Article

"ਪ੍ਰਾਹੁਣੇ" ਕਵਿਤਾ ਨੇ ਮੇਰੀ ਪਛਾਣ ਬਣਾਈ "ਬੂਟਾ ਗੁਲਾਮੀ ਵਾਲਾ"

January 04, 2019 09:37 PM
"ਪ੍ਰਾਹੁਣੇ" ਕਵਿਤਾ ਨੇ ਮੇਰੀ ਪਛਾਣ ਬਣਾਈ "ਬੂਟਾ ਗੁਲਾਮੀ ਵਾਲਾ" 
 
ਮਨ ਅੰਦਰ ਉੱਠੇ ਵਿਚਾਰਾਂ ਦੇ ਤੂਫਾਨ ਰੂਪੀ ਵਲਵਲਿਆਂ ਨੂੰ ਕੋਰੇ ਕਾਗਜ ਦੀ ਹਿੱਕ ਤੇ ਕਲਮ ਨਾਲ ਝਰੀਟ ਕੇ ਰਚਨਾਵਾਂਂ ਦਾ ਰੂਪ ਦੇਣਾ ਹਾਰੀ ਸਾਰੀ ਦੇ ਵੱਸ ਵਿੱਚ ਨਹੀ ਹੁੰਦਾ।ਇਨਸਾਨ ਦੀ ਜ਼ਿੰਦਗੀ ਵਿੱਚ ਕੁੱੱਝ ਅਜਿਹੇ ਵਰਤਾਰੇ ਹੋ ਜਾਂਦੇ ਹਨ ਜਾਂ ਘਟਨਾਵਾਂ ਵਾਪਰ ਜਾਂਂਦੀਆਂਂ ਹਨ,ਜਿਨ੍ਹਾਂ ਦਾ ਦਿਲ ਦੀਆਂ ਤਹਿਆਂ ਤੱਕ ਅਸਰ ਹੁੰਦਾ ਹੈ ਅਤੇ ਉਹ ਸ਼ਬਦ ਬਣਕੇ ਦਿਲ ਦੀਆਂਂ ਸਮੁੰਦਰ ਰੂਪੀ ਗਹਿਰਾਈਆਂ ਵਿੱੱਚੋਂ ਆਪ ਮੁਹਾਰੇ ਵਿਚਾਰ ਰੂਪੀ ਸ਼ਬਦਾਂ ਦੇ ਤੂਫਾਨ ਬਣ ਉਮਡ ਪੈਂਦੀਆਂ ਹਨ ਅਤੇ ਉਹ ਇਨਸਾਨ ਨੂੰ ਲੇਖਕ ਬਣਾ ਦਿੰਦੀ ਹੈ।ਉਸਦੇ ਵਿਚਾਰਾਂ ਦੇ ਰੁਖ ਆਪ ਮੁਹਾਰੇ ਉਸੇ ਪਾਸੇ ਮੁੜ੍ਹ ਪੈਦਾ ਹੈ।ਉਹ ਖੇਤਰ ਗੀਤਕਾਰੀ, ਕਵਿਤਾ, ਕਹਾਣੀ, ਲੇਖ,ਨਾਟਕ, ਸੱਭਿਆਚਾਰਕ ਗਤੀਵਿਧੀਆਂ ਗਿੱਧਾ ਆਦਿ ਕੋਈ ਵੀ ਵਿਧਾ ਹੋ ਸਕਦੀ ਹੈ।
ਅਜਿਹਾ ਹੀ ਕੁੱਝ ਬੂਟਾ ਗੁਲਾਮੀ ਵਾਲਾ ਦੇ ਹਿੱਸੇ ਆਇਆ ਹੈ।
ਉਸਦਾ ਪੂਰਾ ਨਾਮ ਬੂਟਾ ਸਿੰਘ ਹੈ ਅਤੇ ਗੁਲਾਮੀ ਵਾਲਾ ਉਸਦੀ ਜੰਮਣ ਭੌਇੰ ਹੈ।ਸਾਹਿਤਕ ਖੇਮੇ ਚ ਉਹ ਬੂਟਾ ਗੁਲਾਮੀ ਵਾਲਾ ਦੇ ਨਾਮ ਜਾਣਿਆ ਜਾਂਦਾ ਹੈ।
ਪੰਜਾਬੀ ਸੱਭਿਆਚਾਰਕ ਅਤੇ  ਵਿਰਸੇ ਨੂੰ ਸੰਭਾਲਣਾ, ਯਾਦ ਰੱਖਣਾ ਅਤੇ ਫਿਰ ਬੀਤਿਆ ਹੋਇਆ ਜ਼ਮਾਨਾ ਯਾਦ ਕਰਕੇ ਰਚਨਾਵਾਂਂ ਦੇ ਰੂਪ ਚ ਲਿਖਣਾ ਬਹੁਤ ਹੀ ਔਖਾ ਕੰਮ ਹੈ, ਪਰ ਬੂਟਾ ਗੁਲਾਮੀ ਵਾਲਾ ਇਹ ਕੰਮ ਮੁਸੱਸਲ ਕਰ ਰਿਹਾ ਹੈ ਅਤੇ ਉਹ ਇਸ ਨੂੰ ਬਾਖੂਖੀ ਨਿਭਾ ਵੀ ਰਿਹਾ ਹੈ। 
ਬੂਟਾ ਗੁਲਾਮੀ ਵਾਲਾ  ਪਿੰਡ ਗੁਲਾਮ ਪੱਤਰਾ ਜਿਲ੍ਹਾ ਫਿਰੋਜ਼ਪੁਰ ਵਿਖੇ ਮਾਤਾ ਸੁਰਜੀਤ ਕੌਰ ਦੀ ਪਿਆਰੀ ਬੁੱਕਲ ਦਾ ਸ਼ਿੰਗਾਰ ਅਤੇ ਪਿਤਾ ਬੁੱਢਾ ਸਿੰਘ ਦੇ ਘਰ ਦੀ ਵਲਗਣ ਚ ਖੇੜ੍ਹਾ ਬਣਿਆ।ਉਸਦਾ ਕਹਿਣਾ ਹੈ ਕਿ ਲਿਖਣ ਦੀ ਚੇਟਕ ਉਸ ਨੂੰ ਅੱਠਵੀਂਂ ਕਲਾਸ ਵਿਚ ਪੜ੍ਹਦਿਆਂਂ ਹੀ ਲੱਗ ਗਈ ਸੀ। ਸ਼ੁਰੂਆਤੀ ਦੌਰ ਚ  ਉਸ ਟਾਇਮ ਮਾਡ਼ੇ ਮੋਟੇ ਸ਼ੇਅਰ ਲਿਖੇ ਅਤੇ ਜਲੰਧਰ ਤੋਂਂ ਛਪਦੇ ਸਪਤਾਹਿਕ ਅਖਬਾਰ "ਸਮਰਾਟ" ਵਿਚ ਛਪਣ ਲੱਗ ਪਏ ਸਨ।ਦੋਸਤਾਂ,ਮਿੱਤਰਾਂ ਅਤੇ ਸਨੇਹੀਆਂ ਦੀ ਹੱਲਾਸ਼ੇਰੀ ਨੇ ਉਤਸ਼ਾਹਿਤ ਕੀਤਾ।ਲਿਖਣ ਦੀ ਗਤੀ ਤੇਜ਼ ਹੋ ਗਈ ਅਤੇ ਬੱਸ ਉਹ ਬੂਟਾ ਸਿੰਘ ਤੋਂ ਬੂਟਾ ਗੁਲਾਮੀ ਵਾਲਾ ਬਣ ਗਿਆ । ਉਸ ਨੂੰ ਲਿਖਣ ਦੀ ਕਲਾ ਭਾਵੇਂਂ ਪ੍ਰਮਾਤਮਾ ਤੋਂ ਮਿਲੀ ਅਮਾਨਤ ਹੈ ਪਰ ਸਮਾਜਿਕ ਰਵਾਇਤ ਮੁਤਾਬਿਕ ਉਸਨੇ ਸ਼੍ਰੀ ਚਮਨ ਲਾਲ ਸ਼ੁਗਲ ਨੂੰ ਆਪਣਾ ਰਸਮੀ ਗੁਰੂ ਧਾਰ ਲਿਆ।ਲਿਖਣ ਦਾ ਸਫਰ ਬੇਰੋਕ ਚਲਦਾ ਰਿਹਾ।ਬੇਰੁਜ਼ਗਾਰੀ ਦੇ ਥੱਪੜਾਂ ਦਾ ਝੰਬਿਆ ਬੂਟਾ 1990 ਚ ਕੰਮ ਦੀ ਭਾਲ ਚ  ਆਪਣਾ ਪਿੰਡ ਛੱਡ ਕੋਟ ਈਸੇ ਖਾ (ਮੋਗਾ) ਵਿਖੇ ਆ ਬਸੇਰਾ ਕਰ ਲਿਆ।ਇਥੇ ਰਹਿੰਦਿਆ ਵੀ ਪਰਿਵਾਰ ਦਾ ਪੇਟ ਪਾਲਣ ਦੇ ਨਾਲ ਨਾਲ ਆਪਣੀ ਲਿਖਣ ਸ਼ੈਲੀ ਨੂੰ ਜਾਰੀ ਰੱਖਿਆ ਅਤੇ ਸੰਪਰਕ ਚ ਲੇਖਕਾਂਂ ਨੂੰ ਇਕੱਠਿਆਂਂ ਕਰਕੇ ਸਾਹਿਤ ਸਭਾ ਦਾ ਗਠਨ ਦਿੱਤਾ,ਜਿਸ ਦਾ ਉਹ ਅੱਜ ਵੀ ਪ੍ਰਧਾਨ ਹੈ।
