Tuesday, December 10, 2019
FOLLOW US ON

Entertainment

ਪੰਜਾਬ ਅਤੇ ਹਰਿਆਣਾ ਦੇ ਰੰਗਾਂ ਨੂੰ ਪੇਸ਼ ਕਰੇਗੀ ਫਿਲਮ "ਸਾਡੀ ਮਰਜ਼ੀ"

December 02, 2018 10:19 PM

ਪੰਜਾਬ ਅਤੇ ਹਰਿਆਣਾ ਦੇ ਰੰਗਾਂ ਨੂੰ ਪੇਸ਼ ਕਰੇਗੀ ਫਿਲਮ "ਸਾਡੀ ਮਰਜ਼ੀ"
ਪੰਜਾਬੀ ਸਿਨੇਮੇਂ ਚ ਨਵੇਂ ਨਵੇਂ ਵਿਸ਼ਿਆ ਤੇ ਫਿਲਮਾਂ ਬਣਾਉਣ ਦਾ ਕੰਮ ਇਸ ਵੇਲੇ ਜੋਰਾਂ ਤੇ ਹੈ।ਹਰ ਹਫਤੇ ਇੱਕ ਨਵੇਂ ਵਿਸ਼ੇ ਨੂੰ ਲੈ ਕੇ ਕੋਈ ਨਾ ਕੋਈ ਨਵੀਂ ਫਿਲਮ ਰਿਲੀਜ਼ ਹੋ ਰਿਹੀ ਹੈ।ਇਸੇ ਤਰਾਂ ਇੱਕ ਨਵੇਂ ਵਿਸ਼ੇ ਤੇ ਤਿਆਰ ਫਿਲਮ "ਸਾਡੀ ਮਰਜ਼ੀ" ਅਗਲੇ ਸਾਲ ੨੫ ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹੀ ਹੈ।ਖੂਬਸੂਰਤ ਕਹਾਣੀ ਵਾਲੀ ਇਹ ਫਿਲਮ ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣੇ ਦੇ ਸੱਭਿਆਚਾਰਕ ਰੰਗਾਂ ਨੂੰ ਪਰਦੇ ਤੇ ਪੇਸ਼ ਕਰੇਗੀ।ਇਸ ਫਿਲਮ ਦੀ ਕਹਾਣੀ ਪਤੀ ਅਤੇ ਪਤਨੀ ਤੇ ਕਿਰਦਾਰਾਂ ਤੇ ਅਧਾਰਿਤ ਹੈ।ਇਨਾਂ ਵਿੱਚ ਪਤੀ ਪੰਜਾਬੀ ਹੈ ਜਦਕਿ ਪਤਨੀ ਹਰਿਆਣਾ ਦੀ ਹੈ।ਦੋਵਾਂ ਵਿੱਚ ਸੱਭਿਆਚਾਰਕ ਫਰਕ ਹੈ।ਬਹੁਤ ਮਾਮਲਿਆ ਚ ਨਾਂ ਚਾਹੁੰਦਿਆਂ ਵੀ ਉਨਾਂ ਦਾ ਸੱਭਿਆਚਾਰ ਤੇ ਰਹਿਣ  ਸਹਿਣ ਅੜਿੱਕਾ ਬਣਦਾ ਹੈ।ਇਸਦਾ ਅਸਰ ਉਨਾਂ ਦੇ  ਬੇਟੇ ਤੇ ਵੀ ਪੈਂਦਾ ਹੈ।ਇਹ ਫਿਲਮ ਨਿਰੋਲ ਰੂਪ ਚ ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਤੇ ਸੱਭਿਆਚਾਰਕ ਡਰਾਮੇ ਦਾ ਸੁਮੇਲ ਹੈ।ਇਸ ਫਿਲਮ ਵਿੱਚ ਮੁੱਖ ਭੂਮਿਕਾ ਚ ਅਨਿਰੁਧ ਲਲਿਤ ਹੋਵੇਗਾ, ਇਸ ਤੋ ਪਹਿਲਾਂ ਅਨਿਰੁਧ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਕੰਮ ਕਰ ਚੁੱਕਾ ਹੈ।ਅਨਿਰੁਧ ਇਸ ਫਿਲਮ ਰਾਹੀਂ ਪੰਜਾਬੀ ਇੰਡਸਟਰੀ ਚ ਸ਼ੁਰੂਆਤ ਕਰਨ ਜਾ ਰਿਹਾ ਹੈ।ਅਨਿਰੁਧ ਪਿਛੋਕੜ ਗੁਆਂਢੀ ਸੂਬੇ ਨਾਲ ਸੰਬੰਧਿਤ ਹੈ।ਫਿਲਮ ਚ ਹੋਰ ਅਦਾਕਾਰ ਯੋਗਰਾਜ ਸਿੰਘ, ਆਂਚਲ ਤਿਆਗੀ, ਹਾਰਬੀ ਸੰਘਾ, ਨੀਨਾ ਬੰਡੋਲ ਅਹਿਮ ਭੂਮਿਕਾ ਚ ਨਜ਼ਰ ਆਉਣਗੇ।"ਜੀਐਲਐਮ ਪ੍ਰੋਡਕਸ਼ਨ" ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ "ਗਲੋਬ ਮੂਵੀਜ਼" ਵਲੋ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇ ਤੇ ਸੰਵਾਦਾਂ ਨੂੰ ਨਿਹਾਲ ਪੂਰਬਾ ਨੇ ਲਿਖਿਆ ਹੈ।ਫਿਲਮ ਦਾ ਮਿਊਜ਼ਿਕ ਕਪਤਾਨ ਲਾਡੀ, ਆਰ ਡੀ ਕੇ, ਡੀ ਜੰਦੂ, ਵੀ ਆਰ ਬ੍ਰਦਰ ਵਲੋ ਤਿਆਰ ਕੀਤਾ ਗਿਆ ਹੈ।ਫਿਲਮ ਦਾ ਨਿਰਦੇਸ਼ਕ ਅਜੇ ਚੰਡੋਕ ਹੈ, ਕਈ ਹਿੰਦੀ ਫਿਲਮਾਂ ਬਣਾ ਚੁੱਕੇ ਅਜੇ ਚੰਡੋਕ ਨੇ ਫਿਲਮ "ਕਰੇਜ਼ੀ ਟੱਬਰ" ਰਾਹੀ ਪੰਜਾਬੀ ਫਿਲਮ ਇੰਡਸਟਰੀ ਚ ਸ਼ੁਰੂਆਤ ਕੀਤੀ ਸੀ।ਅਜੇ ਚੰਡੋਕ ਦੀ ਇਹ ਫਿਲਮ ਉਨਾਂ ਦੀਆਂ ਪਿਛਲੀਆਂ ਫਿਲਮਾਂ ਤੋ ਹੱਟਵੀ ਇੱਕ ਵੱਖਰੇ ਕਿਸਮ ਦੇ ਵਿਸ਼ੇ ਦੀ ਫਿਲਮ ਹੋਵੇਗੀ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦਾ ਵਖਰੇਵਾਂ ਅਤੇ ਸੱਭਿਆਚਾਰ ਵੇਖਣ ਨੂੰ ਮਿਲੇਗਾ।
                                    ਸਾਕਾ ਨੰਗਲ

