Poem

ਕੁੱਝ ਗੱਲਾਂ//ਮੱਖਣ ਸ਼ੇਰੋਂ ਵਾਲਾ

December 05, 2018 11:19 PM

ਕੀ ਮਾਪਿਆਂ ਬਿਨ ਜੱਗ ਤੇ,
ਨਾ ਫੂਸ ਪਾਈਏ ਅੱਗ ਤੇ,
ਭਾਈਆਂ ਬਿਨ ਪੇਕੇ ਸੀਰ ਨੀ,
ਪੁੱਛੋ ਹਾਲ ਜੀਹਦੇ ਵੀਰ ਨੀ,
ਔਤ ਨਿਪੁੱਤੇ ਕਿਵੇਂ ਰੁਲਦੇ ਨੇ,
ਵਿੱਛੜੇ ਵੀ ਕਿੱਥੇ ਭੁੱਲਦੇ ਨੇ,,
ਨਫ਼ਰਤ ਵਾਲਾ ਰੁਖ ਨਾ ਹੋਵੇ,
ਹੱਸਦੇ ਰਹਿਣ ਕੋਈ ਦੁੱਖ ਨਾ ਹੋਵੇ,

ਪੁੱਤ ਜਿੰਨਾਂ ਦੇ ਨਸ਼ੇ ਤੇ,
ਮਾਪੇ ਕੋਲੂ ਵਿੱਚ ਫਸੇ ਨੇ,
ਰੁਲਗੀ ਧੀ ਬੇਗਾਨੀ ਗੋਰੀ,
ਕੰਮ ਨਾ ਕਰਦੇ ਨੇ ਚੋਰੀ,
ਕੁੱਟਣ  ਬੀਵੀ ਸਣੇ ਨਿਆਣੇ,
ਨਿੱਕਲੇ ਪਿਓ ਦਾ ਜਲੂਸ ਥਾਣੇ,
ਘਰੇ ਨਾ ਆਟਾ ਨਾ ਬਾਲਣ,
ਉੱਪਰੋ ਲੱਗੀ ਦਿਹਾੜੀ ਨਾ ਹੋਵੇ,
ਬਹੁਤੇ ਦੁੱਖ ਔਲਾਦ ਮਾੜੀ ਨਾ ਹੋਵੇ,,


ਸਰਮ ਨਹੀੱ ਲਾਹਨਤੀ ਸਰਕਾਰਾਂ ਨੂੰ,
ਜਿੱਥੇ ਰੁਜਗਾਰ ਨਹੀਂ ਬੇਰੁਜ਼ਗਾਰਾਂ ਨੂੰ,
ਲੋਥਾਂ ਦੇ ਪੈਸੇ ਇਲਾਜ ਨਾ ਬਿਮਾਰਾਂ ਨੂੰ,
ਗੋਲਕਾਂ ਚ ਪੈਸੇ ਸਾਥ ਨਾ ਗਰੀਬ ਪਰਿਵਾਰਾਂ ਨੂੰ,
ਧਰਮਾਂ ਦੇ ਨਾਮ ਤੇ ਲੁੱਟੀ ਜਾਂਦੇ ਨੇ,
ਬੇਦੋਸਿਆਂ ਨੂੰ ਇੱਥੇ ਕੁੱਟੀ ਜਾਂਦੇ ਨੇ,
ਜਿੱਥੇ ਵੇਖ ਦੁੱਖੀ ਬੇਸਹਾਰਾ ਨੂੰ ਹੱਸਦਿਆ,
ਮੱਖਣ ਸ਼ੇਰੋਂ ਅਸੀ ਇਸ ਮੁਲਕ ਚ ਵਸਦਿਆ,

ਮੱਖਣ ਸ਼ੇਰੋਂ ਵਾਲਾ

Have something to say? Post your comment