ਬੂਟਾ ਗੁਲਾਮੀ ਵਾਲਾ ਨੇ ਸਭ ਤੋ ਪਹਿਲੀ ਪੁਸਤਕ  ਸ਼ੇਅਰੋ ਸ਼ਾਇਰੀ ਦੀ ਛਪਵਾਈ ਜਿਸ ਦੀ ਨੋਜਵਾਨ ਵਰਗ ਵਿਚ ਕਾਫੀ ਚਰਚਾ ਹੋਈ।ਇਸ ਸ਼ਫਰ ਦੌਰਾਨ ਉਸ ਦੇ ਪੰਜਾਬੀ ਸੱਭਿਆਚਾਰਕ, ਵਿਰਸੇ ,ਸਮਾਜਿਕ ਸਰੋਕਾਰਾਂ, ਪਰਿਵਾਰਕ ਕਦਰਾਂ ਕੀਮਤਾਂ ਨੂੰ ਦਰਸਾਉਂਦੇ  ਲੇਖ,ਕਵਿਤਾਵਾਂ ਅਤੇ ਹੋਰ ਰਚਨਾਵਾਂਂ  ਹਰੇਕ ਅਖਬਾਰ ਰਸ਼ਾਲੇ ਵਿਚ  ਛਪਣ ਲੱਗ ਪਏ, ਜਿਹਨਾਂ ਵਿਚ  "ਗੂੜ੍ਹਾ ਸਿਆਲ ਬੇਬੇ ਦਾ ਸਾਗ ਮੱਕੀ ਦੀ ਰੋਟੀ,"  "ਵਿਆਹ ਵਾਲੇ ਘਰ ਦੀ ਪਹਿਚਾਣ ਸੀ ਲਾਉਡ ਸਪੀਕਰ ","ਮਾਈ ਲਾਲੀ ਦੀ ਭੱਠੀ ਤੇ ਮੇਰਾ ਪਿੰਡ ", "ਬੀਤੇ ਸਮੇਂਂ ਦਾ ਬਲਬ ਸੀ ਲਾਲਟੈਨ","ਪਿੰਡਾਂਂ ਦੀ ਪ੍ਰਾਹੁਣਚਾਰੀ", "ਪੰਜਾਬੀ ਵਿਰਸੇ ਵਿੱਚ  ਛੱਜ"," ਆਓ ਤੱਤਾ ਤੱਤਾ ਗੁਡ਼ ਖਵਾਈਏ","ਪੱਖੀ ਘੁੰਗਰੂਆਂਂ ਵਾਲੀ","ਦਾਤੀ ਨੂੰ ਲਵਾ ਦੇ ਘੁੰਗਰੂ" ਆਦਿ ਲੇਖ ਬਹੁਤ  ਮਕਬੂਲ ਹੋਏ ਹਨ।ਉਸਨੂੰ 2008 ਅਤੇ 2013 ਵਿੱੱਚ ਨਨਕਾਣਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜੱਥੇ ਦੇ ਨਾਲ ਪਾਕਿਸਤਾਨ ਜਾਣ ਦਾ ਮੋਕਾ ਮਿਲਿਆ ਅਤੇ  ਇਨਾਂਂ ਦੋ ਯਾਤਰਾਵਾਂ ਨੂੰ ਉਸਨੇ ਇਕ ਪੁਸਤਕ ਦਾ ਰੂਪ "ਪਾਕਿਸਤਾਨ ਜਿਹੋ ਜਿਹਾ ਮੈ ਵੇਖਿਆ" ਸਫ਼ਰਨਾਮਾ ਛਪਵਾਇਆ,ਜੋ ਇੱੱਕ ਦੂਹਰੇ ਤੀਹਰੇ ਅਰਥਾਂਂ ਤੋਂ ਹਟ ਕੇ ਇੱਕ ਠੇਠ ਪੰਜਾਬੀ  ਵਿੱਚ  ਸੀ। ਇਸ ਸਫ਼ਰਨਾਮੇ ਨੇ ਬੂਟਾ ਗੁਲਾਮੀ ਵਾਲਾ ਨੂੰ ਉੱੱਚ ਕੋਟੀ ਦੇ ਲੇਖਕਾਂਂ ਵਿੱੱਚ ਲਿਆ ਖੜ੍ਹਾ ਕਰ ਦਿੱਤਾ।