Poem

ਨਵਾਂ ਸਾਲ// ਮਦਨ ਬੰਗੜ

January 04, 2019 09:33 PM
                     

         ਆ ਗਿਆ ਏ ਫਿਰ ਨਵਾਂ ਸਾਲ ਮੇਰੇ ਦੋਸਤੋ 

          ਪਰ ਸਾਡਾ ਰਹਿਣਾ ਇਹੋ ਹਾਲ ਮੇਰੇ ਦੋਸਤੋ  
           ਇਸ ਵਾਰ ਟੋਪੀ ਕੋਟੀ ਸਾਥੋਂ ਲੈ ਹੋਈ ਨਾ
          ਤਿੰਨ ਸਾਲ ਪਹਿਲਾਂ ਦੀ ਲੱਭਦੀ ਵੀ ਲੋਈ ਨਾ
          ਠਰੂ ਠਰੂ ਲੰਘੂਗਾ ਸਿਆਲ ਮੇਰੇ ਦੋਸਤੋ
          ਆ ਗਿਆ ਏ ਫਿਰ ਨਵਾਂ ਸਾਲ ਮੇਰੇ ਦੋਸਤ 
          ਪਰ ਸਾਡਾ ਰਹਿਣਾ ਇਹੋ ਹਾਲ ਮੇਰੇ ਦੋਸਤੋ 
          ਰੱਜੇ ਪੁੱਜੇ ਲੋਕ ਹੀ ਧਮਾਲਾਂ ਪਾਈ ਜਾਂਦੇ ਨੇ 
          ਨਵਾਂ ਸਾਲ ਨਵਾਂ ਸਾਲ ਐਵੇਂ ਗਾਈ ਜਾਂਦੇ ਨੇ
           ਬਿਗੜੀ ਜ਼ਮਾਨੇ ਦੀ ਹੈ ਚਾਲ ਮੇਰੇ ਦੋਸਤੋ 
          ਆ ਗਿਆ ਏ ਫਿਰ ਨਵਾਂ ਸਾਲ ਮੇਰੇ ਦੋਸਤੋ 
          ਪਰ ਸਾਡਾ ਰਹਿਣਾ ਇਹੋ ਹਾਲ ਮੇਰੇ ਦੋਸਤੋ 
          ਹਰ ਸ਼ੈ ਨਿੱਤ ਨਿੱਤ ਮਹਿੰਗੀ ਹੁੰਦੀ ਜਾਂਦੀ ਹੈ 
           ਸੁਪਨੇ ਚ ਨਿੱਤ ਮਹਿੰਗਾਈ ਆ ਡਰਾਂਦੀ ਹੈ
          ਪਹਿਲਾਂ ਤੋਂ ਵੀ ਮਹਿੰਗੀ ਹੋਗੀ ਦਾਲ ਮੇਰੇ ਦੋਸਤੋ 
           ਆ ਗਿਆ ਹੈ ਫਿਰ ਨਵਾਂ ਸਾਲ ਮੇਰੇ ਦੋਸਤੋ 
             ਪਰ ਸਾਡਾ ਰਹਿਣਾ ਇਹੋ ਹਾਲ ਮੇਰੇ ਦੋਸਤੋ 
            ਲੀਡਰਾਂ ਦੇ ਲਾਰੇ ਵੀ ਡਿਜੀਟਲ ਹੋ ਗਏ 
             ਵਾਰੋ ਵਾਰੀ ਜਨਤਾ ਨੂੰ ਕੁੱਟ ਕੁੱਟ ਤੋਂ ਗਏ 
              ਹੁੰਦਾ ਹਰ ਵਾਰ ਨਵਾਂ ਜਾਲ ਮੇਰੇ ਦੋਸਤੋ 
             ਆ ਗਿਆ ਏ ਫਿਰ ਨਵਾਂ ਸਾਲ ਮੇਰੇ ਦੋਸਤੋ 
              ਪਰ ਸਾਡਾ ਰਹਿਣਾ ਇਹੋ ਹਾਲ ਮੇਰੇ ਦੋਸਤੋ 
 
                                   ਮਦਨ ਬੰਗੜ 
                     ਪਿੰਡ ਤੇ ਡਾਕਘਰ ਸਿਕੰਦਰਪੁਰ 
                            ਵਾਇਆ ਅਲਾਵਲਪੁਰ 
                            ਜ਼ਿਲ੍ਹਾ ਜਲੰਧਰ 
                                ਪੰਜਾਬ 
Have something to say? Post your comment