ਜੋਗੀ ਜੋਗੀ ਕਰਦੀ ਸੀ ਮੈ
ਜੋਗੀ ਘਰ ਮੇਰੇ ਆ ਵੜਿਆ
ਐਸਾ ਹੱਥ ਸੀ ਰੱਖਿਆ ਫਟ ਤੇ
ਜ਼ਹਿਰ ਉਤਰ ਗਿਆ ਜੋ ਚੜਿਆ
ਛੁਪਦੇ ਪਾਸੇ ਮੂਹ ਸੀ ਮੇਰਾ
ਜਿਧਰ ਚੜਿਆ ਘੁਪ ਹਨੇਰਾ
ਚੜਦੇ ਪਾਸਿਉ ਲੱਖ ਨਿਰੰਜਨ
ਬੋਲਕੇ ਕਹਿਂਦਾ ਸੁਣ ਅੜਿਆ
ਜੋਗੀ ਜੋਗੀ ਕਰਦੀ ਸੀ ਮੈ
ਜੋਗੀ ਘਰ ਮੇਰੇ ਆ ਵੜਿਆ
ਐਸਾ ਹੱਥ ਸੀ ਰੱਖਿਆ ਫਟ ਤੇ
ਜ਼ਹਿਰ ਉਤਰ ਗਿਆ ਜੋ ਚੜਿਆ
ਜਦੌ ਝਾਕੀ ਮੈ ਉਹਦੇ ਵੱਲੀ
ਦੇਖਕੇ ਉਸ ਨੂਂ ਹੋ ਗਈ ਝੱਲੀ
ਝੱਲੀ ਹੋਕੇ ਪਹਿਚਾਨ ਸਕੀ ਨਾ
ਗਿਆ ਮੈਥੋਂ ਨਾ ਹੱਥ ਫੜਿਆ
ਜੋਗੀ ਜੋਗੀ ਕਰਦੀ ਸੀ ਮੈ
ਜੋਗੀ ਘਰ ਮੇਰੇ ਆ ਵੜਿਆ
ਐਸਾ ਹੱਥ ਸੀ ਰੱਖਿਆ ਫਟ ਤੇ
ਜ਼ਹਿਰ ਉਤਰ ਗਿਆ ਜੋ ਚੜਿਆ
ਕਮਲੀ ਸੀ ਮੈ ਸੁਰਿਦਰ ਵਰਗੀ
ਤਾਈਉਂ ਤਾਂ ਮੇਰੀ ਮੱਤ ਸੀ ਮਰਗੀ
ਇਸ ਮੱਤ ਨੇ ਮੈਥੋਂ ਯਾਰ ਗਵਾਇਆ
ਇੱਕ ਪਲ ਵੀ ਨਾ ਉਹ ਖੜਿਆ
ਜੋਗੀ ਜੋਗੀ ਕਰਦੀ ਸੀ ਮੈ
ਜੋਗੀ ਘਰ ਮੇਰੇ ਆ ਵੜਿਆ
ਐਸਾ ਹੱਥ ਸੀ ਰੱਖਿਆ ਫਟ ਤੇ
ਜ਼ਹਿਰ ਉਤਰ ਗਿਆ ਜੋ ਚੜਿਆ
ਸੁਰਿਦਰ ਮਾਣੂਕੇ ਗਿਲ