ਉਸ ਦਾ ਇਹ ਸਫ਼ਰਨਾਮਾ ਧਡ਼ਾਧਡ਼ ਵਿਕਿਆ ਸੀ। ਉਸ ਵੱਲੋਂਂ ਲਿਖੀ ਗਈ ਠੇਠ ਪੰਜਾਬੀ ਭਾਸ਼ਾ ਦੀ ਵੀ ਸਾਹਿਤਕ ਹਲਕਿਆਂ ਚ ਖੂਬ ਚਰਚਾ ਹੋਈ ਸੀ।ਬਾਅਦ ਵਿਚ ਇਸ ਦੇ ਤਿੰਨ ਅਡੀਸ਼ਨ ਛਪੇ ਸਨ । ਦੋ ਸਾਲਾਂਂ ਦੇ ਵਕਫੇ ਪਿੱੱਛੋਂਂ ਉਸ ਨੇ ਇਕ ਹੋਰ ਧਾਰਮਿਕ " ਸ਼੍ਰੀ ਹੇਮਕੁੰਟ ਸਾਹਿਬ ਸਫ਼ਰਨਾਮਾ" ਛਪਵਾਇਆ,ਇਹ ਵੀ ਕਾਫੀ ਮਕਬੂਲ ਹੋਇਆ ਸੀ। ਉਸਦੀਆਂਂ ਬਹੁਤ ਸਾਰੀਆਂਂ ਪੰਜਾਬੀ ਵਿਰਸੇ ਨਾਲ ਸਬੰਧਿਤ ਪਾਏਦਾਰ ਰਚਨਾਵਾਂਂ ਦੇਸ਼ ਵਿਦੇਸ਼ ਦੇ ਅਖਬਾਰਾਂਂ ,ਰਸ਼ਾਲਿਆ, ਫੇਸਬੁੱਕ, ਵੱਟਸਐਪ,ਯੂ ਟਿਊਬ ਆਦਿ ਸੋਸ਼ਲ ਸਾਇਟਾਂ ਤੇ ਚੰਗਾ ਸਥਾਨ ਰੱਖਦੀਆ ਹਨ। ਇਹਨਾਂ ਵਿੱਚੋਂ  ਜ਼ਿੰਦਗੀ ਦਾ ਗੀਤ, ਘੁੰਡ ਵਾਲੀ ਵਹੁਟੀ, ਬੇਬੇ ਦੀ ਰਗਡ਼ੀ ਚਿੱਬਡ਼ਾ ਦੀ ਚਟਣੀ, ਸੁਪਨਾ, ਪ੍ਰਾਹੁਣੇ,ਸਾਇਕਲ, ਬਾਪੂ, ਪਿੰਡ ਦੀ ਹਵਾ, ਮਾਂ ਦਾ ਗੀਤ   ਆਦਿ ਨੇੇ ਸਾਹਿਤਕ  ਹਲਕਿਆ ਵਿੱੱਚ ਵੀ ਖੂਬ ਚਰਚਾ ਛੇੜੀ ਹੈ। 
         ਬੂਟਾ ਗੁਲਾਮੀ ਵਾਲਾ ਦਾ ਕਹਿਣਾ ਹੈ ਕਿ ਭਾਵੇਂਂ ਥੋਡ਼੍ਹਾ ਲਿਖੋ, ਪਰ ਸੱਭਿਆਚਾਰਕ, ਸਾਹਿਤਕ ਅਤੇ ਪਰਿਵਾਰਕ ਲਿਖੋ।ਤੁਹਾਡੀ ਲਿਖਤ ਲੱਚਰਤਾ ਚ ਲਬਰੇਜ਼ ਸ਼ਬਦਾਂ ਤੋਂ ਮੁਕਤ ਹੋਣੀ ਚਾਹੀਦੀ ਹੈ। ਚੰਗਾ ਲਿਖੋ ਜੋ ਸਾਰੇ ਪਰਿਵਾਰ,ਰਿਸ਼ਤੇਦਾਰ, ਯਾਰਾਂਂ ਦੋਸਤਾਂਂ,ਬੇਲੀ ਜੁੰਡਲੀ ਵਿੱੱਚ ਬੈਠ ਕੇ ਬੜ੍ਹੇ ਫ਼ਖਰ ਨਾਲ ਬੇਝਿਜਕ ਸੁਣਾਈ ਜਾ ਸਕੇ ਅਤੇ ਤੁਹਾਨੂੰ ਸ਼ਰਮਸ਼ਾਰ ਹੋਕੇ ਸਿਰ ਨਾ ਨੀਵਾ ਕਰਨਾ ਪਏ।
