Poem

ਪਿਆਰ//ਮੱਖਣ ਸ਼ੇਰੋਂ ਵਾਲਾ

December 03, 2018 10:59 PM

ਹੁੰਦੇ ਮੇਰੇ ਵੀ ਚਰਚੇ ਸੀ,
ਕਦੇ ਚਾਰ ਚੁਫੇਰੇ ਵੇ ਲੋਕੋ,.
ਯਤੀਮ ਦੇ ਚਾਅਵਾਂ ਵਾਂਗੂੰ,
ਮੈਂ ਵੀ ਫਿੱਕਾ ਜਿਹਾ ਪਿਆ,,
ਔਤ ਨਿਪੁੱਤੇ ਰੁਲਦੇ ਜਿਵੇਂ,,
ਮੈਂ ਵੀ ਓਹਨੀ ਹਾਲੀਂ ਹਾਂ,,,
ਮੌਕੇ ਦੀ ਸਰਕਾਰ ਵਰਗਾ,
ਅਜੋਕਾ ਪਿਆਰ ਕਰਨ ਵਾਲਾ,
ਜਨਤਾਂ ਵਿਲਕਦੀ ਜਿਵੇਂ ਆ,
ਘੁੱਟ ਸਬਰ ਦਾ ਭਰਿਆ,
ਕਰਜ਼ਈ ਕਿਸਾਨ ਵਾਂਗ ਹਾਂ,
ਦਿਹਾੜੀ ਨਾ ਮਿਲੇ ਦਿਹਾੜੀਦਾਰ,
ਵਰਗਾ ਹੈ ਹਾਲ ਚਾਲ ਮੇਰਾ,
ਸੱਚਾਈ ਤੇ ਇਮਾਨਦਾਰੀ ਤਰ੍ਹਾਂ,
ਅਲੋਪ ਰਿਹਾਂ ਹਾਂ ਮੈਂ ਅੱਜ,,
ਜਲੇਬੀ ਵਾਂਗ ਸਿੱਧੀਆਂ ਨੇ,
ਗੱਲਾਂ ਆਸ਼ਿਕਾਂ ਦੀਆਂ ਯਾਰੋ,,
ਜੇਬ ਤੱਕ ਸੀਮਿਤ ਹਾਂ ਹੁਣ,
ਜੇ ਭਰੀ ਤਾਂ ਜਤਾਓਂਦੇ ਨੇ,
ਮੱਖਣਾਂ ਪਿਆਰ ਹਾਂ ਮੈਂ ਪਿਆਰ,
ਜਾਅਲੀ ਹੋ ਗਿਆ ਹਾਂ ਹੁਣ,
ਪਿਆਰ ਹਾਂ ਮੈਂ ਪਿਆਰ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।

Have something to say? Post your comment