Poem

ਮਾਂ//ਜਸਪ੍ਰੀਤ ਕੌਰ ਮਾਂਗਟ

December 05, 2018 11:31 PM

ਜਿੰਨਾਂ ਪੜ੍ਹੀਏ, ਉਨੀ ਥੋੜ੍ਹੀ,
ਅਜਿਹੀ ਕਿਤਾਬ ਹੁੰਦੀ ਏ ਮਾਂ…………।

ਉਹ ਕਹਾਣੀ ਵੀ ਏ, ਗਜ਼ਲ ਵੀ ਏ,
ਕਦੇ ਹਾਸੇ ਦੀ ਪਟਾਰੀ, ਕਦੇ ਹੰਝੂਆਂ ਦੇ ਹਾਰ ਹੁੰਦੀ ਏ ਮਾਂ

ਮਿਲ ਜਾਣ ਭਾਵੇਂ ਸੌ ਜਵਾਬ ਇਸ ਤੋਂ,
ਫਿਰ ਵੀ ਇੱਕ ਸਵਾਲ ਹੁੰਦੀ ਏ ਮਾਂ

ਔਲਾਦ ਦੀਆਂ ਔਕੜਾਂ-ਮੁਸਕਿਲਾਂ,
ਤਨੋਂ-ਮਨੋਂ ਸਹਿਣ ਲਈ, ਇੱਕ ਮਿਸਾਲ ਹੁੰਦੀ ਏ ਮਾਂ

ਚਾਹੇ ਸਮਝ ਲੋ ਅੱਗ ਦੀ ਲੋ ਜਾਂ ਸੀਤ ਲਹਿਰ,
ਨਾ ਸਮਝੋ ਕਿ ਕਲਯੋਗ ਹੁੰਦੀ ਏ ਮਾਂ…………।

ਉਹਦੀਆਂ ਕੁਰਬਾਨੀਆਂ ਨੂੰ ਕੋਈ ਜੁ ਭੁਲਾਵੇ,
ਉਦੋਂ ਸਰਮਸਾਰ ਹੁੰਦੀ ਏ ਮਾਂ

ਇਹਦੇ ਦਿਲ ਦੀਆਂ, ਇਹ ਹੀ ਜਾਣੇ,
ਦੁਖੀ ਹੋ ਕੇ ਵੀ ਖੁਸ਼ਹਾਲ ਹੁੰਦੀ ਏ ਮਾਂ


ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)

Have something to say? Post your comment