ਬੂਟਾ ਗੁਲਾਮੀ ਵਾਲਾ ਨੂੰ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਣ ਤੇ ਉਸਦਾ ਕਹਿਣਾ ਹੈ ,"ਯਾਰ ਅਜੇ ਤਾਂਂ ਮੈਂਂ ਸੇਰ ਚੋਂ ਪੂਣੀ ਵੀ ਨਹੀਂਂ ਕੱਤੀ। ਅਜੇ ਬਹੁਤ  ਕੁੱੱਝ ਲਿਖਣਾ ਬਾਕੀ ਹੈ। ਉਹ ਰਚਨਾ ਲਿਖਣ ਸਮੇਂ ਜਿਹਨ ਚ ਰੱਖਦਾ ਹੈ ਕਿ ਇਹੋ ਜਿਹਾ ਲਿਖਿਆ ਜਾਵੇ, ਜਿਸ ਵਿੱੱਚੋਂਂ ਪਾਠਕਾਂਂ ਅਤੇ ਸਰੋਤਿਆਂਂ   ਨੂੰ ਕੋਈ ਸੇਧ ,ਕੋਈ  ਚੰਗਾ ਸੁਨੇਹਾ ਮਿਲ ਸਕੇ  ਅਤੇ ਮੈਂਂ ਦਾਅਵੇ ਅਤੇ ਮਾਣ ਨਾਲ ਕਹਿ ਸਕਾਂਂ ਕਿ  ਇਹ ਮੇਰੀ ਰਚਨਾ ਹੈ।
ਬੂਟਾ ਗੁਲਾਮੀ ਵਾਲਾ ਸਾਹਿਤਿਕ ਪਿੜ ਨੂੰ ਪੂਰੀ ਤਰ੍ਹਾਂ ਸਮੱਰਪਿਤ ਹੈ।ਪੰਜਾਬੀ ਮਾਂ ਬੋਲੀ,ਪੰਜਾਬੀਅਤ ਅਤੇ ਪੰਜਾਬੀ ਸਾਹਿਤ ਨੂੰ ਹਮੇਸ਼ਾ ਜਿਉਂਂਦਾ ਰੱਖਣ ਲਈ ਅਤੇ ਆਪਣੀ ਸਾਹਿਤਕ ਲਗਨ ਨੂੰ ਹੋਰ ਪਕੇਰੀ ਕਰਨ ਲਈ ਹੀ ਉਹ ਹਰ ਮਹੀਨੇ ਸਭਾ ਦੀ ਮੀਟਿੰਗ ਬਹੁਤ ਸਾਰੇ ਸਾਹਿਤਕ ਦੋਸਤਾਂਂ ਮਿੱਤਰਾਂਂ ਦੀ ਭਰਵੀਂਂ ਹਾਜ਼ਰੀ ਵਿੱਚ ਕਰਦੇ ਹਨ ।ਕਾਫੀ ਸਾਰੇ ਦੋਸਤ ਮਿੱਤਰ ਇਸ ਵਿਚ ਸ਼ਾਮਿਲ ਹੁੰਦੇ ਹਨ, ਜਿੱੱਥੋਂਂ ਉਸਨੂੰ ਆਪ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਬੂਟੇ ਦਾ ਕਹਿਣਾ ਹੈ ਕਿ ਘਰ ਬੈਠ ਕੇ ਲਿਖਤਾਂਂ ਰਚਨਾਵਾਂਂ ਨਹੀ ਬਣਦੀਆਂਂ। ਲੋਕਾਂਂ ਵਿੱੱਚ ਵਿਚਰ ਕੇ ਦੁਖ ਸੁਖ ਸੁਣ ਕੇ ਸਮਾਜਿਕ ਇੱੱਛਾਈਆਂਂ, ਬੁਰਾਈਆਂਂ ਨੂੰ ਬਹੁਤ ਨੇਡ਼ਿਓ ਤੱਕ ਕੇ, ਮਾਣ ਕੇ ,ਹੰਢਾ ਕੇ, ਹੀ ਲਿਖਿਆ ਜਾ ਸਕਦਾ ਹੈ,ਸਿਰਜਿਆ ਜਾ ਸਕਦਾ ਹੈ,ਰੰਗ ਭਰਿਆ ਜਾ ਸਕਦਾ ਹੈ। 
