Poem

ਉਹ ਮਿਲੇ ਤਾਂ ਦੁੱਖ ਸਾਡੇ ਦੂਰ ਹੋਏ।

January 05, 2019 08:47 PM

ਉਹ ਮਿਲੇ ਤਾਂ ਦੁੱਖ ਸਾਡੇ ਦੂਰ ਹੋਏ।

ਉਹ ਮਿਲੇ ਤਾਂ ਦੁੱਖ ਸਾਡੇ ਦੂਰ ਹੋਏ,
ਦੁੱਖ ਉਡੱ ਗਏ ਕਿੱਧਰੇ ਕਫੂਰ ਹੋਏ।
ਹੁਣ ਮੂੰਹ ਦੀ ਲਾਲੀ ਚਮ-ਚਮਕੇ,
ਹੁਣ ਰਹਿੰਦੇ ਹਾਂ ਅਸੀ ਬਣ ਠਣਕੇ,
ਹੁਣ ਹਨੇਰਿਆਂ ਤੋ ਅਸੀ ਨੂਰ ਹੋਏ,
ਉਹ ਮਿਲੇ ਤਾਂ ਦੁੱਖ ਸਾਡੇ ਦੂਰ ਹੋਏ,
ਦੁੱਖ ਉਡੱ ਗਏ ਕਿੱਧਰੇ ਕਫੂਰ ਹੋਏ।
ਉਹ ਲੋਕਾਂ ਦੇ ਭਾਣੇ ਚਾਕ ਹੋਣਗੇ,
ਪਰ ਸਾਡੇ ਲਈ ਤਾਂ ਪਾਕ ਹੋਣਗੇ,
ਉਹ ਸਾਡੀ ਸਮਝੇ ਹਜੂਰ ਹੋਏ,
ਉਹ ਮਿਲੇ ਤਾਂ ਦੁੱਖ ਸਾਡੇ ਦੂਰ ਹੋਏ,
ਦੁੱਖ ਉਡੱ ਗਏ ਕਿੱਧਰੇ ਕਫੂਰ ਹੋਏ।
ਜਿਨਾ ਮਿਲਣ ਲਈ ਜਿੰਦ ਤੜਫੀ ਸੀ,
ਇਹ ਤੜਫ ਅੱਖਾਂ ਵਿੱਚ ਰੜਕੀ ਸੀ,
ਉਹ ਮਿਲਣੇ ਲਈ ਮਜਬੂਰ ਹੋਏ,
ਉਹ ਮਿਲੇ ਤਾਂ ਦੁੱਖ ਸਾਡੇ ਦੂਰ ਹੋਏ,
ਦੁੱਖ ਉਡੱ ਗਏ ਕਿੱਧਰੇ ਕਫੂਰ ਹੋਏ।
ਉਠੱ ਗਈ ਹਿਜਰ ਜੁਦਾਈ ਜਿਗਰੋ,
ਜੇ ਜਿਗਰੀ ਤਾਂ ਪਿਆਰ ਸੀ ਜਿਗਰੋ,
ਉਹ ਪੱਕੇ ਪਿਆਰ ਤੋ ਪੂਰ ਹੋਏ,
ਉਹ ਮਿਲੇ ਤਾਂ ਦੁੱਖ ਸਾਡੇ ਦੂਰ ਹੋਏ,
ਦੁੱਖ ਉਡੱ ਗਏ ਕਿੱਧਰੇ ਕਫੂਰ ਹੋਏ।


    ਸੁਰਿੰਦਰ 'ਮਾਣੂੰਕੇ ਗਿੱਲ'
    ਸੰਪਰਕ:8872321000

Have something to say? Post your comment