ਕਿਸਾਨਾ ਦੀਆਂ ਵੱਧ ਰਹੀਆਂ ਮੁਸ਼ਕਿਲਾਂ
ਪੰਜਾਬ ਦੀ ਕਿਰਸਾਨੀ ਪਹਿਲਾ ਹੀ ਨਿਘਾਰ ਵੱਲ ਜਾ ਰਹੀ ਹੈ । ਕਿਸਾਨ ਖੁਦਕੁਸ਼ੀਆਂ ਕਰਨ ਲ਼ਈ ਮਜਬੂਰ ਹਨ । ਦੇਸ਼ ਦਾ ਅੰਨਦਾਤਾ ਅੱਜ ਖੁਦ ਲਾਚਾਰ ਹੋ ਚੁੱਕਾ ਹੈ ।
ਜਿੱਥੇ ਇਕ ਪਾਸੇ ਤੇਲ ਦੀਆਂ ਕੀਮਤਾ ਵਿੱਚ ਹੋ ਰਹੇ ਲਗਾਤਾਰ ਵਾਧੇ ਦਾ ਨੁਕਸਾਨ ਕਿਸਾਨਾ ਨੂੰ ਹੋ ਰਿਹਾ ਹੈ ਉਥੇ ਹੀ ਪਿਛਲੇ ਦਿਨੀ ਲਗਾਤਾਰ ਹੋਈ ਬਾਰਿਸ਼ ਨੇ ਕਿਸਾਨਾ ਦੀਆਂ ਰਹਿੰਦੀਆਂ ਉਮੀਦਾ ਤੇ ਵੀ ਪਾਣੀ ਫੇਰ ਦਿੱਤਾ ।
ਇਸ ਬਾਰਿਸ਼ ਨਾਲ ਝੋਨੇ ਦੀ ਪੱਕੀ ਫਸਲ ਦੇ ਨਾਲ – ਨਾਲ ਆਲੂਆਂ ਦੀ ਫਸਲ ਪੂਰੀ ਤਰ੍ਹਾ ਤਬਾਹ ਹੋ ਗਈ ਹੈ ।
ਇਸ ਵਾਰ ਬਾਰਿਸ਼ ਜਿਆਦਾ ਹੋਣ ਕਾਰਣ ਆਲੂਆਂ ਦੀ ਬਿਜਾਈ ਪਹਿਲਾ ਹੀ ਕਾਫੀ ਲੇਟ ਹੋ ਚੁੱਕੀ ਹੈ ਤੇ ਇਸ ਲਗਾਤਾਰ ਬਾਰਿਸ਼ ਨੇ ਬੀਜੀ ਫਸਲ ਖਰਾਬ ਕਰਕੇ ਕਿਸਾਨਾ ਦੀਆਂ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ । ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾ ਨੂੰ ਬਣਦਾ ਸਹਿਯੋਗ ਜਰੂਰ ਦੇਵੇ ।
ਜਸਪ੍ਰੀਤ ਕੌਰ ਸੰਘਾ
ਪਿੰਡ – ਤਨੂੰਲੀ
ਜਿਲ੍ਹਾ – ਹੁਸ਼ਿਆਰਪੁਰ ।