Thursday, June 20, 2019
FOLLOW US ON

Poem

ਬਿਨ ਮਸਲਹਤ ਨਾ//ਸੁਰਿੰਦਰ 'ਮਾਣੂੰਕੇ ਗਿੱਲ'

December 31, 2018 09:55 PM

ਬਿਨ ਮਸਲਹਤ ਨਾ:

ਬਿਨ ਮਸਲਹਤ ਨਾ ਉਠ ਵੇ ਜਾਈ,
ਬਣੀ ਸਿਆਣਾ ਗੱਲ ਪੱਲੇ ਪਾਈ।
ਪੱਲੇ ਹੀ ਤਾਂ ਪਾਉਣ ਆਇਆ ਤੂੰ,
ਨਾ ਗੀਤ ਜਸਨ ਦੇ ਗਾਉਣ ਆਇਆ ਤੂੰ,
ਨਾ ਗੀਤ ਅਜਿਹੇ ਤੂੰ ਵੇ ਗਾਈ,
ਬਿਨ ਮਸਲਹਤ ਨਾ ਉਠ ਵੇ ਜਾਈ,
ਬਣੀ ਸਿਆਣਾ ਕੁਝ ਪੱਲੇ ਪਾਈ।
ਜਸaਨ ਨਾ ਕੋਈ ਜਿੰਦਗੀ ਤੇਰੀ,
ਕਿਉ ਚਮਕ-ਦਕਮ'ਚ ਤੂੰ ਵੇ ਘੇਰੀ,
ਗੌਰ ਕਰੀ ਨਾ ਇੰਝ ਚਮਕਾਈ,
ਬਿਨ ਮਸਲਹਤ ਨਾ ਉਠ ਵੇ ਜਾਈ,
ਬਣੀ ਸਿਆਣਾ ਕੁਝ ਪੱਲੇ ਪਾਈ।
ਮਲਕੁਲ ਮੌਤ ਨੇ ਇੱਕ ਦਿਨ ਆਉਣਾ,
ਉਹਨੇ ਤੈਨੂੰ ਸਦਾ ਸਵਾਉਣਾ,
ਇਹ ਗੱਲ ਸੱਚੀ ਝੂਠ ਨਾ ਕਾਈ,
ਬਿਨ ਮਸਲਹਤ ਨਾ ਉਠ ਵੇ ਜਾਈ,
ਬਣੀ ਸਿਆਣਾ ਕੁਝ ਪੱਲੇ ਪਾਈ।
ਪਹੁੰਚ ਤੂੰ ਉਸ ਤੱਕ ਪਹਿਲਾਂ ਕਰ ਲੈ,
ਆਪਣੇ ਆਪ ਨੂੰ ਇੰਨਾ ਭਰ ਲੈ,
ਕਰ ਸਕੇ ਨਾ ਉਹ ਕੋਈ ਭਰਾਈ,
ਬਿਨ ਮਸਲਹਤ ਨਾ ਉਠ ਵੇ ਜਾਈ,
ਬਣੀ ਸਿਆਣਾ ਕੁਝ ਪੱਲੇ ਪਾਈ।
'ਸੁਰਿੰਦਰ' ਮੁਹਾਣਾ ਉਹੀ ਹੈ ਵੇ,
ਬਾਕੀ ਗੈਰ ਤੇ ਕੋਈ ਹੈ ਵੇ,
ਉਸਦੀ ਹੋਣੀ ਅੰਤ ਰਸਾਈ,
ਬਿਨ ਮਸਲਹਤ ਨਾ ਉਠ ਵੇ ਜਾਈ,
ਬਣੀ ਸਿਆਣਾ ਕੁਝ ਪੱਲੇ ਪਾਈ।


ਸੁਰਿੰਦਰ 'ਮਾਣੂੰਕੇ ਗਿੱਲ'

Have something to say? Post your comment