼ਖਰ ਹੋਏ ਕਿ ਮੈਂ ਤੁਹਾਡਾ ਬਾਪੂ ਜੀ ਹਾਂ, ਪਿਤਾ ਜੀ ਹਾਂ।ਅੱਜ ਪਿਤਾ ਦਿਵਸ ਮਨਾਉ ਬੋਝ ਸਮਝਕੇ ਨਹੀਂ, ਉਨ੍ਹਾਂ ਵੱਲੋਂ ਦਿੱਤੇ ਪਿਆਰ ਅਤੇ ਕੀਤੀਆ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ।ਏਹ ਸਤਰਾਂ ਸੋਲਾਂ ਆਨੇ ਸੱਚ ਹਨ, ਬਾਪੂ ਬਾਪੂ ਕਹਿੰਦੇ ਸੀ ਬੜਾ ਈ ਸੁਖ ਲੈਂਦੇ ਸੀ।

  ਪ੍ਰਭਜੋਤ ਕੌਰ ਢਿੱਲੋਂ

Have something to say? Post your comment

More Article News

ਦੂਸਰੇ ਸਿਰ ਠੀਕਰਾ ਭੰਨਣ ਦੀ ਸਿਆਸਤ//ਪ੍ਰਭਜੋਤ ਕੌਰ ਢਿੱਲੋਂ, ਇਸਲਾਮਕ ਸੰਦਰਭ ਵਿੱਚ ਈਦ ਉਲ ਫਿਤਰ ਦਾ ਤਿਉਹਾਰ" ਸਿਆਸੀ ਤੌਰ ਤੇ ਪੰਜਾਬੀਆਂ ਦੀ ਮਾਨਸਿਕ ਗੁਲਾਮੀ ਤੇ ਵਿਕਾਊਪਣ ਦਾ ਸੱਚ ਲੋਕ ਸਭਾ ਚੋਣਾਂ ਦੇ ਨਤੀਜੇ/ ਗੁਰਦਿੱਤ ਸਿੰਘ ਸੇਖੋਂ ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-ਹਰਸ਼ਦਾ ਸ਼ਾਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ //ਗੁਰਦਿੱਤ ਸਿੰਘ ਸੇਖੋਂ ਚੀ-ਗਾਵੇਰਾ ਦੀ ਸਾਥਣ ਅਮਰ! ਗੁਰੀਲਾ ਲੜਾਕੂ !! ਤਾਨਿਆ 'ਤਮਾਰਾ'//ਰਾਜਿੰਦਰ ਕੌਰ ਚੋਹਕਾ ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ
-
-
-