ਕਿਉਂ ਝੁਰਦਾ ਰਹਿਨਾ ਦੁੱਖਾਂ ਵਿਚ ??
ਕੀ ਆਸ ਰੱਖੇਗਾ ਸੁੱਖਾਂ ਵਿੱਚ ।
ਜਿੰਦਗੀ ਮੁੱਕਦੀ ਮੁੱਕਦੀ ਮੁੱਕ ਚੱਲੀ ,
ਤੂੰ ਉੱਲਝਿਆ ਪਿਆ ਭੁੱਖਾਂ ਵਿੱਚ ।
ਜੋ ਅੱਜ ਤੇਰੇ ਕੋਲ ਆ
ਓਹਦਾ ਸ਼ੁੱਕਰ ਮਨਾਓਦਾ ਨੀ ,
ਓਹਦੇ ਲਈ ਰੋਵੇ ਕੁਰਲਾਵੇ
ਜੋ ਤੇਰੇ ਕੋਲ ਆਓਂਦਾ ਸੀ ।
ਕਰਦਾ ਰਹਿਨਾ ਇੱਕਠਾ ਪੈਸਾ
ਭਰ ਕੇ ਰੱਖਦਾ ਬੁੱਕਾਂ ਵਿੱਚ ।
ਮੋਹ ਦੇ ਰਿੱਸ਼ਤੇ ਨਾਤੇ ਜੋ
ਵਿੱਚ ਬੰਝ ਕੇ ਰਹਿ ਗਿਆ ,
ਅਸਲ ਮੱਜਾ ਤਾਂ ਜਿੰਦਗੀ ਦਾ
ਘਰ ਬਨਿਆ ਕੁੱਤਾ ਲੈ ਗਿਆ ।
ਤੂੰ ਅੰਦਰ ਸਵਾਰ ਕੇ ਰੱਖਦਾ ਨੀ ,
ਕੀ ਰੱਖਿਆ ਬਾਹਰੀ ਲੁੱਕਾਂ ਵਿੱਚ ।
ਛੱਡ ਮੋਹ ਮਾਇਆ ਦੇ
ਪਿੱਛੇ ਭੱਜਣਾ ,
ਟਿੱਡੋ ਭੁੱਖਾ ਰੱਜ ਜਾਵੇਗਾ
ਨਿਅਤ ਦਾ ਭੁੱਖਾ ਕਦੇ ਨਾ ਰੱਜਣਾ ।
ਜਿੰਦਗੀ ਦੇਖਣੀ ਆ ਕੋਲ ਬਹਿ ਦੇਖ ਕਦੇ
ਅਡੋਲ ਖੜੇ ਰੁੱਖਾਂ ਵਿੱਚ ।
ਇਹ ਦਿਨ ਚੰਦਰੇ ਤਾਂ
ਆਓਂਦੇ ਜਾਂਦੇ ਆ ।
ਲੱੜ ਜਾਣ ਜੋ ਹਾਲਾਤਾਂ ਨਾਲ
ਸੋ ਸੂਰਮੇ ਕਹਾਓਂਦੇ ਆ ।
ਹਿੰਮਤ ਰੱਖ ਕਰੀ ਵਿਚਾਰ
ਖੰਨੇ ਵਾਲੇ ਜੱਸ ਦੀਆਂ ਤੁੱਕਾਂ ਵਿੱਚ ।
ਜੱਸ ਖੰਨੇ ਵਾਲਾ
9914926342