Thursday, June 20, 2019
FOLLOW US ON

Poem

"ਸੰਘਰਸ਼ਾ ਦੇ ਸੂਰਜ"

January 01, 2019 09:22 PM
"ਸੰਘਰਸ਼ਾ ਦੇ ਸੂਰਜ"
ਸਬਰਾਂ ਦੇ ਉੱਚੇ ਪਰਬਤ ਹਾਂ,
ਰਾਹਾਂ ਨਾਲ ਯਾਰੀ ਲਾਵਾਂਗੇ,
ਮਜਿੰਲ ਹੈ ਭਾਂਵੇ ਦੂਰ ਖੜੀ,
ਫਤਿਹ ਦੇ ਕੈਂਂਠੇ ਪਾਵਾਂਗੇ।
 
ਨੀਦਾਂ ਨਹੀ ਆਵਣ ਦਿੰਦੇ,
ਜੋ ਦਿਨ ਰਾਤ ਸਿਤਾਉਂਦੇ ਨੇ,
ਕਿਤਾਬਾਂ ਦੀ ਕੋਠੜੀ ਚ ਬੈਠੇ,
ਮੈਂ ਅਤੇ ਕੁਝ ਮੇਰੇ ਸੁਪਨੇ।
 
ਸੂਹੇ ਸੁੱਚੇ ਖ਼ਾਬਾਂ ਦੇ ਖੰਭਾਂ ਨਾਲ,
ਨੀਲੇ ਅੰਬਰੀਂ ਉਡਾਰੀ ਲਾਵਾਂਗੇ,
ਜੋ ਰੁੱਤਾਂ ਤੇ ਖੂਨਾਂ ਨੂੰ ਬਖਸ਼ਸ਼ ਹੈ,
ਜੀਵਨ ਚ ਮਹਿਕ ਲਿਆਵਾਂਗੇ।
 
ਨਵਪ੍ਰੀਤ ਸਿੰਘ
ਪਿੰਡ-ਕੂ-ਪੁਰ,
(ਅੱਡਾ-ਕਠਾਰ),
ਜਲੰਧਰ।
 
Have something to say? Post your comment