Thursday, June 20, 2019
FOLLOW US ON

Article

ਫ਼ਿਲਮੀ ਜਗਤ ਦੇ ਕਾਦਰ ਯਾਰ 'ਕਾਦਰ ਖਾਂ' ਜ਼ਿੰਦਗੀ ਦੇ ਸੰਗੀਨ ਸਫ਼ਰ ਤੋਂ ਮੋੜਾ ਪਾ ਗਏ

January 01, 2019 09:45 PM
 
 
ਕਾਮੇਡੀ ਅਤੇ ਨੈਗੇਟਿਵ ਰੋਲ ਵਿੱਚ ਆਪਣੀ ਬਾ-ਕਮਾਲ, ਲਾ-ਜਵਾਬ ਭੂਮਿਕਾ ਨਿਭਾਉਂਣ ਵਾਲਾ
ਇਹ ਸਟਾਰ ਫ਼ਿਲਮੀ ਜਗਤ ਨੂੰ ਹਮੇਸ਼ਾਂ ਲਈ ਨਵੇਂ ਸਾਲ 'ਤੇ ਅਲਵਿਦਾ ਕਹਿ ਗਿਆ। ਉਸ ਦੀ ਉਮਰ
ਲਗਭਗ 81 ਸਾਲ ਦੀ ਸੀ ਤੇ ਉਹ ਇਸ ਵਕਤ ਕਿਸੇ ਲੰਬੀ ਬੀਮਾਰੀ ਤਹਿਤ ਕਨੇਡਾ ਦੇ ਇੱਕ
ਹਸਪਤਾਲ ਵਿੱਚ ਦਾਖ਼ਲ ਸਨ। ਕਾਦਰ ਖਾਂ ਦੀ ਮੌਤ ਦੀਆਂ ਅਫ਼ਵਾਹਾਂ ਤਾਂ ਪਹਿਲਾਂ ਵੀ ਫ਼ੈਲ
ਚੁੱਕ ਸਨ ਪਰ ਨਵੇਂ ਸਾਲ ਦੀ ਆਮਦ ਨੇ ਉਸ ਦੀ ਜ਼ਿੰਦਗੀ ਤੋਂ ਅੰਤਿਮ ਸਫ਼ਰ ਵੱਲ ਮੋੜ ਦਿੱਤਾ
ਜਿਸ ਕਾਰਨ ਫ਼ਿਲਮ ਜਗਤ ਦੇ ਇੱਕ ਮਸ਼ਹੂਰ ਸਟਾਰ ਦੇ ਚਾਹਵਾਨ ਦਰਸ਼ਕਾਂ ਦੇ ਦਿਲਾਂ ਵਿੱਚ ਸੋਗ
ਦੀ ਲਹਿਰ ਦੌੜ ਗਈ।
ਜਿੱਥੇ ਇੱਕ ਪਾਸੇ ਨਵੇਂ ਸਾਲ ਦੀ ਆਮਦ 'ਤੇ ਇੱਕ ਦੂਜੇ ਨੂੰ ਨਵਾਂ ਸਾਲ ਮੁਬਾਰਕ ਕਹਿ ਕੇ
ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਉੱਥੇ ਦੂਜੇ ਪਾਸੇ ਕਾਦਰ ਖ਼ਾਨ ਦੀ ਮੌਤ ਨੇ ਉਸਦੇ
ਚਾਹੁੰਣ ਵਾਲਿਆਂ ਦੇ ਦਿਲਾਂ 'ਤੇ ਗ਼ਮਾਂ ਦੀ ਪਰਛਾਈ ਦਾ ਆਲਮ ਵੀ ਛਾ ਗਿਆ ਹੈ। ਕਾਦਰ ਖ਼ਾਨ
ਦੀ ਮੌਤ 31 ਦਸੰਬਰ ਸਾਮ 6 ਵਜੇ ਕਨੇਡਾ ਦੇ ਇੱਕ ਹਸਪਤਾਲ ਵਿੱਚ ਹੋਈ ਜਿੱਥੇ ਕਿ ਉਨਾਂ
