News

ਪੰਜਾਬੀ ਕਲਾਕਾਰਾਂ ਨੂੰ ਪੰਜਾਬੀ ਦੇ ਸ਼ੁੱੱਧ ਉਚਾਰਣ ਵੱਲ੍ਹ ਧਿਆਨ ਦੇਣ ਦੀ ਲੋੜ੍ਹ-ਸੰਗੀਤਕਾਰ ਤੋਚੀ ਬਾਈ

October 17, 2018 10:15 PM
General

ਪੰਜਾਬੀ ਕਲਾਕਾਰਾਂ ਨੂੰ ਪੰਜਾਬੀ ਦੇ ਸ਼ੁੱੱਧ ਉਚਾਰਣ ਵੱਲ੍ਹ ਧਿਆਨ ਦੇਣ ਦੀ ਲੋੜ੍ਹ-ਸੰਗੀਤਕਾਰ ਤੋਚੀ ਬਾਈ
ਕਲਾ ਹਰ ਇਨਸਾਨ ਅੰਦਰ ਛੁਪੀ ਹੁੰਦੀ ਹੈ।ਕਰੜੀ ਮਿਹਨਤ, ਉਸਤਾਦਾਂ ਦੀਆਂ ਚੰਡਾਂ,ਧੀਰਜ ,ਸਾਕਾਰਾਤਮਕ ਦ੍ਰਿਸ਼ਟੀਕੋਣ ਆਦਿ ਇਨਸਾਨ ਨੂੰ ਹਮੇਸ਼ਾ ਅੰਦਰੂਨੀ ਅਤੇ ਬਾਹਰੀ ਸੁਧਾਰਾਂ ਲਈ ਸਹਿਯੋਗੀ ਹੁੰਦੇ ਹਨ।ਕਲਾ ਦਾ ਖੇਤਰ ਚਾਹੇ ਕੋਈ ਵੀ ਹੋਵੇ, ਕੋਸ਼ਿਸ਼ ਮਾਂ ਬੋਲੀ ਪੰਜਾਬੀ, ਸਮਾਜਿਕ, ਪਰਿਵਾਰਕ ,ਸੱਭਿਆਚਾਰਕ ਆਦਿਕ ਕਦਰਾਂ ਕੀਮਤਾਂ ਨੂੰ ਜਿਉਂਦੇ ਰੱਖਣ ਦੀ ਹੁੰਦੀ ਹੈ।ਪੰਜਾਬੀ ਵਿਰਸੇ,ਪੰਜਾਬੀ ਮਾਂ ਬੋਲੀ ਦੀ ਅਮੀਰੀ ਦਾ ਅੰਦਾਜ਼ਾ ਇਸਦੀ ਵਿਲੱਖਣਤਾ ਤੋਂ ਲਗਾਇਆ ਜਾ ਸਕਦਾ ਹੈ।ਅੱਜਕਲ੍ਹ ਨਵੀਨ ਪੱਛਮੀ ਸੱਭਿਆਚਾਰ ਨੂੰ ਕਲਾ ਦੇ ਨਾਂ ਹੇਠ ਪਰੋਸ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਢਾਹ ਲਾਈ ਜਾ ਰਹੀ ਹੈ।ਪਰ ਕੁਝ ਸ਼ਖਸ਼ੀਅਤਾਂ ਇਸਦੇ ਆਧਾਰ ਨੂੰ ਕਾਇਮ ਰੱਖਣ, ਪ੍ਰਫੁੱਲਤ ਕਰਨ,ਸੁਧਾਰ ਕਰਨ ਅਤੇ ਹੂਬਹੂ ਜਿਊਂਦਾ ਰੱਖਣ ਲਈ ਯਤਨਸ਼ੀਲ ਹੀ ਨਹੀਂ, ਬਲਕਿ ਆਪਣੇ ਪ੍ਰੋਫੈਸਨ ਨਾਲ ਨਿਆਂ ਕਰਨ ਅਤੇ ਕਿਸੇ ਕਿਸਮ ਦਾ ਸਮਝੋਤਾ ਕਲਨ ਤੋਂ ਸੰਕੋਚ ਨਹੀਂ ਕਰਦੇ।ਪੰਜਾਬੀ ਯੂਨੀਵਰਸਿਟੀ ਨੇ ਡਾ.ਦਰਸ਼ਨ ਸਿੰਘ ਆਸ਼ਟ,ਡਾ.