Article

ਬੱਬੂ ਮਾਨ ਦੀ ਨਵੀਂ ਫ਼ਿਲਮ 'ਬਣਜਾਰਾ'

December 01, 2018 10:17 PM

 

 'ਹਸ਼ਰ' ਫ਼ਿਲਮ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣਾ ਇੱਕ ਵੱਖਰਾ ਦਰਸ਼ਕ ਵਰਗ ਪੈਦਾ ਕਰਨ ਵਾਲੇ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਕਈ ਯਾਦਗਰੀ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ਪੰਜਾਬੀ ਗਾਇਕ ਬੱਬੂ ਮਾਨ ਘੱਟ ਪਰ ਚੰਗੀਆਂ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਹੈ। 'ਬਾਜ਼' ਫ਼ਿਲਮ ਤੋਂ ਬਾਅਦ ਹੁਣ ਚਾਰ ਸਾਲਾਂ ਦੇ ਵਕਫ਼ੇ ਬਾਅਦ 'ਬਣਜਾਰਾ' ਫ਼ਿਲਮ ਨਾਲ ਮੁੜ ਪੰਜਾਬੀ ਪਰਦੇ 'ਤੇ ਆ ਰਿਹਾ ਹੈ।  ਓਹਰੀ ਪ੍ਰੋਡਕਸ਼ਨ ਤੇ ਮਾਨ ਫ਼ਿਲਮਜ਼ ਦੀ ਪੇਸ਼ਕਸ ਇਸ ਫ਼ਿਲਮ ਦੀ ਕਹਾਣੀ ਮੌਜੂਦਾ ਦੌਰ ਵਿੱਚ ਬਣ ਰਹੀ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਨਵੇਂ ਫਲੇਵਰ ਵਾਲੀ ਹੈ ਜਿਸ ਵਿੱਚ ਇੱਕ ਟਰੱਕ ਡਰਾਇਵਰ ਦੀ ਜ਼ਿੰਦਗੀ ਅਧਾਰਤ  ਤਿੰਨ ਪੀੜ੍ਹੀਆਂ ਦੇ ਰਿਸ਼ਤਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਨਿਰਦੇਸ਼ਕ ਮੁਸਤਾਕ ਪਾਸ਼ਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਲੇਖਕ ਸੁਰਮੀਤ ਮਾਵੀ ਹਨ। ਫ਼ਿਲਮ ਦੇ ਨਿਰਮਾਤਾ ਰਾਣਾ ਆਹਲੂਵਾਲੀਆ, ਸਰਦਾਰ ਬੱਬੂ ਸਿੰਘ ਮਾਨ ਤੇ ਹਰਜੀਤ ਮੰਡੇਰ  ਹਨ। ਬੱਬੂ ਮਾਨ ਨੇ ਦੱਸਿਆ ਕਿ ਦਰਸ਼ਕ ਇਸ ਫ਼ਿਲਮ ਵਿੱਚ ਉਸਦੀ ਅਦਾਕਾਰੀ ਦੇ ਕਈ ਰੰਗ ਵੇਖਣਗੇ। ਫ਼ਿਲਮ ਵਿੱਚ ਬੱਬੂ ਮਾਨ ਨਾਲ ਬਾਲੀਵੱਡ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸ਼ਰਧਾ ਆਰੀਆ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਰਾਣਾ ਰਣਬੀਰ, ਜੀਆ ਮੁਸਤਾਫ਼ਾ, ਸ਼ਾਰਾ ਖੱਤਰੀ,ਤੇ ਰਾਣਾ ਆਹਲੂਵਾਲੀਆ ਫ਼ਿਲਮ ਦੇ ਬਾਕੀ ਅਹਿਮ ਕਲਾਕਾਰ ਹਨ। ਇਸ ਫ਼ਿਲਮ ਨੂੰ ਗਲੋਬਲ  ਫ਼ਿਲਮਜ਼ ਵਲੋਂ 7 ਦਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। 
                                                              

  -ਸੁਰਜੀਤ ਜੱਸਲ 9814607737

Have something to say? Post your comment