Thursday, June 20, 2019
FOLLOW US ON

Article

26 ਜਨਵਰੀ ਤੇ

January 05, 2019 08:53 PM

26 ਜਨਵਰੀ ਤੇ ਸਪੈਸ਼ਲ (ਭਾਰਤੀ ਫੌਜ)
ਭਾਰਤੀਆ ਫੌਜੀ ਨੌਜਵਾਨਾਂ ਦੀਆਂ ਟੁੱਕੜੀਆਂ, "26 ਜਨਵਰੀ ਸੁਤੰਤਰਤਾਂ ਦਿਵਸ" ਤੇ ਬਹੁਤ ਹੀ ਖੂਬਸੁਰਤੀ ਨਾਲ ਝੱਲਕਾਂ ਪੇਸ਼ ਕਰਦੀਆਂ ਨਜ਼ਰ ਆਉਣਗੀਆਂ। ਦਿੱਲੀ ਤੋਂ ਇਲਾਵਾਂ ਵੱਖ-ਵੱਖ ਚੈਨਲਾਂ ਅਤੇ ਸ਼ੋਸ਼ਲ ਨੈੱਟਵਰਕ ਸਾਈਟਾਂ ਤੇ ਫੌਜੀ ਨੌਜਵਾਨਾ ਨੂੰ ਕਰਤੱਵ ਦਿਖਾਉਦੇ ਦੇਖ ਸਕਦੇ ਹਾਂ………। ਫੌਜ਼ ਦੀਆਂ ਟੁੱਕੜੀਆਂ ਅਜਿਹੇ ਵੱਖ-ਵੱਖ ਤਰ੍ਹਾਂ ਦੇ ਕਰਤੱਵ ਦਿਖਾਉਣਗੀਆਂ ਜੋ ਸਾਢੇ ਦਿਲਾਂ ਨੂੰ ਛੂਹ ਜਾਣਗੇ………। ਫੌਜੀ ਅਫ਼ਸਰ ਨੌਜਵਾਨਾਂ ਨਾਲ ਵੱਖੋ-ਵੱਖਰੇ ਅੰਦਾਜ਼ ਵਿੱਚ ਤਾਇਨਾਤ ਰਹਿਣਗੇ। ਭਾਰਤੀ ਫੌਜੀ ਸੰਗੀਤ ਦੀਆਂ ਤਰਜਾਂ ਤੇ ਅਜਿਹੇ ਕਰਤੱਵ ਕਰਦੇ ਨਜ਼ਰ ਆਉਣਗੇ ਜੋ ਸਾਨੁੰ ਆਪਣੇ ਦੇਸ਼ ਭਾਰਤ ਨਾਲ ਜੁੜੇ ਰਹਿਣ ਲਈ ਭਾਵੁਕ ਕਰਨਗੇ ………। ਇਹਨਾਂ ਝਲਕਾਂ ਨੂੰ ਦੇਖ ਕੇ ਅਸੀਂ ਭਾਰਤੀ ਹੋਣ ਤੇ ਮਾਣ-ਮਹਿਸੂਸ ਕਰਾਗੇਂ। ਦੇਸ਼ ਭਾਰਤ ਛੱਡ ਕੇ ਜਾਂ ਚੁੱਕੇ ਲੋਕਾ ਨੂੰ ਜਾਂ ਵਿਦੇਸ਼ਾ ਵਿੱਚ ਪੜ੍ਹਨ ਗਏ ਨੋਜਵਾਨਾ ਮੁੰਡੇ-ਕੁੜੀਆਂ ਨੂੰ ਭਾਰਤ ਤੋਂ ਨਹੀਂ ਇੱਥੋਂ ਦੀਆਂ ਸਰਕਾਰਾਂ ਤੋਂ ਨਰਾਜਗੀਆਂ ਨੇ…………। ਸਰਕਾਰਾਂ ਸਹੀਂ ਚੱਲਣ ਤਾਂ ਭਾਰਤ ਦੇਸ਼ ਆਪਣੇ-ਆਪ ਸਹੀ ਦਿਸ਼ਾ ਵੱਲ੍ਹ ਵਧੇਗਾ……………। ਨੌਕਰੀਆਂ ਨਾ ਮਿਲਣ ਕਰਕੇ ਸਾਡੇ ਦੇਸ਼ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਵਸੇ ਹਨ…………… ਅਤੇ ਹੋਰ ਬਹੁਤ ਗਿਣਤੀ ਵਿੱਚ ਅਜਿਹਾ ਸੋਚਦੇ ਹਨ ਜੋ ਵਿਦੇਸ਼ਾਂ 'ਚ ਜਾਣ ਦੇ ਚਾਹਵਾਨ ਹਨ। ਇਸੇ ਦੇਸ਼ ਵਿੱਚ ਭਾਰਤੀ ਫੌਜੀਆਂ ਵਾਂਗ ਨੌਕਰੀaਾਂ ਕਰ ਸਕਣ ਇੱਥੋਂ ਦੇ ਬੱਚੇ ਤਾਂ ਹੋਰ ਪਾਸੇ ਜਾਣ ਦੀ ਕੀ ਲੋੜ …………। ਭਾਰਤੀ ਫੌਜੀ ਨੌਜਵਾਨਾਂ ਦੀ ਗੱਲ ਕਰੀਏ ਤਾਂ ਇਹ ਬਹੁਤ ਮੁਸ਼ਕਿਲਾਂ ਨਾਲ ਆਪਣੇ ਫਰਜ਼ ਨੂੰ ਇੰਨਜਾਮ ਦਿੰਦੇ ਨੇ…………। ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਆਪਣੀਆਂ ਕਸਮਾਂ ਨਿਭਾਉਂਦੇ ਹਨ। ਦੇਸ਼ ਭਾਰਤ ਲਈ ਹਰ ਪਲ ਹਰ ਘੜੀ ਆਪਣੀ ਜਾਨ ਹਥੇਲੀ ਤੇ ਰੱਖੀ ਫਿਰਦੇ ਹਨ …………। ਭਾਰਤੀ ਫੌਜੀਆਂ ਨੂੰ ਤਾਂ ਸਲੂਟ ਬੰਨਦਾ ਹੀ ਏ ਨਾਲ ਇਹਨਾਂ ਦੀਆਂ ਪਤਨੀਆਂ ਨੂੰ ਵੀ ਸਲੂਟ……… ਏ। ਜੋ ਕਈ-ਕਈ ਮਹੀਨੇ ਆਪਣੇ ਫੌਜੀ ਪਤੀ ਦੇ ਛੁੱਟੀ ਤੇ ਆਉਣ ਦੀ ਉਡੀਕ ਕਰਦੀਆਂ ਨੇ…………। ਉਡੀਕ ਕੀ ਹੁੰਦੀ ਏ ਜਾਂ ਪ੍ਰੇਦਸ਼ੀ ਜਾਣਦੇ ਨੇ ਜਾਂ ਫੌਜੀ ………। ਦਿਨ-ਤਿਉਹਾਰਾਂ ਤੇ ਆਪਣਿਆਂ ਤੋਂ ਦੂਰ ਰਹਿਣਾ………… ਅਤੇ ਜੰਗਾਂ ਛਿੜਨ ਤੇ ਜਾਨਾਂ ਜਾਣ ਦਾ ਖਤਰਾਂ ਇਹ ਬਹੁਤ ਦਲੇਰੀ ਵਾਲਾ ਕੰਮ ਏ ………… ਜੋ ਸਾਡੀ ਫੌਜ਼ ਆਪਣੇ ਫਰਜ਼ ਸਮਝ ਕੇ ਕਰਦੀ ਏ…………। ਭਾਰਤ ਦੇਸ਼ ਨੂੰ ਬਹੁਤ ਮਹਾਨ ਦੇਸ਼ ਮੰਨਿਆਂ ਜਾਂਦਾ ਹੈ ਕਿਉਂ ਕਿ ਇਸ ਦੇਸ਼ ਵਿੱਚ ਹਰ ਰੰਗ ਦੇ ਲੋਕ ਵੱਸਦੇ ਹਨ………। ਹਰ ਧਰਮ ਦੇ ਲੋਕ ……… ਇਸ ਮਹਾਨਤਾ ਦੇ ਹਿੱਸੇ 'ਚ ਭਾਰਤੀ ਫੌਜੀਆਂ ਦਾ ਬਹੁਤ ਬੜਾ ਯੋਗਦਾਨ ਹੈ ………। ਹਿੰਦੋਸਤਾਨੀ ਫੋਜ਼ ਵਾਂਗ ਭਾਵਨਾਤਮਕ ਤੌਰ ਤੇ ਜੁੜਨ ਦੀ ਜਰੂਰਤ ਹੈ ਸਾਰੀ ਜਨਤਾਂ ਨੂੰ………। 
ਆਓ ੨੬ ਜਨਵਰੀ ਤੇ ਦੇਸ਼ ਭਾਰਤ ਨਾਲ ਜੁੜੀਏ ……………
ਤਿਰੰਗੇ ਝੰਡੇ ਦੀ ਸ਼ਾਨ ਵਧਾਈਏ………

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)

Have something to say? Post your comment