News

ਪੱਤਰਕਾਰ ਦੀ ਥਾਣੇ ਅੰਦਰ ਕੁੱਟਮਾਰ ਕਰ ਪੱਗ ਉਛਾਲ ਕੇ ਪੁਲਸ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ : ਕਾ. ਗੋਬਿੰਦ ਛਾਜਲੀ

December 05, 2018 11:36 PM

ਪੱਤਰਕਾਰ ਦੀ ਥਾਣੇ ਅੰਦਰ ਕੁੱਟਮਾਰ ਕਰ ਪੱਗ ਉਛਾਲ ਕੇ ਪੁਲਸ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ : ਕਾ. ਗੋਬਿੰਦ ਛਾਜਲੀ
ਸੁਨਾਮ ਊਧਮ ਸਿੰਘ ਵਾਲਾ 5 ਦਸੰਬਰ (ਕੁਲਵੰਤ ਛਾਜਲੀ) ਭਾਰਤ ਦੇਸ਼ ਦੇ ਵਾਸੀ ਜਿੱਥੇ ਆਪਣੀ ਅਜਾਦੀ ਨੂੰ ਘੁਟਿਆ ਘੁਟਿਆ ਮਹਿਸੂਸ ਕਰ ਕੇ ਜਿੰਦਗੀ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉੱਥੇ ਹੀ ਭਾਰਤ ਦੇ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਨੂੰ ਥਾਣਿਆਂ 'ਚ ਬੇਇੱਜ਼ਤ ਕੀਤਾ ਜਾ ਰਿਹਾ ਹੈ। ਜਿਸ ਮਿਸਾਲ ਅਮ੍ਰਿਤਸਰ ਵਿਖੇ ਭਾਰਤੀ ਲੋਕਤੰਤਰ ਦੇ ਚੌਥੇ ਥੰਮ ਦੀਆਂ ਧੱਜੀਆਂ ਉਡਾਉਂਦਿਆਂ ਥਾਣੇ ਅੰਦਰ ਪੱਤਰਕਾਰ ਨਾਲ ਬਦਸਲੂਕੀ ਤੇ ਕੁੱਟ ਮਾਰ ਕਰਕੇ ਪੱਗ ਉਛਾਲੀ ਤੇ ਪੱਤਰਕਾਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਜਿਸਦੇ ਕਾਰਨ ਸਮੁੱਚੇ ਮੀਡੀਆ ਕਰਮੀਆਂ ਵਿੱਚ ਇਸ ਪੁਲਿਸ ਅਧਿਕਾਰੀ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਿਲੀ ਸੂਚਨਾ ਅਨੁਸਾਰ ਜਿਲ੍ਹਾ ਅੰਮ੍ਰਿਤਸਰ 'ਚ ਪੈਂਦੇ ਥਾਣਾ ਸਿਟੀ ਛੇਹਰਟਾ ਵਿਖੇ ਅੱਜ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਕਰਮੀਆਂ ਨਾਲ ਉੱਥੋਂ ਦੇ ਭੁਤਰੇ ਹੋਏ ਮੁੱਖ ਅਫਸਰ ਤੇ ਮੁਨਸ਼ੀ ਵੱਲੋਂ ਪੱਤਰਕਾਰਾਂ ਦੀ ਹਾਜਰੀ ਵਿੱਚ ਪੱਤਰਕਾਰ ਰਣਜੀਤ ਸਿੰਘ ਮਸੋਨ ਨਾਲ ਧੱਕੇਸ਼ਾਹੀ ਤੇ ਕੀਤੀ ਕੁੱਟਮਾਰ ਕਰਕੇ ਉਸ ਦੀ ਪੱਗ ਉਛਾਲ ਕੇ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਨੂੰ ਲੈ ਕੇ, ਸੀ. ਪੀ. ਐਮ. ਲਿਬਰੇਸ਼ਨ ਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਭੁਤਰੇ ਹੋਏ ਥਾਣਾ ਮੁਖੀ ਤੇ ਮੁਨਸ਼ੀ ਨੂੰ ਪੰਜਾਬ ਸਰਕਾਰ ਵੱਲੋਂ ਸਖਤ ਨੋਟਿਸ ਲੈ ਕੇ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਭੁਤਰਿਆ ਅਫਸਰ ਜੇਕਰ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਕਰਮੀਆਂ ਨਾਲ ਅਜਿਹਾ ਵਤੀਰਾ ਕਰਦਾ ਹੈ ਤਾਂ ਆਮ ਲੋਕਾਂ ਤੇ ਸਘਰੰਸ਼ ਕਰਤਾ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਕਿਸ ਤਰ੍ਹਾਂ ਪੇਸ਼ ਆਉੰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਇਸ ਥਾਣਾ ਮੁਖੀ ਦੀ ਸਖਤ ਨਿੰਦਾ ਕੀਤੀ ਹੈ ਉਨ੍ਹਾਂ ਦੀ ਜਥੇਬੰਦੀ ਸਮੁੱਚੇ ਪੱਤਰਕਾਰ ਭਾਈਚਾਰੇ ਨਾਲ ਸਘਰੰਸ਼ ਲਈ ਹਰ ਵਕਤ ਤਿਆਰ ਹੈ। ਇਸ ਮੌਕੇ ਹਲਕੇ ਦੇ ਸਮੂਹ ਪੱਤਰਕਾਰ ਭਾਈਚਾਰੇ ਤੇ ਸਘੰਰਸ਼ ਕਰਤਾ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਸ ਪੁਲਸ ਦੀ ਗੁੰਡਾਗਰਦੀ ਦੇ ਤਿੱਖੇ ਤੰਜ ਕਸਦਿਆਂ ਪੰਜਾਬ ਸਰਕਾਰ ਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਇਸ ਅਫਸਰ ਨੂੰ ਤੁਰੰਤ ਬਰਖਾਸਤ ਕਰ ਕੇ ਘਰ ਚਲਦਾ ਕਰਨਾ ਚਾਹੀਦਾ ਹੈ।

