Thursday, June 20, 2019
FOLLOW US ON

Article

ਪੰਜਾਬੀ ਗਾਇਕੀ ਦਾ ਬਾਬਾ ਬੋਹੜ ਗੁਰਦਾਸ ਮਾਨ

January 04, 2019 09:20 PM

ਪੰਜਾਬੀ ਗਾਇਕੀ ਦਾ ਬਾਬਾ ਬੋਹੜ ਗੁਰਦਾਸ ਮਾਨ
40 ਸਾਲਾਂ ਤੋਂ ਲੋਕਾਂ ਦਾ ਹਰਮਨ ਪਿਆਰਾ ਗਾਇਕ ਬਣਿਆ ਹੋਇਆ ਹੈ, ਮਰ ਜਾਣਾ ਮਾਨ
ਯੰਗ ਲੜ੍ਹਲਾ ਗੇ ਤਲਵਾਰ ਤੋਂ ਬਿਨ੍ਹਾਂ, ਕਿਵੇਂ ਕਰਾਂਗਾ ਗੁਜ਼ਾਰਾ ਤੇਰੇ ਪਿਆਰ ਤੋਂ ਬਿਨ੍ਹਾਂ, ਕਦੇ ਮਿੱਟੀ ਦੀ ਮੂਲ ਦੀ ਅਦਬ ਦੀ ਗੱਲ ਜਦੋ ਵੀ ਕਰਦਾ ਕਦੇ ਗੱਜਬ ਦੀ ਗੱਲ ਨਸ਼ਲਾ ਨੂੰ ਫਸ਼ਲਾ ਨੂੰ ਅਕਲਾ ਨੂੰ ਸੇਧਣਾ, ਬਿਰਲਾ ਹੀ ਜਾਣੇ ਚੰਗੀ ਮੰਦੀ ਦੀ ਭੇਦਣਾ ਨਿਮਰਤਾ ਚ ਰੱਖੇ ਜਿਹਨੂੰ ਮਾਂ ਦੀ ਅਰਦਾਸ ਗੁਣੀ ਕੁੱਖੋ ਜੰਮਿਆ ਨਾਂ ਰੱਖਿਆ ਗੁਰਦਾਸ ਗੱਲ ਪਿੰਡ ਦੀਆਂ ਗਲੀਆ ਤੇ ਆਪਣੇ ਪੰਜਾਬ ਦੀ, ਪੰਜਾਬੀਏ ਜੁਬਾਨੀ ਤੈਨੂੰ ਹੀਰ ਵਾਜਾਂ ਮਾਰਦੀ, ਛੱਲਿਆ ਵੇ ਮੇਲਾ ਚਾਰ ਦਿਨਾਂ ਦਾ, ਮਸਤੀ ਜੁਬਾਨੀ ਵੇਲਾ ਚਾਰ ਦਿਨਾਂ ਦਾ, ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਮੰਜਿਲਾਂ ਨੂੰ ਪਾਉਣ ਲਈ ਫਤ੍ਰੂਰ ਚਾਹੀਦਾ, ਜਰੀ ਨਹੀਉ ਜਾਣੀ ਪੀੜ ਸੱਜਣਾਂ ਦੇ ਜਾਣ ਦੀ ਯਾਦ ਰੱਖੀ ਗੱਲ ਕਾਕਾ ਜਿਊਣ ਜੋਗੇ ਮਾਨ ਦੀ ਸੁਰ ਤੂੰਬੇ ਦੀਆਂ ਬੀਨਾਂ ਵਰਗੀ, ਤੇਰੀ ਤੋਰ ਸੋਕੀਨਾਂ ਵਰਗੀ ਸੋਹਣੀ ਸ਼ਕਲ ਹਸੀਨਾ ਵਰਗੀ ਸਜੀਆ ਦਾ ਕੀ ਸੱਜਣਾ, ਸੱਜਣਾ ਵੇ ਸੱਜਣਾ
