Article

ਪੂਰਨ ਪਰਦੇਸੀ ਦੀ ਵੀਡੀਓ-ਐਲਬੰਮ 'ਗੁਨਾਹ ' ਨੂੰ ਪਹਿਲੇ ਦਰਜੇ ਦਾ ਅਵਾਰਡ//ਪ੍ਰੀਤਮ ਲੁਧਿਆਣਵੀ

January 02, 2019 09:34 PM

  ਜਨੂੰਨ, ਜਨੂੰਨ ਹੀ ਹੁੰਦੈ ਕਿਸੇ ਵੀ ਕਿਸਮ ਦਾ ਜਨੂੰਨ ਹੋਵੇ, ਹੱਦਾਂ-ਬੰਨੇ ਪਾਰ ਕਰ ਜਾਂਦਾ ਹੈ   ਬਰਬਾਦੀ ਵਾਲੇ ਪਾਸੇ ਨੂੰ ਤੁਰਿਆ ਉਜਾੜਾ ਪੁਆ ਕੇ ਰੱਖ ਦਿੰਦਾ ਹੈ ਅਤੇ ਚੰਗੇ ਪਾਸੇ ਵੱਲ ਨੂੰ ਤੁਰਿਆ ਗਲ ਵਿਚ ਫੁੱਲਾਂ ਦੇ ਹਾਰ ਪੁਆਉਂਦਾ ਇਨਸਾਨ ਨੂੰ ਜੀਰੋ ਤੋਂ ਹੀਰੋ ਬਣਾ ਕੇ ਰੱਖ ਦਿੰਦਾ ਹੈ ਇਨਾਂ ਸਤਰਾਂ ਰਾਂਹੀਂ ਮੈ ਜਿਸ ਸਖਸ਼ ਦਾ ਜਿਕਰ ਕਰਨ ਜਾ ਰਿਹਾ ਹਾਂ, ਉਸ ਨੂੰ ਜਾਨੂੰਨ ਹੈ, ਲੋਕ-ਗਾਇਕੀ ਦਾ   ਜਿਲਾ ਪਠਾਨਕੋਟ ਦੇ ਪਿੰਡ ਬਨੀ ਲੋਧੀ ਦੇ ਮੱਧ-ਵਰਗੀ ਪਰਿਵਾਰ ਵਿਚ, ਮਾਤਾ ਬ੍ਰਹਮੋ ਦੇਵੀ ਅਤੇ ਪਿਤਾ ਸ਼ੰਕਰ ਦਾਸ ਦੇ ਗ੍ਰਹਿ ਵਿਖੇ ਪੈਦਾ ਹੋਇਆ ਪੂਰਨ ਪਰਦੇਸੀ ਪਿਛਲੇ ਚਾਰ ਦਿਹਾਕਿਆਂ ਤੋਂ ਲੋਕ-ਗਾਇਕੀ ਨਾਲ ਜੁੜਿਆ ਚਲਿਆ ਰਿਹਾ ਹੈ   ਉਸ ਨੇ ਆਪਣੀ 8 ਗੀਤਾਂ ਦੀ ਪਹਿਲੀ ਆਡੀਓ ਕੈਸਿਟ ਕੱਢੀ ਸੀ, ਸੰਨ- 1990 ਵਿਚ, 'ਮੁੰਡਾ ਥਾਣੇਦਾਰ ਦਾ' ਇਨਾਂ ਸਤਰਾਂ ਦੇ ਲੇਖਕ ਦਾ ਵੀ ਇਸ ਵਿਚ ਇਕ ਗੀਤ ਉਸ ਨੇ ਰਿਕਾਰਡ ਕੀਤਾ ਸੀ, ਜਿਸ ਕਰਕੇ ਭਲੀ-ਭਾਂਤ ਯਾਦ ਹੈ ਕਿ ਪਰਦੇਸੀ ਦੀ ਇਸ ਪਹਿਲੀ ਕੈਸਿਟ ਨੇ ਹੀ ਉਸ ਦੇ ਘਰ ਦੇ ਭਾਂਡੇ ਵਿਕਾਉਣ ਤੱਕ ਦੀ ਨੌਬਿਤ ਲਿਆ ਦਿੱਤੀ ਸੀ ਪਰ, ਅਫਰੀਨ ਇਸ ਸਖਸ਼ ਦੇ, ਜਿਹੜਾ ਗਰੀਬੀ ਦੀ ਦਲਦਲ ਵਿਚ ਫਸਿਆ ਵੀ ਕਿਵੇ-ਨਾ-ਕਿਵੇ ਸਫਲ ਕਦਮੀ ਤੁਰਿਆ ਰਿਹਾ   ਸਵਰਾਜ ਫੈਕਟਰੀ, ਸਿਆਲਵਾ-ਮਾਜਰੀ, ਜਿੱਥੇ ਕਿ ਉਹ ਅੱਜ-ਕੱਲ ਜੇ. . ਦੀਆਂ ਜਿੰਮੇਵਾਰੀਆਂ ਨਿਭਾ ਰਿਹਾ ਹੈ, ਵਿਚ, ਰੋਜੀ-ਰੋਟੀ ਦਾ ਹੀਲਾ-ਵਸੀਲਾ ਬਣਿਆ ਹੋਣ ਸਦਕਾ ਉਸ ਨੇ ਹੌਸਲਾ ਨਾ ਹਾਰਿਆ ਡਿਗਦੇ-ਢਹਿੰਦੇ ਲਗਾਤਾਰ ਅਖਬਾਰਾਂ ਅਤੇ ਵੱਖ-ਵੱਖ ਚੈਨਲਾਂ ਦਾ ਸ਼ਿੰਗਾਰ ਬਣਦਾ ਰਿਹਾ

       'ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਵੇ ਮੈਂ ਮੁੱਖ ਵੀ ਨਹੀ ਸੀ ਤੱਕਿਆ ਸਵਾਰ ਕੇ ' ਵਾਲੇ ਲੋਕ-ਗਾਇਕ ਜਗਤਾਰ ਜੱਗਾ ਜੀ ਦੇ ਸ਼ਗਿਰਦ ਇਸ ਪੂਰਨ ਪ੍ਰਦੇਸੀ ਨੂੰ ਉਸ ਵਕਤ ਪੰਜਾਬ ਦੀਆਂ ਵੱਖ-ਵੱਖ ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਨੇ ਮੁਬਾਰਕਾਂ-ਤੇ-ਮੁਬਾਰਕਾਂ ਭੇਜੀਆਂ, ਜਦੋ ਉਹ ਹੁਣੇ-ਹੁਣ ਇੰਡੋਗਮ ਫਿਲਮ ਫੈਸਟੀਵਲ ਐਵਾਰਡ-2018 ਵਿਚ ਪਹਿਲੇ ਦਰਜੇ ਦਾ ਅਵਾਰਡ ਲੈਕੇ ਪੰਜਾਬ ਆਇਆ ਹਰਿਆਣਾ ਸਰਕਾਰ ਵਲੋ ਫਰੀਦਾਬਾਦ ਦੇ ਐਮ. ਸੀ. ਐਫ. ਆਡੀਟੋਰੀਅਮ ਵਿਖੇ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸ਼ਾਰਟ-ਫਿਲਮ ਅਤੇ ਮਿਊਜਕ-ਵੀਡੀਓ ਆਦਿ ਦੇ ਡਾਇਰੈਕਟਰ, ਗਾਇਕ ਅਤੇ ਗੀਤ-ਸੰਗੀਤ ਨਾਲ ਸਬੰਧਤ ਹੋਰ ਕਲਾ-ਪ੍ਰੇਮੀ ਹੁੰਮ-ਹੁਮਾਕੇ ਪੁੱਜੇ ਹੋਏ ਸਨ ਇਸ ਸਮਾਗਮ ਦੀ ਸ਼ੋਭਾ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸ੍ਰੀ ਵਿਪੁਨ ਗੋਇਲ ਜੀ ਹਾਜਰ ਸਨ ਉਨਾਂ ਤੋਂ ਇਲਾਵਾ ਐਨ. ਜੀ. ਐਫ. ਪਲਵਲ ਰੇਡੀਓ ਦੇ ਸ੍ਰੀ ਅਸ਼ਵਨੀ ਕੁਮਾਰ, ਡਾਇਰੈਕਟਰ ਮੁਕੇਸ਼ ਗੰਭੀਰ ਅਤੇ ਕੋ-ਡਾਇਰੈਕਟਰ ਚੰਦਨ ਮਹਿਤਾ ਆਦਿ ਵੀ ਹਾਜਰ ਸਨ   ਇਸ ਅਵਸਰ ਤੇ ਵੀਡੀਓ-ਐਲਬੰਮ ਦੇ ਮੁਕਾਬਲਿਆਂ ਵਿਚ ਪੂਰਨ ਪਰਦੇਸੀ ਦੀ ਵੀਡੀਓ-ਐਲਬੰਮ 'ਗੁਨਾਹ ' ਨੂੰ ਪਹਿਲੇ ਦਰਜੇ ਦੇ ਅਵਾਰਡ ਲਈ ਚੁਣਦਿਆਂ ਉਸ ਨੂੰ ਸਨਮਾਨਿਤ ਕੀਤਾ ਗਿਆ ਐਵਾਰਡ ਹਾਸਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮਾਣ-ਮੱਤੇ ਇਸ ਗਾਇਕ ਨੇ ਦੱਸਿਆ ਕਿ ਉਹ ਹੁਣ ਤੱਕ 'ਸੱਸੇ ਸਮਝਾ ਲੈ ਪੁੱਤ ਨੂੰ ', ' ਦਿਲ ਦਾ ਫਰੇਮ', 'ਯਾਦ ' ਅਤੇ 'ਗੁਨਾਹ ' ਆਦਿ ਸਾਢੇ ਚਾਰ ਦਰਜਨ ਦੇ ਕਰੀਬ ਵੀਡੀਓ-ਐਲਬਮ ਤਿਆਰ ਕਰਕੇ ਸੱਭਿਆਚਾਰ ਦੀ ਝੋਲੀ ਪਾ ਚੁੱਕਾ ਹੈ, ਜਦ ਕਿ ਕਈ ਐਲਬੰਮ ਅਜੇ ਅਧੂਰੇ ਚੱਲ ਰਹੇ ਹਨ ਉਸ ਖੁਸ਼ੀ ਭਰੇ ਰੌ ਵਿਚ ਆਖਿਆ ਕਿ ਮੇਰੀ ਇਸ ਪ੍ਰਾਪਤੀ ਵਿਚ ਜਿੱਥੇ ਮੇਰੇ ਦੋਸਤਾਂ-ਮਿੱਤਰਾਂ ਦਾ ਵਿਸ਼ੇਸ਼ ਯੋਗਦਾਨ ਹੈ, ਉਥੇ ਮੇਰੀ ਧਰਮ-ਪਤਨੀ ਕਮਲੇਸ਼ ਕੁਮਾਰੀ, ਮੇਰੇ ਪੁੱਤਰ ਪੀ. ਕੇ. ਭਗਤ, ਮੇਰੀ ਲਾਡਲੀ ਬੇਟੀ ਤਮੰਨਾ ਭਗਤ ਅਤੇ ਪ੍ਰਤਿਕਸ਼ਾ ਦੇ ਸਹਿਯੋਗ ਨੂੰ ਵੀ ਅੱਖੋਂ-ਪ੍ਰੋਖੇ ਨਹੀ ਕੀਤਾ ਜਾ ਸਕਦਾ

