Tuesday, December 10, 2019
FOLLOW US ON

Entertainment

ਫਿਲਮ 'ਕੇਦਾਰਨਾਥ' ਦੇਖਣ ਤੋਂ ਬਾਅਦ ਮਨ 'ਚ ਕੇਦਾਰਨਾਥ ਘੁੰਮਣ ਦੀ ਜਾਗ ਉਠੇਗੀ ਇੱਛਾ

November 29, 2018 01:54 PM
Gursev Singh
ਅਭਿਸ਼ੇਕ ਕਪੂਰ ਵਲੋਂ ਨਿਰਦੇਸ਼ਿਤ 'ਕੇਦਾਰਨਾਥ' ਨੇ ਆਪਣੇ ਟਰੇਲਰ ਤੇ ਹੁਣ ਤਕ ਰਿਲੀਜ਼ ਹੋਏ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਲਿਆ ਹੈ। ਫਿਲਮ ਤੇ ਖਾਸਕਰ ਪਹਿਲੇ ਗੀਤ 'ਨਮੋ ਨਮੋ' 'ਚ ਕੇਦਾਰਨਾਥ ਸ਼ਹਿਰ ਨੂੰ ਇੰਨੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ ਕਿ ਇਸ ਨੂੰ ਦੇਖ ਕੇ ਤੁਹਾਡੇ ਮਨ 'ਚ ਵੀ ਕੇਦਾਰਨਾਥ ਸ਼ਹਿਰ ਘੁੰਮਣ ਦੀ ਇੱਛਾ ਜਾਗ ਉਠੇਗੀ।

ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਆਪਣੀ ਫਿਲਮ 'ਚ ਕੇਦਾਰਨਾਥ ਸ਼ਹਿਰ ਦੀ ਖੂਬਸੂਰਤੀ ਨੂੰ ਬੇਹੱਦ ਬਾਰੀਕੀ ਨਾਲ ਆਪਣੇ ਕੈਮਰੇ 'ਚ ਕੈਦ ਕੀਤਾ ਹੈ, ਜੋ ਸ਼ਹਿਰ ਦਾ ਦੌਰਾ ਕਰਨ ਲਈ ਮਨ 'ਚ ਇੱਛਾ ਨਿਰਮਾਣ ਕਰਨ ਲਈ ਕਾਫੀ ਹੈ।

ਕੇਦਾਰਨਾਥ ਦੀ ਪਿੱਠ ਭੂਮੀ 'ਤੇ ਆਧਾਰਿਤ ਇਹ ਫਿਲਮ ਇਕ ਪ੍ਰੇਮ ਕਹਾਣੀ ਹੈ। ਇਹ ਪਿਆਰ ਤੇ ਧਰਮ, ਜਨੂੰਨ ਤੇ ਅਧਿਆਤਮਿਕਤਾ ਦਾ ਇਕ ਸ਼ਕਤੀਸ਼ਾਲੀ ਮੇਲ ਹੈ। ਜੂਨ 2013 'ਚ ਸ਼ਹਿਰ 'ਚ ਆਏ ਇਸ ਹੜ੍ਹ 'ਚ ਇਕ ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ ਤੇ ਇਸ ਵਿਸ਼ੇ 'ਤੇ ਇਹ ਫਿਲਮ ਆਧਾਰਿਤ ਹੈ।

ਫਿਲਮ 'ਚ ਸੁਸ਼ਾਂਤ ਇਕ ਹਸਮੁਖ ਤੇ ਸਖਤ ਮਿਹਨਤ ਕਰਨ ਵਾਲੇ ਮੁਸਲਿਮ ਪਿੱਠੂ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਆਪਣੇ ਗੁਜ਼ਾਰੇ ਲਈ ਭਗਤਾਂ ਨੂੰ ਆਪਣੀ ਪਿੱਠ 'ਤੇ ਬਿਠਾ ਕੇ ਕੇਦਾਰਨਾਥ ਮੰਦਰ ਲਿਜਾਂਦਾ ਹੈ, ਜਦਕਿ ਸਾਰਾ ਇਕ ਚੁਲਬੁਲੀ ਹਿੰਦੂ ਭਗਤ ਦੀ ਭੂਮਿਕਾ ਨਿਭਾਅ ਰਹੀ ਹੈ, ਜੋ ਇਸ ਪਿੱਠੂ ਵਾਲੇ ਨਾਲ ਪਿਆਰ ਕਰਨ ਲੱਗਦੀ ਹੈ। ਫਿਲਮ 'ਚ ਉਨ੍ਹਾਂ ਵਿਚਾਲੇ ਪੈਦਾ ਹੁੰਦੇ ਪਿਆਰ ਨੂੰ ਦੇਖਣਾ ਮਜ਼ੇਦਾਰ ਹੋਵੇਗਾ। ਜਾਤੀ ਬੰਧਨਾਂ ਵਿਚਾਲੇ ਫਸਿਆ ਪਿਆਰ 2013 'ਚ ਆਏ ਸੂਬੇ ਨੂੰ ਪ੍ਰਭਾਵਿਤ ਕਰਨ ਵਾਲੇ ਹੜ੍ਹ ਦਾ ਸ਼ਿਕਾਰ ਹੋ ਜਾਂਦਾ ਹੈ।

