Thursday, June 20, 2019
FOLLOW US ON

Poem

"ਖੁਸ਼ਆਮਦੀਦ 2019"

January 01, 2019 09:31 PM
 
"ਖੁਸ਼ਆਮਦੀਦ 2019"
 
ਕਰਾਂ ਮੈਂ ਖੁਸ਼ਆਮਦੀਦ 2019 ਤੈਨੂੰ
ਐਸਾ ਨਵਾਂ ਸੂਰਜ ਉਗਾਈਂ
ਮਿਟ ਜਾਵੇ ਨ੍ਹੇਰਾ ਦੁੱਖਾਂ, ਦਰਦਾਂ ਤੇ ਗ਼ਮੀਆਂ ਦਾ
ਖੁਸ਼ੀਆਂ ਦਾ ਚਾਨਣ ਵਰ੍ਹਾਈਂ......
 
ਹਰ ਇੱਕ ਘਰ ਵਿੱਚ ਹੋਵੇ ਖੁਸ਼ਹਾਲੀ
ਮੰਦਹਾਲੀ ਦੇ ਹਾਲਾਤਾਂ ਤੋਂ ਬਚਾਈਂ
ਪੁੱਟ ਦੇਵੀਂ ਜੜ੍ਹ ਲੱਗੀ ਬੇਰੁਜ਼ਗਾਰੀ ਵਾਲੀ
ਸਾਰਿਆਂ ਨੂੰ ਕੰਮ ਧੰਦੇ ਲਾਈਂ......
 
ਗੰਢ ਦੇਵੀਂ ਰਿਸ਼ਤੇ ਜੋ ਟੁੱਟ ਗਏ ਸੀ ਕਿਸੇ ਗੱਲੋਂ
ਸੱਭ ਨਾਲ ਨੇੜਤਾ ਵਧਾਈਂ
ਹੋਵੇ ਨਾ ਕੋਈ ਨੰਗਾ ਤਨੋ, ਸੌਵੇਂ ਨਾ ਕੋਈ ਭੁਖਾ
ਰੋਟੀ ਸੱਭ ਨੂੰ ਦੋ ਟਾਈਮ ਦੀ ਖਵਾਈਂ......
 
ਸਾਰੀ ਦੁਨੀਆਂ ਦੇ ਵਿੱਚ ਸ਼ਾਂਤੀ ਹੋ ਜਾਵੇ ਰੱਬਾ
ਐਸੀ ਕੋਈ ਖੇਡ ਤੂੰ ਰਚਾਈਂ
ਮਿਟ ਜਾਵੇ ਨਫ਼ਰਤ ਧਰਮਾਂ ਦੇ ਬੀਚ ਵਾਲੀ
ਸੱਭ ਨੂੰ ਸੁਮੱਤ ਬਖ਼ਸ਼ਾਈਂ...... 
 
ਸਾਰਿਆਂ ਦੇ ਸੁਪਨੇ ਸਾਕਾਰ ਕਰੀਂ, ਵੇਖੇ ਜਿਹੜੇ 
ਕਾਮਯਾਬੀ ਸੱਭ ਨੂੰ ਦੁਆਈਂ
"ਦੂਹੜਿਆਂ ਦਾ ਖੁਸ਼ੀ" ਹੱਥ ਜੋੜ ਅਰਦਾਸ ਕਰੇ
ਸਾਰਿਆਂ ਦੇ ਬੇੜੇ ਬੰਨੇ ਲਾਈਂ
 
ਕਰਾਂ ਮੈਂ ਖੁਸ਼ਆਮਦੀਦ 2019 ਤੈਨੂੰ
ਐਸਾ ਨਵਾਂ ਸੂਰਜ ਉਗਾਈਂ
ਮਿਟ ਜਾਵੇ ਨ੍ਹੇਰਾ ਦੁੱਖਾਂ, ਦਰਦਾਂ ਤੇ ਗ਼ਮੀਆਂ ਦਾ
ਖੁਸ਼ੀਆਂ ਦਾ ਚਾਨਣ ਵਰ੍ਹਾਈਂ......
 
ਖੁਸ਼ੀ ਮੁਹੰਮਦ "ਚੱਠਾ"
ਪਿੰਡ ਤੇ ਡਾਕ:  ਦੂਹੜੇ (ਜਲੰਧਰ)
ਮੋਬ/ਵਟਸਐਪ:  9779025356
Have something to say? Post your comment