Have something to say? Post your comment

More News News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਡਾ. ਰਘੂਬੀਰ ਪ੍ਰਕਾਸ਼ ਸਕੂਲ ਦੀ ਵਿਦਿਆਰਥਣ ਦਾ ਸੂਬਾ ਪੱਧਰੀ ਖੇਡ ਮੁਕਾਬਲੇ 'ਚ ਵਧੀਆ ਪ੍ਰਦਰਸ਼ਨ In Jandiala Guru's sale of intoxication continues, police administration failed to stop, ਜੀ.ਐਚ. ਇੰਮੀਗਰੇਸ਼ਨ ਮਾਨਸਾ ਦੇ ਵਿਦਿਆਰਥਣ ਆਇਨਾਪ੍ਰੀਤ ਕੌਰ ਨੰਦਗੜ੍ਹ ਨੇ ਪੀ.ਟੀ.ਈ. ਦੀ ਪ੍ਰੀਖਿਆ ਵਿੱਚੋਂ 6.5 ਬੈਂਡ ਪ੍ਰਾਪਤ ਕੀਤੇ। ਪ੍ਰਾਲ਼ੀ ਵਾਲੇ ਮੁੱਦੇ ਤੇ ਸਰਕਾਰ ਕਿਸਾਨਾਂ ਤੇ ਪਰਚੇ ਦਰਜ਼ ਕਰਨ ਦੇ ਡਰਾਬੇ ਦੇ ਰਹੀ ਹੈ - ਭੈਣੀਬਾਘਾ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਬੱਚਿਆਂ ਨੇ ਵਿਦਿਅਕ ਟੂਰ ਲਗਾਇਆਂ ਮੁੰਬਈ ਵਿਖੇ ਕਰਾਏ ਗਏ ਸੈਮੀਨਾਰ ਦੀ ਸਫਲਤਾ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਟਕਸਾਲ ਦੀ ਲੋਕਪ੍ਰੀਅਤਾ ਦੀ ਵਿਲਖਣ ਪਛਾਣ ਕਾਇਮ ਕੀਤੀ। ਕੁਝ ਖ਼ਾਸ ਖ਼ਤ ਮਿਸ਼ਨ ਸ਼ਤ ਪ੍ਤੀਸ਼ਤ ਸਫਲ ਬਣਾਉਣ ਲਈ ਸਰਹੱਦੀ ਖੇਤਰਾਂ ਦੇ ਅਧਿਅਾਪਕ ੳੁਤਸ਼ਾਹਿਤ - ਸਿੱਖਿਆ ਸਕੱਤਰ ਗਲਾਸਗੋ 'ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ
-
-
-