News

ਯੂ ਟਿਊਬ ਤੇ ਧਮਾਲਾਂ ਪਾ ਰਿਹਾ ਹੈ ਗੀਤ 'ਜੁੰਡੀ ਦੇ ਯਾਰ'

December 07, 2018 10:38 PM

ਯੂ ਟਿਊਬ ਤੇ ਧਮਾਲਾਂ ਪਾ ਰਿਹਾ ਹੈ ਗੀਤ 'ਜੁੰਡੀ ਦੇ ਯਾਰ'


ਸੁਨਾਮ ਊਧਮ ਸਿੰਘ ਵਾਲਾ 7 ਦਸੰਬਰ (ਕੁਲਵੰਤ ਛਾਜਲੀ) ਪੰਜਾਬੀ ਗੀਤ ਸੰਗੀਤ ਦੇ ਖੇਤਰ ਵਿੱਚ ਚੰਗੀ ਪਹਿਚਾਣ ਬਣਾ ਚੁੱਕੇ ਪੰਜਾਬੀ ਗਾਇਕ ਜਸ ਗੁਰਾਇਆ ਵੱਲੋਂ ਆਪਣੇ ਮਕਬੂਲ ਹੋਏ ਗੀਤ ਜਿਵੇਂ, ਗੀਤਾਂ ਵਿੱਚ ਜੱਟ, ਫੌਜੀ ਵੀਰਾਂ ਨੂੰ ਸਲੂਟ, ਮੇਰੀ ਜਾਨ, ਹਾਂ ਕਰਦੇ, ਦੀ ਅਪਾਰ ਸਫਲਤਾ ਤੋਂ ਬਾਅਦ ਸਰੋਤਿਆਂ ਦੀ ਝੋਲੀ ਆਪਣਾ ਨਵਾਂ ਗੀਤ 'ਜੁੰਡੀ ਦੇ ਯਾਰ' ਆਡੀਓ ਰਿਲੀਜ ਕਰਕੇ ਪਾ ਦਿੱਤਾ ਹੈ। ਜਿਸ ਨੂੰ ਦਰਸ਼ਕ ਰੱਜਵਾਂ ਪਿਆਰ ਦੇ ਰਹੇ ਹਨ। ਜਸ ਮੁਤਾਬਿਕ ਇਹ ਗੀਤ ਇਹਨਾਂ ਦੀਆਂ ਉਮੀਦਾਂ ਤੋਂ ਵਧੇਰਾ ਖਰਾ ਉਤਰ ਰਿਹਾ ਹੈ ਗੀਤ ਨੇ ਯੂ ਟਿਊਬ ਤੇ ਸੋਸ਼ਲ ਮੀਡੀਆ ਤੇ ਧਮਾਲਾਂ ਪਾ ਰੱਖੀਆਂ ਹਨ। ਗੀਤ ਦੇ ਬੋਲ ਉਘੇ ਲੇਖਕ ਬੰਟੀ ਸੰਗਤੀਵਾਲਾ ਲਿਖਿਆ ਹੈ ਤੇ ਸੰਗੀਤ ਦੀਆਂ ਧੁੰਨਾਂ ਮਾਸਟਰ ਡੀ ਮਹਿਰਾ ਨੇ ਦਿੱਤੀਆਂ ਹਨ। ਸਰੋਤਿਆਂ ਵੱਲੋਂ ਜਸ ਦੇ ਗਾਏ ਗੀਤਾਂ ਨੂੰ ਅਥਾਹ ਪਿਆਰ ਬਖਸ਼ਣ ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੱਭਿਆਚਾਰਕ ਦੀ ਮਰਿਆਦਾ ਅਨੁਸਾਰ ਹੀ ਦਰਸ਼ਕਾਂ ਦੇ ਅੱਗੇ ਗੀਤ ਪਰੋਸੇ ਜਾਣਗੇ। ਇਹ ਗੀਤ ਜਲਦ ਹੀ ਫਿਲਮਾਇਆ ਜਾ ਰਿਹਾ ਹੈ।

Have something to say? Post your comment

More News News

ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ? ਫੋਕ ਸਟੂਡੀਓ ਗੁਰਬਾਣੀ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੀ ਕਥਾ ਵਾਚਕ ਦੇ ਨਿੱਤਨੇਮ ਪਾਠ ਰਿਲੀਜ਼ ਗ੍ਰਾਮ ਪੰਚਾਇਤ ਆਮ ਚੋਣਾਂ ਦੀ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਡੀ.ਆਈ.ਜੀ. ਡੀ.ਐਸ.ਗੋਲਾ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ ਲਗਾਉਣ ਦੀ ਰਸਮ ਅਦਾ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਹੜ ਰੋਗ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਭਿੱਖੀਵਿੰਡ ਵਿਖੇ ਮਨਾਏ ਜਸ਼ਨ ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ 'ਚ ਜਿੱਤ ਦੀ ਖੁਸ਼ੀ ਇਲਾਕੇ ਦਾ ਮਾਣ ਹਰਪ੍ਰੀਤ ਸਿੰਘ ਦੈਹਿੜੂ ਸਰਪੰਚੀ ਲਈ ਸੁਹਿਰਦ ਉਮੀਦਵਾਰ
-
-
-