News

ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ' ਆਟੇ ਦੀ ਚਿੜੀ'

October 07, 2018 07:58 PM
General

ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ' ਆਟੇ ਦੀ ਚਿੜੀ'


ਪਰਵਾਸੀ ਪੰਜਾਬੀਆਂ ਦੀ ਜੀਵਨ ਸ਼ੈਲੀ, ਆਪਣੀ ਮਾਂ-ਬੋਲੀ, ਜਨਮ ਭੂਮੀ ਬਾਰੇ ਦਿਲਾਂ ਵਿੱਚ ਖਿੱਚ ਨੂੰ ਜ਼ਜਬਾਤੀ ਰੰਗ ਨਾਲ ਪਰਦੇ 'ਤੇ ਪੇਸ਼ ਕਰਦੀ ਪੰਜਾਬੀ ਫ਼ਿਲਮ ' ਆਟੇ ਦੀ ਚਿੜੀ' ਦੀ ਚਰਚਾ ਹੁਣ ਚਾਰੇ ਪਾਸੇ ਹੋ ਰਹੀ ਹੈ। 19 ਅਕਤੂਬਰ ਦੁਸਹਿਰੇ ਵਾਲੇ ਦਿਨ ਵਿਸ਼ਵ ਭਰ ਵਿੱਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਮਾਣ ਤੇਗ ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਚਰਨਜੀਤ ਸਿੰਘ ਵਾਲੀਆ, ਤੇਗਵੀਰ ਸਿੰਘ ਵਾਲੀਆ ਤੇ ਕੈਨੇਡਾ ( ਕੈਲਗਰੀ) ਤੋਂ ਜੀ ਆਰ ਐੱਸ ਛੀਨਾ  ਨੇ ਕੀਤਾ ਹੈ। ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਮੁੱਖੀ ਤੇ ਨਿਰਮਾਤਾ ਸ੍ਰ ਚਰਨਜੀਤ ਸਿੰਘ ਵਾਲੀਆ ਤੇ ਤੇਗਵੀਰ ਸਿੰਘ ਵਾਲੀਆ  ਦਾ ਕਹਿਣਾ ਹੈ ਕਿ ਫ਼ਿਲਮਾਂ ਦਾ ਨਿਰਮਾਣ ਕਰਨ ਦਾ ਮਕਸਦ ਕਾਲਜ ਦੀ ਤਰਾਂ ਸਿਨੇਮਾ ਮਾਧਿਅਮ ਰਾਹਂੀ ਸਮਾਜ ਨੂੰ, ਨੌਜਵਾਨੀ ਨੂੰ ਸਿੱਖਿਅਤ ਕਰਨਾ ਹੈ। 'ਆਟੇ ਦੀ ਚਿੜੀ' ਮਾਂ-ਬੋਲੀ ਪੰਜਾਬੀ ਅਤੇ ਪੰਜਾਬ ਦੇ ਮੌਜੂਦਾ ਕਲਚਰ ਬਾਰੇ ਹੈ ਜੋ ਆਪਣੀ ਮਿੱਟੀ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੰਦੀ ਹੈ।  ਇਹ ਆਮ ਪੰਜਾਬੀ ਫ਼ਿਲਮਾਂ ਤੋਂ ਬਹੁਤ ਹਟਕੇ ਵਿਸ਼ੇ ਦੀ ਹੈ ਜੋ ਪੰਜਾਬ ਪੰਜਾਬੀਅਤ ਅਤੇ ਰਿਸ਼ਤੇ ਨਾਤਿਆਂ ਦੇ ਮੋਹ ਨੂੰ ਪੰਜਾਬੀ ਪਰਦੇ 'ਤੇ ਰੂਪਮਾਨ ਕਰੇਗੀ।  ਫਿਲਮ ਦੇ ਸਹਿ ਨਿਰਮਾਤਾ ਜੀ ਆਰ ਐੱਸ ਛੀਨਾ ( ਕੈਲਗਰੀ) ਦਾ ਕਹਿਣਾ ਹੈ ਕਿ ਅੱਜ ਦਾ ਨੌਜਵਾਨ ਵਰਗ ਪੰਜਾਬ ਤੋਂ ਵਿਦੇਸ਼ੀ ਧਰਤੀ 'ਤੇ ਪਰਵਾਸ ਕਰ ਰਿਹਾ ਹੈ, ਜਿੱਥੇ ਬਾਹਰਲੇ ਪੰਜਾਬੀਆਂ ਨੇ ਆਪਣਾ ਇੱਕ ਵੱਖਰਾ ਪੰਜਾਬ ਵਸਾਇਆ ਹੋਇਆ ਹੈ। ਇਹ ਸੱਚਾਈ ਹੈ ਕਿ ਅਸਲ ਪੰਜਾਬ ਦੇ ਲੋਕ ਆਪਣਾ ਕਲਚਰ ਗੁਆ ਰਹੇ ਹਨ ਜਦ ਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਆਪਣੇ ਕਲਚਰ, ਰੀਤੀ ਰਿਵਾਜ਼ਾਂ ਨਾਲ ਅੱਜ ਵੀ ਜੁੜੇ ਹੋਏ ਹਨ। ਉਨਾਂ ਦੀ ਆਪਣੀ ਜਨਮ ਭੂਮੀ ਪ੍ਰਤੀ ਖਿੱਚ ਅੱਜ ਵੀ  ਬਰਕਰਾਰ ਹੈ। ਬਹੁਤ ਸਾਰੇ ਮੁੱਦੇ ਹਨ ਜੋ ਬਾਹਰਲੇ ਪੰਜਾਬੀਆ ਦੀ ਜਿੰਦਗੀ ਨਾਲ ਜੁੜੇ ਹੋਏ ਹਨ ਉਹ ਇਸ ਫ਼ਿਲਮ ਰਾਹੀਂ ਦਰਸ਼ਕ ਪਹਿਲੀ ਵਾਰ ਪਰਦੇ ਤੇ ਵੇਖਣਗੇ। ਇਸ ਫਿਲ਼ਮ ਰਾਹੀਂ ਦੋਵੇਂ ਪੰਜਾਬੀਆਂ ਦੇ ਮੌਜੂਦਾ ਮਾਹੌਲ, ਕਲਚਰ ਨੂੰ ਬਾਖੂਬੀ ਚਿਤਰਿਆ ਗਿਆ ਹੈ। ਫ਼ਿਲਮ ਦੀ ਬਹੁਤੀ ਸੂਟਿੰਗ ਕੈਨੇਡਾ ਦੀਆਂ ਖੂਬਸੁਰਤ ਲੁਕੇਸ਼ਨਾਂ 'ਤੇ ਕੀਤੀ ਗਈ ਹੈ।
ਫ਼ਿਲਮ ਵਿੱਚ ਮੁੱਖ ਭੂਮਿਕਾ ਪ੍ਰਸਿੱਧ ਗਾਇਕ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਨੇ ਨਿਭਾਈ ਹੈ। ਇਸ ਤੋਂ ਇਲਾਵਾ ਸਰਦਾਰ ਸੋਹੀ ਨਿਰਮਲ ਰਿਸ਼ੀ,ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਅਨਮੋਲ ਵਰਮਾ ਨਿਸ਼ਾ ਬਾਨੋ, ਗੁਰਪ੍ਰੀਤ ਕੌਰ ਭੰਗੂ, ਹਰਬਿਲਾਸ ਸੰਘਾ,ਪ੍ਰੀਤੋ ਸਾਹਨੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ , ਡਾਇਲਾਗ ਤੇ ਸਕਰੀਨ  ਪਲੇਅ ਰਾਜੂ ਵਰਮਾ ਨੇ ਲਿਖਿਆ ਹੈ। ਫ਼ਿਲਮ ਦੇ ਗੀਤ ਅੰਮ੍ਰਿਤ ਮਾਨ ਅਤੇ ਕੁਲਦੀਪ ਕੰਡਿਆਰਾ ਨੇ ਲਿਖੇ ਹਨ। ਸੰਗੀਤ ਜੈ ਦੇਵ ਕੁਮਾਰ ਦਾ ਹੈ।  

