Thursday, June 20, 2019
FOLLOW US ON

Article

ਈਸ਼ਾ ਰਿਖੀ ਪੜਾਏਗੀ ਅੰਮ੍ਰਿਤ ਮਾਨ ਨੂੰ 'ਦੋ ਦੂਣੀ ਪੰਜ' ਦਾ ਪਹਾੜਾ //ਸੁਰਜੀਤ ਜੱਸਲ

January 03, 2019 08:10 PM

ਈਸ਼ਾ ਰਿਖੀ ਪੜਾਏਗੀ ਅੰਮ੍ਰਿਤ ਮਾਨ ਨੂੰ 'ਦੋ ਦੂਣੀ ਪੰਜ' ਦਾ ਪਹਾੜਾ 
ਫਿਲਮ ਚਾਹੇ ਕਿੰਨੇ ਵੀ ਗੰਭੀਰ ਮੁੱਦੇ 'ਤੇ ਬਣੀ ਹੋਵੇ, ਇੱਕ ਗੱਲ ਜਰੂਰ ਹੈ ਕਿ ਇਹ ਰੁਮਾਂਸ ਤੋਂ ਬਿਨਾਂ ਅਧੂਰੀ  ਹੈ। 11 ਜਨਵਰੀ ਨੂੰ ਲੋਹੜੀ 'ਤੇ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਦੋ ਦੂਣੀ ਪੰਜ' ਜਿੱਥੇ ਸਿੱਖਿਆ, ਬੇਰੁਜਗਾਰੀ ਤੇ ਨਸ਼ਿਆਂ ਜਿਹੇ ਸਮਾਜਿਕ ਮੁੱਦਿਆ ਨਾਲ ਜੁੜੀ ਵਿਅੰਗਮਈ ਕਾਮੇਡੀ ਫ਼ਿਲਮ ਹੈ  ਉੱਥੇ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਦੇ ਸੁੱਚੇ ਪਿਆਰਾਂ ਦੀ ਇੱਕ ਦਿਲਚਸਪ ਕਹਾਣੀ ਵੀ ਹੈ ਜਿਸ ਨੂੰ ਪਰਦੇ 'ਤੇ ਵੇਖਦਿਆਂ ਹਰੇਕ ਨੌਜਵਾਨ ਦਰਸ਼ਕ ਨੂੰ ਆਪਣੀ -ਆਪਣੀ ਲੱਗੇਗੀ। 
ਅੰਮ੍ਰਿਤ ਮਾਨ ਆਪਣੀ ਇਸ ਫ਼ਿਲਮ ਤੋਂ ਬੇਹੱਦ ਆਸਵਾਨ ਹੈ । ਪੂਰੇ ਸਾਲ ਭਰ ਦਾ ਫ਼ਿਲਮੀ ਸਫ਼ਰ ਇਸ ਨਾਲ ਜੁੜਿਆ ਹੋਇਆ ਹੈ। ਗਾਇਕੀ ਤੋਂ ਬਾਅਦ ਫ਼ਿਲਮਾਂ ਵੱਲ ਆਏ ਅੰਮ੍ਰਿਤ ਮਾਨ ਦੀ ਇਸ ਦੂਜੀ ਫ਼ਿਲਮ ਹੈ ਜਿਸ ਵਿੱਚ ਉਸਨੇ ਬਤੌਰ ਨਾਇਕ  ਕੰਮ ਕੀਤਾ ਹੈ। ਨੀਰੂ ਬਾਜਵਾ ਨਾਲ ਪਿਛਲੇ ਸਾਲ ਆਈ ਫ਼ਿਲਮ  'ਆਟੇ ਦੀ ਚਿੜੀ ' ਨਾਲ ਉਸਨੇ ਆਪਣੀ ਫ਼ਿਲਮੀ ਪਛਾਣ ਸਥਾਪਤ ਕੀਤੀ ਤੇ ਹੁਣ ਇਸ ਨਵੀਂ ਫ਼ਿਲਮ ਨਾਲ ਉਹ ਦੋ ਕਦਮ ਹੋਰ ਅੱਗੇ ਵਧਣ ਲਈ ਯਤਨਸ਼ੀਲ ਹੋਇਆ ਹੈ। 