ਰਾਜਵੰਤ ਕੌਰ ਪੰਜਾਬੀ, ਗਾਇਕ ਪੰਮੀ ਬਾਈ,ਗਾਇਕ ਜੱਸੀ ਜਸਪਾਲ, ਅਦਾਕਾਰ ਰਣਬੀਰ ਰਾਣਾ, ਬੀਨੂੰ ਢਿੱਲੋਂ, ਸੁਨੀਤਾ ਧੀਰ,ਗੀਤਕਾਰ ਗਿੱਲ ਸੁਰਜੀਤ, ਸੰਗੀਤਕਾਰ ਹਰਜੀਤ ਗੁੱਡੂ ਡਾ.ਗੁਰਨੈਬ ਸਿੰਘ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਆਦਿ ਜਿਹੀਆਂ ਅਤਿਅੰਤ ਸ਼ਖਸ਼ੀਅਤਾਂ ਨੂੰ ਜਨਮ ਦੇ ਪੰਜਾਬੀ ਮਾਂ ਬੋਲੀ ਦਾ ਆਧਾਰ ਬਣਾ ਕੇ ਅਤੇ ਜਿਉਂਦਾ ਰੱਖਣ ਲਈ ਸਿਖਾ ਕੇ ਸੇਵਾ ਕਰਨ ਲਈ ਭੇਜਿਆ ਹੈ।ਉਹਨਾਂ ਚੋਂ ਹੀ ਇੱਕ ਸ਼ਖਸੀਅਤ ਹੈ-ਸੰਗੀਤਕਾਰ ਤੋਚੀ ਬਾਈ(ਤਰਲੋਚਨ ਸਿੰਘ)
ਤੋਚੀ ਬਾਈ ਪੰਜਾਬੀ ਮਾਂ ਬੋਲੀ ਦੇ ਵਿਗੜ ਰਹੇ ਰੂਪ ਅਤੇ ਆ ਨਿਘਾਰ ਪ੍ਰਤੀ ਗੰਭੀਰ ਚਿੰਤਤ ਹੈ।ਉਸਦਾ ਕਹਿਣਾ ਹੈ ਕਿ ਖਾਸ਼ ਤੌਰ ਤੇ ਪੰਜਾਬੀ ਗਾਇਕਾਂ ਨੂੰ ਪੰਜਾਬੀ ਦੇ ਸ਼ੁੱਧ ਉਚਾਰਨ ਲਈ ਸਾਹਿਤ ਨੂੰ ਪੜਨ ਦੀ ਬਹੁਤ ਲੋੜ ਹੈ।ਕਲਾ ਦੇ ਖੇਤਰ ਨਾਲ ਜੁੜੇ ਹਰ ਕਲਾਕਾਰ, ਕਲਮਕਾਰ, ਅਦਾਕਾਰ ਅਤੇ ਸੰਗੀਤਕਾਰ ਨੂੰ ਹਮੇਸ਼ਾ ਸਾਹਿਤ ਪੜਨ ਦੀ ਭੁੱਖ ਰੱਖਣੀ ਚਾਹੀਦੀ ਹੈ, ਇਸ ਨਾਲ ਅੰਦਰੂਨੀ ਜਾਨੂੰਨ ਪੈਦਾ ਹੁੰਦਾ ਹਨ।ਉਹਨਾਂ ਨੇ ਗਾਇਕਾਂ ਨੂੰ ਪੰਜਾਬੀ ਦੇ ਸ਼ੁੱਧ ਉਚਾਰਣ ਲਈ ਪੰਜਾਬੀ ਮੁਹਾਰਨੀ ਜਰੂਰੀ ਸਿੱਖਣ ਦੀ ਸਲਾਹ ਦਿੰਦਿਆਂ ਗਿਣਾਤਮਕ ਨਾਲੋਂ ਗੁਣਾਤਮਕ ਪੱਖ ਤੇ ਜ਼ੋਰ ਦੇਣ ਲਈ ਕਿਹਾ ਹੈ।
ਪੰਜਾਬੀ ਮਾਂ ਬੋਲੀ ਦੇ ਇਸ ਲਾਡਲੇ ਸੰਗੀਤਕਾਰ ਨੇ ਸੰਗੀਤ ਨੂੰ ਸ਼ੋਰ ਮੁਕਤ ਕਰਨ ਦੇ ਜ਼ੋਰ ਦਿੰਦਿਆਂ ਸੰਗੀਤਕਾਰਾਂ ਨੂੰ ਇਸਨੂੰ ਰੂਹ ਨੂੰ ਸਕੂਨ ਦੇਣ,ਕੰਨਾਂ ਚ ਰਸ ਘੋਲਣ ਵਾਲਾ ਬਣਾਉਣ ਦੀ ਸਲਾਹ ਦਿੱਤੀ ਹੈ।
