News

ਸਨਅਤਕਾਰਾਂ ਨਾਲ ਹਰ ਮਹੀਨੇ ਮੀਟਿੰਗ ਕਰਨਗੇ ਡਿਪਟੀ ਕਮਿਸ਼ਨਰ

December 05, 2018 11:47 PM

 ਸਨਅਤਕਾਰਾਂ ਨਾਲ ਹਰ ਮਹੀਨੇ ਮੀਟਿੰਗ ਕਰਨਗੇ ਡਿਪਟੀ ਕਮਿਸ਼ਨਰ
ਪੱਟੀ-ਫਿਰੋਜ਼ਪੁਰ ਰੇਲ ਲਾਈਨ ਪੂਰੀ ਕਰਨ ਲਈ ਸਰਕਾਰ ਨੂੰ ਕੇਸ ਭੇਜਾਂਗੇ-ਸੰਘਾ
ਬਿਜਨੈਸ ਫਸਟ ਪੋਰਟਲ ਬਾਬਤ ਸਨਅਤਕਾਰਾਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ, 5 ਦਸੰਬਰ (     ਕੁਲਜੀਤ ਸਿਪ      )-'ਪੰਜਾਬ ਸਰਕਾਰ ਰਾਜ ਦੀ ਖੁਸ਼ਹਾਲੀ ਅਤੇ ਰੋਜ਼ਗਾਰ ਦੇ ਵਾਧੇ ਲਈ ਨਿਰੰਤਰ ਯਤਨ ਕਰ ਰਹੀ ਹੈ ਅਤੇ ਸਾਡੀ ਕੋਸ਼ਿਸ ਹੈ ਕਿ ਕਿਸੇ ਵੀ ਸਨਅਤਕਾਰ ਨੂੰ ਆਪਣਾ ਕਾਰੋਬਾਰ ਵਧਾਉਣ ਜਾਂ ਚਲਾਉਣ ਵਿਚ ਕੋਈ ਮੁਸ਼ਿਕਲ ਨਾ ਆਵੇ। ਇਸ ਸਬੰਧ ਵਿਚ ਆਉਂਦੀ ਹਰ ਰੁਕਾਵਟ ਦੂਰ ਕਰਨਾ ਸਾਡਾ ਫਰਜ਼ ਹੈ ਅਤੇ ਮੈਂ ਇਸ ਲਈ ਹਰ ਵੇਲੇ ਸਨਅਤ ਦਾ ਸਾਥ ਦੇਣ ਲਈ ਤਿਆਰ ਹਾਂ।' ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ.  ਕਮਲਦੀਪ ਸਿੰਘ ਸੰਘਾ ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਲਾਂਚ ਕੀਤੇ ਗਏ 'ਬਿਜਨੈਸ ਫਸਟ ਪੋਰਟਲ' ਸਬੰਧੀ ਜਿਲੇ ਦੇ ਸਨਅਤਕਾਰਾਂ ਨੂੰ ਜਾਣੂੰ ਕਰਵਾਉਣ ਲਈ ਕਰਵਾਈ ਗਈ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ।
      ਸ. ਸੰਘਾ ਨੇ ਕਿਹਾ ਕਿ ਸਨਅਤਕਾਰਾਂ ਨੂੰ ਕਿਸੇ ਵੇਲੇ ਵੀ ਮਿਲਣ ਦਾ ਸੱਦਾ ਦਿੰਦੇ ਕਿਹਾ ਕਿ ਤੁਸੀਂ ਆਪਣੀ ਇੱਛਾ ਅਤੇ ਸਮੇਂ ਅਨੁਸਾਰ ਮੈਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਬਾਬਤ ਮਿਲ ਸਕਦੇ ਹੋ। ਉਨਾਂ ਇਸ ਤੋਂ ਇਲਾਵਾ ਜਨਰਲ ਮੈਨਜਰ ਸਨਅਤ ਨੂੰ ਹਦਾਇਤ ਕੀਤੀ ਕਿ ਉਹ ਹਰ ਮਹੀਨੇ ਸਨਅਤਕਾਰਾਂ ਨਾਲ ਮੀਟਿੰਗ ਕਰਨੀ ਯਕੀਨੀ ਬਨਾਉਣ ਅਤੇ ਉਹ ਖ਼ੁਦ ਮੀਟਿੰਗ ਵਿਚ ਆ ਕੇ ਇਨਾਂ ਦੇ ਮਸਲੇ ਹੱਲ ਕਰਵਾਉਣ ਦਾ ਯਤਨ ਕਰਨਗੇ। ਉਨਾਂ ਕਿਹਾ ਕਿ ਸਨਅਤ ਨੂੰ ਹੁਨਰਮੰਦ ਕਾਮੇ ਦੇਣ ਲਈ ਜਿਲੇ ਵਿਚ ਰੋਜ਼ਗਾਰ ਉਤਪਤੀ ਬਿਊਰੋ ਖੋਲ ਦਿੱਤਾ ਗਿਆ ਹੈ ਅਤੇ ਉਹ ਕਿਸੇ ਵੀ ਤਰਾਂ ਦੇ ਹੁਨਰਮੰਦ ਕਾਮਿਆਂ ਦੀ ਲੋੜ ਲਈ ਉਥੋਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
          ਜਨਰਲ ਮੈਨੇਜਰ ਸਨਅਤ ਸ. ਬਲਵਿੰਦਰਪਾਲ ਸਿੰਘ ਵਾਲੀਆ ਨੇ ਪੋਰਟਲ ਬਾਬਤ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਕਿਸੇ ਵੀ ਸਰਕਾਰੀ ਵਿਭਾਗ ਕੋਲੋਂ ਕੋਈ ਕਲੀਅਰੈਂਸ ਲੈਣ ਲਈ ਉਸਦੇ ਦਫਤਰ ਜਾਣ ਦੀ ਲੋੜ ਨਹੀਂ, ਸਨਅਤਕਾਰ ਇਹ ਕੰਮ ਆਪਣੇ ਦਫਤਰ ਬੈਠ ਕੇ ਕੰਪਿਊਟਰ ਤੋਂ ਕਰ ਸਕੇਗਾ। ਇਸ ਨਾਲ ਜਿੱਥੇ ਸਮੇਂ ਦੀ ਬਚਤ ਹੋਵੇਗੀ, ਉਥੇ ਕੰਮ ਪਾਰਦਰਸ਼ੀ ਅਤੇ ਅਸਾਨ ਹੋ ਗਿਆ ਹੈ। ਉਨਾਂ ਦੱਸਿਆ ਕਿ ਸਨਅਤਕਾਰ ਨੂੰ ਇਸ ਪੋਰਟਲ ਬਾਬਤ ਵਧੇਰੇ ਜਾਣਕਾਰੀ ਦੇਣ ਲਈ ਵਿਭਾਗ ਵੱਲੋਂ ਵਿਸੇਸ਼ ਕਰਮਚਾਰੀ ਵੀ ਦਫਤਰ ਵਿਚ ਤਾਇਨਾਤ ਕੀਤਾ ਗਿਆ ਹੈ।
     ਇਸ ਮੌਕੇ ਸੰਬੋਧਨ ਕਰਦੇ ਸ੍ਰੀ ਪਿਆਰੇ ਲਾਲ ਸੇਠ ਨੇ ਅੰਮ੍ਰਿਤਸਰ ਤੋਂ ਪੱਟੀ ਰਸਤੇ ਫਿਰੋਜ਼ਪੁਰ ਨਾਲ ਜੋੜਨ ਵਾਲੀ ਰੇਲਵੇ ਲਾਈਨ ਪੂਰੀ ਕਰਨ ਦਾ ਮੁੱਦਾ ਉਠਾਇਆ ਤਾਂ ਸ. ਸੰਘਾ ਨੇ ਭਰੋਸਾ ਦਿੱਤਾ ਕਿ ਉਹ ਇਸ ਬਾਬਤ ਮੁੱਖ ਸਕੱਤਰ ਵਿੱਤ, ਪੰਜਾਬ ਸਰਕਾਰ ਨਾਲ ਗੱਲ ਕਰਕੇ ਜ਼ਮੀਨ ਐਕਵਾਇਰ ਕਰਨ ਲਈ ਰਾਸ਼ੀ ਜਾਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ, ਤਾਂ ਜੋ ਸ਼ਹਿਰ ਦੀ ਸੈਰ ਸਪਾਟਾ ਅਤੇ ਦੂਸਰੀ ਸਨਅਤ ਨੂੰ ਇਸ ਰੇਲ ਲਾਇਨ ਦਾ ਫਾਇਦਾ ਮਿਲ ਸਕੇ। ਸਨਅਤਕਾਰਾਂ ਨੇ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਇਸ ਪੇਸ਼ਕਸ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਸ੍ਰੀ ਰੰਜਨ ਅਗਰਵਾਲ, ਸ੍ਰੀ ਕਰਨ ਪੁਰੀ, ਬੱਲ ਕਲਾਂ ਉਦਯੋਗਿਕ ਐਸੋਸੀਏਸ਼ਨ, ਫੋਕਲ ਪੁਆਇੰਟ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ, ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਤੀਨਿਧੀ ਅਤੇ ਕਈ ਸਨਅਤਕਾਰ ਹਾਜ਼ਰ ਸਨ।

