News

ਵਿਰੋਧੀਆਂ ਦਾ ਦੁਨਿਆਵੀ ਅਦਾਲਤ ਦੀ ਘੰਟੀ ਖੜਕਾਉਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋਣ ਦਾ ਸਬੂਤ : ਨਿਰਮਲ ਸਿੰਘ ਧੜਾ

December 01, 2018 09:58 PM

ਵਿਰੋਧੀਆਂ ਦਾ ਦੁਨਿਆਵੀ ਅਦਾਲਤ ਦੀ ਘੰਟੀ ਖੜਕਾਉਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋਣ ਦਾ ਸਬੂਤ : ਨਿਰਮਲ ਸਿੰਘ ਧੜਾ

ਚੋਣ ਪ੍ਰਤੀ ਰੋਕ ਦੇ ਫੈਸਲੇ ਨੂੰ ਉਪਰਲੀਆਂ ਅਦਾਲਤਾਂ 'ਚ ਚੈਲਿੰਜ ਕੀਤਾ ਜਾਵੇਗਾ : ਨਿਰਮਲ ਸਿੰਘ,ਰੁਮਾਲਿਆਂ ਵਾਲਾ।


ਚੋਣਾਂ ਦੇ ਐਨ ਮੌਕੇ ਰੋਕ ਲਾਉਣੀ ਲੋਕਤੰਤਰ ਨਾਲ ਖਿਲਵਾੜ : ਭਾਗ ਸਿੰਘ ਅਣਖੀ, ਮਜੀਠਾ। 
ਰੋਕ ਪਿੱਛੇ ਵਿਰੋਧੀ ਧਿਰ ਦੀ ਡੂੰਘੀ ਸਾਜ਼ਿਸ਼, ਆਪਣੀ ਹਾਰ ਨੂੰ ਦੇਖਦੇ ਹੋਏ ਬੁਖਲਾਹਟ ਵਿਚ ਹਰ ਤਰ੍ਹਾਂ ਹੋਛੇ ਹੱਥਕੰਡੇ ਵਰਤ ਰਿਹਾ। 
ਅੰਮ੍ਰਿਤਸਰ, 1 ਦਸੰਬਰ( ਕੁਲਜੀਤ ਸਿੰਘ  ) ਸਿੱਖ ਕੌਮ ਦੇ 116 ਸਾਲ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਦੀਆਂ 2 ਦਸੰਬਰ ਨੂੰ ਹੋਣ ਜਾ ਰਹੀਆ ਚੋਣਾਂ ਪ੍ਰਤੀ ਸਥਾਨਕ ਅਦਾਲਤ ਵੱਲੋਂ ਦੂਸਰੀ ਧਿਰ ਦਾ ਪੱਖ ਸੁਣੇ ਬਿਨ੍ਹਾਂ ਰੋਕ ਲਾਉਣਾ ਜਿਥੇ ਲੋਕਤੰਤਰ ਨਾਲ ਖਿਲਵਾੜ ਹੈ, ਉਥੋ ਹੀ ਵਿਰੋਧੱੀਆਂ ਵਲੋਂ ਅਦਾਲਤ ਦੀ ਘੰਟੀ ਖੜਕਾਉਣਾ ਸਾਬਤ ਕਰਦਾ ਹੈ ਕਿ ਇਹ ਲੋਕ ਸ੍ਰੀ ਅਕਾਲ ਤਖਤ ਦੇ ਵੀ ਭਗੌੜੇ ਹਨ। ਇਸ ਗਲ ਦਾ ਪ੍ਰਗਟਾਵਾ ਅੱਜ ਚੋਣਾਂ 'ਤੇ ਰੋਕ ਦੇ ਹੁਕਮ ਆਉਣ ਤੋ ਤੁੰਰਤ ਬਾਅਦ ਪ੍ਰਧਾਨਗੀ ਦੀ ਚੋਣ ਲੱੜ ਰਹੇ ਸ੍ਰ: ਨਿਰਮਲ ਸਿੰਘ ਠੇਕੇਦਾਰ, ਸ੍ਰ: ਇੰਦਰਬੀਰ ਸਿੰਘ ਨਿੱਜਰ, ਸ੍ਰ: ਸਵਿੰਦਰ ਸਿੰਘ ਕੱਥੂਨੰਗਲ, ਸ੍ਰ ਸੁਖਦੇਵ ਸਿੰਘ ਮੱਤੇਵਾਲ, ਸ੍ਰ: ਸੁਰਿੰਦਰ ਸਿੰਘ ਰੁਮਾਲਿਆ ਵਾਲੇ ਨੇ ਭਾਗ ਸਿੰਘ ਅਣਖੀ, ਰਾਜਮਹਿੰਦਰ ਸਿੰਘ ਮਜੀਠਾ ਦੀ ਮੋਜੂਦਗੀ ਵਿੱਚ ਸਾਂਝੇ ਤੋਰ ਤੇ ਪ੍ਰੈਸ ਕਾਨਫਰਸ ਦੌਰਾਨ ਕੀਤਾ। ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਦੇਖਣ ਵਿੱਚ ਆਇਆ ਹੈ ਕਿ ਕਿਸੇ ਵੱਡੇ ਕਾਰਨ ਤੋ ਬਿਨ੍ਹਾਂ ਕਿਸੇ ਚੋਣ ਤੋ ਇੱਕ ਦਿਨ ਪਹਿਲਾ ਕਿਸੇ ਅਦਾਲਤ ਵੱਲੋ ਰੋਕ ਲੱਗਾ ਦਿੱਤੀ ਗਈ ਹੋਵੇ। ਉਹਨਾਂ ਨੇ ਇਸ ਪਿੱਛੇ ਵਿਰੋਧੀ ਧਿਰ ਦੀ ਡੂੰਘੀ ਸਾਜ਼ਿਸ਼ ਦੱਸਦਿਆ ਕਿਹਾ ਕਿ ਸਾਡਾ ਵਿਰੋਧੀ ਧੱੜਾ ਆਪਣੀ ਹਾਰ ਨੂੰ ਦੇਖਦੇ ਹੋਏ ਬੁਖਲਾਹਟ ਵਿਚ ਆ ਗਿਆ ਹੈ ਅਤੇ ਹਰ ਤਰ੍ਹਾਂ ਹੋਛੇ ਹੱਥਕੰਡੇ ਵਰਤ ਰਿਹਾ ਹੈ। ਉਹਨਾਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਸ਼ੁਰੂ ਹੋ ਕੇ ਅੱਜ ਆਖਰੀ ਪੜਾਅ 'ਤੇ ਆਖਰੀ ਦਿਨ ਸੀ, ਕਿ ਅਚਾਨਕ ਅਦਾਲਤ ਵੱਲੋਂ ਸਾਡਾ ਪੱਖ ਸੁਣੇ ਬਗੈਰ ਹੀ ਚੋਣ ਪ੍ਰਤੀ ਸਟੈਅ ਦੇ ਦਿੱਤਾ ਗਿਆ ਅਤੇ ਦੀਵਾਨ ਨੂੰ 7 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ। ਉਨਾਂ ਦਸਿਆ ਕਿ ਉਹਨਾਂ ਦੀ ਟੀਮ ਉਕਤ ਫੈਸਲੇ ਖਿਲਾਫ ਉਚ ਅਦਾਲਤਾਂ ਤੱਕ ਪਹੁੰਚ ਕਰੇਗੀ। ਉਹਨਾਂ ਕਿਹਾ ਕਿ ਵਿਰੋਧੀਆਂ ਦੀਵਾਨ ਨੂੰ ਬਿਨ੍ਹਾਂ ਵਜਾਹ ਕਾਨੂੰਨੀ ਪ੍ਰਕਿਰਿਆ ਵਿਚ ਲਪੇਟ ਕੇ ਦੀਵਾਨ ਦਾ ਨਾਂਕੇਵਲ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਗਿਆ ਉਥੇ ਇਸ ਨੇ ਦੀਵਾਨ ਦੀ ਛੱਵੀ ਨੂੰ ਵੀ ਇਕ ਵਾਰ ਫਿਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੀ ਕਿ ਉਹ ਸਖਤ ਨਿਖੇਧੀ ਕਰਦੇ ਹਨ।  ਆਗੂਆਂ ਨੇ ਦੋਸ਼ ਲਗਾਇਆ ਕਿ ਇਹ ਸਭ ਕੁੱਝ ਉਹਨਾਂ ਲੋਕਾਂ ਵੱਲੋਂ ਕੀਤਾ ਗਿਆ ਜੋ ਦੀਵਾਨ ਨੂੰ ਆਪਣੇ ਕਾਰੋਬਾਰੀ ਫਾਇਦੇ ਲਈ ਚੱਲਾ ਰਹੇ ਸਨ ਅਤੇ ਉਹ ਨਵੀਂ ਆਉਣ ਵਾਲੀ ਟੀਮ ਵੱਲੋਂ ਦੀਵਾਨ ਨੂੰ ਮੁੜ ਚੜਦੀਕਲ੍ਹਾ ਵਿੱਚ ਲਿਆਦੀ ਜਾਣ ਨੂੰ ਨਹੀਂ ਸੀ ਦੇਖਣਾ ਚਾਹੁੰਦੇ। ਆਗੂਆਂ ਨੇ ਕਿਹਾ ਕਿ ਉਹਨਾਂ ਦੇ ਵਿਰੋਧੀਆਂ ਨੂੰ ਚੋਣ ਪ੍ਰਚਾਰ ਦੋਰਾਨ ਦੀਵਾਨ ਦੇ ਸੂਝਵਾਨ ਵੋਟਰਾਂ ਵਲੋਂ ਕੋਈ ਹੁੰਗਾਰਾ ਨਾ ਦਿੰਦਿਆਂ ਬੁਰਾਂ ਤਰਾਂ ਨਕਾਰ ਦਿੱਤੇ ਗਏ ਸਨ। ਚੋਣਾਂ ਨੂੰ ਟਾਲਣ ਲਈ ਵਿਰੋਧੀਆਂ ਨੇ ਅਗਜੈਟਿਵ ਦੀ ਮੀਟਿੰਗ ਦਾ ਸਹਾਰਾ ਲਿਆ ਜਿੱਥੋ ਵੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਕਿਸੇ ਬੰਨੇ ਗੱਲ ਨਾ ਬਣੀ ਤਾ ਉਹਨਾਂ ਕੌਮ ਦੇ ਸਰਵ ਉਚੱ ਅਸਥਾਨ ਸ੍ਰੀ ਅਕਾਲ ਤੱਖਤ ਸਾਹਿਬ 'ਤੇ ਜਾ ਪਹੁੰਚੇ, ਪਰ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਸਤਿਕਾਰਯੋਗ ਜਥੇਦਾਰ ਸਾਹਿਬ ਜੀ ਨੇ ਵੀ ਸੁੱਚਜਾ ਫੈਸਲਾ ਸੁਣਾਇਆ । ਹੁਣ ਸਾਰੇ ਪਾਸਿਆ ਤੋ ਨਿਰਾਸ਼ ਹੋ ਕੇ ਉਹਨਾਂ ਦਾ ਦੁਨਿਆਵੀਂ ਅਦਾਲਤ 'ਚ ਜਾਣਾ ਇਹ ਸਾਬਤ ਕਰਦਾ ਹੈ ਕਿ ਇਹ ਲੋਕ ਸ੍ਰੀ ਅਕਾਲ ਤਖਤ ਤੋਂ ਵੀ ਭਗੌੜੇ ਹਨ। ਨਿਰਮਲ ਸਿੰਘ ਨੇ ਕਿਹਾ ਕਿ ਦੀਵਾਨ ਦੀ ਬੇਹਤਰੀ ਲਈ ਅਸੀਂ ਕਿਸੇ ਵੀ ਕਾਨੂੰਨੀ ਪ੍ਰਕਿਰਿਆ ਤੋ ਪਿੱਛੇ ਨਹੀਂ ਹਟਾਂਗੇ, ਵਿਰੋਧੀਆਂ ਦੀ ਹਰ ਸਾਜ਼ਿਸ਼ ਨੂੰ ਬੇਨਕਾਬ ਕਰਕੇ ਇਸ ਦਾ ਸੰਗਤ ਦੇ ਸਹਿਯੋਗ ਨਾਲ ਢੁੱਕਵਾਂ ਜਵਾਬ ਦਿਆਗੇ। Àਮੀਦਵਾਰਾਂ ਨੇ ਵੋਟ ਪਾਉਣ ਲਈ ਮੁੰਬਈ, ਕਾਨਪੁਰ, ਦਿੱਲੀ ਆਦਿ ਦੂਰ ਦੁਰਾਡੇ ਰਾਜਾਂ ਤੋਂ ਆਏ ਅਤੇ ਆ ਰਹੇ ਮੈਬਰ ਸਾਹਿਬਾਨਾਂ ਦੀ ਖਜਲ ਖੁਆਰੀ ਲਈ ਉਹਨਾਂ ਤੋ ਖਿਮਾ ਯਾਚਨਾ ਕੀਤੀ ਅਤੇ ਦੂਰੋ ਨੈੜਿਓ ਪਹੁੰਚੇ ਮੈਂਬਰ ਸਾਹਿਬਾਂ ਵੱਲੋ ਦੁੱਖ ਤਕਲੀਫ ਨੂੰ ਨਾ ਸਮਝਣ ਲਈ ਵਿਰੋਧੀਆਂ ਨੂੰ ਆੜੇ ਹੱਥੀਂ ਲਿਆ। ਇਸ ਮੌਕੇ ਬਹੁ ਗਿਣਤੀ ਮੈਂਬਰਾਂ ਨੇ ਇਸ ਨਾਮਵਰ ਸੰਸਥਾ ਨੂੰ ਅਦਾਲਤ ਵਿਚ ਘਸੀਸਣ ਪ੍ਰਤੀ ਬੁਰਾ ਮਨਾਇਆ ਅਤੇ ਉਹਨਾਂ ਨੇ ਨਿਰਮਲ ਸਿੰਘ ਅਤੇ ਸਾਥੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਹੁਣ ਅਸੀ ਅਗਾਮੀ ਤਰੀਕ 'ਤੇ ਹੋਣ ਵਾਲੀ ਚੋਣ ਵਿੱਚ ਹੋਰ ਮਜਬੂਤੀ ਨਾਲ ਵਿਚਰਾਂਗੇ ਅਤੇ ਵੱਡੀ ਗਿਣਤੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਾਂਗੇ। ਉਨਾਂ ਕਿਹਾ ਕਿ ਵਿਰੋਧੀਆਂ ਵੱਲੋਂ ਵਰਤੇ ਜਾ ਰਹੇ ਹਰੇਕ ਤਰ੍ਹਾਂ ਦੇ ਹੋਛੇ ਹੱਥਕੰਡਿਆਂ ਦਾ ਢੁੱਕਵਾ ਜਵਾਬ ਦਿੰਦੇ ਰਹਾਂਗੇ ਅਤੇ ਨਾਲ ਹੀ ਸਾਰਿਆ ਨੇ ਪ੍ਰਣ ਕੀਤਾ ਕੀ ਚੀਫ ਖਾਲਸਾ ਦੀਵਾਨ ਦੀ ਚੜਦੀ ਕਲ੍ਹਾ ਅਤੇ ਬੇਹਤਰੀ ਵਾਸਤੇ ਤੱਤਪਰ ਰਹਾਂਗੇ ਚਾਹੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ। ਇਸ ਮੌਕੇ ਰਜਿੰਦਰ ਸਿੰਘ ਮਰਵਾਹ, ਇੰਜੀ: ਜਸਪਾਲ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ ਭਾਟੀਆ, ਮਨਮੋਹਨ ਸਿੰਘ, ਜਸਪਾਲ ਸਿੰਘ ਢਿੱਲੋ, ਪਿੰਸ ਸੁਖਜਿੰਦਰ ਸਿੰਘ, ਸਤਨਾਮ ਸਿੰਘ ਮੁੰਬਈ, ਵਿਕਰਮ ਸਿੰਘ ਦਿੱਲੀ, ਭੁਪਿੰਦਰ ਸਿੰਘ ਕਾਨਪੁਰ, ਪ੍ਰੋ: ਹਰੀ ਸਿੰਘ, ਭਗਵੰਤਪਾਲ ਸਿੰਘ ਸੱਚਰ, ਪ੍ਰੋ ਸਰਚਾਂਦ ਸਿੰਘ, ਮਨਜੀਤ ਸਿੰਘ ਦੋਸਾਂਝ ਆਦਿ ਹਾਜਰ ਸਨ।

Have something to say? Post your comment

More News News

ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ? ਫੋਕ ਸਟੂਡੀਓ ਗੁਰਬਾਣੀ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੀ ਕਥਾ ਵਾਚਕ ਦੇ ਨਿੱਤਨੇਮ ਪਾਠ ਰਿਲੀਜ਼ ਗ੍ਰਾਮ ਪੰਚਾਇਤ ਆਮ ਚੋਣਾਂ ਦੀ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਡੀ.ਆਈ.ਜੀ. ਡੀ.ਐਸ.ਗੋਲਾ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ ਲਗਾਉਣ ਦੀ ਰਸਮ ਅਦਾ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਹੜ ਰੋਗ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਭਿੱਖੀਵਿੰਡ ਵਿਖੇ ਮਨਾਏ ਜਸ਼ਨ ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ 'ਚ ਜਿੱਤ ਦੀ ਖੁਸ਼ੀ ਇਲਾਕੇ ਦਾ ਮਾਣ ਹਰਪ੍ਰੀਤ ਸਿੰਘ ਦੈਹਿੜੂ ਸਰਪੰਚੀ ਲਈ ਸੁਹਿਰਦ ਉਮੀਦਵਾਰ
-
-
-