Article

ਗਾਇਕ ਅਲਫ਼ਾਜ ਦੇ ਫ਼ਿਲਮੀ ਕਲਾਕਾਰ ਬਣਨ ਦੇ ਸੁਪਨਿਆਂ ਦੀ ਫ਼ਿਲਮ 'ਵੱਡਾ ਕਲਾਕਾਰ'

December 04, 2018 11:31 PM

ਗਾਇਕ ਅਲਫ਼ਾਜ ਦੇ ਫ਼ਿਲਮੀ ਕਲਾਕਾਰ ਬਣਨ ਦੇ ਸੁਪਨਿਆਂ ਦੀ ਫ਼ਿਲਮ 'ਵੱਡਾ ਕਲਾਕਾਰ'
ਕਲਾਕਾਰ ਬਣਨ ਦੀ ਸੰਘਰਸ਼ ਭਰੀ ਗਾਥਾ ਨੂੰ ਕਾਮੇਡੀ ਅਤੇ ਭਾਵੁਕਤਾ ਨਾਲ ਕਰੇਗੀ ਪਰਦੇ 'ਤੇ ਪੇਸ਼

ਹਰਜਿੰਦਰ ਸਿੰਘ
ਗਾਇਕ ਤੋਂ ਬਾਅਦ ਫ਼ਿਲਮੀ ਹੀਰੋ ਬਣਨ ਦਾ ਭੂਤ ਹਰ ਕਿਸੇ 'ਤੇ ਸਵਾਰ ਹੁੰਦਾ ਹੈ। ਆਈਲੈਟਸ ਦੀ ਤਿਆਰੀ ਵਾਂਗ ਥਾਂ ਥਾਂ ਫ਼ਿਲਮੀ ਹੀਰੋ ਬਣਨ ਦੇ ਕੋਰਸ ਕਰਾਏ ਜਾਂਦੇ ਹਨ ਜਿੱਥੇ ਨਵੇਂ ਮੁੰਡੇ ਕੁੜੀਆਂ ਨੂੰ ਫ਼ਰਜੀ ਫ਼ਿਲਮੀ ਲੋਕ ਵੱਡੇ ਵੱਡੇ ਸਬਜ਼ਬਾਗ ਵਿਖਾ ਕੇ ਉਨ੍ਹਾਂ ਦੇ ਪੈਸੇ 'ਤੇ ਐਸਾਂ ਕਰਨ ਦੇ ਸੁਪਨੇ ਪੂਰਦੇ ਹਨ। ਅਜਿਹਾ ਹਰ ਤੀਜੇ ਕਲਾਕਾਰੀ ਦੇ ਭੂਤ ਸਵਾਰ ਨਾਲ ਹੁੰਦਾ ਹੈ ਜੋ ਧਰਮਿੰਦਰ, ਅਮਿਤਾਬ ਬਚਨ ਨੂੰ ਮਨ ਹੀ ਮਨ ਆਪਣਾ ਗੁਰੂ ਧਾਰ ਕੇ ਮੁੰਬਈ ਜਾਂਦਾ ਹੈ ਤੇ ਅੱਗੇ ਉਸ ਨਾਲ ਕੀ ਕੀ ਹੁੰਦਾ ਹੈ ਇਹ ਤਾਂ ਫ਼ਿਲਮ ਵੱਡਾ ਕਲਾਕਾਰ ਦੇ ਪਰਦੇ 'ਤੇ ਹੀ ਨਜ਼ਰ ਆਵੇਗਾ।
ਰੈੱਡ ਕੈਸਲ ਮੋਸ਼ਨ ਪਿਕਚਰਜ਼ ਅਤੇ ਪਾਰੁਲ ਕਟਿਆਲ ਫਿਲਮਜ਼ ਦੀ ਪੇਸ਼ਕਸ, ਨਿਰਮਾਤਾ ਪ੍ਰਿੰਸ ਅਤੇ ਰਾਜਨ ਦੀ ਫ਼ਿਲਮ ' ਵੱਡਾ ਕਲਾਕਾਰ' ਉਨ੍ਹਾਂ ਹਜ਼ਾਰਾਂ ਨੌਜਵਾਨਾ ਦੀ ਕਹਾਣੀ ਹੈ ਜੋ ਕੁਝ ਬਣਨ ਨਹੀ ਮੁੰਬਈ ਦੀ ਮਾਇਆ ਨਗਰੀ ਦੇ ਚੱਕਰਾਂ ਵਿੱਚ ਪਿਆ। ਫ਼ਿਲਮ ਦੇ ਨਿਰਦੇਸ਼ਕ ਕੁਲਦੀਪ ਕੌਸ਼ਿਕ ਦਾ ਕਹਿਣਾ ਹੈ ਕਿ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਵੱਖਰੇ ਵਿਸ਼ੇ ਦੀ ਕਹਾਣੀ ਹੈ ਜੋ ਸੰਘਰਸ਼ ਭਰੀ ਗਾਥਾ ਨੂੰ ਕਾਮੇਡੀ ਅਤੇ ਭਾਵੁਕਤਾ ਨਾਲ ਪਰਦੇ 'ਤੇ ਪੇਸ਼ ਕਰਦੀ ਹੈ। ਦਰਸ਼ਕ ਇਸ ਫ਼ਿਲਮ ਵਿੱਚ ਨਵਂੇ ਰੰਗ ਦੀ ਕਾਮੇਡੀ ਦਾ ਆਨੰਦ ਮਾਨਣਗੇ। ਇਹ ਫ਼ਿਲਮ ਨੌਜਵਾਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਸੇਧ ਵੀ ਦਿੰਦੀ ਹੈ।ਪੰਜਾਬੀ ਗਾਇਕੀ ਵਿੱਚ ਚੰਗਾ ਨਾਮ ਖੱਟਣ ਵਾਲਾ ਅਲਫ਼ਾਜ ਇਸ ਫ਼ਿਲਮ ਦਾ ਹੀਰੋ ਬਣਿਆ ਹੈ ਤੇ ਗੁਰਨਾਮ ਭੁੱਲਰ ਦੇ ਡਾਇਮੰਡ ਗੀਤ ਵਾਲੀ ਖੂਬਸੁਰਤ ਅਦਾਕਾਰਾ ਰੂਪੀ ਗਿੱਲ ਉਸਦੀ ਹੀਰੋਇਨ ਬਣੀ ਨਜ਼ਰ ਆਵੇਗੀ।ਇਸ ਤੋਂ ਇਲਾਵਾ ਯੋਗਰਾਜ ਸਿੰਘ,ਨਿਰਮਲ ਰਿਸ਼ੀ,ਬੀ ਐਨ ਸ਼ਰਮਾ, ਜੱਸੀ ਕੌਰ, ਹਰਬੀ ਸੰਘਾ, ਮਲਕੀਤ ਰੌਣੀ, ਤੇਜ਼ੀ ਸੰਧੂ ਆਦਿ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਕੰਮ ਕੀਤਾ ਹੈ। ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ, ਅਲਫ਼ਾਜ ਤੇ ਸ਼ਾਮ ਬਲਕਾਰ ਨੇ ਦਿੱਤਾ ਹੈ। ਇਸ ਫ਼ਿਲਮ ਦੀ ਕਹਾਣੀ, ਡਾਇਲਾਗ ਤੇ ਸਕਰੀਨ ਪਲੇਅ ਦੀਦਾਰ ਗਿੱਲ ਨੇ ਲਿਖਿਆ ਹੈ। ਫ਼ਿਲਮ ਦੇ ਗੀਤ ਅਲਫ਼ਾਜ, ਸਿਆਮ ਬਲਕਾਰ, ਬਿੰਦਰ ਨੱਥੂਮਾਜਰਾ ਨੇ ਲਿਖੇ ਹਨ ਜਿੰਨ੍ਹਾਂ ਨੂੰ ਗਾਇਆ ਹੈ ਅਲਫ਼ਾਜ, ਪ੍ਰਭ ਗਿੱਲ, ਰਣਜੀਤ ਬਾਵਾ, ਕਮਲ ਖਾਂ ਤੇ ਅਫ਼ਸਾਨਾ ਖਾਂ ਨੇ। ਇਸ ਫ਼ਿਲਮ ਨੂੰ ਸ੍ਰੀ ਮੁਨੀਸ਼ ਸਾਹਨੀ ਡਿਸਟੀਬਿਊਟਰ ਓਮ ਜੀ ਗਰੁੱਪ ਵਲੋਂ ੨੮ ਦਸੰਬਰ ੨੦੧੮ ਨੂੰ ਦੁਨੀਆਂ ਭਰ 'ਚ ਰਿਲੀਜ਼ ਕੀਤਾ ਜਾਵੇਗਾ।

