ਹਰ ਵਾਰ
ਹਰ ਨਾਗਰਿਕ ਦੇ
ਜ਼ਿਹਨ'ਚ ਹੁੰਦਾ ਹੈ
ਕੋੲੀ ਨਾ ਕੋੲੀ ਸਵਾਲ-ਜ਼ਵਾਬ
ਕੋੲੀ ਨਾ ਕੋੲੀ ਹੱਕ ਦੀ ਗੱਲ
ਲੀਡਰਾਂ ਨਾਲ ਰੋਸੇ ਵੀ
ਤੇ ਸੂਰਜ ਦੇ ਡੁੱਬਣ ਨਾਲ ਹੀ
ੲਿਹ ਨਾਗਰਿਕਾਂ ਦੀ ਭੀੜ
ਘੱਤਦੀ ਹੈ ਵਹੀਰ
ਲੀਡਰਾਂ ਦੇ ਘਰ ਵੱਲ ਨੂੰ
ਕੁਝ ਕੌੜੇ ਘੁੱਟ ਭਰ ਕੇ
ਭੀੜ ਵਾਪਿਸ ਪਰਤ ਅਾੳੁਂਦੀ ਹੈ
ਅਾਪਣੇ ਜ਼ਿਹਨ ਚੋਂ
ਸਭ ਕੁਝ ਕੱਢ ਕੇ
ਤੇ ਹੱਕਾਂ ਦੀ ਗੱਲ ਵੀ ਪਸਰ ਜਾਂਦੀ ਹੈ
ਓਹਨਾਂ ਦੀ ਮੁਰਦਾ ਦੇਹ ਵਾਂਗਰਾਂ ਹੀ।
ਹੀਰਾ ਸਿੰਘ ਤੂਤ