ਦਾ ਕਿਸੇ ਲੰਬੀ ਬੀਮਾਰੀ ਤਹਿਤ ਜ਼ੇਰੇ ਇਲਾਜ਼ ਸਨ। ਉਹ ਹਸਪਤਾਲ ਵਿੱਚ 16-17 ਹਫ਼ਤੇ ਤੋਂ
ਬਾਅਦ ਆਪਣੀ ਇਸ ਨਾ-ਮੁਰਾਦ ਬੀਮਾਰੀ ਨਾਲ ਲੜਦੇ ਹੋਏ ਅੰਤ ਜ਼ਿੰਦਗੀ ਨੂੰ ਅਲਵਿਦਾ ਕਹਿ
ਗਏ। ਇਹ ਕਿਹਾ ਜਾ ਰਿਹਾ ਹੈ ਕਿ ਉਨਾਂ ਦੇ ਅੰਤਿਮ ਸੰਸਕਾਰ ਉੱਥੇ ਕਨੇਡਾ ਵਿਖੇ ਹੀ ਕੀਤੇ
ਜਾਣਗੇ।
ਕਾਦਰ ਖ਼ਾਨ ਦੀ 81 ਸਾਲ (22 ਅਕਤੂਬਰ, 1937 ਤੋਂ 31 ਦਸੰਬਰ 2018) ਜੀਵਨ ਯਾਤਰਾ ਨੂੰ
ਫ਼ਿਲਮੀ ਜਗਤ ਵਿੱਚ ਅਮਰ ਰਹਿਣ ਦੀ ਉਪਾਧੀ ਪ੍ਰਦਾਨ ਕਰ ਗਈ ਹੈ। ਕਾਦਰ ਖ਼ਾਨ ਨਾ ਸਿਰਫ਼
ਫ਼ਿਲਮੀ ਅਭਿਨੇਤਾ ਹੀ ਸਨ ਬਲਕਿ ਉਹ ਇੱਕ ਸਕਰੀਨ ਰਾਈਟਰ, ਕਮੇਡੀਅਨ ਅਤੇ ਡਾਇਰੈਕਟਰ ਵੀ
ਸਨ। ਉਨਾਂ ਨੇ ਲਗਭਗ 300 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਏਨਾਂ ਹੀ ਨਹੀਂ
ਉਨਾਂ ਨੇ ਤਕਰੀਬਨ 200 ਦੇ ਲਗਭਗ ਫ਼ਿਲਮਾਂ ਦੇ ਡਾਇਲਾਗ ਵੀ ਲਿਖੇ। ਉਨਾਂ ਨੇ ਇਸਮਾਇਲ
ਯੂਸਫ਼ ਕਾਲਜ ਜੋ ਕਿ ਬੰਬਈ ਯੂਨੀਵਰਸਿਟੀ ਨਾਲ ਸੰਬੰਧਿਤ ਹਨ ਤੋਂ ਗ੍ਰੈਜੁਏਸ਼ਨ ਕੀਤੀ।
ਏਨਾਂ ਹੀ ਨਹੀਂ ਉਨਾਂ ਨੇ 1970 ਦਹਾਕੇ ਦੇ ਸ਼ੁਰੂ ਵਿੱਚ ਫ਼ਿਲਮ ਉਦਯੋਗ ਵਿੱਚ ਦਾਖ਼ਲ ਹੋਣ
ਤੋਂ ਪਹਿਲਾਂ ਐੱਮ. ਐੱਚ. ਸੰਬੂ ਸਿਦਕ ਕਾਲਜ ਆਫ਼ ਇੰਜੀਨੀਅਰਿੰਗ, ਸਿਵਲ ਇੰਜੀਨੀਅਰ ਦੇ
ਪ੍ਰੋਫ਼ੈਸਰ ਦੇ ਤੌਰ 'ਤੇ ਪੜਾਇਆ ਵੀ। ਕਿਉਂਕਿ ਉਨਾਂ ਨੇ ਸ਼ਿਵਲ ਇੰਜੀਨੀਅਰਿੰਗ ਵਿੱਚ
ਵਿਸ਼ੇਸ਼ੱਗ ਇੰਜੀਨੀਅਰਿੰਗ ਦੇ ਇੱਕ ਮਾਸਟਰ ਡਿਪਲੋਮਾ ਇੰਨ ਇੰਜੀਨੀਅਰਿੰਗ (ਆਈ. ਐੱਮ. ਈ.)