Have something to say? Post your comment

More Entertainment News

ਅਦਾਕਾਰੀ ਤੋਂ ਗਾਇਕੀ ਵੱਲ ਸਰਗਰਮ ਹੋਇਆ ਹਰੀਸ਼ ਵਰਮਾ ਲੈ ਕੇ ਆ ਰਿਹਾ ਹੈ ਨਵਾਂ ਸਿੰਗਲ ਟਰੈਕ 'ਸ਼ਰਮ' ਸਾਗਾ ਮਿਊਜ਼ਿਕ ਤੇ ਯਸ਼ ਰਾਜ ਫ਼ਿਲਮਜ਼ ਲੈ ਕੇ ਆ ਰਹੇ ਹਨ 'ਬਾਦਸ਼ਾਹ' ਦਾ 'ਕਮਾਲ'*** ਸਮਾਜਿਕ ਤੇ ਪਰਿਵਾਰਿਕ ਫਿਲਮ 'ਮੁੰਡਾ ਨਹੀ ਚਾਹੀਦਾ' ਜਲਦੀ ਰਿਲੀਜ਼ ਤਾਨਾਸ਼ਾਹ' ਬਣਕੇ ਪੰਜਾਬੀ ਗਾਇਕੀ ਦੇ ਨਕਸ਼ੇ 'ਤੇ ਉਭਰਿਆ 'ਜਗਮੀਤ ਬਰਾੜ'/ਹਰਜਿੰਦਰ ਿਸੰਘ Akshaye Khanna will be seen as the quirky baba bhandari in this Rom-Com ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਰਦੇ ਤੇ ਪੇਸ਼ ਕਰੇਗੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' "ਤੂੰ ਮੇਰਾ ਕੀ ਲੱਗਦਾ’ ਫਿਲਮ ਦੇ ਵਿੱਚ ਮੱਖਣ ਸਿੰਘ ਦੇ ਕਿਰਦਾਰ ‘ਚ ਨਜ਼ਰ ਆਵੇਗਾ - ਅਮਰਜੀਤ ਖੁਰਾਣਾ ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਰਦੇ ਤੇ ਪੇਸ਼ ਕਰੇਗੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਗਾਇਕ ਨਿਸ਼ਾਨ ਉੱਚੇਵਾਲਾ ਆਪਣੇ ਨਵੇਂ ਟਰੈਕ ‘ਮੁਕਲਾਵੇ’ ਨਾਲ ਖੂਬ ਚਰਚਾ ‘ਚ ਫਿਲਮ 'ਕੇਦਾਰਨਾਥ' ਦੇਖਣ ਤੋਂ ਬਾਅਦ ਮਨ 'ਚ ਕੇਦਾਰਨਾਥ ਘੁੰਮਣ ਦੀ ਜਾਗ ਉਠੇਗੀ ਇੱਛਾ
-
-
-