News

ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤ

September 24, 2018 09:29 PM

ਅੰਮ੍ਰਿਤਸਰ ਦੇ ਨਾਲ-ਨਾਲ ਪਾਕਿਸਤਾਨ ਵਿਚ ਵੀ ਸੁਣਿਆ ਜਾ ਸਕੇਗਾ ਇਹ ਰੇਡੀਓ


ਅੰਮ੍ਰਿਤਸਰ, 24 ਸਤੰਬਰ: ਕੁਲਜੀਤ ਸਿੰਘ
 ਅੱਜ ਸਮਾਜਿਕ ਨਿਆਂ ਅਤੇ ਸ਼ਸਕਤੀਕਰਨ ਬਾਰੇ ਕੇਂਦਰੀ ਮੰਤਰੀ ਸ੍ਰੀ ਵਿਜੈ ਸਾਂਪਲਾ ਵੱਲੋਂ ਡਾ: ਏ: ਸੂਰੀਆ ਪ੍ਰਕਾਸ਼ ਚੇਅਰਮੈਨ ਪ੍ਰਸਾਰ ਭਾਰਤੀ ਦੇ ਨਾਲ ਆਲ ਇੰਡੀਆ ਰੇਡੀਓ ਦੀ 20 ਕਿਲੋਵਾਟ ਐਫ.ਐਮ ਟਰਾਂਸਮੀਟਰ  ਜੋ ਕਿ ਅਟਾਰੀ ਵਿਖੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਘਰਿੰਡਾ  ਵਿਖੇ ਸਥਿਤ ਹੈ, ਦਾ ਰਸਮੀ ਉਦਘਾਟਨ ਕੀਤਾ ਗਿਆ।  ਸ੍ਰੀ ਸਾਂਪਲਾ ਨੇ ਦੱਸਿਆ ਕਿ ਇਹ ਟਰਾਂਸੀਟਰ ਘਰੇਲੂ ਅਤੇ ਵਿਦੇਸ਼ੀ ਪ੍ਰਸਾਰਣ ਲਈ ਵਰਤਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਟਰਾਂਸਮੀਟਰ ਤੋਂ ਚਲਾਏ ਗਏ ਪ੍ਰੋਗਰਾਮ ਪਾਕਿਸਤਾਨ ਦੇ 50 ਕਿਲੋਮੀਟਰ ਦੇ ਘੇਰੇ ਤੱਕ ਪਹੁੰਚਣਗੇ ਅਤੇ ਨਵਾਂ ਟਰਾਂਸਮੀਟਰ ਸਰਹੱਦ ਪਾਰ ਤੋਂ ਹੁੰਦੇ ਗਲਤ ਪ੍ਰਚਾਰ ਦਾ ਚੰਗੇ ਢੰਗ ਨਾਲ ਮੁਕਾਬਲਾ ਕਰ ਸਕੇਗਾ।  ਉਨਾਂ ਕਿਹਾ ਕਿ ਇਸ ਟਾਵਰ ਦੀ ਸਹਾਇਤਾ ਨਾਲ ਭਾਰਤ ਵਿਰੋਧੀ ਪ੍ਰਚਾਰ ਨੂੰ ਭਾਰਤ ਦੇ ਪੱਖ ਵਜੋਂ ਉਭਾਰਿਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦਾ ਮੁੱਖ ਮਕਸਦ ਸ਼ਾਂਤੀ, ਮਾਨਵਤਾ ਅਤੇ ਭਾਈਚਾਰੇ ਨੂੰ ਮਜਬੂਤ ਕਰਨਾ ਹੈ। ਉਨਾਂ ਕਿਹਾ ਕਿ ਦੇਸ ਪੰਜਾਬ ਚੈਨਲ ਜੋ ਕਿ 103.6 ਐਮ:ਐਚ:ਜੈਡ ਤੇ ਉਪਲਬੱਧ ਹੋਵੇਗਾ ਦਾ ਮੁੱਖ ਮਕਸਦ ਆਪਣੀ ਵਿਰਾਸਤੀ, ਸੰਸਕਿਤੀ ਅਤੇ ਸਮਾਚਾਰਾਂ ਨੂੰ ਆਪਣੇ ਗੁਆਂਢੀ ਦੇਸ਼ਾਂ ਤੱਕ ਪੁੱਜਦਾ ਕਰਨਾ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਅਮ੍ਰਿਤਸਰ ਟ੍ਰਾਂਸਮੀਟਰ ਵਧੀਆ ਗੁਣਵੱਤਾ ਵਾਲੇ ਰੇਡੀਓ ਸਿਗਨਲ ਨੂੰ ਯਕੀਨੀ ਬਣਾਵੇਗਾ ਅਤੇ ਸਥਾਨਕ ਆਬਾਦੀ ਦੇ ਨਾਲ-ਨਾਲ ਸਰਹੱਦ ਪਾਰ ਦੇ ਸਰੋਤਿਆਂ ਦੇ ਲੋਕਾਂ ਨੂੰ ਵੀ ਮਨੋਰੰਜਨ ਮੁਹੱਈਆ ਕਰਵਾਏਗਾ।