           ਵਲੈਤਣ, ਇਸ਼ਕ ਦਾ ਗਿੱਧਾ, ਜੋਗੀਆ, ਹੀਰ, ਰੋਟੀ, ਯਾਰ ਮੇਰਾ ਪਿਆਰ, ਬੂਟ ਪਾਲਿਸ਼ਾ, ਜਾਦੂਗਰੀਆ, ਛੱਲਾ, ਮਸਤੀ, ਪੀੜ ਤੇਰੇ ਜਾਨ ਦੀ, ਅੱਖੀਆ ਉਡੀਕਦੀਆਂ,ਪੰਜਾਬ ਵਰਗੀਆ ਅਨੇਕਾਂ ਹੀ ਗੀਤਾਂ ਨਾਲ ਕਰੋੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਅਦਬ ਪਿਆਰ ਤੇ ਸਤਿਕਾਰ ਦਾ ਸੁਮੇਲ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਪੂਰੀ ਦੁਨੀਆ ਦੇ ਹਰਮਨ ਪਿਆਰੇ ਗਾਇਕ ਗੁਰਦਾਸ ਮਾਨ ਜਿੰਨ੍ਹਾਂ ਨੇ ਅੱਜ ਤਕ ਜੋ ਵੀ ਲਿਖੀਆ, ਗਾਇਆ ਦਰਸ਼ਕਾਂ ਨੇ ਖਿੜੇ ਮੱਥੇ ਕਬੂਲ ਕੀਤਾ॥ ਪੰਜਾਬੀ ਸੱਭਿਆਚਾਰ ਨੂੰ ਆਪਣੇ ਅੰਦਰ ਸਮੋਈ ਬੈਠੇ ਮਾਨ ਸਾਹਬ ਨੇ ਕਦੇ ਵੀ ਆਪਣੇ ਦਰਸ਼ਕਾ ਨੂੰ ਨਿਰਾਸ਼ ਨਹੀ ਕੀਤਾ, ਸਗੋਂ ਆਪਣੀ ਗਾਇਕੀ ਰਾਹੀ ਚੰਗੀ ਨਸੀਹਤ ਹੀ ਦਿੱਤੀ॥
          ਜਿਲ੍ਹਾ ਮੁਕਤਸਰ ਸਾਹਿਬ ਚ ਪੈਂਦੇ ਗਿੱਦੜਬਾਹਾ ਚ ੪ ਜਨਵਰੀ ੧੯੫੭ ਨੂੰ ਮਾਤਾ ਤੇਜ ਕੋਰ ਦੀ ਕੁੱਖੌ ਪਿਤਾ ਗੁਰਦੇਵ ਸਿੰਘ ਦੇ ਘਰ ਜਨਮ ਹੋਇਆ, ਮੁੱਡਲੀ ਪ੍ਰੀਖਿਆ ਗਿੱਦੜਬਾਹਾ ਤੋਂ, ਬੀ.ਏ. ਬਠਿੰਡਾ ਤੋ ਕਰਨ ਉਪਰੰਤ ਫਿਜੀਕਲ ਐਜ਼ੂਕੇਸ਼ਨ ਦੀ ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਕੀਤੀ ਕਾਲਜ ਦੇ ਦਿਨਾਂ ਵਿਚ ਮਾਨ ਸਾਹਿਬ ਐਥਲੀਟ ਵੌ ਰਹਿ ਚੁੱਕੇ ਹਨ ਜੂਡੋ ਕਰਾਟੇ ਵਿਚ ਬਲੈਕ ਬੈਲਟ ਦਾ ਖਿਤਾਬ ਵੀ ਉਨ੍ਹਾਂ ਦੇ ਨਾਂ ਹੈ ਕਾਲਜ ਸਮੇਂ ਆਪ ਜੀ ਹਰਪਾਲ ਟਿਵਾਣਾ ਨਾਲ ਥੀਏਟਰ ਕਰਨਾ ਸ਼ੁਰੂ ਕੀਤਾ,ਥੀਏਟਰ ਕਰਦੇ ਸਮੇਂ ਆਪ ਨੇ ਗਾਇਕੀ ਦੇ ਰੰਗ ਨਿਖਾਰਨੇ ਸੁਰੂ ਕਰ ਦਿੱਤੇ ਸਨ॥
