Thursday, June 20, 2019
FOLLOW US ON

Poem

ਮੈ ਕਰਾਂ ਉਡੀਕਾਂ ਤੇਰੀਆਂ:

January 02, 2019 08:35 PM


ਮੈ ਕਰਾਂ ਉਡੀਕਾਂ ਤੇਰੀਆਂ:

ਮੈ ਕਰਾਂ ਉਡੀਕਾਂ ਤੇਰੀਆਂ,
ਕਦੀ ਪਾ ਵੇ ਫੇਰਾ,
ਅੱਜ ਤੇਰੇ ਬਾਝੋ ਮਹਿਰਮਾ,
ਹਰ ਥਾਂ ਵੇ ਹਨੇਰਾ।
ਇੱਕ ਕਮੀ ਤੇਰੀ ਮੈਨੂੰ ਲੋਚਦੀ,
ਦਿਨ ਵੱਢ-ਵੱਢ ਖਾਵੇ,
ਮੈ ਅੱਖ ਲਗਾਵਾਂ ਯਾਦ ਵਿੱਚ,
ਮੈਨੂੰ ਨੀਦਂ ਨਾ ਆਵੇ,
ਇਹ ਝੂਠਾ ਸਭ ਸੰਸਾਰ ਵੇ,
ਇੱਥੇ ਕੋਈ ਨਹੀ ਮੇਰਾ,
ਮੈ ਕਰਾਂ ਉਡੀਕਾਂ ਤੇਰੀਆਂ,
ਵੇ ਪਾ ਤੂੰ ਫੇਰਾ,
ਇੱਕ ਤੇਰੇ ਬਾਝੋ ਮਹਿਰਮਾ,
ਹਰ ਥਾਂ ਵੇ ਹਨੇਰਾ।
ਅੱਜ ਮੈ-ਮੈ ਘੁੱਗੀ ਬੋਲਦੀ,
ਅੱਜ ਮੈ-ਮੈ ਹੋਈ,
ਮੈ ਤੈਂਂ ਤੈਂਂ ਕਰਕੇ ਹੂਕਦਾ,
ਕਿਉ ਤੂੰ ਨਿਰਮੋਹੀ,
ਕੁਝ ਮੋਹ ਦੀ ਤਾਂ ਵੇ ਰੱਖ ਲੈ,
ਕੁਝ ਕਰਕੇ ਜੇਰਾ,
ਮੈ ਕਰਾਂ ਉਡੀਕਾਂ ਤੇਰੀਆਂ,
ਵੇ ਪਾ ਤੂੰ ਫੇਰਾ,
ਇੱਕ ਤੇਰੇ ਬਾਝੋ ਮਹਿਰਮਾ,
ਹਰ ਥਾਂ ਵੇ ਹਨੇਰਾ।
ਕਦੇ ਜੇਰਾ ਸੀ ਤੇਰੀ ਹੌਦਂ ਦਾ,
ਉਹ ਨੂੰ ਸੱਚ ਤਾਂ ਕਰਦੇ,
ਉਹ ਖਾਲੀ ਥਾਂ ਵੇ ਰੜਕਦੀ,
ਇਹਨੂੰ ਆਕੇ ਭਰਦੇ,
ਜੇ'ਸੁਰਿੰਦਰ'ਨੂੰ ਇੰਝ ਰੋਲਣਾ,
ਤਾਂ ਘੱਲ ਮੌਤ ਸੁਨੇਹੜਾ,
ਮੈ ਕਰਾਂ ਉਡੀਕਾਂ ਤੇਰੀਆਂ,
ਵੇ ਪਾ ਤੂੰ ਫੇਰਾ,
ਇੱਕ ਤੇਰੇ ਬਾਝੋ ਮਹਿਰਮਾ,
ਹਰ ਥਾਂ ਵੇ ਹਨੇਰਾ।


 ਸੁਰਿੰਦਰ 'ਮਾਣੂੰਕੇ ਗਿੱਲ'

Have something to say? Post your comment