ਇਸ ਫ਼ਿਲਮ ਵਿੱਚ ਉਸਦੀ ਨਾਇਕਾ ਬਣੀ ਈਸ਼ਾ ਰਿਖੀ ਦੀ ਗੱਲ ਕਰੀਏ ਤਾਂ ਇਹ ਪੰਜਾਬੀ ਪਰਦੇ ਦੀ ਇੱਕ ਨਾਮੀਂ ਅਭਿਨੇਤਰੀ ਹੈ ਜਿਸਨੇ ' ਜੱਟ ਬੁਆਏਜ਼ ਪੁੱਤ ਜੱਟਾਂ ਦੇ, ਹੈਪੀ ਗੋ ਲੱਕੀ, ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਅਤੇ ਗਿੱਪੀ ਗਰੇਵਾਲ ਦੀ ਬਹੁਚਰਚਿਤ ਫਿਲਮ 'ਅਰਦਾਸ'ਵਿੱਚ ਯਾਦਗਰੀ ਕਿਰਦਾਰ ਨਿਭਾਏ। 'ਅਰਦਾਸ' ਤੋਂ ਬਾਅਦ ਈਸ਼ਾ ਵੀ ਆਪਣੀ ਇਸ ਫ਼ਿਲਮ ਨਾਲ ਮੁੜ ਵਾਪਸੀ ਹੋਣ 'ਤੇ ਬਹੁਤ ਉਤਸ਼ਾਹਿਤ ਨਜ਼ਰ ਆ ਰਹੀ ਹੈ। 
ਅੱਪਰਾ ਫ਼ਿਲਮਜ਼ ਦੇ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ ' ਦੋ ਦੂਣੀ ਪੰਜ' ਸਿੱਿਖਆ ਨੀਤੀ ਅਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਨਾਲ ਜੂਝਦੀ ਕਹਾਣੀ ਦਾ ਆਧਾਰ ਹੈ ਜੋ ਇੱਕ ਅਜਿਹੇ ਬੇਰੁਜ਼ਗਾਰ ਨੌਜਵਾਨ ਦੀ ਕਹਾਣੀ ਹੈ ਜੋ ਨੌਕਰੀ ਨਾ ਮਿਲਣ ਕਰਕੇ ਸਮਾਜ ਅਤੇ ਘਰਦਿਆਂ ਤੋਂ ਦੁਖੀ ਹੈ। ਉਹ ਸਿੱਖਿਆ ਵਿਭਾਗ ਦੀਆਂ ਖਾਮੀਆ ਲੱਭ ਕੇ ਅਖੀਰ ਆਪਣੀ ਆਵਾਜ਼ ਕਾਨੂੰਨੀ ਦਰਬਾਰੇ ਤੱਕ ਲੈ ਕੇ ਜਾਂਦਾ ਹੈ। ਜਿਸ ਵਿੱਚ ਸਮਾਜ ਦੇ ਅਨੇਕਾਂ ਅਜਿਹੇ ਮੁੱਦਿਆਂ ਨੂੰ ਛੂਹਿਆ ਹੈ ਜੋ ਦਰਸ਼ਕਾਂ ਨੂੰ ਹਸਾਉਣ ਦੇ ਨਾਲ ਨਾਲ ਸੋਚਣ ਲਈ ਵੀ ਮਜਬੂਰ ਕਰਦੇ ਹਨ। 