           ਪੜ੍ਹਾਈ ਪੂਰੀ ਹੋਣ ਤੇ ਆਪ ਨੇ ਬਿਜਲੀ ਬੋਰਡ ਦੀ ਨੌਕਰੀ ਕੀਤੀ, ਮੁਕਤਸਰ ਸਾਹਿਬ ਵਿਖੇ ਇਕ ਕਾਲਜ ਵਿਖੇ ਬਤੌਰ ਪ੍ਰੋਫੈਸਰ ਨੌਕਰੀ ਸੁਰੂ ਕੀਤੀ, ਪਰ ਆਪ ਦਾ ਦਿਲ ਨੌਕਰੀ ਵੱ ਘੱਟ ਤੇ ਗਾਇਕੀ ਵੱਲ ਜ਼ਿਆਦਾ ਹੋਣ ਕਾਰਨ, ਨੌਕਰੀ ਨੂੰ ਛੱਡ ਗਾਇਕੀ ਨੂੰ ਅਪਣਾਇਆ ਅਤੇ ਪਹਿਲਾ ਗੀਤ ਜਲੰਧਰ ਦੂਰਦਰਸ਼ਨ ਤੇ ੧੯੮੦ ਚ "ਦਿਲ ਦਾ ਮਾਮਲਾ" ਗੀਤ ਲੈ ਆਇਆ ਤਾਂ ਚਾਰੇ ਪਾਸੇ ਗੁਰਦਾਸ ਮਾਨ ਦਾ ਨਾਮ ਰੁਸਨਾਉਣ ਲੱਗ ਪਿਆ॥ ਇਹ ਗੀਤ ਇੰਨ੍ਹਾਂ ਪ੍ਰਸਿੱਧ ਹੋਇਆ ਕਿ ਮਾਨ ਸਾਹਿਬ ਰਾਤੇ ਰਾਤ ਆਮ ਇਨਸਾਨ ਤੋ ਸੁਪਰਸਟਾਰ ਬਣ ਗਏ॥ ਇਸ ਤੋ ਬਾਅਦ ਮਾਨ ਸਾਹਿਬ ਨੇ ਕਦੇ ਪਿੱਛੇ ਮੁੜ ਕੇ ਨਹੀ ਦੇਖਿਆ॥ ਮਾਨ ਸਾਹਿਬ ਦੁਨੀਆਂ ਭਰ ਵਿਚ ਪ੍ਰਸਿੱਧ ਹੋਣ ਮਗਰੋ ਵੀ ਘਮੰਡ ਤੋ ਕੂਹਾਂ ਦੂਰ ਹਨ ਹਰ ਇਕ ਨੂੰ ਨਿਮਰਤਾ ਨਾਲ ਮਿਲਣ ਵਾਲੇ ਮਾਨ ਨੂੰ ੧੯੯੮ ਏਸੀਆਈ ਅਤੇ ਮੀਡੀਆ ਪੁਰਸਕਾਰ ਨਾਲ ਸਨਮਾਨਿਆ ਗਿਆ, ਇਸ ਤੋ ਬਾਅਦ ਮਾਨ ਸਾਹਿਬ ਨੂੰ ਕੁੜੀਏ, ਅਤੇ ਹੀਰ ਦੇ ਲਿਖੇ ਅਤੇ ਗਾਏ ਗੀਤਾਂ ਬਦਲੇ ਬੈਸਟ ਆਫ ਦੀ ਈਅਰ ਨਾਲ੨੦੦੫ ਵਿਚ ਈ.ਟੀ.ਸੀ. ਚੈਨਲ ਵੱਲੋ ਸਨਮਾਨਿਆ ਗਿਆ, ੭ ਸਤੰਬਰ ੨੦੧੦ ਨੂੰ ਬਾਲਰਹੈਮਪਟਨ ਯੂਨੀਵਰਸਿਟੀ ਵੱਲੋ ਸੰਗੀਤ ਦੀ ਡਾਕਰੇਕਟ ਆਫ ਮਿਊਜਿਕ ਨਾਲ ਸਨਮਾਨਿਆ ਗਿਆ, ੨੦੦੯ ਵਿਚ ਬੂਟ ਪਾਲਿਸ਼ਾ ਐਲਬਮ ਨੂੰ  ਯੂ. ਕੇ ਏਸ਼ੀਅਨ ਮਿਊਜਿਕ ਐਵਾਰਡ, ੧੯੯੯ ਵਿਚ  ਫਿਲਮ ਸ਼ਹੀਦੇ ਮੁਹੱਬਤ ਬੂਟਾ ਸਿੰਘ, ੨੦੦੬ ਵਿਚ ਫਿਲ਼ਮ ਇਸ਼ਕ ਦਾ ਵਾਰਿਸ ਸਾਹ ਲਈ ਬੈਸਟ ਐਕਟਰ ਦਾ ਐਵਾਰਡ ਅਤੇ ੨੦੦੫ ਵਿਚ ਇਸ਼ਕ ਦਾ ਵਾਰਿਸ ਸਾਹ ਨੰੂੰ ਔਸਕਰ ਲਈ ਚੁਣੀ ਗਈ ਸਮੇਤ ੨੦੧੨ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਵੀ ਪੰਜਾਬ ਦੇ ਮਾਣ ਗੁਰਦਾਸ ਮਾਨ ਨੂੰ ਡਾਕਟਰੇਟ ਡਿਗਰੀ ਵੀ ਪ੍ਰਦਾਨ ਕੀਤੀ॥  