Have something to say? Post your comment

More News News

ਸ਼ਰੀਫ ਤੇ ਹਬੀਬ ਲਈ ਮਸੀਹਾ ਬਣ ਕੇ ਆਇਆ ਅਮਨਦੀਪ ਸਿੰਘ ਥਿੰਦ ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਵੰਡੀਆਂ ਲੋੜਵੰਦ ਬੱਚਿਆਂ ਨੂੰ ਵਰਦੀਆਂ ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਸੈਮੀਨਾਰ ਦੀ ਭਲਕੇ ਤੌਂ ਹੋਵੇਗੀ ਸ਼ੁਰੂਆਤ-:ਪ੍ਰਿੰਸੀਪਲ ਡਾ:ਜਸਵੀਰ ਸਿੰਘ। ਲੋਕ ਇਨਸਾਫ਼ ਪਾਰਟੀ ਦੀ ਯੂਰਪ ਇਕਾਈ ਵੱਲੋਂ ਵੋਟਰਾਂ ਦਾ ਧੰਨਵਾਦ ਭਗਵੰਤ ਮਾਨ ਨੇ ਦੂਜੀ ਵਾਰ ਜਿੱਤਕੇ ਸਰਟੀਫਿਕੇਟ ਸ਼ਹੀਦ ਭਗਤ ਸਿੰਘ ਦੇ ਚਰਨਾਂ 'ਚ ਰੱਖਿਆਂ ਭੁੱਚੋ ਮੰਡੀ ਵਿੱਚ ਦਿਨ ਦਿਹਾੜੇ ਹੋਇਆ ਮੋਟਰਸਾਈਕਲ ਚੋਰੀ DM of Munger (Patna) Honours Election Icon and Film actor Rajan Kumar ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ। ਅਧਿਆਪਕਾ ਗੁਰਨਾਮ ਕੌਰ ਚੀਮਾ ਸਿੱਖਿਆ ਖੇਤਰ 'ਚ ਰਚਿਆ ਇਤਿਹਾਸ ਬਾਰ ਐਸੋਸੀਏਸ਼ਨ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਲੱਡੂ ਵੰਡੇ
-
-
-