ਮਾਲਵੇ ਦੇ ਜਿਲ੍ਹਾ ਸੰਗਰੂਰ ਦੀ ਤਹਿਸੀਲ ਮਾਲੇਰਕੋਟਲਾ ਦੇ ਪਿੰਡ ਬੁਰਜ ਹਥਨ ਨੇੜੇ ਅਮਰਗੜ੍ਹ ਦੇ ਜੰਮਪਲ, ਪਿਤਾ ਸ੍ਰ. ਬਲਵਿੰਦਰ ਸਿੰਘ (ਪ੍ਰਿੰਸੀਪਲ) ਅਤੇ ਮਾਤਾ ਸ੍ਰੀਮਤੀ ਸ਼ਵਿੰਦਰ ਕੌਰ ਦੇ ਫਰਜੰਦ ਤੋਚੀ ਬਾਈ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਮਿਊਜ਼ਿਕ ਵਿੱਚ ਮਾਸਟਰ ਡਿਗਰੀ ਕੀਤੀ ਹੈ।ਉਸਨੂੰ ਆਪਣੇ ਤਾਇਆ ਢਾਡੀ ਰਾਜਿੰਦਰ ਸਿੰਘ ਦਰਦੀ ਅਮਰਗੜ੍ਹ ਵਾਲਿਆਂ ਤੋਂ ਗਾਉਂਦਿਆਂ ਦੇਖ ਕੇ ਮਿਊਜ਼ਿਕ ਸਿੱਖਣ ਦੀ ਸਿੱਕ ਉੱਮੜੀ।ਉਸਨੇ ਚੌਥੀ ਜਮਾਤ ਚ ਪੜਦਿਆਂ ਹਾਰਮੋਨੀਅਮ ਤੇ ਤਰੰਗਾਂ ਨੂੰ ਸਮਝਣ ਲਈ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ।ਘਰਦਿਆਂ ਨੇ ਉਸਦੇ ਸ਼ੌਂਂਕ ਨੂੰ ਭਾਂਪਦਿਆਂ ਗ੍ਰੰਥੀ ਅਤੇ ਰਾਗੀ ਭਾਈ ਬੇਅੰਤ ਸਿੰਘ ਕੋਲ ਛੱਡ ਦਿੱਤਾ।ਪੜ੍ਹਾਈ ਦੇ ਨਾਲ-2 ਪਰਮਜੀਤ ਸਿੰਘ ਲਾਲੀ ਅਤੇ ਪ੍ਰੋ.ਪ੍ਰਸ਼ੋਤਮ ਮਹਿਤਾ ਤੋਂ ਬਕਾਇਦਾ ਹਾਰਮੋਨੀਅਮ ਦੇ ਰਾਗਾਂ ਅਤੇ  ਸੰਗੀਤਕ ਬਾਰੀਕੀਆਂ ਦੀ ਜਾਣਕਾਰੀ ਲਈ।
ਆਪਣੀ ਜੀਵਨ ਸਾਥਣ,ਬੱਚਿਆਂ ਅਤੇ ਪਰਿਵਾਰ ਸਮੇਤ ਪਟਿਆਲਾ ਰਹਿ ਰਹੇ ਤੋਚੀ ਬਾਈ ਨੇ ਗ੍ਰੈਜੂਏਸ਼ਨ ਦੀ ਪੜਾਈ ਦੌਰਾਨ ਗਾਇਕ ਗੁਰਿੰਦਰ ਸੇਖੋਂ ਦੀ ਐਲਬਮ "ਸ਼ੌਕੀਨ ਜੱਟ" ਨੂੰ ਪਹਿਲਾ ਸੰਗੀਤ ਦਿੱਤਾ,ਜੋ ਸਰੋਤਿਆਂ ਵੱਲੋਂ ਖੂਬ ਸਰਾਹਿਆ ਗਿਆ।ਯਾਰਾਂ ਦੋਸਤਾਂ ਦੀ ਹੱਲਾਸ਼ੇਰੀ ਨੇ ਉਸਦੇ ਦਿਲ ਨੂੰ ਹੌਸਲਾ ਅਤੇ ਉਤਸ਼ਾਹ ਦਿੱਤਾ।