ਇਕ ਤੋ ਮਗਰੋ ਇਕ ਕਰੀਬ ੩੧੦ ਰਿਕਾਰਡ ਤੌੜ ਕੇ ਲਿਖੇ ਅਤੇ ੩੪ ਮਿਊਜਿਕ ਐਲਬਮ ਰਿਕਾਰਡ ਕੀਤੇ ੧੯੮੨ ਵਿਚ ਪਹਿਲੀ ਫਿਲਮ ਊਚਾ ਦਰ ਬਾਬੇ ਨਾਨਕ ਦਾ ਅਤੇ ੧੯੮੪ ਵਿਚ ਮਾਮਲਾ ਗੜਬੜ ਮਕਬੂਲ ਹੋਈ॥ ਸ਼ਹੀਦ ਏ ਮੁਹੱਬਤ ਬੂਟਾ ਸਿੰਘ, ਸਹੀਦ ਊਧਮ ਸਿੰਘ, ਊਚਾ ਦਰ ਬਾਬੇ ਨਾਨਕ ਦਾ, ਯਾਰੀਆ, ਦੇਸ਼ ਹੋਇਆ ਪ੍ਰਦੇਸ਼, ਸੁਖਮਨੀ, ਵੀਰ ਯਾਰਾ, ਚੱਕ ਜੁਬਾਨਾਂ, ਲੋਗ ਦਾ ਲਿਸ਼ਕਾਰਾ, ਇਸ਼ਕ ਦਾ ਵਾਰਿਸ, ਵਾਰਿਸ ਸ਼ਾਹ, ਮਿੰਨੀ ਪੰਜਾਬ, ਵਰਗੀਆ ਅਨੇਕਾਂ ਹੀ ਹਿੰਦੀ ਅਤੇ ਪੰਜਾਬੀ ਫਿਲਮਾ ਕੀਤੀਆ ਅਤੇ ਆਪਣੀ ਨਵੀਂ ਆ ਰਹੀ ਫਿਲ਼ਮ 'ਨਨਕਾਣਾ', ਇਸ ਫਿਲ਼ਮ ਨੂੰ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਡਇਰੈਕਟ ਕੀਤਾ ਹੈ, ਇਸ ਫਿਲਮ ਦੀ ਅਦਾਕਾਰ ਨਾਮਵਰ ਟੀਵੀ ਕਲਾਕਾਰ ਕਵਿਤਾ ਕੌਸ਼ਿਕ ਹਨ।ਇਸ ਤੋਂ ਪਹਿਲਾਂ ਫਿਲਮਾਂ ਵਿਚ ਮਾਨ ਸਾਹਿਬ ਨਾਲ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਜੂਹੀ ਚਾਵਲਾ, ਤੱਬੂ, ਦਿਵਿਆ ਦੱਤਾ, ਅਤੇ ਵੀਰ ਜਾਰਾ ਫਿਲਮ ਵਿਚ ਪ੍ਰਿਟੀ ਜਿੰਟਾ ਅਤੇ ਸਾਹਰੁੱਖ ਖਾਨ ਨਾਲ ਕੰਮ ਕੀਤਾ॥ ਪੰਜਾਬੀ ਸਮੇਤ ਹਿੰਦੀ, ਤਾਮਿਲ, ਰਾਜਸਥਾਨੀ, ਹਰਿਆਣਵੀ, ਬੰਗਾਲੀ, ੪੦ ਦੇ ਕਰੀਬ ਫਿਲਮਾਂ 'ਚ ਅਦਾਕਾਰੀ ਕਰ ਚੁੱਕੇ,  ਮਾਨ ਸਾਹਿਬ ਦੀ ਪਤਨੀ ਮਨਜੀਤ ਮਾਨ ਫਿਲਮਾਂ ਵਿਚ ਜਿੱਥੇ ਮਾਨ ਦਾ ਸਾਥ ਦੇ ਰਹੇ ਹਨ ਉਥੇ ਉਨ੍ਹਾਂ ਦਾ ਬੇਟਾ ਗੁਰਇੱਕ ਮਾਨ ਵੀ ਬਾਲੀਵੁੱਡ ਵਿਚ ਫਿਲ਼ਮ ਇੰਡਸਟਰੀ ਵਿਚ ਕੰਮ ਕਰ ਰਹੇ ਹਨ॥ 
