News

ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਹਰ ਪਿੰਡ ਵਿਚ ਲਗਾਏ ਨੋਡਲ ਅਧਿਕਾਰੀ-ਡਿਪਟੀ ਕਮਿਸ਼ਨਰ

October 08, 2018 07:29 PM
General

ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਹਰ ਪਿੰਡ ਵਿਚ ਲਗਾਏ ਨੋਡਲ ਅਧਿਕਾਰੀ-ਡਿਪਟੀ ਕਮਿਸ਼ਨਰ


ਹੁਣ ਤੱਕ ਜਿਲੇ ਵਿਚ 101 ਕਿਸਾਨਾਂ ਦੇ ਕੱਟੇ ਜਾ ਚੁੱਕੇ ਹਨ ਚਲਾਨ


ਉਪਗ੍ਰਹਿ ਰਾਹੀਂ ਰੱਖੀ ਜਾ ਰਹੀ ਹੈ ਚੱਪੇ-ਚੱਪੇ 'ਤੇ ਨਜ਼ਰ
ਅੰਮ੍ਰਿਤਸਰ, 8 ਅਕਤੂਬਰ (ਕੁਲਜੀਤ ਸਿੰਘ)ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਜਿਲਾ ਪ੍ਰਾਸ਼ਸਨ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਦਾ ਬੀੜਾ ਵੱਡੇ ਪੱਧਰ 'ਤੇ ਚੁੱਕਿਆ ਗਿਆ ਹੈ। ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਖੇਤੀਬਾੜੀ, ਪ੍ਰਦੂਸ਼ਣ, ਸਹਿਕਾਰਤਾ, ਪੰਚਾਇਤ, ਬਿਜਲੀ, ਮਾਲ ਤੇ ਪੁਲਿਸ ਵਿਭਾਗ ਇਸ ਕੰਮ ਵਿਚ ਜੁਟੇ ਹੋਏ ਹਨ। ਬੀਤੀ ਸ਼ਾਮ ਤੱਕ ਜਿਲੇ ਵਿਚ 101 ਕਿਸਾਨਾਂ ਦੇ ਚਲਾਨ ਕਰਕੇ ਉਨਾਂ ਨੂੰ 2 ਲੱਖ 62 ਹਜ਼ਾਰ 500 ਰੁਪਏ ਜੁਰਮਾਨਾ ਕੀਤਾ ਹੈ, ਜਿਸ ਵਿਚੋਂ ਇਕ ਲੱਖ 12 ਹਜ਼ਾਰ 500 ਰੁਪਏ ਜੁਰਮਾਨਾ ਮੌਕੇ 'ਤੇ ਵਸੂਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਸੰਘਾ ਨੇ ਦੱਸਿਆ ਕਿ ਉਪਗ੍ਰਹਿ ਤੋਂ ਇਲਾਵਾ ਆਪਣੇ ਸਰੋਤਾਂ ਰਾਹੀਂ ਵੀ ਕਿਸਾਨਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕ ਵੀ ਇਸ ਦੀ ਸੂਚਨਾ ਪ੍ਰਸ਼ਾਸਨ ਨਾਲ ਸਾਂਝੀ ਕਰ ਰਹੇ ਹਨ। ਉਨਾਂ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਸਾਰੇ ਐਸ ਡੀ ਐਮਜ਼ ਨੂੰ ਜਿਲੇ ਵਿਚ ਪਰਾਲੀ ਦਾ ਪ੍ਰਦੂਸ਼ਣ ਰੋਕਣ ਲਈ ਦਿਨ-ਰਾਤ ਇਕ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। 
         ਸ. ਸੰਘਾ ਨੇ ਦੱਸਿਆ ਕਿ ਜਿਲੇ ਦੇ ਹਰੇਕ ਪਿੰਡ ਵਿਚ ਇਕ ਨੋਡਲ ਅਧਿਕਾਰੀ ਲਗਾ ਦਿੱਤਾ ਗਿਆ ਹੈ, ਇਸ ਤਰਾਂ ਕੁੱਲ 776 ਨੋਡਲ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ, ਜੋ ਕਿ ਕਿਸਾਨਾਂ ਨੂੰ ਸਮਝਾਉਣ ਦੇ ਨਾਲ-ਨਾਲ ਗੁਰਦੁਆਰਿਆਂ ਦੇ ਸਪਕੀਰਾਂ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਅਤੇ ਖੇਤ ਵਿਚ ਵਾਹਉਣਣ ਦੇ ਫਾਇਦੇ ਦੱਸਣਗੇ। ਇਨਾਂ ਨੋਡਲ ਅਧਿਕਾਰੀਆਂ ਵਿਚ ਸਹਾਕਰਤਾ ਸੈਕਟਰੀ, ਪੰਚਾਇਤ ਸੈਕਟਰੀ, ਬਿਜਲੀ ਬੋਰਡ ਦੇ ਲਾਇਨਮੈਨ ਤੇ ਜੂਨੀਅਰ ਇੰਜੀਨੀਅਰ, ਖੇਤੀਬਾੜੀ ਇੰਸਪੈਕਟਰ, ਬਾਗਬਾਨੀ ਅਧਿਕਾਰੀ ਤੇ ਸਾਇਲ ਕੰਜ਼ਰਵੇਸ਼ਨ ਅਧਿਕਾਰੀ ਸ਼ਾਮਿਲ ਹਨ।
