Poem

ਤੇਰਾ ਕੱਤਣ ਵੱਲ........?

January 01, 2019 09:29 PM

ਤੇਰਾ ਕੱਤਣ ਵੱਲ........?

ਤੇਰਾ ਕੱਤਣ ਵੱਲ ਧਿਆਨ ਨਹੀ,
ਕਿਉ ਬੇ-ਸਮਝੇ ਸਮਝੇਗੀ ਤੂੰ,
ਕਿ ਇਸਤੋ ਕੋਈ ਵੱਧ ਸਿਆਣ ਨਹੀ।
ਮੁਫਤੀ ਚਰਖਾ ਹੱਥ ਤੇਰੇ ਆਇਆ,
ਨਾ ਪੱਲਿਓ ਤੂੰ ਕੁਝ ਲਗਾਇਆ,
ਮੇਹਨਤ ਦਾ ਤੂੰ ਮੁੱਲ ਨਾ ਪਾਇਆ,
ਕੋਈ ਇਸਤੋ ਵੱਡਾ ਘਾਣ ਨਹੀ,
ਤੇਰਾ ਕੱਤਣ ਵੱਲ ਧਿਆਨ ਨਹੀ,
ਕਿਉ ਬੇ-ਸਮਝੇ ਸਮਝੇਗੀ ਤੂੰ,
ਕਿ ਇਸਤੋ ਕੋਈ ਵੱਧ ਸਿਆਣ ਨਹੀ।
ਇਹ ਚਰਖਾ ਤੇਰਾ ਰੰਗ ਰੰਗੀਲਾਂ,
ਭੇਦ ਨਾ ਪਾਇਆ ਕੀਤਾ ਤੀਲਾ,
ਕੀਤਾ ਨਹੀ ਸੀ ਕੋਈ ਵਸੀਲਾ,
ਤੂੰ ਲਾਇਆ ਕੋਈ ਤਾਣ ਨਹੀ,
ਤੇਰਾ ਕੱਤਣ ਵੱਲ ਧਿਆਨ ਨਹੀ,
ਕਿਉ ਬੇ-ਸਮਝੇ ਸਮਝੇਗੀ ਤੂੰ,
ਕਿ ਇਸਤੋ ਵੱਧ ਕੋਈ ਸਿਆਣ ਨਹੀ।
ਇਸ ਚਰਖੇ ਦੀ ਕੀਮਤ ਭਾਰੀ,
ਤੂੰ ਕੀ ਜਾਣੇ ਕਦਰ ਗਵਾਰੀ,
ਉਚੀ ਨਜਰੇ ਫਿਰੇ ਹੰਕਾਰੀ,
ਕੋਈ ਇਸਤੋ ਵੱਡਾ ਗੁਮਾਨ ਨਹੀ,
ਤੇਰਾ ਕੱਤਣ ਵੱਲ ਧਿਆਨ ਨਹੀ,
ਕਿਉ ਬੇ-ਸਮਝੇ ਸਮਝੇਗੀ ਤੂੰ,
ਕਿ ਇਸਤੋ ਕੋਈ ਵੱਧ ਸਿਆਣ ਨਹੀ।
ਕੱਤੀ ਨਾ ਤੂੰ ਸੇਰ 'ਚ ਪੂਣੀ,
ਤਾਈਓ ਭਟਕੀ ਫਿਰੇ ਵਿਹੂਣੀ,
ਇੱਕ ਦਿਨ ਉਠਣੀ ਵਿੱਚੋ ਧੂਣੀ,
ਜਦੋ ਰਹਿਣੀ ਅੰਦਰੋ ਜਾਨ ਨਹੀ,
ਤੇਰਾ ਕੱਤਣ ਵੱਲ ਧਿਆਨ ਨਹੀ,
ਕਿਉ ਬੇ-ਸਮਝੇ ਸਮਝੇਗੀ ਤੂੰ,
ਕਿ ਇਸਤੋ ਵੱਧ ਕੋਈ ਸਿਆਣ ਨਹੀ।
ਅਜੇ ਵੀ ਚਰਖੇ ਤੰਦ ਤੂੰ ਪਾ ਲੈ,
ਬਚਦਾ ਹੈ ਤਾਂ ਤੂੰ ਬਚਾ ਲੈ,
ਧੂੜ ਪਈ ਨੂੰ ਤੂੰ ਹਟਾ ਲੈ,
'ਸੁਰਿੰਦਰ'ਆਉਣਾ ਕਿਸੇ ਬਚਾਣ ਨਹੀ,
ਤੇਰਾ ਕੱਤਣ ਵੱਲ ਧਿਆਨ ਨਹੀ,
ਕਿਉ ਬੇ-ਸਮਝੇ ਸਮਝੇਗੀ ਤੂੰ,
ਕਿ ਇਸਤੋ ਕੋਈ ਵੱਧ ਸਿਆਣ ਨਹੀ।

ਸੁਰਿੰਦਰ 'ਮਾਣੂੰਕੇ ਗਿੱਲ'

Have something to say? Post your comment