                    ਮਾਨ ਦੇ ਸਰੋਤੇ ਇਕੱਲੇ ਪੰਜਾਬੀ ਹੀ ਨਹੀ ਸਗੋ ਗੋਰੇ ਵੀ ਹਨ, ਜਦੋ ਮਾਨ ਸਾਹਿਬ ਵਰਲਡ ਟੂਰ ਦੋਰਾਨ ਕਨੇਡਾ ਦੀ ਧਰਤੀ ਤੇ ਸੌਅ ਕਰਨ ਲਈ ਗਏ ਸਨ, ਉਨ੍ਹਾਂ ਦਾ ਸੋਅ ਇੰਨ੍ਹਾ ਸਫਲ ਰਿਹਾ ਕਿ ਉਥੇ ਟੀ.ਵੀ, ਚੈਨਲਾਂ, ਰੇਡੀਉ ਅਤੇ ਮੀਡੀਆ ਮੁਤਾਬਿਕ ਅੱਜ ਤੱਕ ਨਾ ਕਿਸੇ ਫਿਲਮੀ ਐਕਟਰ ਦੇ ਸੋਅ ਅਤੇ ਨਾ ਕਿਸੇ ਰਾਜਨੀਤਿਕ ਸਮਾਗਮ ਸਮੇਂ ਐਨਾ ਇਕੱਠ ਹੋ ਸਕਿਆ ਹੈ, ਜੋ ਸਾਡੀ ਲਈ ਮਾਣ ਵਾਲੀ ਗੱਲ ਹੈ॥ਗੋਰਿਆ ਨੇ ਤਾਂ ਗੁਰਦਾਸ ਮਾਨ ਦਾ ਨਾਮ ਬਦਲ ਕੇ ਪੰਜਾਬੀਆ ਦਾ ਮਾਈਕਲ ਜੈਕਸ਼ਿਨ ਰੱਖ ਦਿੱਤਾ ਹੈ॥ਮਾਨ ਸਾਹਿਬ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਉਨੈ ਹੀ ਮਕਬੂਲ ਹਨ, ਜਿੰਨੇ ਪੰਜਾਬ ਵਿਚ, ਮਾਨ ਵੱਲੋ ਕੀਤੀ ਸੱਭਿਆਚਾਰਿਕ ਦੀ ਸੇਵਾ ਬਦਲੇ ਪੰਜਾਬ ਦੇ ਨਾਮਵਰ ਚੈਨਲ ਪੀ.ਟੀ.ਸੀ.ਚੈਨਲ ਸਰਬੰਸ ਦਾਨੀਆ ਵੇ ਦੇਣਾ ਕੌਣ ਦਿਊਗਾ ਤੇਰਾ'
ਚਾਰ ਪੁੱਤ ਬਾਰੇ, ਪੰਜਵੀਂ ਮਾਂ ਵਾਰੀ
ਛੇਵਾਂ ਬਾਪ ਵਾਰਿਆ, ਸੱਤਵਾਂ ਆਪ ਵਾਰਿਆ॥
ਸ਼ੱਤ ਵਾਰ ਕੇ ਕਹਿਨਾ, ਭਾਣਾ ਮਿੱਠਾ ਲਾਗੈ ਤੇਰਾ
………………. ਗੀਤ ਗਾ ਕੇ ਜਿੱਥੇ ਦੇਸ਼ ਵਿਚ ਅੱਜ ਦੀ ਨੌਜਵਾਨੀ ਜੋ ਧਰਮ ਤੋ ਦੂਰ ਹੁੰਦੀ ਜਾ ਰਹੀ ਹੈ, ਇਕ ਸੰਦੇਸ਼ ਦਿੱਤਾ ਹੈ, ਅਤੇ ਉਥੇ ਵਿਦੇਸੀ ਧਰਤੀ ਤੇ ਰਹਿਣ ਵਾਲੇ ਨੌਜਵਾਨਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵੱਲੋ ਕੀਤੀ ਇਸ ਮਹਾਨ ਕੁਰਬਾਨੀ ਤੋ ਜਾਣੂੰ ਕਰਵਾਇਆ, ਇਸੇ ਤਰ੍ਹਾ ਦੇਸ਼ ਦੀ ਆਜ਼ਾਦੀ ਵਿਚ ਮੁੱਖ ਰੋਲ ਅਦਾ ਕਰਨ ਵਾਲੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਬਾਰੇ ਗਾਏ 
"ਭਗਤ ਸਿੰਘ ਸਰਦਾਰ ਸੂਰਮਾਂ,
ਭਗਤ ਸਿੰਘ ਸਰਦਾਰ,
ਮੌਤ ਨੂੰ ਮਾਸੀ ਆਖਣ ਵਾਲਾ………….."