              ਸ. ਸੰਘਾ ਨੇ ਦੱਸਿਆ ਕਿ ਇੰਨਾਂ ਤੋਂ ਅੱਗੇ ਜਿਲੇ ਵਿਚ 20 ਪਿੰਡਾਂ ਵਿਚ ਇਕ ਕੁਆਰਡੀਨੇਟਰ ਨਿਯੁੱਕਤ ਕੀਤਾ ਗਿਆ ਹੈ, ਜੋ ਕਿ ਬੀ ਡੀ ਪੀ ਓ, ਪੰਚਾਇਤ ਅਧਿਕਾਰੀ, ਖੇਤੀਬਾੜੀ ਅਧਿਕਾਰੀ, ਬਿਜਲੀ ਬੋਰਡ ਦੇ ਐਸ ਡੀ ਓ ਅਤੇ ਐਸ ਐਚ ਓ ਹਨ। ਇਹ ਕੁਆਰਡੀਨੇਟਰ ਆਪੋ-ਆਪਣੇ ਖੇਤਰ ਦੇ ਨੋਡਲ ਅਧਿਕਾਰੀਆਂ ਨਾਲ ਰਾਬਤਾ ਰੱਖ ਕੇ ਹਰੇਕ ਕਿਸਾਨ ਤੱਕ ਪਹੁੰਚ ਯਕੀਨੀ ਬਨਾਉਣਗੇ।
              ਸ. ਸੰਘਾ ਨੇ ਦੱਸਿਆ ਕਿ ਜੋ ਕਿਸਾਨ ਸਮਝਾਉਣ 'ਤੇ ਵੀ ਨਹੀਂ ਮੰਨਦਾ, ਉਸਦਾ ਚਲਾਨ ਕੱਟਣ ਲਈ ਵੀ ਜਿਲੇ ਵਿਚ 30 ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ, ਜਿਸ ਵਿਚ ਪ੍ਰਦੂਸ਼ਣ ਵਿਭਾਗ ਦੇ ਨਾਲ-ਨਾਲ ਪੁਲਿਸ, ਮਾਲ ਵਿਭਾਗ ਦੇ ਅਧਿਕਾਰੀ ਤੇ ਐਸ ਡੀ ਐਮਜ਼ ਸ਼ਾਮਿਲ ਹਨ। ਉਨਾਂ ਦੱਸਿਆ ਕਿ ਉਪਗ੍ਰਹਿ ਦੁਆਰਾ ਜਿਲੇ ਦੇ ਚੱਪੇ-ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਕਤ ਅਧਿਕਾਰੀਆਂ ਦੇ ਨੰਬਰ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਇਸ ਡੈਟੇ ਵਿਚ ਫੀਡ ਹਨ। ਜਿਸ ਖੇਤਰ ਵਿਚ ਅੱਗ ਲੱਗਦੀ ਹੈ, ਉਸ ਖੇਤਰ ਦੇ ਅਧਿਕਾਰੀ ਨੂੰ ਲੁਕੇਸ਼ਨ ਸਮੇਤ ਸੰਦੇਸ਼ ਮੋਬਾਈਲ 'ਤੇ ਆਪਣੇ-ਆਪ ਪਹੁੰਚ ਜਾਂਦਾ ਹੈ ਅਤੇ ਉਹ ਜਾ ਕੇ ਚਲਾਨ ਕੱਟਦਾ ਹੈ। ਉਨਾਂ ਦੱਸਿਆ ਕਿ ਹੁਣ ਤੱਕ ਜਿਲੇ ਵਿਚ 101 ਕਿਸਾਨਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।
           ਪਰਾਲੀ ਸਾੜਨ ਦੇ ਨੁਕਸਾਨ – ਖੇਤੀਬਾੜੀ ਅਧਿਕਾਰੀ ਸ. ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਪਰਾਲੀ ਨੂੰ ਖੇਤ ਵਿਚ ਸਾੜਨ ਨਾਲ ਜਿੱਥੇ ਜ਼ਮੀਨ ਦਾ ਜੈਵਿਕ ਮਾਦਾ ਨਸ਼ਟ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਜ਼ਮੀਨ ਅੰਦਰਲੇ ਕੁਦਰਤੀ ਤੱਤ ਵੀ ਖਤਮ ਹੁੰਦੇ ਹਨ। ਫਸਲਾਂ ਨੂੰ ਹਾਨੀਕਾਰਕ ਕੀੜਿਆਂ ਤੋਂ ਬਚਾਉਣ ਵਾਲੇ ਮਿੱਤਰ ਕੀੜੇ ਵੀ ਮਰਦੇ ਹਨ ਅਤੇ ਕਈ ਪੰਛੀ ਤੇ ਦਰਖਤ ਅੱਗ ਦੀ ਭੇਟ ਚੜ ਜਾਂਦੇ ਹਨ। ਇਸ ਤੋਂ ਪੈਦੇ ਧੂੰਏ ਨਾਲ ਕੈਂਸਰ ਤੇ ਦਮੇ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਤੇ ਮਾਰਿਆਂ ਅਨੁਸਾਰ ਇਸਦਾ ਪ੍ਰਦੂਸ਼ਣ 10 ਸਾਲ ਤੱਕ ਦੇ ਬੱਚਿਆਂ ਦੇ ਦਿਮਾਗ ਦਾ ਵਾਧਾ ਰੋਕ ਦਿੰਦਾ ਹੈ। ਇਸ ਤੋਂ ਇਲਾਵਾ ਸੜਕ ਕਿਨਾਰੇ ਲੱਗੀ ਅੱਗ ਕਈ ਹਾਦਸਿਆਂ ਨੂੰ ਜਨਮ ਦਿੰਦੀ ਹੈ, ਜਿਸ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।