 

Have something to say? Post your comment

More Article News

ਦੂਸਰੇ ਸਿਰ ਠੀਕਰਾ ਭੰਨਣ ਦੀ ਸਿਆਸਤ//ਪ੍ਰਭਜੋਤ ਕੌਰ ਢਿੱਲੋਂ, ਇਸਲਾਮਕ ਸੰਦਰਭ ਵਿੱਚ ਈਦ ਉਲ ਫਿਤਰ ਦਾ ਤਿਉਹਾਰ" ਸਿਆਸੀ ਤੌਰ ਤੇ ਪੰਜਾਬੀਆਂ ਦੀ ਮਾਨਸਿਕ ਗੁਲਾਮੀ ਤੇ ਵਿਕਾਊਪਣ ਦਾ ਸੱਚ ਲੋਕ ਸਭਾ ਚੋਣਾਂ ਦੇ ਨਤੀਜੇ/ ਗੁਰਦਿੱਤ ਸਿੰਘ ਸੇਖੋਂ ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-ਹਰਸ਼ਦਾ ਸ਼ਾਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ //ਗੁਰਦਿੱਤ ਸਿੰਘ ਸੇਖੋਂ ਚੀ-ਗਾਵੇਰਾ ਦੀ ਸਾਥਣ ਅਮਰ! ਗੁਰੀਲਾ ਲੜਾਕੂ !! ਤਾਨਿਆ 'ਤਮਾਰਾ'//ਰਾਜਿੰਦਰ ਕੌਰ ਚੋਹਕਾ ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ
-
-
-