ਫਿਰ ਪੰਜਾਬੀ ਲੋਕ ਗਾਇਕ ਫਕੀਰ ਚੰਦ ਪਤੰਗਾ ਦੇ ਸੁਪਰਹਿੱਟ ਗੀਤ "ਨੀ ਮੈਂ ਪੁੱਤ ਤਾਂ ਜੱਟ ਦਾ ਸੀ,ਕਮਲੀਏ ਰੰਨ ਨੇ ਸਾਧ ਬਣਾਤਾ " ਦੀਆਂ ਸੰਗੀਤਕ ਧੁਨਾਂ ਨੇ  ਤੋਚੀ ਬਾਈ ਨੂੰ ਸੰਗੀਤਕਾਰਾਂ ਦੀ ਕਤਾਰ ਚ ਲਿਆ ਖੜ੍ਹਾ ਕਰ ਦਿੱਤਾ।ਬੱਸ ਫਿਰ ਉਸਨੇ ਪਿੱਛੇ ਮੁੜਕੇ ਨਹੀਂ ਦੇਖਿਆ। ਤੋਚੀ ਬਾਈ ਹੁਣ ਤੱਕ
ਸੁਨੀਤਾ ਭੱਟੀ- ਪਟਵਾਰ
ਸੁਦੇਸ਼ ਕੁਮਾਰੀ -ਡਿਊਟ
ਮਿਸ ਪੂਜਾ- ਡਿਊਟ
ਸਾਰਥੀ ਕੇ, ਮਾਣਕ ਅਲੀ,ਸ਼ੌਕਤ ਅਲੀ ਪਟਿਆਲਾ,
ਹਰਵਿੰਦਰ ਹੈਰੀ(ਵਾਇਸ ਆਫ ਪੰਜਾਬ)- ਵਾਰ ਭਾਈ ਬਚਿੱਤਰ ਸਿੰਘ
ਸੁਮਨਪ੍ਰੀਤ ਕੌਰ-ਕੌਰ ਦੀ ਟੌਹਰ
ਦਲਜੀਤ ਮੋਨੀ-ਅਮੋਸ਼ਨਲ ਜੱਟ
ਮਨੋਜ ਮੌਜੀ- ਧਾਰਮਿਕ
ਗਿਆਨ ਸੋਹੀ, ਸਰਬਜੀਤ ਕੌਰ-ਡਿਊਟ
ਮੰਗਤ ਖਾਨ-ਬਾਘੇ ਦੀ ਦੀਵਾਰ ਗੀਤਾਂ ਤੋਂ ਇਲਾਵਾ ਫਿਲਮ " ਮੈਂ ਪੰਜਾਬ ਬੋਲਦਾ" ਵਿੱਚ ਆਪਣੇ ਸੰਗੀਤ ਦਾ ਜਾਦੂ ਬਿਖੇਰ ਚੁੱਕਾ ਹੈ।
ਆਪਣੀ ਪਟਿਆਲਾ ਵਿਖੇ ਰਿਹਾਇਸ਼ ਤੇ ਬਣਾਏ ਰਿਕਾਰਡਿੰਗ ਸਟੂਡੀਓ ਚ ਰਿਕਾਰਡ ਹੋਏ ਜਲਦੀ ਹੀ ਉਸਦੇ ਸੰਗੀਤ ਚ ਪ੍ਰੋਏ ਜਸਵਿੰਦਰ ਬਰਾੜ, ਪੰਮੀ ਬਾਈ,ਮੁਸਫਿਰ ਬੈਂਡ ਆਦਿ ਦੇ ਗੀਤਾਂ ਚ ਤੋਚੀ ਬਾਈ ਦਾ ਗੂੰਜਦਾ ਸੰਗੀਤ ਸੁਣਨ ਨੂੰ ਮਿਲੇਗਾ।
ਉਸਦਾ ਕਹਿਣਾ ਹੈਕਿ ਅਜੋਕੇ ਦੌਰ ਚ ਕੱਚਘਰੜ, ਸੰਗੀਤਕ ਵਿੱਦਿਆ ਤੋਂਂ ਕੋਰੇ ਅਤੇ ਪੰਜਾਬੀ ਸੱਭਿਆਚਾਰ ਤੋਂ ਅਣਜਾਣ ਸੰਗੀਤਕਾਰ ਸੰਗੀਤ ਨੂੰ ਮਿਠਾਸ ਦੇਣ ਦੀ ਬਜਾਇ ਸ਼ੋਰ ਚ ਤਬਦੀਲ ਕਰ ਰਹੇ ਹਨ।
ਪਹਿਲਾਂ ਗਰੁੱਪ ਚ ਬੈਠ ਕੇ ਸਾਰੇ ਲੋੜੀਂਦੇ ਲੋਕ ਸਾਜ਼ਾਂ ਨਾਲ ਗੀਤ ਅਤੇ ਗਾਇਕ ਦੀ ਆਵਾਜ਼ ਦੇ ਅਨੁਕੂਲ ਸੰਗੀਤ ਤਿਆਰ ਕੀਤਾ ਜਾਂਦਾ ਸੀ,ਪਰ ਅਜੋਕੇ ਇਲੈਕਟ੍ਰਾਨਿਕ ਸਾਜਾਂ ਨਾਲ ਸੰਗੀਤ ਗਰੁੱਪ ਚ ਨਹੀਂ ਇਕੱਲਿਆਂ ਬੈਠ ਕੇ ਤਿਆਰ ਕੀਤਾ ਜਾਂਦਾ ਹੈ, ਜੋ ਪੱਛਮੀ ਸੰਗੀਤ ਦੀ ਆੜ ਚ ਮੁੱਢਲੇ ਪੰਜਾਬੀ ਸੰਗੀਤ ਨੂੰ ਢਾਹ ਲਾ ਕੇ ਸ਼ੋਰ  ਚ ਤਬਦੀਲ ਹੋ ਰਿਹਾ ਹੈ।