ਇਸ ਫ਼ਿਲਮ ਦਾ ਨਿਰਮਾਤਾ ਮਸ਼ਹੂਰ ਬਾਲੀਵੁੱਡ ਗਾਇਕ ਬਾਦਸ਼ਾਹ ਹੈ ਜਿਸਨੇ ਨਾਮਵਰ ਨਿਰਦੇਸ਼ਕ ਹੈਰੀ ਭੱਟੀ  ਤੋਂ ਇਸ ਫ਼ਿਲਮ ਦਾ ਨਿਰਮਾਣ ਕਰਵਾਇਆ ਹੈ।  ਪ੍ਰਸਿੱਧ ਗਾਇਕ ਅੰਮ੍ਰਿਤ ਮਾਨ ਤੇ  ਅਦਾਕਾਰਾ ਇਸ਼ਾ ਰਿਖੀ ਫ਼ਿਲਮ ਦੀ ਮੁੱਖ ਜੋੜੀ ਹੈ। ਫ਼ਿਲਮ ਦੀ ਕਹਾਣੀ, ਪਟਕਥਾ ਤੇ ਸੰਵਾਦ ਜੀਵਾ ਨੇ ਲਿਖੇ ਹਨ।  ਅੰਮ੍ਰਿਤ ਮਾਨ, ਇਸ਼ਾ ਰਿਖੀ ਸਰਦਾਰ ਸੋਹੀ, ਕਰਮਜੀਤ ਅਨਮੋਲ,ਨਿਸ਼ਾ ਬਾਨੋ, ਨਿਰਮਲ ਰਿਸ਼ੀ, ਰਾਣਾ ਰਣਬੀਰ, ਮਲਕੀਤ ਰੌਣੀ, ਰੁਪਿੰਦਰ ਰੂਪੀ,ਹਰਬੀ ਸੰਘਾਂ,ਤਰਸੇਮ ਪੌਲ, ਪ੍ਰੀਤੋ ਸਾਹਨੀ,ਗੁਰਿੰਦਰ ਮਕਨਾ, ਸੰਜੂ ਸੌਲੰਕੀ, ਜੱਗੀ ਧੂਰੀ  ਆਦਿ ਇਸ ਫਿਲਮ ਦੇ ਅਹਿਮ ਕਲਾਕਾਰ ਹਨ। ਫ਼ਿਲਮ ਦਾ ਸੰਗੀਤ ਬਾਦਸ਼ਾਹ, ਦਾ ਬੌਸ਼,ਜੱਸੀ ਕਟਿਆਲ ਤੇ ਮੀਤ ਸੀਰਾ ਨੇ ਦਿੱਤਾ ਹੈ। ਫਿਲ਼ਮ ਦੇ ਗੀਤ ਅੰਮ੍ਰਿਤ ਮਾਨ, ਰੱਬ ਸੁੱਖ ਰੱਖੇ, ਬੰਟੀ ਬੈਂਸ ਅਤੇ ਬਿੰਦਰ ਨੱਥੂਮਾਜਰਾ ਨੇ ਲਿਖੇ ਹਨ ਜਿੰਨਾਂ ਨੂੰ ਰਾਹਤ ਫਤਿਹ ਅਲੀ ਖਾਂ, ਬਾਦਸ਼ਾਹ, ਨੇਹਾ ਕੱਕੜ,ਅੰਮ੍ਰਿਤ ਮਾਨ, ਜੌਰਡਨ ਸੰਧੂ ਤੇ ਦਾ ਲੈਂਡਰਜ਼ ਨੇ ਪਲੇਅ ਬੈਕ ਗਾਇਆ ਹੈ। 11 ਜਨਵਰੀ ਲੋਹੜੀ  'ਤੇ ਵਾਇਟ ਹਿੱਲ ਸਟੂਡੀਓਜ਼ ਵਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਬਾਰੇ ਸਰਦਾਰ ਗੁਣਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ ਚੰਗਾਂ ਮਨੋਰੰਜਨ ਵੀ ਕਰੇਗੀ ਅਤੇ ਸਮਾਜ ਪ੍ਰਤੀ ਆਪਣੇ ਫ਼ਰਜ ਵੀ ਨਿਭਾਏਗੀ।  

ਸੁਰਜੀਤ ਜੱਸਲ 9814607737

Have something to say? Post your comment