News

ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦਾ 62ਵਾਂ

December 06, 2018 10:32 PM

ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦਾ 62ਵਾਂ
ਪ੍ਰੀਨਿਰਵਾਣ ਦਿਵਸ ਮਨਾਇਆ

ਸ਼ੇਰਪੁਰ 7 ਦਸੰਬਰ ( ਹਰਜੀਤ ਕਾਤਿਲ) ਅੱਜ ਸ਼ੇਰਪੁਰ ਦੇ ਕਾਤਰੋਂ ਚੌਕ ਬੱਸ ਸਟੈਂਡ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਕਲੱਬ ਸ਼ੇਰਪੁਰ ਦੇ ਸਮੂਹ ਮੈਂਬਰਾਂ ਵੱਲੋਂ ਬਾਬਾ ਸਾਹਿਬ ਦੀ ਪ੍ਰਤਿਭਾ ਤੇ ਫ਼ੁੱਲ ਮਾਲਾਵਾਂ ਭੇਟ ਕਰਕੇ ਬਾਬਾ ਸਾਹਿਬ ਦਾ 62ਵਾ ਪ੍ਰੀਨਿਰਵਾਨ ਦਿਵਸ ਮਨਾਇਆ ਗਿਆ ।
ਇਸ ਮੌਕੇ ਬੋਲਦਿਆਂ ਕਲੱਬ ਦੇ ਸਰਪ੍ਰਸਤ ਅਤੇ ਮਾਸਿਕ ਅੰਬੇਡਕਰੀ ਦੀਪ ਦੇ ਸੰਪਾਦਕ ਦਰਸ਼ਨ ਸਿੰਘ ਬਾਜਵਾ ਨੇ ਕਿਹਾ ਕਿ 6 ਦਸੰਬਰ ਨੂੰ ਬਾਬਾ ਸਾਹਿਬ ਜੀ ਦਾ ਜਿਸਮਾਨੀ ਤੌਰ ਤੇ ਦਿਹਾਂਤ ਹੋਇਆ ਸੀ ਪਰ ਉਨ੍ਹਾਂ ਵੱਲੋਂ ਦਲਿਤ ਅਤੇ ਗਰੀਬ ਲੋਕਾਂ ਲਈ ਲੜੇ ਸੰਘਰਸ਼ਾਂ ਸਦਕਾ ਉਹ ਹਮੇਸ਼ਾ ਜਿੰਦਾ ਰਹਿਣਗੇ। ਬਾਜਵਾ ਨੇ ਕਿਹਾ ਬਾਬਾ ਸਾਹਿਬ ਜੀ ਨੇ 18 ਮਾਰਚ 1956 ਨੂੰ ਆਗਰਾ ਨੇ ਲਾਲ ਕਿਲਾ ਮੈਦਾਨ ਚ ਇਕ ਬਹੁਤ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ " ਮੈਨੂੰ ਮੇਰੇ ਸਮਾਜ ਦੇ ਪਡ਼੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ ਜਿਨ੍ਹਾਂ ਲੋਕਾਂ ਤੋਂ ਮੈਨੂੰ ਉਮੀਦ ਸੀ ਕਿ ਉਹ ਉੱਚੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਸਮਾਜ ਦੀ ਸੇਵਾ ਕਰਨਗੇ, ਪ੍ਰੰਤੂ ਮੈਂ ਦੇਖ ਰਿਹਾ ਹਾਂ ਕਿ ਇਹ ਇੱਕ ਛੋਟੇ ਵੱਡੇ ਕਲਰਕਾਂ ( ਨੇਤਾਵਾਂ ਅਤੇ ਅਫਸਰਾਂ ) ਦੀ ਭੀੜ ਇਕੱਠੀ ਹੋ ਗਈ ਹੈ ਜੋ ਕੇਵਲ ਆਪਣਾ ਪੇਟ ਪਾਲਣ ਵਿੱਚ ਲੱਗੀ ਹੋਈ ਹੈ ।" ਸਾਥੀਓ ! ਸਾਨੂੰ ਅੱਜ ਇਨ੍ਹਾਂ ਬੋਲਾਂ ਨੂੰ ਸਮਝਣ ਦੀ ਜ਼ਰੂਰਤ ਹੈ, ਉਨ੍ਹਾਂ ਕਿਹਾ ਬਾਬਾ ਸਾਹਿਬ ਵੱਲੋਂ ਲਿਖਿਆ ਭਾਰਤ ਦਾ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਜੇ ਲਾਗੂ ਹੋ ਜਾਂਦਾ ਤਾਂ ਅੱਜ ਭਾਰਤ ਦੀ ਤਸਵੀਰ ਕੁਝ ਹੋਰ ਹੁੰਦੀ ਅਤੇ ਅੱਜ ਕੱਲ੍ਹ ਕੁਝ ਤਾਕਤਾਂ ਸੰਵਿਧਾਨ ਬਦਲਣ ਲਈ ਯਤਨਸ਼ੀਲ ਨੇ ਜੇ ਬਾਬਾ ਜੀ ਦੇ ਲਿਖੇ ਸੰਵਿਧਾਨ ਨਾਲ ਛੇੜਛਾੜ ਕੀਤੀ ਗਈ ਤਾਂ ਉਨ੍ਹਾਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ । ਕਲੱਬ ਦੇ ਸਰਪ੍ਰਸਤ ਡਾ ਜਗਜੀਵਨ ਸਿੰਘ ਰਿਟਾਇਰਡ ਜ਼ਿਲ੍ਹਾ ਹੈਲਥ ਅਫਸਰ ਨੇ ਕਿਹਾ ਆਪਣੇ ਗਰੀਬ ਅਤੇ ਅਗਿਆਨੀ ਭਰਾਵਾਂ ਦੀ ਭਲਾਈ ਕਰਨਾ ਹਰ ਇੱਕ ਪੜ੍ਹੇ ਲਿਖੇ ਵਿਅਕਤੀ ਦਾ ਪ੍ਰਮੁੱਖ ਕਰਤੱਬ ਹੈ । ਉੱਚ ਪਦਾਂ ਤੇ ਪਹੁੰਚ ਜਾਣ ਬਾਅਦ ਅਸੀਂ ਆਪਣੇ ਅਗਿਆਨੀ ਭਰਾਵਾਂ ਨੂੰ ਭੁੱਲ ਜਾਂਦੇ ਹਾਂ ਜੇਕਰ ਅਸੀਂ ਆਪਣੇ ਭੈਣ- ਭਰਾਵਾਂ ਦੀ ਭਲਾਈ ਪ੍ਰਤੀ ਧਿਆਨ ਨਾ ਦਿੱਤਾ ਤਾਂ ਸਮਾਜ ਦਾ ਪਤਨ ਹੋ ਜਾਵੇਗਾ । ਇਸ ਮੌਕੇ ਹਲਕਾ ਮਹਿਲ ਕਲਾਂ ਤੋਂ ਪ੍ਰਧਾਨ ਡਾ ਸੋਮਾ ਸਿੰਘ ਗੰਡੇਵਾਲ ਨੇ ਪ੍ਰੀਨਿਰਵਾਣ ਦਿਵਸ ਤੇ ਬੋਲਦਿਆਂ ਕਿਹਾ ਵਿੱਦਿਆ ਦੇ ਵਪਾਰੀਕਰਨ ਨੇ ਦਲਿਤ ਸ਼ੋਸ਼ਿਤ ਗਰੀਬ ਮਜ਼ਦੂਰ ਅਤੇ ਪੱਛੜੇ ਸਮਾਜ ਦਾ ਭਵਿੱਖ ਤਬਾਹ ਕਰ ਦਿੱਤਾ ਹੈ ਉਹ ਪਬਲਿਕ ਤੇ ਕਾਨਵੈਂਟ ਸਕੂਲਾਂ ਵਿਚ ਬੱਚੇ ਭੇਜਣ ਤੋਂ ਅਸਮਰਥ ਹਨ । ਫੈਕਟਰੀਆਂ ਵਿਚ ਮਜ਼ਦੂਰਾਂ ਨਾਲ ਦੋਹਰੇ ਮਾਪਦੰਡ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਤਨਖ਼ਾਹਾਂ ਘੱਟ ਦਿੱਤੀਆਂ ਜਾਂਦੀਆਂ ਹਨ ਪਰ ਦਸਤਖ਼ਤ ਜ਼ਿਆਦਾ ਉੱਤੇ ਕਰਾਏ ਜਾਂਦੇ ਹਨ ਜਦੋਂ ਮਰਜ਼ੀ ਮਜ਼ਦੂਰਾਂ ਨੂੰ ਕੰਮ ਤੋਂ ਜਵਾਬ ਦੇ ਕੇ ਉਨ੍ਹਾਂ ਦੇ ਫੰਡ ਛੁੱਟੀਆਂ ਪੈਨਸ਼ਨ ਹੜੱਪ ਕਰ ਲਏ ਜਾਂਦੇ ਹਨ । ਸੰਵਿਧਾਨ ਦੀ 85 ਵੀ ਸੋਧ ਨੂੰ ਲਾਗੂ ਤਾਂ ਕੀ ਕਰਨਾ ਸੀਂ ਸਗੋਂ ਨਿੱਜੀਕਰਨ ਕਰਕੇ ਸਰਕਾਰਾਂ ਨੌਕਰੀਆਂ ਵਿੱਚੋਂ ਦਲਿਤਾਂ ਨੂੰ ਨਾਕਾਰ ਰਹੀਆਂ ਹਨ । ਬਾਬਾ ਸਾਹਿਬ ਦਾ ਕਿਹੜਾ ਕੰਮ ਅਧੂਰਾ ਹੈ, ਇਸ ਪ੍ਰਤੀ ਬਾਬਾ ਸਭ ਕਹਿੰਦੇ ਹਨ , " ਸਾਡੇ ਅੰਦੋਲਨ ਦਾ ਲਕਸ਼ ਕੇਵਲ ਆਪਣੀ ਅਯੋਗਤਾ ਦੂਰ ਕਰਨਾ ਹੀ ਨਹੀਂ ਹੈ ਬਲਕਿ ਦੇਸ਼ ਵਿੱਚ ਸਮਾਜਿਕ ਇਨਕਲਾਬ ਲਿਆਉਣਾ ਵੀ ਹੈ । ਇੱਕ ਐਸਾ ਇਨਕਲਾਬ ਜਿਸ ਰਾਹੀਂ ਉੱਚ ਤੋਂ ਉੱਚ ਪਦ ਤੇ ਪਹੁੰਚਣ ਲਈ ਹਰ ਮਨੁੱਖ ਨੂੰ ਬਰਾਬਰ ਮੌਕਾ ਮਿਲ ਸਕੇ ਮਨੁੱਖ ਮਨੁੱਖ ਵਿਚਕਾਰ ਭੇਦ ਭਾਵ ਖ਼ਤਮ ਕਰਕੇ ਜਾਤੀ ਤੇ ਜਮਾਤੀ ਰਹਿਤ ਸਮਾਜ ਦੀ ਸਿਰਜਣਾ ਕਰਨਾ ਵੀ ਹੈ।" ਇਸ ਸਮੇਂ ਜਸਵੀਰ ਸਿੰਘ ਪ੍ਰਧਾਨ ਡਾ ਬੀ ਆਰ ਅੰਬੇਡਕਰ ਕਲੱਬ ਸ਼ੇਰਪੁਰ, ਜਸਪਾਲ ਸੋਹੀ, ਅਮਰੀਕ ਸਿੰਘ, ਜਗਦੇਵ ਸਿੰਘ ਸੋਹਣਾ, ਚੇਅਰਮੈਨ ਚਮਕੌਰ ਸਿੰਘ ਪੰਚ, ਹਰਵਿੰਦਰ ਸਿੰਘ ਮਿੰਟੂ, ਗੁਰਮੀਤ ਸਿੰਘ ਮਾਹਮਦਪੁਰ ,ਮਨਦੀਪ ਸਿੰਘ ਖੀਪਲ ਪੰਚ, ਮੱਘਰ ਸਿੰਘ ਆਦਿ ਆਗੂ ਹਾਜ਼ਰ ਸਨ ।

Have something to say? Post your comment

More News News

ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ? ਫੋਕ ਸਟੂਡੀਓ ਗੁਰਬਾਣੀ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੀ ਕਥਾ ਵਾਚਕ ਦੇ ਨਿੱਤਨੇਮ ਪਾਠ ਰਿਲੀਜ਼ ਗ੍ਰਾਮ ਪੰਚਾਇਤ ਆਮ ਚੋਣਾਂ ਦੀ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਡੀ.ਆਈ.ਜੀ. ਡੀ.ਐਸ.ਗੋਲਾ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ ਲਗਾਉਣ ਦੀ ਰਸਮ ਅਦਾ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਹੜ ਰੋਗ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਭਿੱਖੀਵਿੰਡ ਵਿਖੇ ਮਨਾਏ ਜਸ਼ਨ ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ 'ਚ ਜਿੱਤ ਦੀ ਖੁਸ਼ੀ ਇਲਾਕੇ ਦਾ ਮਾਣ ਹਰਪ੍ਰੀਤ ਸਿੰਘ ਦੈਹਿੜੂ ਸਰਪੰਚੀ ਲਈ ਸੁਹਿਰਦ ਉਮੀਦਵਾਰ
-
-
-