Saturday, May 25, 2019
FOLLOW US ON

Poem

ਜਿਧਰ ਦੇਖਾਂ........? ਸੁਰਿਦਰ ਮਾਣੂਕੇ ਗਿਲ

December 04, 2018 11:04 PM

ਜਿਧਰ ਦੇਖਾਂ ਤੂਂ ਹੀ ਦਿਸਿਆ
ਮੇਰਾ ਤਾਂ ਹਰ ਪਲ ਹੀ ਵਿਕਿਆ
ਮੁਲ ਵੀ ਸੀ ਤੂਂ ਪੂਰਾ ਲਾਇਆ
ਅੰਦਰੋਂ ਮੈਨੂਂ ਖ਼ੂਬ ਹਸਾਇਆ
ਗਮ ਨਾ ਕੋਈ ਅੱਗੇ ਟਿਕਿਆ
ਜਿਧਰ ਦੇਖਾਂ ਤੂਂ ਹੀ ਦਿਸਿਆ
ਲੱਗੀ ਦਾ ਮੁਲ ਮੋੜ ਗਿਆ ਤੂਂ
ਟੁਟਿਆ ਸੀ ਮੈ ਜੋੜ ਗਿਆ ਤੂਂ
ਜਿਉਣਾ ਸੀ ਮੈ ਤੈਥੋਂ ਸਿਖਿਆ
ਜਿਧਰ ਦੇਖਾਂ ਤੂਂ ਹੀ ਦਿਸਿਆ
ਮੇਰਾ ਤਾਂ ਹਰ ਪਲ ਹੀ ਵਿਕਿਆ
ਸੁਰਿਦਰ ਤੈਨੂਂੰ ਕਰੇ ਸਲਾਮਾਂ
ਆ ਹੁਣ ਛੇਤੀ ਹੋਈਆਂ ਸ਼ਾਮਾਂ
ਦੇ ਕੇ ਸਭ ਕੁਝ ਕਿਥੇ ਛਿਪਿਆ
ਜਿਧਰ ਦੇਖਾਂ ਤੂਂ ਹੀ ਦਿਸਿਆ
ਮੇਰਾ ਤਾਂ ਹਰ ਪਲ ਹੀ ਵਿਕਿਆ

               ਸੁਰਿਦਰ ਮਾਣੂਕੇ ਗਿਲ

Have something to say? Post your comment