Thursday, June 20, 2019
FOLLOW US ON

Poem

ਖਾ ਕੇ ਹੱਕ ਗਰੀਬਾਂ ਦਾ

January 04, 2019 09:30 PM
Makhan Shero Wala
 
ਕਿਓਂ ਐਂਵੇ ਮਾਲਾ ਫੇਰਦੀਏ,
ਰੱਜਿਆਂ ਨੂੰ ਫਿਰੇ ਰਜਾਓਂਦੀ,
ਤੱਕ ਭੁੱਖੇ ਤਾਂਈ ਬੁੱਲ ਟੇਰਦੀਏ,
ਮਾਪਿਆਂ ਨੂੰ ਸਿੱਧੇ ਮੂੰਹ ਨਾ ਬੋਲੇ,
ਬੂਵਨਿਆਂ ਨੂੰ ਖੁਰੜੇ ਫੜ ਘੇਰਦੀਏ,
ਲੰਗਰ ਲਾਵੇਂ ਡੇਰਿਆਂ ਤੇ ਤੂੰ,
ਸਾਜ਼ ਧਰਮਾਂ ਦੇ ਡੂੰਗੇ ਛੇੜਦੀਏ,
ਬੇਗਾਨਿਆਂ ਲਈ ਰੱਖੇਂ ਬੂਹੇ ਖੁੱਲੇ,
ਵੇਖ ਆਪਣਿਆਂ ਨੂੰ ਬਾਰ ਭੇੜਦੀਏ,
ਸੁੱਖ ਦੁੱਖ ਵੰਡਾਂਵੇਂ ਅਮੀਰਾਂ ਦੇ,
ਜਖਮ ਗਰੀਬਾਂ ਦੇ ਅੱਲੇ ਚੇੜਦੀਏ,
ਮਾਂ ਮਰਜੇ ਗਰੀਬ ਦੀ ਜਾਵੇ ਨਾ,
ਕੁੱਤਾ ਬਿਮਾਰ ਤੱਕੜੇ ਦਾ ਹੰਝੂ ਕੇਰਦੀਏਂ,
ਦੱਸ ਜਿੰਦੜੀਏ ਕੀ ਢੰਗ ਤੇਰੇ,
ਮੱਖਣ ਸ਼ੇਰੋਂ ਆਖੇ ਸੁੱਕੇ ਚ ਤੈਰਦੀਏਂ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
Have something to say? Post your comment