Have something to say? Post your comment

More News News

ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ? ਫੋਕ ਸਟੂਡੀਓ ਗੁਰਬਾਣੀ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੀ ਕਥਾ ਵਾਚਕ ਦੇ ਨਿੱਤਨੇਮ ਪਾਠ ਰਿਲੀਜ਼ ਗ੍ਰਾਮ ਪੰਚਾਇਤ ਆਮ ਚੋਣਾਂ ਦੀ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਡੀ.ਆਈ.ਜੀ. ਡੀ.ਐਸ.ਗੋਲਾ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ ਲਗਾਉਣ ਦੀ ਰਸਮ ਅਦਾ ਕੀਤੀ ਸੋਚੀਏ ਅਤੇ ਵਿਚਾਰੀਏ//ਪ੍ਰਭਜੋਤ ਕੌਰ ਢਿੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਹੜ ਰੋਗ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਭਿੱਖੀਵਿੰਡ ਵਿਖੇ ਮਨਾਏ ਜਸ਼ਨ ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ 'ਚ ਜਿੱਤ ਦੀ ਖੁਸ਼ੀ ਇਲਾਕੇ ਦਾ ਮਾਣ ਹਰਪ੍ਰੀਤ ਸਿੰਘ ਦੈਹਿੜੂ ਸਰਪੰਚੀ ਲਈ ਸੁਹਿਰਦ ਉਮੀਦਵਾਰ
-
-
-