News

ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ ਵਿਸ਼ਵ ਹਾਕੀ ਕੱਪ 2018 ਪੂਲ ਬੀ

December 07, 2018 11:00 PM
ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ
ਵਿਸ਼ਵ ਹਾਕੀ ਕੱਪ 2018 ਪੂਲ ਬੀ ਦਾ ਨਬੇੜਾ,ਗੋਰਿਆ ਦੀ ਇਮਨਦਾਰੀ ਦੀ ਹੱਦ,ਆਸਟਰੇਲੀਆ ਸਿਖਰ ਤੇ ਇੰਗਲੈਂਡ ਅਤੇ ਚੀਨ ਨੇ ਕਰਾਸ ਓਵਰ ਲਈ ਕੀਤਾ ਕੁਆਲੀਫਾਈ,ਆਇਰਲੈਂਡ ਬਾਹਰ
ਇੰਗਲੈਂਡ ਨੇ ਆਇਰਲੈਂਡ ਨੂੰ 4-2 ਗੋਲਾਂ,ਨਾਲ ਆਸਟਰੇਲੀਆਂ ਨੇ ਚੀਨ ਨੂੰ 11-0 ਨਾਲ ਦਰੜਿਆ
14 ਵੇਂ ਵਿਸ਼ਵ ਕੱਪ ਹਾਕੀ ਦੇ 2018 ਦੇ ਪੂਲ ਬੀ ਦੇ ਲੀਗ ਦੌਰ ਦਾ ਆਖਰੀ ਨਬੇੜਾ ਹੋ ਗਿਆ।ਅੱਜ ਭੁਵਨੇਸ਼ਵਰ ਦੇ ਕਲੰਿਗਾ ਸਟੇਡੀਅਮ ਵਿਖੇ ਖੇਡੇ ਗਏ ਬੀ ਗਰੁੱਪ ਦੇ ਲੀਗ ਦੌਰ ਦੇ ਆਖਰੀ ਮੈਚਾਂ ਵਿੱਚ ਜਿੱਥੇ ਆਸਟ੍ਰੇਲੀਆ ਨੇ ਚੀਨ ਨੂੰ 11-0 ਨਾਲ ਹਰਾ ਕੇ ਟੂਰਨਾਮੈਂਟ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਜਿੱਤ ਹਾਸਲ ਕੀਤੀ।ਉੱਥੇ ਅਸਟ੍ਰੇਲੀਆ ਪਹਿਲੀ ਅਜਿਹੀ ਟੀਮ ਹੈ ਜਿਸਨੇ ਆਪਣੇ ਪੂਲ ਦੇ ਤਿੰਨੇ ਮੈਚ ਜਿੱਤ ਕੇ ਕੁੱਲ ਨੌਂ ਅੰਕ ਹਾਸਲ ਕਰਦਿਆਂ ਪੂਲ ਬੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ।ਅੱਜ ਦੇ ਇਸ ਮੈਚ ਦੌਰਾਨ ਕੰਗਾਰੂਆਂ ਦਾ ਪੂਰੀ ਪੂਰੀ ਤਰਾਂ ਦਬਦਬਾ ਰਿਹਾ ਅੱਧੇ ਸਮੇ ਤੱਕ ਜੇਤੂ ਟੀਮ 5-0 ਨਾਲ ਅੱਗੇ ਸੀ,ਕੰਗਾਰੂਆਂ ਦਾ ਮੁੱਖ ਨਿਸ਼ਾਨਾ 2010 ਵਿਸ਼ਵ ਕੱਪ ਵਿੱਚ ਆਪਣੇ ਵੱਲੋਂ ਦੱਖਣੀ ਅਫਰੀਕਾ ਵਿਰੁੱਧ 12-0 ਸਿਫਰ ਗੋਲਾਂ ਦੇ ਰਿਕਾਰਡ ਨੂੰ ਤੋੜਨਾ ਸੀ।ਭਾਵੇਂ ਆਸਟ੍ਰੇਲੀਆਈ ਖਿਡਾਰੀ ਇਸ ਰਿਕਾਰਡ ਨੂੰ ਤੋੜ ਨਾ ਸਕੇ ਪਰ ਟੂਟਨਾਮੈਂਟ ਵਿੱਚ ਹੁਣ ਤੱਕ ਉਹਨਾਂ ਨੇ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ।ਚੀਨ ਦੀ ਟੀਮ ਜੋ ਇੰਗਲੈਂਡ ਅਤੇ ਆਇਰਲੈਂਡ ਵਿਰੁੱਧ ਆਪਣੇ ਦੋਵਾਂ ਮੈਚਾਂ ਵਿੱਚ ਬਰਾਬਰ ਖੇਡੀ ਦੀ,ਪਰ ਅੱਜ ਕੰਗਾਰੂਆਂ ਦੇ ਵਿਰੁੱਧ ਬੁਰੀ ਤਰਾਂ ਢਹਿ ਢੇਰੀ ਹੋ ਗਈ,ਪਰ ਇਸ ਵੱਡੀ ਹਾਰ ਦੇ ਬਾਵਜੂਦ ਵੀ ਚੀਨ ਅਗਲੇ ਗੇੜ ਲਈ ਪਰਵੇਸ਼ ਕਰ ਗਿਆ ਹੈ।ਜਿੱਥੇ ਕਰਾਸ ਓਵਰ ਮੈਚਾਂ ਵਿੱਚ ਚੀਨ ਦਾ ਮੁਕਾਬਲਾ ਫਰਾਂਸ ਨਾਲ ਹੋਵੇਗਾ।
ਗੋਰਿਆਂ ਦੀ ਇਮਾਨਦਾਰੀ ਦੀ ਹੱਦ
 ਪੂਲ ਬੀ ਦਾ ਅੱਜ ਦੂਸਰਾ ਮੁਕਾਬਲਾ ਗੋਰਿਆਂ ਦੀਆਂ ਹੀ ਦੋ ਟੀਮਾਂ ਇੰਗਲੈਂਡ ਅਤੇ ਆਇਰਲੈਂਡ ਵਿਚਕਾਰ ਖੇਡਿਆ ਗਿਆ।ਜੇਕਰ ਇਹ ਦੋਵੇਂ ਟੀਮਾਂ ਮੁਕਾਕਬਲਾ ਬਰਾਬਰੀ ਤੇ ਖੇਡਦੀਆਂ ਤਾਂ ਦੋਵਾਂ ਟੀਮਾਂ ਨੇ ਹੀ ਅਗਲੇ ਗੇੜ ਲਈ ਪ੍ਰਵੇਸ਼ ਕਰ ਜਾਣਾ ਸੀ।ਜੇ ਇਸ ਜਗ੍ਹਾ ਤੇ ਏਸ਼ੀਆ ਮਹਾਂਦੀਪ ਦੀਆਂ ਟੀਮਾਂ ਖੇਡਦੀਆਂ ਹੁੰਦੀਆਂ ਤਾਂ ਉਹਨਾ ਨੇ ਅਸਾਨੀ ਨਾਲ ਹੀ ਰਲ ਕੇ ਮੈਚ ਖੇਡ ਜਾਣਾ ਸੀ,ਪਰ ਗੋਰਿਆਂ ਨੇ ਆਪਣੀ ਇਮਾਨਦਾਰੀ ਦੀ ਹੱਦ ਵਿਖਾ ਦਿੱਤੀ।ਉਹਨਾਂ ਦੀ ਇਮਾਨਦਾਰੀ ਸਦਕਾ ਚੀਨ ਦੀ ਟੀਮ ਅਗਲੇ ਗੇੜ ਵਿੱਚ ਐਂਟਰ ਹੋ ਗਈ।ਇੰਗਲੈਂਡ ਅਤੇ ਆਇਰਲੈਂਡ ਵਿਚਕਾਰ ਜਿੱਤ ਲਈ ਜੰਮ ਕੇ ਸੰਘਰਸ਼ ਹੋਇਆ ਅੱਧੇ ਸਮੇਂ ਤੱਕ ਇੰਗਲੈਂਡ 1-0 ਨਾਲ ਜੇਤੂ ਸੀ।ਤੀਸਰੇ ਕੁਆਟਰ ਵਿੱਚ ਦੋਵਾਂ ਪਾਸਿਆ ਤੋਂ ਇੱਕ ਦੂਜੇ ਵਿਰੁੱਧ ਉੱੱਪਰ ਥਲੀ ਗੋਲ ਹੋਏ ਆਇਰਲੈਂਡ ਨੇ ਮੈਚ ਵਿੱਚ ਦੋ ਵਾਰ ਬਰਾਬਰੀ ਕਾਇਮ ਕੀਤੀ ਮੈਚ ਦੇ ਆਖਰੀ ਪਲਾਂ ਵਿੱਚ ਇੰਗਲੈਂਡ 3-2 ਨਾਲ ਅੱਗੇ ਸੀ ਤਾਂ ਆਇਰਲੈਂਡ ਨੇ ਬਰਾਬਰੀ ਤੇ ਆੳੇੁਣ ਲਈ ਪੂਰਾ ਪਸੀਨਾ ਵਹਾਇਆ,ਉਹਨਾਂ ਨੇ ਇੰਗਲੈਡਂ ਦੇ ਗੋਲਾਂ ਤੇ ਵਾਰ ਵਾਰ ਹਮਲੇ ਕੀਤੇ ਉਹਨਾਂ ਨੇ ਆਪਣਾ ਗੋਲਕੀਪਰ ਬਾਹਰ ਕੱਢ ਕੇ 11 ਖਿਡਾਰੀਆਂ ਨੂੰ ਖਿਡਾਰੀ ਦੇ ਤੌਰ ਤੇ ਵੀ ਵਰਤਿਆ ਪਰ ਫੇਰ ਵੀ ਸਫਲਤਾ ਪੱਲੇ ਨਾ ਪਈ ਅਖੀਰ ਆਖਰੀ ਸਕਿੰਟਾਂ ਵਿੱਚ ਇੰਗਲੈਂਡ ਨੇ ਪੈਨਲਟੀ ਕਾਰਨਰ ਜਰੀਏ ਗੋਲ ਕਰਕੇ ਨਾ ਸਿਰਫ 4-2 ਗੋਲਾਂ ਨਾਲ ਜਿੱਤ ਹਾਸਲ ਕੀਤੀ ਅਤੇ ਆਇਰਲੈਂਡ ਨੂੰ ਵੀ ਟੂਰਨਾਮੈਂਟ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ।ਇੰਗਲੈਂਡ ਦਾ ਲਾਇਮਐਨਸਨ ਇਸ ਜਿੱਤ ਦਾ ਹੀਰੋ ਰਿਹਾ।