       ਜਿਕਰ ਯੋਗ ਹੈ ਕਿ ਵੱਖ-ਵੱਖ ਸੈਕੜੇ ਸਟੇਜਾਂ ਤੋਂ ਸਨਮਾਨਿਤ ਲੋਕ-ਗਾਇਕ ਪੂਰਨ ਪਰਦੇਸੀ ਨੂੰ 31 ਮਾਰਚ, 2018 ਨੂੰ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵੀ 'ਲਾਲ ਚੰਦ ਯਮਲਾ ਜੱਟ' ਐਵਾਰਡ-2018 ਨਾਲ ਸਨਮਾਨਿਤ ਕਰ ਚੁੱਕੀ ਹੈ

       ਰੱਬ ਕਰੇ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸੱਚਾ-ਸੁੱਚਾ ਸਪੂਤ, ਸਾਫ-ਸੁਥਰੀ ਗਾਇਕੀ ਦਾ ਪਹਿਰੇਦਾਰ, ਪੂਰਨ ਪਰਦੇਸੀ ਮਸਤ ਕਦਮੀਂ ਇਵੇਂ ਹੀ ਤੁਰਿਆ ਰਵੇ ! ਐਵਾਰਡ ਤੇ ਮਾਨ-ਸਨਮਾਨ ਉਸ ਦੇ ਪੈਰ ਚੁੰਮਦੇ ਰਹਿਣ !

ਪ੍ਰੀਤਮ ਲੁਧਿਆਣਵੀ,

ਚੰਡੀਗੜ (98764-28641)

Have something to say? Post your comment