ਰਾਹੀ ਜਿੱਥੇ ਸਰਧਾਂਜਲੀ ਦਿੱਤੀ ਗਈ, ਉਥੇ ਅਨੇਕਾਂ ਹੀ ਹੋਰ ਵੀ ਗੀਤ ਹਨ, ਜਿੰਨ੍ਹਾਂ ਰਾਹੀ ਮਾਨ ਵੱਲੋ ਦੇਸ਼ ਵਾਸੀਆ ਨੂੰ ਸ਼ੰਦੇਸ ਹੀ ਦਿੱਤੇ ਗਏ ਹਨ॥ਪੰਜਾਬ ਦੀ ਮਜੂਦਾ ਤਸਵੀਰ ਨੂੰ ਪੇਸ਼ ਕਰਦਾ ਗੀਤ 'ਕਿਹੜਾ ਕਿਹੜਾ ਦੁੱਖ ਦੱਸਾ ਮੈਂ ਪੰਜਾਬ ਦਾ 
ਫੁੱਲ ਮਰਜਾਇਆ ਪਿਆ ਗੁਲਾਬ ਦਾ
ਸੁੱਕ ਗਈਆ ਮਰਜਾਈਆ ਟਾਹਣੀਆ
ਛੇਤੀ ਕਿਤੇ ਮੈਥੋ ਦੱਸੀਆ ਨੀ ਜਾਣੀਆ
ਹਰ ਪਾਸੇ ਨਸ਼ੇ ਦੀ ਹਨੇਰੀ ਝੁੱਲ ਗਈ
ਵੱਡਿਆ ਦਲੇਰਾਂ ਨੂੰ ਦਲੇਰੀ ਭੁੱਲ ਗਈ
ਗੱਭਰੂ ਪੰਜਾਬੀ ਨਸ਼ਿਆ ਨੇ ਮਾਰ ਤੇ
ਕੋਈ ਫਰਕ ਨੀ ਰਹਿ ਗਿਆ ਦੁੱਧ ਤੇ ਸਰਾਬ ਦਾ
ਪਾਣੀ ਪੀਣ ਯੋਗ ਵੀ ਰਿਹਾ ਨਾ ਢਾਬ ਦਾ
ਚਿੱਟੇ ਦਾ ਤੂਫਾਨ ਇੰਨ੍ਹਾ ਵਾਲਾ ਹੋ ਗਿਆ
ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ
ਗੱਭਰੂ ਪੰਜਾਬੀ ਨਸ਼ਿਆ ਨੇ ਮਾਰ ਤੇ……………ਗਾਇਆ ਇਸ ਗੀਤ ਦੀ ਵੀਡੀਉ ਜੋ ਆਪਣੇ ਆਪ ਵਿਚ ਇਕ ਵਿਲੱਖਣ ਕਿਸਮ ਦੀ ਵੀਡੀਉ ਹੈ ਜਿਸਨੂੰ ਦੇਖਣ ਤੇ ਮਜੂਦਾ ਪੰਜਾਬ ਜੋ ਹੁਣ ਨਸ਼ਿਆ ਤੇ ਫਸਲੀ ਜਹਿਰਾ ਡੁੱਬਿਆ ਪਿਆ ਹੈ ਦੀ ਹੂਬਹੂ ਤਸਵੀਰ ਪੇਸ਼ ਕਰਦਾ ਹੈ॥ਇਸ ਗੀਤ ਨੇ ਪੰਜਾਬ ਦੇ ਸਿਆਸੀ ਗਲਾਰਿਆ ਨੂੰ ਕੰਬਣੀ ਛੇੜ ਦਿੱਤੀ ਉੱਥੇ ਹੀ ਪੰਜਾਬੀ ਗੱਭਰੂਆ ਨੂੰ ਨਸ਼ਿਆ ਤੋ ਦੂਰ ਰਹਿਣ ਦੀ ਨਸੀਹਤ ਦਿੱਤੀ॥
