Article

ਵੋਟਾਂ ਲੋਕਾਂ ਦੀਆਂ ਸਰਪੰਚ ਪਾਖੰਡੀ ਦਰ

January 02, 2019 09:31 PM
Makhan Shero Wala
ਪਿੱਛਲੇ ਦਿਨ ਹੀ ਪੰਚਾਇਤੀ ਚੋਣਾਂ ਹੋਈਆਂ।ਹਰ ਪਿੰਡ ਵਿੱਚ ਗਰਮ ਮਾਹੌਲ ਹੀ ਰਿਹਾ।ਬਹੁਤ ਥਾਂ ਵੋਟਾਂ ਦੇ ਵਿੱਚ ਸਰਵਸੰਮਤੀ ਹੋਈ ।ਇਹ ਵੀ ਸਾਰੇ ਲੋਕਾਂ ਨਾਲ ਹੀ ਹੁੰਦੀਆ।ਪਿੰਡਾਂ ਵਿੱਚ ਨਸ਼ੇ ਪੱਤੇ ਆਮ ਚੱਲੇ।ਡਾਂਗਾ ਸੋਟੀਆਂ,ਇੱਟਾਂ ਵੱਟੇ ਵੀ ਆਮ ਚੱਲੇ।ਲੋਕਾਂ ਨੇ ਸਰਪੰਚ ਬਣਾਓਂਣ ਲਈ ਬਹੁਤ ਪਾਪੜ ਬੇਲੇ ਹਨ।ਪਿੰਡ ਦੇ ਵਿੱਚੋਂ ਕਿੰਨੇ ਹੀ ਸਰਪੰਚ ਬਨਣ ਦੇ ਉਮੀਦਵਾਰ ਸੀ।ਸਾਰੇ ਹੀ ਪਿੰਡ ਵਿੱਚ ਗੇੜਾ ਦਿੰਦੇ ਸੀ।ਹਰ ਰੋਜ ਵੋਟਾਂ ਪਿੱਛੇ ਲੜਾਈਆਂ ਹੁੰਦੀਆਂ ਸੀ।ਪਿੰਡਾਂ ਦੇ ਵਿੱਚ ਗੋਹੇ ਦਾ ਬੱਠਲ ਸਿਰ ਤੇ ਬੁੜੀਆਂ ਲੜਦੀਆਂ ਵੇਖੀਆਂ।ਪੁੱਤ ਪਿਓ ਨਾਲ ਲੜਦੇ ਵੇਖੇ ਕਿ ਐਤਕੀ ਨਸ਼ੇ ਨੂੰ ਵੋਟ ਨਹੀਂ ਪਾਓਂਣੀ।ਆਪਾਂ ਇਨਸਾਫ ਨੂੰ ਵੋਟ ਪਾਓਂਣੀਆ।ਪਿਓ ਪੁੱਤਾਂ ਨਾਲ ਲੜਦੇ ਵੇਖੇ ਕਿ ਐਤਕੀ ਆਪਾਂ ਰਿਸਤੇ ਨੂੰ ਵੋਟ ਨਹੀਂ ਪਾਓਂਣੀ।ਚੰਗੀ ਸੋਚ ਰੱਖਣ ਵਾਲੇ ਨੂੰ ਵੋਟ ਪਾਓਂਣੀਆ।ਭਾਵੇਂ ਆਪਣਾ ਸਕਾ ਸਰਪੰਚੀ ਚ ਖੜਾ।ਜੇਕਰ ਓਹਦੇ ਕੰਮ ਮਾੜੇ ਨੇ,ਓਹਦਾ ਸਾਥ ਨਹੀਂ ਦੇਣਾ।ਸਗੋਂ ਇੱਕ ਚੰਗੇ ਵਿਅਕਤੀ ਦਾ ਸਾਥ ਦੇਣਾ।ਕਿੰਨਿਆਂ ਨੇ ਆਪਣੇ ਸਕਿਆਂ ਨਾਲੋਂ ਰਿਸਤੇ ਤੋੜੇ।ਲੜਾਈਆਂ ਹੋਈਆਂ ਵਿਰੋਧੀਆਂ ਦੀ ਨਿਗ੍ਹਾ ਚੜੇ।ਸੋਚਿਆ ਕੋਈ ਗੱਲ ਨਹੀਂ ਆਪਾਂ ਆਪਣੇ ਕੰਮ ਨਹੀਂ ਪਿੰਡ ਦੇ ਕਰਵਾਓਂਣ ਲਈ ਜਿੱਤਾਓਂਣਾ।ਪਿਓ ਪੁੱਤ ਆਪਸ ਚ ਲੜਦੇ ਵੇਖੇ।ਪੁੱਤ ਨੇ ਪਿਓ ਦਾ ਸਿਰ ਪਾੜਿਆ।ਗੁਆਂਢ ਚ ਲੜਾਈ ਹੁੰਦੀ ਵੇਖੀ।ਕਿੰਨੇ ਹੀ ਲੋਕ ਇੱਕ ਚੰਗੇ ਸਰਪੰਚ ਨੂੰ ਜਿਤਾਓਂਣ ਲਈ ਜੰਗ ਦਾ ਮੈਦਾਨ ਬਣਾਈ ਬੈਠੇ ਰਹੇ।