ਜੇਕਰ ਮਾਣ ਸਨਮਾਨ ਦੀ ਗੱਲ ਕਰੀਏ ਤਾਂਂ ਬਹੁਤ ਸਾਰੇ ਇਨਾਮ ਸਨਮਾਨ ਬੂਟਾ ਜੀ ਦੀ ਝੋਲੀ ਵਿਚ ਪਏ ਹਨ,ਜੋ ਉਸ ਨੂੰ "ਪਾਕਿਸਤਾਨ ਜਿਹੋ ਜਿਹਾ ਮੈਂਂ ਵੇਖਿਆ" ਸਫ਼ਰਨਾਮਾ ਲਿਖਣ ਕਰਕੇ ਮਿਲੇ ਹਨ।ਪੰਜਾਬ ਹੀ ਨਹੀਂ,ਪੰਜਾਬ ਤੋਂਂ ਬਾਹਰ ਰਾਜਸਥਾਨ ਅਤੇ ਪੰਜਾਬ  ਵਿੱਚ ਵੀ ਸਾਹਿਤਕ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ।ਉਸ ਨੂੰ ਅਕਾਲੀ ਸਰਕਾਰ ਮੌਕੇ ਮੱਖਣ ਬਰਾਡ਼  ਜੀ,ਜੋ ਉਸ ਵੇਲੇ ਚੇਅਰਮੈਨ ਸਨ, ਨੇ ਘਰ ਆਕੇ ਸਨਮਾਨਿਤ ਕੀਤਾ ਸੀ, ਜਿਸ ਦਾ ਉਹ ਤਹਿ ਦਿਲੋਂ ਧੰਨਵਾਦੀ ਹੈ।
ਗੁਲਾਮੀ ਵਾਲਾ ਦਾ ਕਹਿਣਾ ਹੈ ਕਿ ਪੰਜਾਬ ਵਿੱੱਚ ਬਹੁਤ ਸਾਰੀਆਂਂ ਵਧੀਆ ਕਲਮਾਂਂ ਗਰੀਬੀ ਵਿੱਚ ਦੱਬੀਆਂਂ ਪਈਆਂਂ ਹਨ ਅਤੇ ਦੱਬੀਆਂਂ ਹੀ ਰਹਿ ਜਾਂਂਦੀਆਂਂ ਹਨ, ਕਿਉਂਂਕਿ ਪੈਸੇ ਤੋਂਂ ਬਿਨਾਂਂ ਅੱਗੇ ਵਧਣਾ ਔਖਾ ਵੀ ਹੈ। ਅੱਜਕੱਲ੍ਹ ਤਾਂਂ ਕਿਤਾਬਾਂਂ ਛਾਪਣ ਵਾਲੇ ਵੀ ਪੈਸੇ ਲੈ ਕੇ ਛਾਪਦੇ ਹਨ ਉਹ ਮੈਟਰ ਨੂੰ ਪਡ਼ਦੇ ਵੀ ਨਹੀਂਂ, ਪੈਸੇ ਨਾਲ ਤੁਸੀਂਂ  ਕੁੱੱਝ ਵੀ ਛਪਵਾ ਲਉ,ਪਰ ਉਹ ਵਿਕਦਾ ਨਹੀਂਂ। ਲੋਕਾਂ ਚ ਪੜ੍ਹਨ ਦਾ ਰੁਝਾਨ ਮੋਬਾਇਲ ਫੋਨਾਂ ਨੇ ਖਤਮ ਕਰ ਦਿੱਤਾ ਹੈ।