ਭਾਰਤ ਦੇ ਆਖਰੀ ਇਮਤਿਹਾਨ ਦੀ ਘੜੀ ਕੱਲ੍ਹ
ਵਿਸ਼ਵ ਕੱਪ ਹੌਕੀ ਪੂਲ ਸੀ ਦੇ ਆਖਰੀ ਮੈਚ ਕੱਲ ਅਠ ਦਸੰਬਰ ਨੂੰ ਖੇਡੇ ਜਾਣਗੇ ਇਹ ਭਾਰਤ ਦੇ ਇਮਤਿਹਾਨ ਦੀ ਆਖਰੀ ਘੜੀ ਹੋਵੇਗਬੀ ਜੇਕਰ ਭਾਰਤ ਕਨੇਡਾ ਨੂੰ ਅਸਾਨੀ ਨਾਲ ਹਰਾ ਦਿੰਦਾ ਹੈ ਤਾਂ ਸਿੱਧਾ ਕੂਆਟਰ ਫਾਇਨਲ ਵਿੱਚ ਪੁੱਜ ਜਾਵੇਗਾ ਕੱਲ ਅੱਠ ਦਸੰਬਰ ਨੂੰ ਵਿਸ਼ਵ ਹਾਕੀ ਪਹਿਲਾ ਮੁਕਾਬਲਾ ਬੈਲਜੀਅਮ ਬਨਾਮ ਦੱਖਣੀ ਅਫਰੀਕਾ ਵਿਚਕਾਰ ਸ਼ਾਮ ਪੰਜ ਵਜੇ ਜਦਕਿ ਦੂਸਰਾ ਮੁਕਾਬਲਾ ਭਾਰਤ ਬਨਾਮ ਕਨੇਡਾ ਵਿਚਕਾਰ ਸ਼ਾਮ ਸੱਤ ਵਜੇ ਖੇਡਿਆ ਜਾਵੇਗਾ ਇਹਨਾਂ ਮੈਚ ਦਾ ਸਟਾਰ ਸਪੋਰਟਸ ਵਨ ਟੀ ਵੀ ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
Have something to say? Post your comment

More News News

ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ? ਫੋਕ ਸਟੂਡੀਓ ਗੁਰਬਾਣੀ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੀ ਕਥਾ ਵਾਚਕ ਦੇ ਨਿੱਤਨੇਮ ਪਾਠ ਰਿਲੀਜ਼ ਗ੍ਰਾਮ ਪੰਚਾਇਤ ਆਮ ਚੋਣਾਂ ਦੀ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਡੀ.ਆਈ.ਜੀ. ਡੀ.ਐਸ.ਗੋਲਾ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ ਲਗਾਉਣ ਦੀ ਰਸਮ ਅਦਾ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਹੜ ਰੋਗ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਭਿੱਖੀਵਿੰਡ ਵਿਖੇ ਮਨਾਏ ਜਸ਼ਨ ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ 'ਚ ਜਿੱਤ ਦੀ ਖੁਸ਼ੀ ਇਲਾਕੇ ਦਾ ਮਾਣ ਹਰਪ੍ਰੀਤ ਸਿੰਘ ਦੈਹਿੜੂ ਸਰਪੰਚੀ ਲਈ ਸੁਹਿਰਦ ਉਮੀਦਵਾਰ
-
-
-