        

ਸੁਰਜੀਤ ਜੱਸਲ

Have something to say? Post your comment

More News News

ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ? ਫੋਕ ਸਟੂਡੀਓ ਗੁਰਬਾਣੀ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੀ ਕਥਾ ਵਾਚਕ ਦੇ ਨਿੱਤਨੇਮ ਪਾਠ ਰਿਲੀਜ਼ ਗ੍ਰਾਮ ਪੰਚਾਇਤ ਆਮ ਚੋਣਾਂ ਦੀ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਡੀ.ਆਈ.ਜੀ. ਡੀ.ਐਸ.ਗੋਲਾ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ ਲਗਾਉਣ ਦੀ ਰਸਮ ਅਦਾ ਕੀਤੀ ਸੋਚੀਏ ਅਤੇ ਵਿਚਾਰੀਏ//ਪ੍ਰਭਜੋਤ ਕੌਰ ਢਿੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਹੜ ਰੋਗ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਭਿੱਖੀਵਿੰਡ ਵਿਖੇ ਮਨਾਏ ਜਸ਼ਨ ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ 'ਚ ਜਿੱਤ ਦੀ ਖੁਸ਼ੀ ਇਲਾਕੇ ਦਾ ਮਾਣ ਹਰਪ੍ਰੀਤ ਸਿੰਘ ਦੈਹਿੜੂ ਸਰਪੰਚੀ ਲਈ ਸੁਹਿਰਦ ਉਮੀਦਵਾਰ
-
-
-