ਵੀ ਪ੍ਰਾਪਤ ਕੀਤੀ।
ਉਨਾਂ ਦਾ ਜਨਮ ਕਾਬੁਲ, ਅਫ਼ਗਾਨ ਵਿਖੇ, ਪਿਤਾ ਅਬਦੁੱਲ ਰਹਿਮਾਨ ਖ਼ਾਨ (ਕੰਧਾਰ) ਅਤੇ ਮਾਤਾ
ਇਕਬਾਲ ਬੇਗ਼ਮ (ਪਿਸ਼ਨ, ਬ੍ਰਿਟਿਸ਼, ਭਾਰਤ- ਹੁਣ ਬਲੋਚਿਸਤਾਨ) ਦੇ ਘਰ ਹੋਇਆ। ਖ਼ਾਨ ਸਾਹਿਬ
ਦੇ ਤਿੰਨ ਭਾਈ ਸਮਸ਼-ਉਰ-ਰਹਿਮਾਨ, ਫ਼ਜ਼ਲ ਰਹਿਮਾਨ ਅਤੇ ਹਬੀਬ-ਉਰ-ਰਹਿਮਾਨ ਸਨ। ਖ਼ਾਨ ਸਾਹਿਬ
ਨੇ ਫ਼ਿਲਮ ਜਗਤ ਵਿੱਚ ਜ਼ਿਆਦਾਤਰ ਰਾਜੇਸ਼ ਖੰਨਾ, ਜਤਿੰਦਰ, ਫ਼ਿਰੋਜ ਖਾਂ, ਅਮਿਤਾਬ ਬੱਚਨ,
ਅਨਿਲ ਕਪੂਰ ਅਤੇ ਗੋਬਿੰਦਾ ਆਦਿ ਨਾਲ ਕੰਮ ਕੀਤਾ। ਇਸ ਤੋਂ ਇਲਾਵਾ ਕਾਮੇਡੀ ਸਾਈਡ ਰੋਲ
ਵਿੱਚ ਅਸਰਾਨੀ ਅਤੇ ਜੌਨੀ ਲੀਵਰ ਆਦਿ ਨਾਲ ਵੀ ਖ਼ੂਬ ਰੰਗ ਬੰਨਿਆ ਹੈ। ਜਿੱਥੇ ਉਨਾਂ ਨੇ
ਨੈਗਟਿਵ ਰੋਲਾਂ ਨੂੰ ਬਾਖ਼ੂਬੀ ਆਪਣੇ ਵਿੱਚ ਢਾਲ ਕੇ ਦਰਸ਼ਕਾਂ ਤੋਂ ਲੋਹਾ ਮਨਵਾਇਆ ਉੱਥੇ
ਉਨਾਂ ਨੇ ਕਾਮੇਡੀ ਵੀ ਬਾ-ਕਮਾਲ ਕੀਤੀ ਹੈ।
ਉਨਾਂ ਨੇ ਦਾਗ਼ ਫ਼ਿਲਮ ਨਾਲ ਸ਼ੁਰੂਆਤ ਕੀਤੀ ਸੀ ਇਸ ਦੇ ਨਾਲ ਦੀ ਉਨਾਂ ਨੇ ਦਿਲ ਦੀਵਾਨਾ,
ਉਮਰ ਕੈਦ, ਮੁਕਤ, ਚੋਰ ਸਿਪਾਹੀ, ਮੁਕੱਦਰ ਕਾ ਸਿਕੰਦਰ, ਮਿਸਟਰ ਨਟਵਰ ਲਾਲ ਆਦਿ ਵਿੱਚ
ਛੋਟੀਆਂ ਭੂਮਿਕਾਵਾਂ ਵੀ ਨਿਭਾਈਆਂ ਹਨ। ਇਸ ਤੋਂ ਇਲਾਵਾ ਉਨਾਂ ਨੇ ਮਹਾ ਚੋਰ, ਛੈਲਾ
ਬਾਬੂ, ਫਿਫਟੀ-ਫਿਫਟੀ, ਮਕਸਦ, ਨਵਾਂ ਕਦਮ ਅਤੇ ਨਸੀਅਤ ਆਦਿ ਫ਼ਿਲਮਾਂ ਵਿੱਚ ਵੀ ਕੰਮ
ਕੀਤਾ। ਪਰਵਰਿਸ਼, ਧੰਨ ਦੌਲਤ, ਮੇਰੀ ਆਵਾਜ਼ ਸੁਣੋ, ਸਨਮ ਤੇਰੀ ਕਸਮ, ਨਸੀਬ ਅਤੇ ਨੌਕਰ