ਇਸ ਪਾਸੇ ਵੱਲ੍ਹ ਸਰਕਾਰ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ,ਜਿਹਡ਼ੀ ਕਲਮ ਵਿਚ  ਦਮ ਹੈ, ਉਸ ਦੀ ਪੁਸਤਕ ਫਰੀ ਛਪਣੀ ਚਾਹੀਦੀ ਹੈ ਅਤੇ ਲੇਖਕ ਨੂੰ ਉਸ ਦੀ ਸਾਲਾਂਂ ਬੱਧੀ ਕੀਤੀ ਮਿਹਨਤ ਦਾ ਮਿਹਨਤਾਨਾ ਵੀ ਮਿਲਣਾ ਚਾਹੀਦਾ ਹੈ,ਨਹੀ ਤਾਂਂ ਆਉਣ ਵਾਲੇ ਸਮੇਂਂ ਵਿੱੱਚ  ਲੇਖਕਾਂਂ ਦੀ ਗਿਣਤੀ ਬਹੁਤ ਘਟ ਜਾਵੇਗੀ।ਉਸਦਾ ਕਹਿਣਾ ਹੈ ਕਿ ਵਾਹਿਗੁਰੂ ਜੀ ਦੀ ਮਿਹਰ ਸਦਕਾ ਜਦੋਂਂ ਤੱਕ ਜ਼ਿੰਦਗੀ ਹੈ,ਲਿਖਦੇ ਰਹਾਗੇ।ਅੰਤ ਵਿਚ  ਗੁਲਾਮੀ ਵਾਲਾ ਨੇ ਦੱਸਿਆ ਕਿ ਮੇਰੀ "ਪ੍ਰਾਹੁਣੇ" ਕਵਿਤਾ ਏ ਵੰਨ ਪੰਜਾਬੀ ਨਿਊਜ਼ ਚੈਨਲ ਤੇ ਚਲ ਰਹੀ ਹੈ ।ਉਸਨੂੰ ਪਾਠਕਾਂ ਅਤੇ ਸਰੋਤਿਆਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਉਹ ਏ ਵੱਨ ਨਿਊਜ਼ ਚੈਨਲ ਦੇ ਸੋਮ ਸਹੋਤਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਕਰਦਾ ਹੈ,ਜਿਨ੍ਹਾਂ ਦੀ ਬਦੌਲਤ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਸੀ। ਜਲਦੀ ਹੀ ਉਹ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਦੀ ਸਾਂਝੀ ਪੁਸਤਕ ਜਲਦੀ ਹੀ ਪਾਠਕਾਂ ਦੇ ਰੂਬਰੂ ਕਰਨ ਜਾ ਰਿਹਾ ਹੈ।
ਸਾਡੀ ਵੀ ਦਿਲੋਂ ਦੁਆ ਹੈ ਕਿ ਇਸ ਲੇਖਕ ਦੀ ਕਲਮ ਵਗਦੇ ਅੱਲੜ੍ਹ ਦਰਿਆ ਦੇ ਵਹਿਣ ਵਾਂਗ ਮੁਸੱਸਲ ਵਗਦੀ ਰਵੇ।
ਆਮੀਨ!!!
ਇੰਜੀ.ਸਤਨਾਮ ਸਿੰਘ ਮੱਟੂ 
ਬੀਂਬੜ੍ਹ, ਸੰਗਰੂਰ।
9779708257
Have something to say? Post your comment