'ਕੇਦਾਰਨਾਥ' ਨਾਲ ਸਾਰਾ ਅਲੀ ਖਾਨ ਬਾਲੀਵੁੱਡ 'ਚ ਆਪਣੀ ਸ਼ੁਰੂਆਤ ਕਰ ਰਹੀ ਹੈ, ਉਥੇ ਰੋਨੀ ਸਕਰੂਵਾਲਾ ਤੇ ਅਭਿਸ਼ੇਕ ਕਪੂਰ ਨਾਲ ਸੁਸ਼ਾਂਤ ਸਿੰਘ ਰਾਜਪੂਤ 2013 'ਚ ਆਈ ਫਿਲਮ 'ਕਾਈ ਪੋ ਚੇ' ਤੋਂ ਬਾਅਦ ਦੂਜੀ ਵਾਰ ਇਕੱਠੇ ਕੰਮ ਕਰ ਰਹੇ ਹਨ।

ਰੋਨੀ ਸਕਰੂਵਾਲਾ ਦੀ ਆਰ. ਐੱਸ. ਵੀ. ਪੀ. ਤੇ ਅਭਿਸ਼ੇਕ ਕਪੂਰ ਦੀ ਗਾਏ ਇਨ ਦਿ ਸਕਾਈ ਪਿਕਚਰਸ ਵਲੋਂ ਨਿਰਮਿਤ 'ਕੇਦਾਰਨਾਥ' ਅਭਿਸ਼ੇਕ ਕਪੂਰ ਵਲੋਂ ਨਿਰਦੇਸ਼ਿਤ ਹੈ ਤੇ 7 ਦਸੰਬਰ 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਗੁਰਭਿੰਦਰ ਗੁਰੀ

Have something to say? Post your comment

More Entertainment News

ਅਦਾਕਾਰੀ ਤੋਂ ਗਾਇਕੀ ਵੱਲ ਸਰਗਰਮ ਹੋਇਆ ਹਰੀਸ਼ ਵਰਮਾ ਲੈ ਕੇ ਆ ਰਿਹਾ ਹੈ ਨਵਾਂ ਸਿੰਗਲ ਟਰੈਕ 'ਸ਼ਰਮ' ਸਾਗਾ ਮਿਊਜ਼ਿਕ ਤੇ ਯਸ਼ ਰਾਜ ਫ਼ਿਲਮਜ਼ ਲੈ ਕੇ ਆ ਰਹੇ ਹਨ 'ਬਾਦਸ਼ਾਹ' ਦਾ 'ਕਮਾਲ'*** ਸਮਾਜਿਕ ਤੇ ਪਰਿਵਾਰਿਕ ਫਿਲਮ 'ਮੁੰਡਾ ਨਹੀ ਚਾਹੀਦਾ' ਜਲਦੀ ਰਿਲੀਜ਼ ਤਾਨਾਸ਼ਾਹ' ਬਣਕੇ ਪੰਜਾਬੀ ਗਾਇਕੀ ਦੇ ਨਕਸ਼ੇ 'ਤੇ ਉਭਰਿਆ 'ਜਗਮੀਤ ਬਰਾੜ'/ਹਰਜਿੰਦਰ ਿਸੰਘ Akshaye Khanna will be seen as the quirky baba bhandari in this Rom-Com ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਰਦੇ ਤੇ ਪੇਸ਼ ਕਰੇਗੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' "ਤੂੰ ਮੇਰਾ ਕੀ ਲੱਗਦਾ’ ਫਿਲਮ ਦੇ ਵਿੱਚ ਮੱਖਣ ਸਿੰਘ ਦੇ ਕਿਰਦਾਰ ‘ਚ ਨਜ਼ਰ ਆਵੇਗਾ - ਅਮਰਜੀਤ ਖੁਰਾਣਾ ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਰਦੇ ਤੇ ਪੇਸ਼ ਕਰੇਗੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਗਾਇਕ ਨਿਸ਼ਾਨ ਉੱਚੇਵਾਲਾ ਆਪਣੇ ਨਵੇਂ ਟਰੈਕ ‘ਮੁਕਲਾਵੇ’ ਨਾਲ ਖੂਬ ਚਰਚਾ ‘ਚ ਪੰਜਾਬ ਅਤੇ ਹਰਿਆਣਾ ਦੇ ਰੰਗਾਂ ਨੂੰ ਪੇਸ਼ ਕਰੇਗੀ ਫਿਲਮ "ਸਾਡੀ ਮਰਜ਼ੀ"
-
-
-