News

ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸੱਜਣ ਨੌਜਵਾਨ - ਗਿਆਨੀ ਜਗਤਾਰ ਸਿੰਘ

December 07, 2018 10:44 PM

ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸੱਜਣ ਨੌਜਵਾਨ - ਗਿਆਨੀ ਜਗਤਾਰ ਸਿੰਘ
ਹਰਜਿੰਦਰ ਸਿੰਘ ਗੋਲਣ, ਭਿੱਖੀਵਿੰਡ
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸਾਜੇ ਗਏ ਖਾਲਸਾ ਪੰਥ ਦੇ
ਸਿਪਾਹੀ ਬਣਨ ਲਈ ਨੌਜਵਾਨ ਅੰਮ੍ਰਿਤ ਛੱਕ ਕੇ ਸਿੰਘ ਸੱਜਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ
ਜਗਤਾਰ ਸਿੰਘ ਨੇ ਸੇਵਾ ਦੇ ਪੰੁਜ ਸੱਚਖੰਡਵਾਸੀ ਸੰਤ ਬਾਬਾ ਖੜਕ ਸਿੰਘ ਬੀੜ ਸਾਹਿਬ ਦੇ
ਚਰਨ ਸੇਵਕ ਸੱਚਖੰਡਵਾਸੀ ਬਾਬਾ ਖੁਸ਼ਾ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ
ਦਰਾਜਕੇ ਦੇ ਗੁਰੁਦਆਰਾ ਸਾਹਿਬ ਵਿਖੇ ਕਰਵਾਏ ਗਏ ਸਲਾਨਾ ਜੋੜ ਮੇਲੇ ਦੌਰਾਨ ਸੰਗਤਾਂ ਦੇ
ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਤੇ ਆਖਿਆ ਕਿ ਗੁਰੂਆਂ ਵੱਲੋਂ ਵਿਖਾਏ ਹੋਏ ਮਾਰਗ ‘ਤੇ
ਚੱਲ ਕੇ ਨੌਜਵਾਨ ਪੀੜੀ ਨਸ਼ਿਆਂ ਦਾ ਤਿਆਗ ਕਰਕੇ ਆਪਣਾ ਜੀਵਨ ਗੁਰੂ ਦੇ ਲੇਖੇ ਲਗਾਉਣ।
ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਮੌਜ ਦਾਸ ਜੀ ਕੰਬੋਕੇ, ਬਾਬਾ ਸੂਬਾ
ਸਿੰਘ ਕੁਹਾੜਕਾ, ਬਾਬਾ ਸੁੱਖਾ ਸਿੰਘ ਠੱਠਾ, ਬਾਬਾ ਸੁਰਜੀਤ ਸਿੰਘ ਕੈਂਰੋ, ਬਾਬਾ
ਬਲਵਿੰਦਰ ਸਿੰਘ ਮਾੜੀ ਕੰਬੋਕੇ, ਬਾਬਾ ਹਰਜਿੰਦਰ ਸਿੰਘ ਬਰਾੜ, ਬਾਬਾ ਹਰਪਾਲ ਸਿੰਘ
ਮਾੜੀਮੇਘਾ, ਬਾਬਾ ਚਰਨ ਸਿੰਘ ਆਦਿ ਧਾਰਮਿਕ ਸਖਸੀਅਤਾਂ ਨੇ ਸੰਗਤਾਂ ਨੂੰ ਮੇਲੇ ਦੀ ਵਧਾਈ
ਦਿੰਦਿਆਂ ਕਿਹਾ ਕਿ ਬਾਬਾ ਖੁਸ਼ਾ ਸਿੰਘ ਜੀ ਨੇ ਬ੍ਰਹਮ ਗਿਆਨੀ ਸੰਤ ਬਾਬਾ ਖੜਕ ਸਿੰਘ ਜੀ
ਨਾਲ ਕਾਰ-ਸੇਵਾ ਵਿਚ ਵਡਮੁੱਲਾ ਯੋਗਦਾਨ ਪਾ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ
ਹਨ ਤੇ ਐਸੀਆਂ ਮਹਾਨ ਸ਼ਖਸੀਅਤਾਂ ਨੂੰ ਕੌਮ ਹਮੇਸ਼ਾ ਯਾਦ ਕਰਦੀ ਰਹੇਗੀ। ਸਮਾਗਮ ਦੌਰਾਨ
ਬਾਬਾ ਸੁਖਚੈਨ ਸਿੰਘ ਦਰਾਜਕੇ ਵੱਲੋਂ ਧਾਰਮਿਕ ਸਖਸੀਅਤਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ
ਵੀ ਕੀਤਾ ਗਿਆ।
ਮੇਲੇ ਦੌਰਾਨ ਪ੍ਰਸਿੱਧ ਢਾਡੀ ਜਥਾ ਭਾਈ ਸਤਨਾਮ ਸਿੰਘ ਲਾਲ਼ੂਘੰੁਮਣ, ਢਾਡੀ ਭਾਈ
ਸੁਖਵਿੰਦਰ ਸਿੰਘ, ਕਵੀਸ਼ਰ ਜਥਾ ਭਾਈ ਗੁਰਸਾਹਿਬ ਸਿੰਘ, ਕਵੀਸ਼ਰ ਭਾਈ ਜਗਜੀਤ ਸਿੰਘ ਕਲਸੀ
ਵੱਲੋਂ ਸਿੱਖ ਕੌਮ ਦਾ ਗੋਰਵਮਈ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਐਸ.ਜੀ.ਪੀ.ਸੀ ਪ੍ਰਚਾਰਕ ਭਾਈ ਗੁਰਚਰਨ ਸਿੰਘ ਕਲਸੀਆਂ, ਭਾਈ ਹੀਰਾ ਸਿੰਘ
ਮਨਿਆਲਾ, ਭਾਈ ਗੁਰਲਾਲ ਸਿੰਘ, ਸਟੇਜ ਸੈਕਟਰੀ ਮਨਜੀਤ ਸਿੰਘ ਆਦਿ ਹਾਜਰ ਸਨ।

Have something to say? Post your comment

More News News

ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ? ਫੋਕ ਸਟੂਡੀਓ ਗੁਰਬਾਣੀ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੀ ਕਥਾ ਵਾਚਕ ਦੇ ਨਿੱਤਨੇਮ ਪਾਠ ਰਿਲੀਜ਼ ਗ੍ਰਾਮ ਪੰਚਾਇਤ ਆਮ ਚੋਣਾਂ ਦੀ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਡੀ.ਆਈ.ਜੀ. ਡੀ.ਐਸ.ਗੋਲਾ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ ਲਗਾਉਣ ਦੀ ਰਸਮ ਅਦਾ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਹੜ ਰੋਗ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਭਿੱਖੀਵਿੰਡ ਵਿਖੇ ਮਨਾਏ ਜਸ਼ਨ ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ 'ਚ ਜਿੱਤ ਦੀ ਖੁਸ਼ੀ ਇਲਾਕੇ ਦਾ ਮਾਣ ਹਰਪ੍ਰੀਤ ਸਿੰਘ ਦੈਹਿੜੂ ਸਰਪੰਚੀ ਲਈ ਸੁਹਿਰਦ ਉਮੀਦਵਾਰ
-
-
-