Thursday, June 20, 2019
FOLLOW US ON

Article

ਪੰਜਾਬੀ ਫਿਲਮ “ਭੱਜੋ ਵੀਰੋ ਵੇ” ਵਿੱਚ “ਛਿੰਦੇ ਦੇ ਰੋਲ ਵਿੱਚ ਨਜ਼ਰ ਆਵੇਗਾ - ਕਾਕਾ ਕੌਤਕੀ ਮਾਨਸਾ

December 08, 2018 10:56 PM

ਪੰਜਾਬੀ ਫਿਲਮ “ਭੱਜੋ ਵੀਰੋ ਵੇ” ਵਿੱਚ “ਛਿੰਦੇ ਦੇ ਰੋਲ ਵਿੱਚ ਨਜ਼ਰ ਆਵੇਗਾ - ਕਾਕਾ ਕੌਤਕੀ ਮਾਨਸਾ

ਦੋਸਤੋ ਸਿਆਣੇ ਸਾਥੀ ਸੱਚ ਹੀ ਕਹਿੰਦੇ ਹਨ ਕਿ ਇਨਸਾਨ ਸਖਤ ਅਤੇ ਦ੍ਰਿੜ ਇਰਾਦੇ ਦਾ ਮਾਲਕ ਹੋਵੇ ਤਾਂ ਮੁਸ਼ਕਲ ਤੋਂ ਮੁਸ਼ਕਲ ਕੰਮ ਨੂੰ ਪੂਰਾ ਕਰਕੇ ਹੀ ਦਮ ਲੈਂਦਾ ਹੈ। ਜੇਕਰ ਸੱਚੇ ਦਿਲੋਂ ਉਹ ਮਿਹਨਤ ਨੂੰ ਲਗਾਤਾਰ ਜਾਰੀ ਰੱਖੇ ਤਾਂ ਦੁਨੀਆਂ ਦੀ ਹਰ ਉਸ ਮੰਜਿਲ ਨੂੰ ਹਾਸਲ ਕਰਨ ਲਈ ਕੋਈ ਜਿਆਦਾ ਵਕਤ ਨਹੀਂ ਲਗਦਾ। ਜਿਸ ਬਾਰੇ ਜਿਆਦਾਤਰ ਲੋਕ ਅਕਸਰ ਹੀ ਸੋਚਦੇ ਰਹਿ ਜਾਂਦੇ ਹਨ। ਅਜਿਹੀਆਂ ਹੀ ਬੁਲੰਦੀਆਂ ਨੂੰ ਛੂਹ ਰਿਹਾ ਹੈ ਕਾਕਾ ਕੌਤਕੀ ਜਿਸ ਦਾ ਪੂਰਾ ਨਾਮ ਕਾਕਾ ਮਾਨਸਾ ਹੈ। ਜਿਸ ਨੇ 6 ਸਾਲ ਦੀ ਉਮਰ ਵਿੱਚ ਪ੍ਰਸਿੱਧ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਨਾਲ ਥੀਏਟਰ ਤੋਂ ਸ਼ੁਰੂਆਤ ਕੀਤੀ। ਕਾਕੇ ਦੇ ਲਿਖੇ ਹੋਏ ਪਹਿਲੇ ਨਾਟਕ “ਅੰਨ੍ਹੇ ਨਿਸ਼ਾਨਚੀ” ਵਿੱਚ ਮੁਸਲਿਮ ਬੱਚੇ ਦਾ ਕਿਰਦਾਰ ਨਿਭਾਇਆ ਅਤੇ ਉਸ ਤੋਂ ਬਾਅਦ ਲਗਾਤਾਰ ਨਾਟਕਾਂ ਵਿੱਚ ਭਾਗ ਲੈਂਦਾ ਰਿਹਾ। ਜਲੰਧਰ ਦੂਰਦਰਸ਼ਨ ਵੱਲੋਂ ਛੋਟੇ ਪਰਦੇ ਤੇ ਸੀਰੀਅਲ “ਜੂਨ ਚੁਰਾਸੀ” ਵਿੱਚ ਵੀ ਅਹਿਮ ਕਿਰਦਾਰ ਨਿਭਾਇਆ ਉਸ ਤੋਂ ਬਾਅਦ ਪੰਜਾਬੀ ਸਿਨਮੇ ਦੀਆਂ ਹਿਟ ਫਿਲਮਾਂ 2005 ਵਿੱਚ ਰੀਲੀਜ ਹੋਈ ਪੰਜਾਬੀ ਫਿਲਮ “ਕਬੱਡੀ ਇੱਕ ਮੁੱਹਬਤ, ਵਿਆਹ 70 ਕਿਲੋਮੀਟਰ. ਯੋਧਾ ਦ ਵਾਰੀਅਰ, ਦਾ ਬਲਡ ਸਟਰੀਟ. ਪੁਲਿਸ ਇਨ ਪੋਲੀਵੁੱਡ, ਸਰਦਾਰ ਮੁਹੰਮਦ” ਆਦਿ ਫਿਲਮਾਂ ਵਿੱਚ ਕਾਕਾ ਕੌਤਕੀ ਨੇ ਆਪਣੇ ਅਹਿਮ ਕਿਰਦਾਰ ਨਿਭਾਏ। ਕਾਕਾ ਕੌਤਕੀ ਦਾ ਜਨਮ ਮਾਨਸਾ ਵਿਖੇ ਪਿਤਾ ਗਾਂਧਾ ਸਿੰਘ ਅਤੇ ਮਾਤਾ ਰਜਿੰਦਰ ਕੌਰ ਦਾਨੀ ਦੀ ਕੁੱਖੋਂ ਹੋਇਆ। ਕਾਕਾ ਕੌਤਕੀ ਨੇ ਮੁੱਢਲੀ ਪੜ੍ਹਾਈ ਦਸਮੇਸ਼ ਪਲਬਿਕ ਸੂਕਲ ਤੋਂ ਅਤੇ ਬਾਰ੍ਹਵੀ ਪੜ੍ਹਾਈ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਅਤੇ ਬੀ.ਏ. ਦੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ ਅਤੇ 2003 ਵਿੱਚ ਐਮ.ਏ. ਥੀਏਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਕਾਕਾ ਕੌਤਕੀ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਦੀ ਆਉਣ ਵਾਲੀ ਹਿੰਦੀ ਫਿਲਮ ਬਾਲੀਵੁੱਡ ਦੇ ਅਭਿਨੇਤਾ ਰਿਸ਼ੀ ਕਪੂਰ ਅਤੇ ਰਾਮ ਕਪੂਰ ਨਾਲ ਫਿਲਮ “ਆਈ ਬਲਾ ਕੋਰ ਟਾਲ ਤੂ ਅਤੇ ਪੰਜਾਬੀ ਫਿਲਮ ਪੰਜਖਾਬ, ਸੌਰੀ 22 ਸੌਰੀ, ਦਾ ਯੂਥ ਅਤੇ 14 ਦਸੰਬਰ ਨੂੰ ਉਸਦੀ ਅਹਿਮ ਕਿਰਦਾਰ ਵਾਲੀ ਫਿਲਮ ਭੱਜੋ ਵੀਰੋ ਵੇ” ਰਿਲੀਜ ਹੋਣ ਜਾ ਰਹੀ ਹੈ। ਜਿਸ ਵਿੱਚ ਉਸ ਨੇ ਛਿੰਦੇ ਦਾ ਰੋਲ ਅਦਾ ਕੀਤਾ ਹੈ।
ਬਿਕਰਮ ਸਿੰਘ ਵਿੱਕੀ (ਮਾਨਸਾ)
75082-42992

Have something to say? Post your comment