Poem

ਹਾਣੀਆਂ ਦੀ ਗੱਲ //ਮਦਨ ਬੰਗਡ਼

January 03, 2019 08:07 PM

ਹਾਣੀਆਂ ਦੀ ਗੱਲ

ਮੈਂ ਤਾਂ ਲਿਖਦਾ ਹਾਂ ਸਦਾ ਪੰਜਾਂ ਪਾਣੀਆਂ ਦੀ ਗੱਲ 
ਜਿਹਡ਼ੇ ਰੁਲਦੇ ਹਾਲਾਤਾਂ ਵਿੱਚ ਹਾਣੀਆਂ ਦੀ ਗੱਲ ÿ

ਸਾਡੇ ਨਾਲ ਬੀਤੀਆਂ ਜੋ ਕਿਨੂੰ ਦੱਸੀਏ ਕਹਾਣੀਆਂ
ਕੋਈ ਛੇਡ਼ਦਾ ਹੀ ਨਹੀਂ ਉਹ ਕਹਾਣੀਆਂ ਦੀ ਗੱਲ ÿ

ਇੱਥੇ ਘਪਲੇ ਘੁਟਾਲਿਆਂ ਦੀ ਗੱਲ ਤੁਰੀ ਰਹਿੰਦੀ
ਕੋਈ ਕਰਦਾ ਨਹੀਂ ਹੋਈਆਂ ਵੰਡਾਂ ਕਾਣੀਆਂ ਦੀ ਗੱਲ ÿ

ਕੱਚੇ ਕੋਠਿਆਂ ਦੀ ਯਾਦ ਮੇਰੇ ਚੇਤਿਆਂ ਚ ਰਹਿੰਦੀ
ਤਦੇ ਲਿਖਦਾ ਹਾਂ ਮੱਖਣ ਮਧਾਣੀਆਂ ਦੀ ਗੱਲ ÿ

ਫੇਸਬੁੱਕ ਤੇ ਮੋਬਾਈਲਾਂ ਪੀਡ਼੍ਹੀ ਅੱਜ ਦੀ ਹੈ ਪੱਟੀ
ਕੋਈ ਜਾਣਦਾ ਨਾ  ਰਾਜੇ ਅਤੇ ਰਾਣੀਆਂ ਦੀ ਗੱਲ ÿ

ਨਾ ਉਹ ਬੋਹਡ਼ਾਂ ਨਾ ਹੀ ਬਾਬੇ ਨਾ ਰਹੇ ਉਹ ਹਾਲਾਤ
ਮੈਨੂੰ ਚੇਤੇ ਇੱਕ ਇੱਕ ਉਨ੍ਹਾਂ  ਢਾਣੀਆਂ  ਦੀ ਗੱਲ ÿ

ਖੁੱਲ੍ਹੀ ਛੱਤ ਨੰਗੇ ਪਿੰਡੇ ਕੱਟੇ ਦਿਨ ਅਤੇ ਰਾਤਾਂ 
ਧੁੱਪਾਂ ਕਿੰਨੀਆਂ ਹੰਢਾਈਆਂ ਅਤੇ ਮਾਣੀਆਂ ਦੀ ਗੱਲ ÿ

ਕੋਈ ਆਖਦਾ ਹੈ ਅੱਗ ਕੋਈ ਲਿਖਦਾ ਮਸ਼ੂਕ 
ਕੋਈ ਲਿਖਦਾ ਨਾ ਧੀਆਂ ਤੇ ਧਿਆਣੀਆਂ ਦੀ ਗੱਲ ÿ

ਮੈਂ ਤਾਂ ਲਿਖਦਾ ਹਾਂ ਸਦਾ ਪੰਜਾਂ ਪਾਣੀਆਂ ਦੀ ਗੱਲ
ਜਿਹਡ਼ੇ ਰੁਲਦੇ ਹਾਲਾਤਾਂ ਵਿੱਚ ਹਾਣੀਆਂ ਦੀ ਗੱਲ ÿ
                        ਮਦਨ ਬੰਗਡ਼ 
                  ਪਿੰਡ ਸਿਕੰਦਰਪੁਰ 
                ਵਾਇਆ ਅਲਾਵਲਪੁਰ 
                      ਜ਼ਿਲ੍ਹਾ ਜਲੰਧਰ 

Have something to say? Post your comment