ਆਖਿਰ ਨੂੰ ਵੋਟਾਂ ਦਾ ਦਿਨ ਆ ਹੀ ਗਿਆ।ਸਵੇਰ ਤੋਂ ਆਥਣ ਤੱਕ ਵੋਟਾਂ ਵਿੱਚ ਲੋਕਾਂ ਦਾ ਪੂਰਾ ਜੋਰ ਲੱਗਿਆ।ਘਰਾਂ ਚੋਂ ਲੈ ਕੇ ਜਾਣੇ ਬਜੁਰਗ ਤੇ ਵੋਟ ਪਵਾਓਂਣੀ।ਪੋਲਿੰਗ ਬੂਥਾਂ ਤੇ ਵੋਟ ਪਵਾਓਂਣ ਪਿੱਛੇ ਲੜੇ ਲੋਕ।ਸਾਰਾ ਦਿਨ ਵੋਟਾਂ ਦਾ ਭੁਗਤਾਨ ਹੋਇਆ।ਨਤੀਜਾ ਵੀ ਇਸ ਦਿਨ ਹੀ ਆਓਂਣਾ ਸੀ।ਸਾਰੇ ਲੋਕ ਬੇਸਬਰੀ ਨਾਲ ਉਡੀਕ ਕਰਦੇ ਸੀ।ਦੇਰ ਰਾਤ ਤੱਕ ਨਤੀਜਾ ਆਇਆ।ਜਿੱਤਣ ਵਾਲੇ ਰੌਲਾ ਪਾਓਂਦੇ ਕੂਕਾਂ ਮਾਰਦੇ ਸੀ।ਹਾਰੇ ਉਦਾਸੀ ਧਾਰਨ ਕਰੀਂ ਫਿਰਦੇ ਸੀ।ਨਤੀਜੇ ਪਿੱਛੋਂ ਵੀ ਬਹੁਤ ਲੜਾਈਆਂ ਹੋਈਆਂ।ਮਤਲਬ ਵੈਰ ਮੁੱਲ ਲੈ ਕੇ ,ਰਿਸਤੇ ਰੋਲ ਕੇ ਜਿੱਤ ਹਾਸਿਲ ਕਰਵਾਈ।ਜਿੱਤਣ ਵਾਲੇ ਖੁਸ਼ ਵੀ ਸਾਡੀ ਜਿੱਤ ਹੋਈ।
ਦਿਨ ਚੜਦੇ ਹੀ ਗੁਰੂ ਘਰ ਦੇ ਸਪੀਕਰ ਵਿੱਚ ਧੰਨਵਾਦ ਕੀਤਾ ਗਿਆ।ਜਿੱਤੇ ਹੋਏ ਸਰਪੰਚ ਨੇ ਸਭ ਦਾ ਧੰਨਵਾਦ ਕੀਤਾ। ਮਿਠਿਆਈ ਲੈ ਕੇ ਪੁੱਛਾ ਦੇਣ ਵਾਲੇ ਦੇ ਦਰ ਗਿਆ।ਅਖੇ ਬਾਬਾ ਜੀ ਥੋਡੀ ਕ੍ਰਿਪਾ ਦੇ ਨਾਲ ਜਿੱਤ ਹੋਈ।ਵਿਰੋਧੀਆਂ ਨੇ ਹਰਾਓਂਣ ਲਈ ਬਹੁਤ ਜੋਰ ਲਾਇਆ ਸੀ।ਪਰ ਤੁਸੀਂ ਮੇਰਾ ਸਾਥ ਦਿੱਤਾ।ਮੈਂ ਥੋਡੇ ਦਰ ਤੇ ਪੰਜਾਹ ਰੁਪਏ ਦਾਨ ਕਰਦਾ ਹਾਂ। ਬਾਬਾ ਜੀ ਥੋਡੀ ਮੇਹਰਬਾਨੀ ਹੋਈ ਆ।ਲੋਕ ਯਾਦ ਨਹੀਂ ਰਹੇ ਕਿ ਕੀਹਨੇ ਪੇਪਰ ਬੇਲੇ ਹਨ।ਜੋ ਮੇਰੇ ਗਲ ਹਾਰ ਹਨ ਓਹ ਲੋਕਾਂ ਦੀ ਮੇਹਰਬਾਨੀ ਆ ,ਨਾ ਕਿ ਪਾਖੰਡੀਆਂ ਨੇ ਜਿੱਤਾਏ।ਆਹ ਸੀ ਸਰਪੰਚ ਸਾਬ ਅੱਜ ਦਾ,,,,,,,,ਚੰਗੀ ਸਾਬਾਸੇ ਦਿੱਤੀ,,,
ਜਦ ਲੋਕਾਂ ਨੂੰ ਪਤਾ ਲੱਗਿਆ ਬਹੁਤ ਪਛਤਾਏ ਕਿ ਜੋਰ ਸਾਡਾ ਲੱਗਿਆ।ਰਿਸਤੇ ਅਸੀਂ ਤੋੜੇ ਹਰ ਇੱਕ ਨਾਲ।ਕਿ ਪੜ੍ਹਿਆ ਲਿਖਿਆ ,ਸੂਝਵਾਨ ਤੇ ਨਵਾਂ ਬੰਦਾ।ਭਾਵੇਂ ਪਿੰਡ ਦਾ ਵਿਕਾਸ ਰੱਜਕੇ ਕਰੇ ਪਰ ਆਹ ਗੱਲ ਨੇ ਸਾਨੂੰ ਨਿਚੋੜ ਕੇ ਰੱਖ ਦਿੱਤਾ।ਇੱਕ ਪਾਖੰਡੀ ਵੱਡਾ ਹੋਇਆ ,ਲੋਕ ਕੁੱੱਝ ਨਹੀਂ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
Have something to say? Post your comment