Poem

ਉਸ ਘਰ ਨੇ ਕੀ .......? ਸੁਰਿਦਰ ਮਾਣੂਕੇ ਗਿਲ

December 05, 2018 11:22 PM

ਉਸ ਘਰ ਨੇ ਕੀ ਖੁਸੀ ਦੇਖੀ
ਜਿਸ ਘਰ ਨਾ ਖੇਡੀ  ਬੇਟੀ
ਬੇਟੀ ਨਾਲ ਹੀ ਘਰ ਹੈ
ਨਾ ਬੇਟੀ ਘਰ ਲਈ ਹੇਠੀ
ਬੇਟੀ ਦਾ ਜੋ ਬਾਪ ਕਹਾਵੇ
ਉਹ ਨਾ ਕਦੇ ਰੱਬ ਮਨਾਵੇ
ਰੱਬ ਤਾਂ ਉਸਦੇ ਘਰ ਵਿਁਚ  ਹੈ
ਵੱਸਦੀ ਉਸ ਘਰ ਵਿਁਚ ਨੇਕੀ
ਉਸ ਘਰ ਨੇ ਕੀ ਖੁਸ਼ੀ ਦੇਖੀ
ਜਿਸ ਘਰ ਨਾ ਖੇਡੀ ਬੇਟੀ
ਲਾਡ ਲਡਾਉਦੇ ਜਿਹੜੇ ਮਾਪੇ
ਘਰ ਦੇ ਵਿਁਚ ਨਾ ਹੋਣ  ਸਿਆਪੇ
ਘਰ ਵਿਁਚ ਨਾ ਕੋਈ ਹੋਵੇ ਕਲੇਸੀ
ਉਸ ਘਰ ਨੇ ਕੀ ਖੁਸੀ ਦੇਖੀ
ਜਿਸ ਘਰ ਨਾ ਖੇਡੀ ਬੇਟੀ
ਮਾਂ ਦੀ ਕੁਖ ਨੂਂ ਭਾਗ ਲੱਗਦੇ
ਸਾਹ ਨੇ ਮਾਂ ਦੇ ਉਸ ਨਾਲ ਵੱਗਦੇ
ਆਵੇ ਉਹ ਹੀ ਭੱਜਕੇ ਛੇਤੀ
ਉਸ ਘਰ ਨੇ ਕੀ ਖੁਸੀ ਦੇਖੀ
ਜਿਸ ਘਰ ਨਾ ਖੇਡੀ ਬੇਟੀ
ਸੁਰਿਦਰ ਨੇ ਸੱਚ ਲਿਖਤਾ ਇਥੇ
ਇਕੋ ਜਿਹੇ ਨੇ ਸਹੁਰੇ ਪੇਕੇ
ਚਾਹੇ ਦੇਸ ਦੀ  ਚਾਹੇ ਵਿਦੇਸੀ
ਉਸ ਘਰ ਨੇ ਕੀ ਖੁਸੀ ਦੇਖੀ
ਜਿਸ ਘਰ ਨਾ ਖੇਡੀ ਦੇਖੀ

             ਸੁਰਿਦਰ ਮਾਣੂਕੇ ਗਿਲ

Have something to say? Post your comment