Poem

ਧੀਆਂ ਹੁੰਦੀਆ ਜੇ

January 02, 2019 09:32 PM
Makhan Shero Wala
ਸਿਰ ਦਿਆ ਸਾਂਈਆ ,
ਕਾਹਦਾ ਗਿਆ ਛੱਡ ਵੇ,
ਲਾਡਲੇ ਤੇਰੇ ਨੇ ਲੜ,
ਘਰੋਂ ਦਿੱਤੀ ਕੱਢ ਵੇ,
ਬੁੱਢੀ ਉਮਰੇ ਤੜਫਾਂ,
ਰਹਿੰਦੀ ਇਕੱਲੀ ਅੱਡ ਵੇ,
ਪਾਲਿਆ ਸੀ ਵੇਖ ਕਿਵੇਂ,
ਗਿਆ ਸੀਨੇ ਤੀਰ ਗੱਡ ਵੇ,
ਸੁਣਿਆ ਕੰਨੀ ਮੈਂ ਕਹਿੰਦਾ,
ਦੇਣਾ ਬੁੜੀ ਦਾ ਜੂੜ ਵੱਢ ਵੇ,
ਕਮਾਵਾਂ,ਪਕਾਵਾਂ ਤੇ ਖਾਵਾਂ ਕਿਵੇਂ,
ਚੱਲਦੇ ਠੰਡ ਚ ਨਾ ਹੱਡ ਵੇ,
ਧੀਆਂ ਹੁੰਦੀਆਂ ਕੋਲ ਲਾਓਂਦੀਆਂ,
ਕਰੋ ਪੁੱਤਾਂ ਦਾ ਨਾ ਘੁਮੰਡ ਵੇ,
ਸ਼ੇਰੋਂ ਵਿੱਚ ਹਾਲ ਬੁਰਾ ਮੇਰਾ,
ਮੱਖਣ ਰੋਲੇ ਨਾਲੇ ਆਪਣਾ ਬਲੱਡ ਵੇ,
ਮੱਖਣ ਸ਼ੇਰੋਂ ਵਾਲਾ 
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
Have something to say? Post your comment