                    ਮਾਨ ਜੋ ਖਤਰਨਾਕ ਅਤੇ ਵੱਡੇ ਹਾਦਸੇ ਦਾ ਦੋ ਵਾਰ ਸਿਕਾਰ ਹੋ ਚੁੱਕੇ ਹਨ ਪਹਿਲਾ ਹਾਦਸਾ ੯ ਜਨਵਰੀ ੨੦੦੧ ਨੂੰ ਰੋਪੜ ਨੇੜੇ ਵਾਪਰਿਆ ਜਿਸ ਹਾਦਸੇ ਦੋਰਾਨ ਡਰਾਈਵਰ ਤੇਜਪਾਲ ਦੀ ਮੌਤ ਹੋ ਗਈ ਅਤੇ ਮਾਨ ਸਾਹਿਬ ਗੰਭੀਰ ਜਖਮੀ ਹੋ ਗਏ ਸਨ॥ ਹਾਦਸੇ ਦੋਰਾਨ ਮਾਰੇ ਗਏ ਭਰਾਵਾਂ ਵਰਗੇ ਡਰਾਈਵਰ ਤੇਜਪਾਲ ਦੀ ਮੌਤ ਨੇ ਮਾਨ ਨੂੰ ਧੁਰ ਅੰਦਰੋ ਝੰਜੋੜ ਕੇ ਰੱਖ ਦਿੱਤਾ ਤੇ ਭੋਗ ਸਮਾਗਮ ਦੋਰਾਨ ਮਾਨ ਨੇ ਇੱਕ ਸੱਚੀ ਸਰਧਾਂਜਲੀ 'ਬੈਠੀ ਸਾਡੇ ਨਾਲ ਇਕ  ਸਵਾਰੀ ਉੱਤਰਗੀ' ਗੀਤ ਰਾਹੀ ਦਿੱਤੀ॥ ਦੂਸਰਾ ਹਾਦਸਾ ਨੋਇਡਾ ਤੋ ਸ਼ੋਅ ਲਾ ਕੇ ਆ ਰਹੇ ਵਾਪਿਸ ਚੰਡੀਗੜ ਆ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਕਾਰ ੨੦ ਜਨਵਰੀ ੨੦੦੭ ਨੂੰ ਕਰਨਾਲ ਕੋਲ ਇੱਕ ਟਰੱਕ ਨਾਲ ਜਾ ਟਕਰਾਈ ਜਿਸ ਦੋਰਾਨ ਮਾਨ ਸਾਹਿਬ ਨੂੰ ਕਾਫੀ ਗੰਭੀਟ ਸੱਟਾਂ ਲੱਗੀਆ॥ ਘਰਾਂ ਵਿਚ ਬੈਠੀਆ ਪੁੱਤਾ ਨੂੰ ਉਡੀਕਦੀਆ ਲੱਖਾਂ ਕਰੋੜਾਂ ਮਾਵਾਂ ਦੀਆ ਦੁਆਵਾਂ ਨੇ ਮਾਨ ਨੂੰ ਬਚਾ ਲਿਆ॥ 
੬੨ ਜਨਮ ਦਿਨ ਮਨਾ ਰਹੇ ਮਾਨ ਸਾਹਿਬ ਨਕੋਦਰ ਸੱਿਥਤ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਦੇ ਚੈਅਰਮੇਨ ਵੀ ਹਨ ਇਸ ਟਰੱਸਟ ਵੱਲੋ ਉਤਰਾਖੰਡ ਵਿਚ ਆਏ ਹੜ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ੧੧ ਲੱਖ ਰੁਪਏ ਦਾਨ ਕੀਤੇ ਤੇ ਆਪਣੇ ਤਰਫੋ ਵੀ ਗਰੀਬ ਤੇ ਲੌੜਵੰਦ ਲੋਕਾਂ ਦੀ ਮੱਦਦ ਕਰਦੇ ਰਹਿੰਦੇ ਹਨ॥

