Article

'ਮਿੱਟੀ, ਵਿਰਾਸਤ ਬੱਬਰਾਂ ਦੀ' ਵਿੱਚ ਦਿਖੇਗੀ ਪੰਜਾਬ ਦੀ ਆਮੀਰ ਵਿਰਾਸਤ //ਸਾਕਾ ਨੰਗਲ

December 05, 2018 11:13 PM

 'ਮਿੱਟੀ, ਵਿਰਾਸਤ ਬੱਬਰਾਂ ਦੀ' ਵਿੱਚ ਦਿਖੇਗੀ ਪੰਜਾਬ ਦੀ  ਆਮੀਰ ਵਿਰਾਸਤ


ਪੰਜਾਬੀ ਸਿਨੇਮੇਂ ਚ ਨਵੇਂ ਨਵੇਂ ਵਿਸ਼ਿਆਂ 'ਤੇ ਫਿਲਮਾਂ ਬਣਾਉਣ ਦਾ ਰੁਝਾਨ ਸ਼ੁਰੂ ਹੋ ਚੁੱਕਾ ਹੈ। ਪਿਛਲੇ ਕੁਝ ਸਮੇਂ ਤੋਂ ਦਰਸ਼ਕ ਵੀ ਲਗਾਤਾਰ ਇੱਕੋ ਜਿਹੇ ਵਿਸ਼ਿਆਂ 'ਤੇ ਬਣੀਆਂ ਬੇਤੁਕੀ ਕਾਮੇਡੀ ਵਾਲੀਆਂ ਫ਼ਿਲਮਾਂ ਦੇਖ ਦੇਖ ਉਕਤਾ ਚੁੱਕੇ ਹਨ। ਦਰਸ਼ਕਾਂ ਦੀ ਇੱਕੋ ਚਾਹਤ ਹੁੰਦੀ ਹੈ ਕਿ ਹਰ ਵਾਰ ਉਹਨਾਂ ਨੂੰ ਕੁਝ ਵੱਖਰਾ ਵੇਖਣ ਨੂੰ ਮਿਲੇ। ਇਸੇ ਲੜੀ ਤਹਿਤ 'ਐਚ ਐਮ ਕਰੀਏਸ਼ਨ' ਅਤੇ 'ਉਤਰਾ ਫੂਡ ਤੇ ਫੀਡ ਪ੍ਰਾਈਵੇਟ ਲਿਮਟਿਡ' ਵੱਲੋਂ ਇੱਕ ਵੱਖਰੇ ਵਿਸ਼ੇ ਅਤੇ ਹੋਰਾਂ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਫ਼ਿਲਮ 'ਮਿੱਟੀ, ਵਿਰਾਸਤ ਬੱਬਰਾਂ ਦੀ' ਬਣਾਈ ਗਈ ਹੈ।


ਨਵੇਂ ਸਾਲ 'ਚ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਨੂੰ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੇਮਾ ਮਾਲਿਨੀ ਤੇ ਉਨਾਂ ਦੇ ਸਾਥੀ ਵਿੰਕਲ ਰਾਏ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ਰਾਹੀਂ ਹੇਮਾ ਮਾਲਿਨੀ ਪਹਿਲੀ ਵਾਰ ਬਤੌਰ ਨਿਰਮਾਤਾ ਪੰਜਾਬੀ ਸਿਨੇਮੇ ਨਾਲ ਜੁੜ ਰਹੀ ਹੈ। ਲਖਵਿੰਦਰ ਕੰਡੋਲਾ ਦੀ ਲਿਖੀ ਇਹ ਫ਼ਿਲਮ ਪ੍ਰੋਜੈਕਟ ਸੰਜੇ ਬਾਲੀ ਨੇ ਡਿਜ਼ਾਈਨ ਕੀਤਾ ਹੈ। ਲਾਈਨ ਨਿਰਮਾਤਾ ਚੰਨਪ੍ਰੀਤ ਧਨੌਆ ਅਤੇ ਨਿਤਿਨ ਗੁਪਤਾ ਦੀ ਦੇਖਰੇਖ ਹੇਠ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਮੁਕੰਮਲ ਕਰ ਲਈ ਗਈ ਹੈ।


ਫਿਲਮ ਦੀ ਕਹਾਣੀ ਬੱਬਰ ਖਾਲਸਾ ਲਹਿਰ ਤੋਂ ਲੈ ਕੇ ਹੁਣ ਤੱਕ ਦੇ ਪੰਜਾਬ ਨੂੰ ਦਰਸਾਏਗੀ। ਵੱਖਰੇ ਕਿਸਮ ਦੇ ਵਿਸ਼ੇ 'ਤੇ ਬਣ ਰਹੀ ਇਹ ਫਿਲਮ ਜਿੱਥੇ ਪੰਜਾਬ ਦੇ ਮੌਜੂਦਾਂ ਹਾਲਤਾਂ ਦੇ ਨਾਲ ਨਾਲ ਸਾਲ 1920 ਦੇ ਨੇੜੇ ਚੱਲੀ ਬੱਬਰ ਖਾਲਸਾ ਲਹਿਰ ਨੂੰ ਪਰਦੇ 'ਤੇ ਪੇਸ਼ ਕਰੇਗੀ ਉੱਥੇ ਹੀ ਇਹ ਫਿਲਮ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਭਾਰਨ ਦੇ ਨਾਲ ਨਾਲ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰੇਗੀ।
ਇਸ ਫਿਲਮ 'ਚ ਪੰਜਾਬੀ 'ਮਿੱਟੀ' ਜ਼ਰੀਏ ਚਰਚਾ 'ਚ ਆਏ ਲੇਖਕ ਅਤੇ ਅਦਾਕਾਰ ਲਖਵਿੰਦਰ ਕੰਡੋਲਾ, ਕੁਲਜਿੰਦਰ ਸਿੱਧੂ, ਜਗਜੀਤ ਸੰਧੂ, ਪਾਲੀ ਸੰਧੂ, ਧੀਰਜ ਕੁਮਾਰ, ਨਿਸ਼ਾਵਨ ਭੁੱਲਰ, ਸ਼ਵਿੰਦਰ ਮਾਹਲ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਸ਼ਬਦੀਸ਼, ਗੁਰਪ੍ਰੀਤ ਕੌਰ ਭੰਗੂ, ਜਪਜੀ ਖਹਿਰਾ ਅਤੇ ਅਕਾਂਸ਼ਤਾ ਸਰੀਨ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਵਿਦੇਸ਼ ਤੋਂ ਪੰਜਾਬ ਬੱਬਰ ਖਾਲਸਾ ਲਹਿਰ 'ਤੇ ਰਿਸਰਚ ਕਰਨ ਆਈ ਫ਼ਿਲਮ ਦੀ ਨਾਇਕਾ ਤੋਂ ਸ਼ੁਰੂ ਹੁੰਦੀ ਹੈ। ਇਸ ਫ਼ਿਲਮ 'ਚ ਬੱਬਰ ਖਾਲਸਾ ਲਹਿਰ ਨਾਲ ਸਬੰਧਿਤ ਕਈ ਅਹਿਮ ਮੁੱਦਿਆਂ ਨੂੰ ਉਭਾਰਿਆ ਗਿਆ ਹੈ। ਉਸ ਦੇ ਨਾਲ ਹੀ ਅਜੌਕੇ ਪੰਜਾਬ ਦੀਆਂ ਅਲਾਮਤਾਂ ਨੂੰ ਵੀ ਪਰਦੇ 'ਤੇ ਲਿਆਂਦਾ ਗਿਆ ਹੈ। ਬਾਲੀਵੁੱਡ ਨਿਰਦੇਸ਼ਕ ਹਿਰਦੇ ਸ਼ੈਟੀ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਕੈਮਰਾਮੈਨ ਫਾਰੂਕ ਖ਼ਾਨ ਹੈ। ਇਸ ਫ਼ਿਲਮ ਦਾ ਮਿਊਜ਼ਿਕ ਵੀ ਲੀਕ ਤੋਂ ਹਟਵਾ ਹੋਵੇਗਾ। ਇਸ ਦਾ ਮਿਊਜ਼ਿਕ ਮਿਸਟਰ ਵਾਅੋ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਜਿਥੇ ਪੰਜਾਬੀ ਸਿਨੇਮੇ 'ਚ ਇਕ ਨਵਾਂ ਰੁਝਾਨ ਸ਼ੁਰੂ ਕਰ ਸਕਦੀ ਹੈ, ਉਥੇ ਪੰਜਾਬ ਅਤੇ ਪੰਜਾਬ ਦੀ ਆਮੀਰ ਵਿਰਾਸਤ ਨੂੰ ਗੈਰ ਪੰਜਾਬੀ ਦਰਸ਼ਕਾਂ ਮੂਹਰੇ ਵੀ ਪੇਸ਼ ਕਰ ਸਕਦੀ ਹੈ।

ਸਾਕਾ ਨੰਗਲ

Have something to say? Post your comment

More Article News

ਦੂਸਰੇ ਸਿਰ ਠੀਕਰਾ ਭੰਨਣ ਦੀ ਸਿਆਸਤ//ਪ੍ਰਭਜੋਤ ਕੌਰ ਢਿੱਲੋਂ, ਇਸਲਾਮਕ ਸੰਦਰਭ ਵਿੱਚ ਈਦ ਉਲ ਫਿਤਰ ਦਾ ਤਿਉਹਾਰ" ਸਿਆਸੀ ਤੌਰ ਤੇ ਪੰਜਾਬੀਆਂ ਦੀ ਮਾਨਸਿਕ ਗੁਲਾਮੀ ਤੇ ਵਿਕਾਊਪਣ ਦਾ ਸੱਚ ਲੋਕ ਸਭਾ ਚੋਣਾਂ ਦੇ ਨਤੀਜੇ/ ਗੁਰਦਿੱਤ ਸਿੰਘ ਸੇਖੋਂ ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-ਹਰਸ਼ਦਾ ਸ਼ਾਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ //ਗੁਰਦਿੱਤ ਸਿੰਘ ਸੇਖੋਂ ਚੀ-ਗਾਵੇਰਾ ਦੀ ਸਾਥਣ ਅਮਰ! ਗੁਰੀਲਾ ਲੜਾਕੂ !! ਤਾਨਿਆ 'ਤਮਾਰਾ'//ਰਾਜਿੰਦਰ ਕੌਰ ਚੋਹਕਾ ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ
-
-
-