 ਇਸ ਸਮਾਗਮ ਵਿੱਚ ਸੰਸਦ ਮੈਂਬਰ ਸ੍ਰ  ਗੁਰਜੀਤ ਸਿੰਘ ਔਜਲਾ, ਪੰਜਾਬ ਭਾਜਪਾ ਦੇ ਮੁਖੀ ਸ਼ਵੇਤ ਮਲਿਕ, ਸਾਬਕਾ ਸਿਹਤ ਮੰਤਰੀ ਪੰਜਾਬ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਅਤੇ ਰਜਿੰਦਰਮੋਹਨ ਸਿੰਘ ਛੀਨਾ ਨੇ ਵੀ ਇਸ ਟਰਾਂਸਮੀਟਰ ਨੂੰ ਚਾਲੂ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ। ਡਾ: ਏ: ਸੂਰੀਆ ਪ੍ਰਕਾਸ਼ ਚੇਅਰਮੈਨ ਪ੍ਰਸਾਰ ਭਾਰਤੀ ਨੇ ਦੱਸਿਆ ਕਿ ਪੰਜਾਬੀ ਪ੍ਰੋਗਰਾਮਾਂ ਦੇ ਨਾਲ-ਨਾਲ ਇਸ 'ਤੇ ਉਰਦੂ ਪ੍ਰੋਗਰਾਮ ਵੀ ਪ੍ਰਸਾਰਿਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਟਰਾਂਸਮੀਟਰ ਦੇ ਚਾਲੂ ਹੋਣ ਨਾਲ ਅਵਾਜ ਦੀ ਗੁਣਵਤਾ ਵਿਚ ਵੱਡਾ ਸੁਧਾਰ ਹੋਵੇਗਾ ਅਤੇ ਪ੍ਰੋਗਰਾਮਾਂ ਨੂੰ ਚੰਗੀ ਤਰਾਂ ਸੁਣਨ ਵਿੱਚ ਸਹਾਇਤਾ ਮਿਲੇਗੀ।  ਉਨਾਂ ਭਰੋਸਾ ਦਿੱਤਾ ਕਿ ਇਸ ਸੈੱਟ-ਅੱਪ ਤੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਸਮਗਰੀ ਵਿਰਾਸਤ ਅਤੇ ਸੱਭਿਆਚਾਰ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਜਾਵੇਗੀ।  ਉੁਨਾਂ ਦੱਸਿਆ ਕਿ ਸ਼ੁਰੂ ਵਿਚ ਇਹ ਟ੍ਰਾਂਸਮੀਟਰ  18 ਘੰਟਿਆਂ, ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਪ੍ਰੋਗਰਾਮ ਚਲਾਏਗਾ। ਉਨਾਂ ਕਿਹਾ ਕਿ ਕਰੀਬ 5.4 ਕਰੋੜ ਰੁਪਏ ਦੀ ਲਾਗਤ ਨਾਲ ਚਾਲੂ ਕੀਤਾ ਇਹ ਟਰਾਂਸਮੀਟਰ ਪੰਜਾਬੀ ਖਿੱਤੇ ਲਈ ਮਿਆਰੀ ਮਨੋਰੰਜਨ ਦੇਵੇਗਾ।
ਇਸ ਮੌਕੇ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਜਨਰਲ ਐੱਫ. ਸ਼ਹਰਯਾਰ , ਸ੍ਰੀ  ਸੀ.ਬੀ.ਐਸ. ਮੋਰਯਾ ਇੰਜੀਨੀਅਰ ਇਨ ਚੀਫ, ਏ ਡੀ ਜੀ ਈ ਓ. ਕੇ. ਸ਼ਰਮਾ, ਰਿਸ਼ੀ ਕਪੂਰ ਡਿਪਟੀ ਡਾਇਰੈਕਟਰ ਜਲੰਧਰ, ਆਰ.ਕੇ. ਜਰੰਗਲ ਡੀ.ਡੀ.ਜੀ. ਜਲੰਧਰ, ਪ੍ਰੋਗ੍ਰਾਮ ਦੇ ਮੁਖੀ ਸ੍ਰੀਮਤੀ ਸੰਤੋਸ਼ ਰਿਸ਼ੀ ਅਤੇ ਹੋਰ ਸੀਨੀਅਰ ਇੰਜੀਨੀਅਰਿੰਗ ਅਤੇ ਪ੍ਰੋਗਰਾਮ ਅਫਸਰ ਵੀ ਇਸ ਮੌਕੇ 'ਤੇ ਮੌਜੂਦ ਸਨ।

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-