Poem

ਧੀਆਂ

January 02, 2019 09:37 PM
Makhan Shero Wala
ਸੁਣਿਆ ਕਹਿੰਦਿਆਂ ਤੋਂ ਅਸੀਂ ਬੜੀ ਵਾਰੀ,,
ਦਿੰਦੀਆਂ ਨੇ ਪੁੱਤਾਂ ਤੋਂ ਵੱਧ ਪਿਆਰ ਧੀਆਂ,
ਹਰ ਘਰ ਵਿੱਚ ਹੋਵੇ ਸਰਦਾਰੀ ਇਹਦੀ,
ਨਾਲੇ ਚਲਾਓਂਦੀਆਂ ਨੇ ਅੱਗੇ ਪਰਿਵਾਰ ਧੀਆਂ,
ਪੁੱਤ ਵੇਖੇ ਨੇ ਕੁੱਟ ਕੇ ਮਾਪਿਆਂ ਨੂੰ ਘਰੋਂ ਕੱਢਦੇ,
ਪਰ ਪਲ ਪਲ ਦੀ ਵੇਖੀਆਂ ਲੈਂਦੀਆਂ ਸਾਰ ਧੀਆਂ,
ਬਿਨ ਧੀਆਂ ਦੇ ਨਹੀਂ ਇਹ ਸੰਸਾਰ ਚੱਲਦਾ,,
ਫਿਰ ਵੀ ਕਿਓਂ ਲੱਗਣ ਥੋਨੂੰ ਬੇਕਾਰ ਧੀਆਂ,
ਰੌਣਕ ਬਾਬਲ ਦੇ ਵਿਹੜੇ ਦੀ ਹੁੰਦੀਆਂ ਨੇ,,
ਭਾਲਦੀਆਂ ਨੇ ਘੜੀ ਘੜੀ ਸਤਿਕਾਰ ਧੀਆਂ,
ਮੱਖਣਾਂ ਬਹੁਤ ਤੜਫਦੇ ਨੇ ਧੀਆਂ ਨੂੰ ਵੀ ਅੱਜ,,
ਸ਼ੇਰੋਂ ਵਾਲਿਆ ਬੜੇ ਰਹੇ ਨੇ ਕੁੱਖ ਚ ਮਾਰ ਧੀਆਂ,
ਮੱਖਣ ਸ਼ੇਰੋਂ ਵਾਲਾ
Have something to say? Post your comment