19

October 2018
Punjabi

ਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ

September 20, 2018 10:25 PM

ਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ


ਲੰਡਨ -ਇੰਗਲੈਂਡ ਵਿੱਚ ਸਿੱਖਾਂ ਦੇ ਘਰਾ ਤੇ ਪੁਲਿਸ ਦੇ ਅੱਤਵਾਦ ਵਿਰੋਧੀ ਦਸਤਆਿਂ ਵਲੋਂ  ਕੀਤੀ ਗਈ ਛਾਪੇਮਾਰੀ ਲਈ ਭਾਰਤ ਦਰਕਾਰ ਦਾ ਸਿੱਖ ਵਿਰੋਧੀ ਪ੍ਰਾਪੇਗੰਡਾ  ਅਤੇ ਮੁਖਬਰੀਆਂ ਜਿੰਮੇਵਾਰ ਹਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਇਹਨਾਂ ਛਾਪੇਮਾਰੀਆਂ ਦੀ ਸਖਤ ਨਿਖੇਧੀ ਕਰਦਿਆਂ ਆਖਿਆ ਕਿ ਜਦ  ਦੁਨੀਆਂ ਭਰ ਦੇ ਇਨਸਾਫ ਪਸੰਦ ਲੋਕ ਜਾਣਦੇ ਹਨ ਅਤੇ ਇਤਿਹਾਸ ਅਤੇ ਸਿੱਖ ਸਿਧਾਂਤ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ  ਸਿੱਖ ਅੱਤਵਾਦੀ ਨਹੀਂ ਹੁੰਦੇ  ਅਤੇ ਅੱਤਵਾਦੀ ਸਿੱਖ ਨਹੀਂ ਹੁੰਦੇ , ਪਰ ਹੱਕ ਜਰੂਰ ਲੈਂਦੇ ਹਨ । ਫਿਰ ਅੱਤਵਾਦ ਵਿਰੋਧੀ ਦਸਤਿਆਂ ਵਲੋਂ ਕੀਤੀ ਗਈ ਛਾਪੇਮਾਰੀ ਦੇ ਕੀ ਕਾਰਨ ਹਨ  ? ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਲਹਿਰ ਆਏ ਦਿਨ ਜੋਰ ਫੜ ਰਹੀ ਹੈ ਅਤੇ ਸਿੱਖ ਨੌਜਵਾਨਾਂ ਸਮੇਂ ਦੇ ਹਾਣੀ ਬਣਦੇ ਹੋਏ ਕੌਮੀ ਅਜਾਦੀ ਦੇ ਇਸ ਪਾਕ ਪਵਿੱਤਰ ਕਾਜ ਦਾ ਵੱਡੀ ਪੱਧਰ ਤੇ ਪ੍ਰਚਾਰ ਕਰ ਰਹੇ ਹਨ ਜੋ ਕਿ ਦੁਨੀਆਂ ਭਰ ਦੇ ਹਰ ਇਨਸਾਨ ਦਾ ਮੁੱਢਲਾ ਹੱਕ ਹੈ । ਇਸ ਹੱਕ ਤੋੰ ਕਿਸੇ ਨੂੰ ਵਾਂਝਾਨਹੀਂ ਰੱਖਿਆ ਜਾ ਸਕਦਾ ।  ਮੌਜੂਦਾ ਸਿੱਖ ਇਤਿਹਾਸ ਨੂੰ ਸਾਂਭਦਿਆਂ ਸਿੱਖ ਸ਼ਹੀਦਾਂ ਦੀਆਂ ਜੀਵਨੀਆਂ ਪੇਸ਼ ਕਰ ਰਹੀਆਂ ਦੋ ਵੈਬ ਸਾਈਟਾਂ ਨੂੰ ਵੀ ਬੰਦ ਕੀਤਾ ਗਿਆ ਹੈ । ਇਹ ਸਾਰਾ ਵਰਤਾਰਾ  ਭਾਰਤ ਦੀ ਹਿੰਦੂਤਵੀ ਲਾਬੀ ਵਲੋਂ ਵਿਦੇਸ਼ੀ ਸਰਕਾਰ ਕੋਲ ਕੀਤੀਆਂ ਮੁਖਬਰੀਆਂ ਅਤੇ ਗਲਤ ਜਾਣਕਾਰੀ ਨਾਲ ਵਾਪਰ ਰਿਹਾ ਹੈ ।ਪਰ ਭਾਰਤ ਸਰਕਾਰ ਅਜਿਹੇ ਕਝੇ ਯਤਨਾਂ ਨਾਲ ਖਾਲਿਸਤਾਨ ਦੇ ਸੰਘਰਸ਼ ਨੂੰ ਖਤਮ ਨਹੀਂ ਕਰ ਸਕੇਗੀ ਕਿਉਂ ਕਿ ਇਹ ਹੱਕ ਸੱਚ ਇਨਸਾਫ ਅਤੇ ਧਰਮ ਤੇ ਅਧਾਰਿਤ ਹੈ ਅਤੇ ਇਸਦੀ ਸਿਰਜਣਾ ਵੀਹਵੀਂ ਸਦੀ ਦੇ ਮਹਾਨ  ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨਾਲ ਹੋਈ ਹੈ । ਜਿਕਰਯੋਗ ਹੈ ਬੀਤੇ ਦਿਨਾਂ ਤੋਂ ਮਿੱਡਲੈਂਡ ਅਤੇ ਲੰਡਨ ਦੇ ਇਲਾਕਿਆਂ ਵਿੱਚ ਸਿੱਖਾਂ ਦੇ ਘਰਾਂ ਤੇ ਪੁਲਿਸ ਵਲੋਂ ਛਾਪੇਮਾਰੀਆਂ ਦਾ ਦੌਰ ਜਾਰੀ ਹੈ ।ਇਸ ਦੌਰਾਨ ਘਰਾਂ ਦੀ ਫੋਲਾਂ ਫਲਾਈ ਕੀਤੀ ਜਾ ਰਹੀ ਹੈ ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech