Poem

ਪ੍ਰਦੇਸਾ 'ਚ ਪੰਜ਼ਾਬੀਕਰਨੀਆਂ ਸਖ਼ਤ ਕਮਾਈਆਂ,ਚਾਰ ਦਿਨਾਂ ਦਾ ਵਤਨੀ ਫੇਰਾ

October 02, 2018 09:43 PM

ਪ੍ਰਦੇਸਾ 'ਚ ਪੰਜ਼ਾਬੀਕਰਨੀਆਂ ਸਖ਼ਤ ਕਮਾਈਆਂ,ਚਾਰ ਦਿਨਾਂ ਦਾ ਵਤਨੀ ਫੇਰਾ
ਓੁਹੀ ਕੁਝ ਪਲਾਂ ਦੀ ਰੌਣਕ,ਰੌਂਦੇ ਹਿੱਕ ਨਾਲ ਲਾ ਕੇ ਤੁਰ ਪਏ,ਫੇਰ ਓਹੀ ਰੌਣਾ ਧੋਣਾ
 ਭਰਕੇ ਅੰਬਰੀ ਉਡਾਰੀਆਂ,ਯਾਦਾਂ ਪੱਲੇ ਲੈ ਕੇ ਤੁਰ ਪਏ,ਲੋੜਾਂ ਨੇ ਪਾ ਲਿਆਂ ਘੇਰਾ
ਆਪੇ ਖਾਣੀ ਤੇ ਪਕਾਉਣੀ,ਉਤੋਂ ਆਪਣਿਆਂ ਦੀ ਯਾਦ,ਪਈਆਂ ਦੂਰੀਆਂ ਦਾ ਝੋਰਾ
 ਕਹਿੰਦੇ ਕੰਮ ਦਾ ਮੁੱਲ ਹੈ ਪੈਂਦਾ,ਮਨ ਵਿੱਚ ਨੇ ਚਾਅ ਹਜ਼ਾਰਾਂ,ਉਬਲ ਗਿਆ ਏ ਚਾਰ-ਛੁਪੇਰਾ
ਪਛਤਾਵਿਆਂ ਦਾ ਤਾਣਾ-ਬਾਣਾ,ਪੁੱਤਰਾਂ ਬਿਨਾਂ ਵੀ ਕਾਹਦੀ ਜਿੰਦਗੀ,ਮਾਂ-ਬਾਪ ਨੂੰ ਪਿਆ ਹਨੇਰਾ…
ਕਰ ਚੱਲੇ ਪੰਜਾਬ ਨੂੰ ਖਾਲੀ,ਪ੍ਰਦੇਸਾ 'ਚ ਪੰਜਾਬੀ
ਪੰਜਾਬ ਭਈਆਂ ਨੇ ਲਾ ਲਿਆਂ ਡੇਰਾ.
ਦੂਰ ਬੈਠ ਕੇ ਵੀ ਪਛਤਾਵੇ,ਲੋੜਾਂ ਥੱਲੇ ਦਬ ਗਿਆਆਪਣੇ ਵਤਨ ਨਾਲ ਪਿਆਰ ਸੀ ਜਿਹੜਾ


ਜਸਪ੍ਰੀਤ ਕੌਰ ਮਾਂਗਟ

Have something to say? Post your comment