ਉਸਦਾ ਕਹਿਣਾ ਹੈ ਮੇਰੇ ਸਟੂਡੀਓ ਚ ਸੰਗੀਤ ਨੂੰ ਰਸ ਭਰਪੂਰ ਬਣਾਉਣ ਲਈ ਨਵੀਨਤਾ ਦੇ ਨਾਲ ਨਾਲ ਉਰਿਜੀਨਲ (ਆਕੋਸਟਿਸ) ਸਾਜਾਂ ਦੀ ਵਰਤੋਂ ਤੇ ਜ਼ੋਰ ਦਿੱਤਾ ਜਾਂਦਾ ਹੈ।ਉਸਨੇ ਇਹ ਵੀ ਕਿਹਾ ਕਿ ਅੱਜਕਲ੍ਹ ਪਲਾਸਟਿਕ ਮਿਊਜ਼ਿਕ ਚੱਲ ਰਿਹਾ ਹੈ, ਜੋ ਘਾਤਕ ਅਤੇ ਮੂਲ ਸੰਗੀਤ ਨਾਲ ਧੱਕੇਸ਼ਾਹੀ ਹੈ।ਉਹ ਪੰਜਾਬੀ ਦਾ ਸ਼ੁੱਧ ਉਚਾਰਨ ਨਾ ਕਰ ਸਕਣ ਵਾਲੇ ਗਾਇਕਾਂ ਦੇ ਗੀਤ ਨੂੰ ਸੰਗੀਤ ਦੇਣ ਤੋਂ ਮਨ੍ਹਾ ਕਰ ਦਿੰਦਾ ਹੈ।ਉਹ ਧੰਨ ਜਾਂ ਚੰਦ ਛਿੱਲੜਾਂ ਦੇ ਲਾਲਚ ਪੰਜਾਬੀ ਮਾਂ ਬੋਲੀ ਨਾਲ ਬੇਇਨਸਾਫੀ ਸਹਿਣ ਨਹੀਂ ਕਰਦਾ।ਤੋਚੀ ਬਾਈ ਆਪ ਵੀ ਖੂਬ ਪੰਜਾਬੀ ਸਾਹਿਤ ਪੜ੍ਹਦਾ ਹੈ।ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਅਤੇ ਇਸਦੀ ਆਣ ਬਾਣ ਸ਼ਾਨ ਕਾਇਮ ਰੱਖਣ ਲਈ ਵਿਸ਼ਵ ਪੰਜਾਬੀ ਭਾਈਚਾਰਾ ਸੰਸਥਾ ਨਾਲ ਜੁੜਿਆ ਹੋਇਆ ਹੈ।
ਉਸਦਾ ਇਹ ਵੀ ਕਹਿਣਾ ਹੈ ਕਿ ਪੰਜਾਬੀ ਭਾਸ਼ਾ ਚ ਸ਼ੁੱਧ ਉਚਾਰਨ ਲਈ ਗਾਇਕਾਂ ਦਾ ਵਾਇਵਾ ਅਤੇ ਪੰਜਾਬੀ ਮੁਹਾਰਨੀ ਸਿੱਖਣਾ ਲਾਜ਼ਮੀ ਹੋਵੇ।
ਉਸਨੇ ਗੀਤਕਾਰਾਂ ਨੂੰ ਚੰਗਾ ਸੱਭਿਆਚਾਰਕ ਸਾਹਿਤ ਪੜ੍ਹਕੇ ਨਰੋਈ ਅਤੇ ਉਸਾਰੂ ਸੋਚ ਅਪਣਾ ਕੇ ਪੰਜਾਬੀ ਮਾਂ ਬੋਲੀ, ਸਮਾਜਿਕ, ਪਰਿਵਾਰਕ, ਸਾਹਿਤਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਦਾਇਰੇ ਚ ਰਹਿ ਕੇ ਗੀਤਾਂ ਦੀ ਰਚਨਾ ਕਰਨ ਦੀ ਸਲਾਹ ਦਿੱਤੀ ਹੈ,ਜੋ ਸਮਾਜ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ।
ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

Have something to say? Post your comment

More News News

ਇਕ ਫਰਵਰੀ ਤੋਂ ਮਨਾਇਆ ਜਾਵੇਗਾ ਡੈਂਟਲ ਪੰਦਰਵਾੜਾ-ਡਾ. ਸ਼ਰਨਜੀਤ ਕੌਰ 31 ਮਾਰਚ ਤੱਕ 5000 ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਕੀਤਾ ਜਾਵੇਗਾ ਵਿਕਸਤ-ਸੋਨੀ “ਆੳ ਸਾਹਿਬਜਾਦਿਆਂ ਦੇ ਵਾਰਸ ਬਣੀਣੇ” ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਕਿਲਾ ਅਨੰਦਗੜ ਸਾਹਿਬ ਵਿਖੇ ਸੰਤਾਂ ਦੀ ਯਾਦ ਵਿਚ ਸਲਾਨਾ ਗੁਰਮਤਿ ਸਮਾਗਮ ਕਰਵਾਇਆ। ਸਰਪੰਚ ਦੀਪ ਖਹਿਰਾ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪਿੰਡ ਵਾਸੀ ਖੁਸ਼ ਵੈੱਬ ਸੀਰੀਜ਼ "ਠੱਗ ਲਾਇਫ " ਲੈ ਕੇ ਜਲਦ ਸੁਰੂ ਹੋ ਰਹੀ ਸਾਡੀ ਸਮੁੰਚੀ ਟੀਮ - ਰਘਵੀਰ ਸਿੱਧੂ ਪੰਜਾਬੀ ਸਾਹਿਤ ਸਿਰਜਨਾ ਮੰਚ ਵੱਲੋਂ 27 ਜਨਵਰੀ ਨੂੰ ਲੋਕ ਅਰਪਣ ਹੋਵੇਗਾ ਸਕੂਲਾਂ 'ਚ ਸ਼ਲਾਘਾਯੋਗ ਕੰਮ ਕਰਨ ਲਈ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਦਿੱਤੇ ਪ੍ਰਸ਼ੰਸ਼ਾ-ਪੱਤਰ ਸਕੂਲਾ 'ਚ ਲਗਾਏ ਗਏ ਸਵਾਈਨ ਫਲੂ ਬਾਰੇ ਜਾਗਰੂਕਤਾ ਕੈਂਪ ਸ਼ੇਰਪੁਰ ' ਚ ਪਿੱਛਲੇ ਦੋ ਮਹੀਨਿਆਂ ਤੋ ਪੈਨਸ਼ਨ ਨਾ ਮਿਲਣ ਕਾਰਨ ਫਾਕੇ ਕੱਟ ਰਹੀਆਂ ਨੇ ਵਿਧਵਾਵਾਂ
-
-
-