ਮਾਨ ਸਾਹਿਬ ਦੀ ਕੈਸਿਟ 'ਜੋਗੀਆ' ਨਾਲ ਜੁੜੀ ਇਕ ਯਾਦ ਤੁਹਾਡੇ ਨਾਲ ਸੇਅਰ ਕਰਨ ਲੱਗਾਂ ਹਾਂ, ਮੇਰਾ ਯਾਰ ਹਰਵਿੰਦਰ ਸਿੰਘ ਦਿਉਲ ਜੋ ਮੇਰੇ ਵਾਂਗ ਗੁਰਦਾਸ ਮਾਨ ਦਾ ਬਹੁਤ ਵੱਡਾ ਫੈਨ ਹੈ, ਨਾਲ ਸ਼ਿਮਲਾ ਘੁੰਮਣ ਲਈ ਗਏ, ਜਦ ਸ਼ਿਮਲਾ ਵੱਲ ਨੂੰ ਰਵਾਨਾ ਹੋਣ ਲੱਗੇ ਤਾ ਚੰਡੀਗੜ੍ਹ ਦੇ ੧੭ ਸੈਕਟਰ ਤੋ ਜੋਗੀਆ ਕੈਸਿਟ ਖ੍ਰੀਦ ਲਈ ਦਿਉਲ ਗੱਡੀ ਡਰਾਇਵ ਕਰ ਰਿਹਾ ਸੀ, ਅਤੇ ਮੈਂ ਲੈਫਟ ਸਾਇਡ ਬੈਠਾ ਸੀ, ਮਾਨ ਸਾਹਿਬ ਦੀ ਸੀ.ਡੀ. ਪਲੇ ਕੀਤੀ ਅਤੇ ਸ਼ਿਮਲਾ ਨੂੰ ਚੱਲ ਪਏ, ਜੋਗੀਆ ਕੈਸਿਟ ਦੇ ਗੀਤਾ ਵਿਚ ਇੰਂਨ੍ਹਾਂ ਮਗਨ ਹੋ ਗਏ ਕਿ ਸਾਨੂੰ ਸ਼ਿਮਲਾ ਕਦ ਲੰਘ ਗਏ ਅਤੇ ਕੁਫਰੀ ਪਹੁੰਚ ਗਏ, ਜਦ ਕਿ ਅਸੀ ਸਿਰਫ ਸ਼ਿਮਲਾ ਦਾ ਹੀ ਪ੍ਰੋਗਰਾਮ ਬਣਾਇਆ ਸੀ ਜਦ ਵੀ ਇਕੱਠੇ ਹੁੰਦੇ ਹਾਂ ਤਾਂ ਸਾਨੂੰ ਸ਼ਿਮਲਾ ਕੁਫਰੀ ਦਾ ਟੂਰ ਅਤੁ ਮਾਨ ਸਾਹਿਬ ਦੀ ਜੋਗੀਆ ਕੈਸਿਟ ਦਾ ਫਨ ਇੱਕ ਅਬੁੱਲ ਯਾਦ ਬਣਕੇ ਰਹਿ ਗਿਆ ਹੈ, ਸਾਇਦ ਇਸ ਯਾਦ ਨੂੰ ਅਸੀ ਕਦੇ ਵੀ ਨਾਂ ਭੁਲਾ ਸਕੀਏ॥
ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਕਿ ਮਾਨਾਂ ਦੇ ਮਾਨ ਗੁਰਦਾਸ ਮਾਨ ਸਾਹਿਬ, ਜਿੰਨ੍ਹਾ ਆਪਣੀ ਪੂਰੀ ਜਿੰਦਗੀ ਪੰਜਾਬ ਦੇ ਅਮੀਰ ਅਤੇ ਵਿਸ਼ਾਲ ਸੱਭਿਆਚਾਰ ਦੇ ਲੇਖੇ ਲਾਈ ਹੈ, ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ ਅਤੇ ਇਸੇ ਤਰਾ ਮਾਂ ਬੋਲੀ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਜਿਊਣ ਯੋਗਾ ਮਾਨ ਕਰਦਾ ਰਿਹਾ॥
ਜੀaੇ……….ਮਾਨ ਸਾਹਿਬ
ਗੁਰਭਿੰਦਰ ਗੁਰੀ

Have something to say? Post your comment