ਬੀਬੀ ਕਾ ਆਦਿ ਵਿੱਚ ਬਿਲੈਨ ਦਾ ਕਿਰਦਾਰ ਵੀ ਨਿਭਾਇਆ। ਉਨਾਂ ਨੇ 1984 ਤੋਂ ਬਾਅਦ
ਮਾਸਟਰ ਜੀ, ਧਰਮ ਅਧਿਕਾਰੀ, ਨਸੀਅਤ, ਦੋਸਤੀ ਦੁਸ਼ਮਣੀ, ਗ੍ਰਹਿ ਸੰਸਾਰ, ਲੋਹਾ,
ਇਨਸਾਨੀਅਤ ਕੇ ਦੁਸ਼ਮਨ, ਇਨਸਾਫ਼ ਕੀ ਪੁਕਾਰ, ਸ਼ੇਰਨੀ, ਸੋਨੇ ਪੇ ਸੁਹਾਗ਼ਾ, ਖ਼ੂਨ ਭਰੀ
ਮਾਂਗ, ਜੈਸੀ ਕਰਨੀ ਵੈਸੀ ਭਰਨੀ, ਬੀਵੀ ਹੋ ਤੋ ਐਸੀ ਆਦਿ ਫ਼ਿਲਮਾਂ ਵਿੱਚ ਕਮਾਲ ਕਰ
ਦਿਖਾਇਆ। ਆਂਖੇ, ਤਕਦੀਰਵਾਲਾ, ਮੈਂ ਖਿਲਾੜੀ ਤੂੰ ਅਨਾੜੀ, ਦੁਲਹੇ ਰਾਜਾ, ਕੁਲੀ ਨੰਬਰ
ਵੱਨ, ਰਾਜਾ ਬਾਬੂ, ਸਾਜਨ ਚਲੇ ਸੁਸਰਾਲ, ਘਰ ਵਾਲੀ ਬਾਹਰ ਵਾਲੀ ਆਦਿ ਵਿੱਚ ਕਮੇਡੀਅਨ ਦੇ
ਤੌਰ 'ਤੇ ਵੀ ਆਪਣੀ ਅਦਾਕਾਰ ਨੂੰ ਸਾਬਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਗੱਲ ਕੀ ਚਾਹੇ ਫ਼ਿਲਮ ਅਭਿਨੇਤਾ, ਡਾਇਰੈਕਟਰ, ਸਕਰੀਨ ਰਾਈਟਰ ਹੋਵੇ ਜਾਂ ਫਿਰ ਨੈਗਟਿਵ
ਜਾਂ ਕਾਮੇਡੀ ਰੋਲ ਮਿਲਿਆ, ਇਨਾਂ ਸਭ ਵਿੱਚ ਖ਼ਾਨ ਨੇ ਆਪਣੀ ਪ੍ਰਤਿਭਾ ਦਾ ਜਾਦੂ ਵਿਖੇਰਨ
ਤੋਂ ਬਾਅਦ ਲੰਬੀ ਬੀਮਾਰੀ ਤਹਿਤ 31 ਦਸੰਬਰ ਸਾਮ 6 ਵਜੇ ਕਨੇਡਾ ਦੇ ਇੱਕ ਹਸਪਤਾਲ ਵਿੱਚ
ਆਪਣੀ ਬੀਮਾਰੀ ਨਾਲ ਲੜਦੇ ਹੋਏ ਅੰਤਿਮ ਸਾਹਾਂ ਤੱਕ ਪੁੱਜ ਗਏ ਅਤੇ ਆਪਣੇ ਫ਼ਿਲਮ ਕੈਰੀਅਰ
ਦੇ ਨਾਲ ਨਾਲ ਅਸਲ ਜ਼ਿੰਦਗੀ ਨੂੰ ਵੀ ਅਲਵਿਦਾ ਕਹਿ ਗਏ। ਪਰ ਉਹ ਜੋ ਫ਼ਿਲਮ ਜਗਤ ਲਈ ਕਰ ਗਏ
ਹਨ ਉਹ ਨਾ ਭੁੱਲਣਯੋਗ ਹੈ।
 
ਪਰਸ਼ੋਤਮ ਲਾਲ ਸਰੋਏ, ਮੋਬਾ : 91-92175-44348
Have something to say? Post your comment